ਨਵੀਂ ਦਿੱਲੀ : ਵੱਧਦੀ ਉਮਰ ਦੇ ਨਾਲ-ਨਾਲ ਵਾਲਾਂ ਦਾ ਚਿੱਟਾ ਹੋਣਾ ਆਮ ਗੱਲ ਹੈ ਪਰ ਬਦਲਦੇ ਲਾਈਫਸਟਾਈਲ ਨੇ ਘੱਟ ਉਮਰ ’ਚ ਲੋਕਾਂ ਦੇ ਵਾਲ ਚਿੱਟੇ ਕਰਨੇ ਸ਼ੁਰੂ ਕਰ ਦਿੱਤੇ ਹਨ। ਵਾਲਾਂ ਨੂੰ ਕਾਲਾ ਕਰਨ ਲਈ ਬਾਜ਼ਾਰ ’ਚ ਹਜ਼ਾਰਾਂ ਤਰ੍ਹਾਂ ਦੀਆਂ ਕ੍ਰੀਮਾਂ, ਹੇਅਰ ਕਲਰਿੰਗ ਲੋਸ਼ਨ, ਪਾਊਡਰ ਆਦਿ ਮੌਜੂਦ ਹਨ ਪਰ ਇਨ੍ਹਾਂ ਪ੍ਰੋਡਕਟਸ ਦਾ ਇਸਤੇਮਾਲ ਕਰਨਾ ਹਾਨੀਕਾਰਕ ਸਾਬਤ ਹੋ ਸਕਦਾ ਹੈ। ਦੂਸਰੀ ਗੱਲ ਇਨ੍ਹਾਂ ਪ੍ਰੋਡਕਟਸ ਦਾ ਇਸਤੇਮਾਲ ਕਰਨ ਦੇ ਬਾਵਜੂਦ ਵਾਲ ਬਹੁਤ ਦਿਨਾਂ ਤੱਕ ਕਾਲੇ ਨਹੀਂ ਰਹਿੰਦੇ। ਵੱਧ ਤੋਂ ਵੱਧ 2 ਹਫ਼ਤਿਆਂ ਦੇ ਅੰਦਰ ਵਾਲ ਫਿਰ ਤੋਂ ਚਿੱਟੇ ਹੋਣ ਲੱਗਦੇ ਹਨ। ਅਜਿਹੇ ’ਚ ਵਾਲਾਂ ’ਚ ਮਹਿੰਦੀ ਲਗਾਉਣਾ ਕਾਫੀ ਫਾਇਦੇਮੰਦ ਹੈ। ਮਹਿੰਦੀ ’ਚ ਜੇਕਰ ਤੁਸੀਂ ਕੁਝ ਖ਼ਾਸ ਚੀਜ਼ਾਂ ਮਿਲਾ ਦਿਓ ਤਾਂ ਵਾਲ ਥੋੜ੍ਹੋ ਜ਼ਿਆਦਾ ਸਮੇਂ ਤੱਕ ਕਾਲੇ ਰਹਿਣਗੇ ਅਤੇ ਉਨ੍ਹਾਂ ’ਚ ਕੁਦਰਤੀ ਤਰੀਕੇ ਨਾਲ ਜਾਨ ਵੀ ਆਵੇਗੀ। ਅਸੀਂ ਤੁਹਾਨੂੰ ਅਜਿਹੀਆਂ ਕੁਦਰਤੀ ਚੀਜ਼ਾਂ ਬਾਰੇ ਦੱਸ ਰਹੇ ਹਾਂ, ਜਿਨ੍ਹਾਂ ਦਾ ਇਸਤੇਮਾਲ ਕਰਨ ਨਾਲ ਤੁਹਾਡੇ ਵਾਲ ਬਹੁਤ ਦਿਨਾਂ ਤੱਕ ਚਿੱਟੇ ਨਹੀਂ ਹੋਣਗੇ।
ਮਹਿੰਦੀ ਅਤੇ ਸ਼ਿਕਾਕਾਈ
ਸਭ ਤੋਂ ਪਹਿਲਾਂ ਮਹਿੰਦੀ ਅਤੇ ਸ਼ਿਕਾਕਾਈ ਨੂੰ ਰਾਤ ਦੇ ਸਮੇਂ ਹੀ ਪਾਣੀ ’ਚ ਭਿਓਂ ਦੇ ਰੱਖ ਦਿਓ। ਦੋ ਚਮਚੇ ਮਹਿੰਦੀ ’ਚ ਇਕ ਚਮਚਾ ਸ਼ਿਕਾਕਾਈ ਕਾਫੀ ਹੈ। ਇਸ ਦਾ ਪੇਸਟ ਬਣਾ ਲਓ। ਸਵੇਰੇ ਇਸ ਪੇਸਟ ’ਚ ਇਕ ਆਂਡਾ ਅਤੇ ਥੋੜ੍ਹਾ ਜਿਹਾ ਦਹੀਂ ਮਿਲਾਓ। ਇਸ ਨੂੰ ਚੰਗੀ ਤਰ੍ਹਾਂ ਮਿਲਾ ਲਓ। ਹੁਣ ਇਸ ਪੇਸਟ ਨੂੰ ਵਾਲਾਂ ’ਤੇ ਲਗਾਓ। ਕਰੀਬ ਇਕ ਘੰਟੇ ਬਾਅਦ ਇਸ ਨੂੰ ਧੋ ਲਓ। ਇਸ ਨੂੰ ਧੋਣ ਲਈ ਕੋਸੇ ਪਾਣੀ ਦਾ ਇਸਤੇਮਾਲ ਕਰੋ। ਪਹਿਲੇ ਦਿਨ ਸ਼ੈਂਪੂ ਦਾ ਇਸਤੇਮਾਲ ਨਾ ਕਰੋ, ਅਗਲੇ ਦਿਨ ਸ਼ੈਂਪੂ ਦਾ ਇਸਤੇਮਾਲ ਕਰੋ। ਵਾਲਾਂ ’ਤੇ ਮਹਿੰਦੀ ਦਾ ਅਸਰ ਤੁਹਾਨੂੰ ਸਾਫ਼ ਨਜ਼ਰ ਆਵੇਗਾ।
ਮਹਿੰਦੀ ਅਤੇ ਮੁਲਤਾਨੀ ਮਿੱਟੀ
ਦੋ ਚਮਚੇ ਮਹਿੰਦੀ ’ਚ ਦੋ ਚਮਚੇ ਮੁਲਤਾਨੀ ਮਿੱਟੀ ਮਿਲਾ ਦਿਓ। ਇਸਨੂੰ ਪਾਣੀ ’ਚ ਮਿਲਾ ਕੇ ਵਧੀਆ ਜਿਹਾ ਪੇਸਟ ਬਣਾ ਲਓ। ਰਾਤ ਨੂੰ ਸੌਂਦੇ ਸਮੇਂ ਇਸਨੂੰ ਪੂਰੇ ਵਾਲਾਂ ’ਚ ਅੰਦਰ ਤਕ ਲਗਾ ਲਓ। ਇਕ ਘੰਟੇ ਤਕ ਇਸਨੂੰ ਸੁੱਕਣ ਦਿਓ, ਇਸਤੋਂ ਬਾਅਦ ਸਿਰ ਨੂੰ ਪਲਾਸਟਿਕ ਨਾਲ ਢੱਕ ਦਿਓ। ਸਵੇਰੇ ਗੁਣਗੁਣੇ ਪਾਣੀ ਨਾਲ ਇਸਨੂੰ ਧੋ ਲਓ। ਮੁਲਤਾਨੀ ਮਿੱਟੀ ਸਕੈਲਪ ਅੰਦਰ ਲੁਕੀ ਗੰਦਗੀ ਨੂੰ ਸਾਫ਼ ਕਰਦੀ ਹੈ ਅਤੇ ਫਾਲਿਕਲਸ ਦੇ ਪੋਰ ਨੂੰ ਖੋਲ੍ਹ ਦਿੰਦੀ ਹੈ। ਇਸ ਨਾਲ ਵਾਲਾਂ ’ਚ ਮਜ਼ਬੂਤੀ ਵੀ ਆਉਂਦੀ ਹੈ।
ਕੇਲੇ ਨੂੰ ਮਹਿੰਦੀ ’ਚ ਮਿਲਾ ਕੇ ਲਗਾਓ
ਕੇਲੇ ’ਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਇਹ ਪੋਟਾਸ਼ੀਅਮ ਦਾ ਬਹੁਤ ਵੱਡਾ ਸਰੋਤ ਹੈ। ਮਹਿੰਦੀ ’ਚ ਕੇਲਾ ਮਿਲਾਉਣ ਨਾਲ ਵਾਲ ਕਾਫੀ ਦਿਨਾਂ ਤਕ ਕਾਲੇ ਬਣੇ ਰਹਿੰਦੇ ਹਨ। ਇਸ ਤੋਂ ਇਲਾਵਾ ਮਹਿੰਦੀ ’ਚ ਕੇਲੇ ਮਿਲਾ ਦੇਣ ਨਾਲ ਵਾਲ ਕਾਫੀ ਸੰਘਣੇ ਵੀ ਹੋਣਗੇ। ਇਸ ਦੇ ਲਈ ਰਾਤ ਨੂੰ ਦੋ ਵੱਡੇ ਚਮਚੇ ਮਹਿੰਦੀ ਪਾਊਡਰ ਨੂੰ ਥੋੜ੍ਹੇ ਪਾਣੀ ’ਚ ਮਿਲਾ ਕੇ ਛੱਡ ਦਿਓ। ਸਵੇਰੇ ਇਕ ਪਕਿਆ ਕੇਲਾ ਲਓ ਅਤੇ ਮੈਸ਼ ਕਰਕੇ ਮਹਿੰਦੀ ’ਚ ਮਿਲਾ ਕੇ ਹੇਅਰ ਪੈਕ ਬਣਾ ਲਓ। ਹਾਲਾਂਕਿ ਕੇਲਿਆਂ ਦਾ ਪਾਊਡਰ ਹੋਵੇ ਤਾਂ ਇਹ ਜ਼ਿਆਦਾ ਬਿਹਤਰ ਹੋਵੇਗਾ। ਇਸ ਤੋਂ ਬਾਅਦ ਵਾਲਾਂ ਨੂੰ ਮਾਈਲਡ ਸ਼ੈਂਪੂ ਨਾਲ ਧੋ ਕੇ 10 ਮਿੰਟ ਲਈ ਇਹ ਹੇਅਰ ਪੈਕ ਲਗਾਓ ਅਤੇ ਫਿਰ ਸਾਦੇ ਪਾਣੀ ਨਾਲ ਧੋ ਲਓ। ਅਜਿਹਾ ਹਫ਼ਤੇ ’ਚ ਇਕ ਵਾਰ ਕਰੋ। ਵਾਲਾਂ ’ਚ ਜ਼ਬਰਦਸਤ ਨਿਖਾਰ ਆਵੇਗਾ।
Cooking Tips: ਸਿਹਤ ਲਈ ਲਾਹੇਵੰਦ ਹਨ ਅਲਸੀ ਦੀਆਂ ਪਿੰਨੀਆਂ, ਜਾਣੋ ਬਣਾਉਣ ਦੀ ਵਿਧੀ
NEXT STORY