ਜਲੰਧਰ (ਬਿਊਰੋ) - ਮੌਸਮ ਬਦਲਣ ਦੇ ਨਾਲ ਕਿੱਲ, ਫਿੰਸੀਆਂ, ਛਾਈਆਂ, ਟੈਨਿੰਗ ਅਤੇ ਖੁਸ਼ਕ ਬੇਜਾਨ ਚਮੜੀ ਹੋ ਜਾਂਜੀ ਹੈ। ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਅਕਸਰ ਲੋਕ ਬਹੁਤ ਪਰੇਸ਼ਾਨ ਹੋ ਜਾਂਦੇ ਹਨ। ਇਸ ਦਾ ਕਾਰਨ ਹੈ ਤੇਜ਼ ਧੁੱਪ, ਗਰਮ ਹਵਾਵਾਂ ਅਤੇ ਜੀਵਨ ਸ਼ੈਲੀ। ਅਸੀਂ ਕੀ ਖਾਂਦੇ ਹਾਂ, ਕੀ ਪੀਂਦੇ ਹਾਂ, ਕਿਵੇਂ ਰਹਿੰਦੇ ਹਾਂ ਇਹ ਸਭ ਸਾਡੇ ਚਹਿਰੇ ਤੋਂ ਝਲਕਦਾ ਹੈ। ਇਸੇ ਲਈ ਜ਼ਿੰਦਗੀ ‘ਚ ਕੁਝ ਬਦਲਾਅ ਲਿਆ ਕੇ ਅਸੀਂ ਆਪਣੇ ਚਹਿਰੇ ਦੀ ਚਮਕ ਨੂੰ ਹਮੇਸ਼ਾ ਲਈ ਕਾਇਮ ਰੱਖ ਸਕਦੇ ਹਾਂ।
ਪਾਣੀ ਨਾਲ ਦੋਸਤੀ:
ਸਰੀਰ ’ਚ ਪਾਣੀ ਦੀ ਕਮੀ ਦੇ ਨਾਲ ‘ਡੀਹਾਈਡ੍ਰੇਸ਼ਨ’ ਯਾਨੀ ਪਾਣੀ ਦੀ ਘਾਟ ਹੋ ਜਾਂਦੀ ਹੈ। ਇਸ ਨਾਲ ਸਿਰ ਦਰਦ ਤੇ ਚੱਕਰ ਆਉਣੇ ਸ਼ੁਰੂ ਹੋ ਜਾਂਦੇ ਹਨ। ਇਸ ਲਈ ਤੁਹਾਨੂੰ ਜ਼ਿਆਦਾ ਪਾਣੀ ਪੀਣ ਦੀ ਬਹੁਤ ਲੋੜ ਹੈ।
ਮੇਕਅੱਪ ਸਮੇਤ ਕਦੇ ਨਾ ਸੌਵੋਂ:
ਗਰਮੀਆਂ ‘ਚ ਮੇਕਅੱਪ ਸਾਫ਼ ਕੀਤੇ ਬਿਨਾਂ ਕਦੇ ਨਹੀਂ ਸੌਣਾ ਚਾਹੀਦਾ। ਮੇਕਅੱਪ ਲੱਗੇ ਰਹਿਣ ਦੇ ਨਾਲ ਤੁਹਾਡੀ ਚਮੜੀ ‘ਤੇ ਗੰਦਗੀ ਦੀ ਪਰਤ ਜੰਮਣੀ ਸ਼ੁਰੂ ਹੋ ਜਾਂਦੀ ਹੈ, ਜੋ ਫਿੰਸੀਆਂ ਹੋਣ ਦਾ ਮੁੱਖ ਕਾਰਨ ਬਣਦੀ ਹੈ। ਨਾਲ ਹੀ ਤੁਹਾਨੂੰ ਛਾਈਆਂ ਵੀ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ।
ਪੜ੍ਹੋ ਇਹ ਵੀ ਖਬਰ - Health : ਜੇਕਰ ਤੁਸੀਂ ਅਤੇ ਤੁਹਾਡੇ ਬੱਚੇ ਮੂੰਹ ਖ਼ੋਲ੍ਹ ਕੇ ਸੌਂਦੇ ਹੋ ਤਾਂ ਹੋ ਜਾਓ ਸਾਵਧਾਨ

ਮੌਸ਼ਚੁਰਾਈਜ਼ ਕਰਨਾ ਨਾ ਭੁੱਲੋ:
ਆਪਣੀ ਚਮੜੀ ਨੂੰ ਤਰ ਰੱਖਣ ਦੀ ਪੁਰੀ ਕੋਸ਼ਿਸ਼ ਕਰੋ। ਇਸ ਲਈ ਤੁਸੀਂ ਚੰਗੀ ਕੰਪਨੀ ਦਾ ਮੌਇਸ਼ਚੁਰਾਇਜ਼ਰ ਇਸਤੇਮਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਕਦੇ ਵੀ ਸਨਸਕ੍ਰੀਨ ਲਗਾਉਣਾ ਵੀ ਨਾ ਭੁੱਲੋ।
ਪੜ੍ਹੋ ਇਹ ਵੀ ਖਬਰ - ਕਰਵਾ ਚੌਥ 2020: ਵਰਤ ਰੱਖਣ ਤੋਂ ਪਹਿਲਾਂ ਜਨਾਨੀਆਂ ਇਨ੍ਹਾਂ ਗੱਲਾਂ ’ਤੇ ਜ਼ਰੂਰ ਦੇਣ ਖ਼ਾਸ ਧਿਆਨ
ਸਕਰਬ ਦਾ ਇਸਤੇਮਾਲ ਨਾ ਕਰੋ:
ਆਪਣੇ ਚਿਹਰੇ ਉਤੇ ਸਰੀਰ ਨੂੰ ਸਾਫ ਰੱਖਣ ਲਈ ਕਲੀਂਜ਼ਰ ਦਾ ਇਸਤੇਮਾਲ ਕਰੋ। ਜੈਲ ਬੇਸਡ ਕਲੀਂਜ਼ਰ ਅਤੇ ਸ਼ਾਵਰ ਜੇਲ ਸਭ ਤੋਂ ਸਹੀ ਹਨ। ਇਨ੍ਹਾਂ ਨੂੰ ਵੀ ਰਗੜਣਾ ਨਹੀਂ ਚਾਹੀਦਾ।
ਸਕਿੱਨਕੇਅਰ ਟ੍ਰੀਟਮੈਨਟ ਲਓ:
ਬਹੁਤ ਸਾਰੇ ਅਜਿਹੇ ਤਰੀਕੇ ਹਨ, ਜਿਨ੍ਹਾਂ ਨੂੰ ਇਸਤੇਮਾਲ ਕਰਕੇ ਚਮੜੀ ਨੂੰ ਸਾਫ਼ ਅਤੇ ਕਲੀਅਰ ਰੱਖੀਆ ਜਾ ਸਕਦਾ ਹੈ। ਪਾਰਲਰ ਜਾਣਾ ਹੈ ਤਾਂ ਫੇਸ਼ੀਅਲ ਜਾਂ ਕਲੇਰੀਪਾਇੰਗ ਫੇਸ਼ੀਅਲ ਫਾਈਦੇਮੰਦ ਰਹੇਗਾ।
ਪੜ੍ਹੋ ਇਹ ਵੀ ਖਬਰ - Health tips : ਇਨ੍ਹਾਂ ਚੀਜ਼ਾਂ ਨੂੰ ਆਪਣੀ ਖੁਰਾਕ ‘ਚ ਕਰੋ ਸ਼ਾਮਲ, ਕਦੇ ਨਹੀਂ ਹੋਵੇਗੀ ਫ਼ੇਫੜਿਆਂ ਦੀ ਬੀਮਾਰੀ
ਕਾਰਬਨ ਪੀਲ ਟ੍ਰੀਟਮੈਂਟ:
ਇਹ ਇੱਕ ਅਜਿਹੀ ਪ੍ਰਕਿਰੀਆ ਹੈ, ਜਿਸ ਨਾਲ ਫਾਈਦਾ ਉਸੇ ਦਿਨ ਨਜ਼ਰ ਆਉਂਦਾ ਹੈ। ਇਸ ਦਾ ਅਸਰ ਵੀ ਲੰਬੇ ਸਮੇਂ ਤਕ ਚਿਹਰੇ ‘ਤੇ ਨਜ਼ਰ ਆਉਂਦਾ ਹੈ। ਇਹ ਇੱਕ ਸਪੈਸ਼ਲਾਈਜ਼ਡ ਟ੍ਰੀਟਮੈਂਟ ਹੈ।

Health tips : ਇਨ੍ਹਾਂ ਚੀਜ਼ਾਂ ਨੂੰ ਆਪਣੀ ਖੁਰਾਕ ‘ਚ ਕਰੋ ਸ਼ਾਮਲ, ਕਦੇ ਨਹੀਂ ਹੋਵੇਗੀ ਫ਼ੇਫੜਿਆਂ ਦੀ ਬੀਮਾਰੀ
NEXT STORY