ਜਲੰਧਰ (ਬਿਊਰੋ) - ਪੁਰਾਣੇ ਸਮਿਆਂ ‘ਤੋਂ ਲੈ ਕੇ ਹੁਣ ਤੱਕ ਚਿਹਰੇ ਦੀ ਖੂਬਸੂਰਤੀ ਵਧਾਉਣ ਲਈ ਗੁਲਾਬ ਜਲ ਦਾ ਉਪਯੋਗ ਕੀਤਾ ਜਾਂਦਾ ਰਿਹਾ ਹੈ। ਗੁਲਾਬ ਜਲ ‘ਚ ਐਂਟੀ ਆਕਸੀਡੈਂਟ ਤੇ ਐਂਟੀ ਇੰਫਲੇਮੇਟਰੀ ਦੇ ਕਈ ਗੁਣ ਪਾਏ ਜਾਂਦੇ ਹਨ। ਇਸ ਲਈ ਖੂਬਸੂਰਤ ਦਿਖਣ ਲਈ ਗੁਲਾਬ ਜਲ ਦਾ ਉਪਯੋਗ ਕਾਫੀ ਫਾਇਦੇਮੰਦ ਹੁੰਦਾ ਹੈ। ਗੁਲਾਬ ਜਲ ਨਾ ਸਿਰਫ ਸਕਿਨ ਨੂੰ ਠੰਡਾ ਕਰਨ ‘ਚ ਮਦਦ ਕਰਦਾ ਹੈ ਬਲਕਿ ਇਸ ਦੇ ਉਪਯੋਗ ਨਾਲ ਚਿਹਰੇ ‘ਤੇ ਪਈਆਂ ਝੁੱਰੜੀਆਂ ਵੀ ਘੱਟ ਹੋ ਜਾਂਦੀਆਂ ਹਨ। ਗੁਲਾਬ ਜਲ ‘ਚ ਮੁਲਤਾਨੀ ਮਿੱਟੀ ਨੂੰ ਮਿਲਾ ਕੇ ਲੇਪ ਬਣਾ ਲਓ ਤੇ ਫਿਰ ਇਸ ਨੂੰ ਆਪਣੇ ਚਿਹਰੇ ‘ਤੇ ਲਗਾਓ। ਇਸ ਤਰ੍ਹਾਂ ਕਰਨ ਨਾਲ ਚਿਹਰੇ ‘ਤੇ ਨਿਖਾਰ ਆਉਂਦਾ ਹੈ।
ਕਾਲੇ ਦਾਗ-ਧੱਬੇ
ਦਹੀ ਤੇ ਨਿੰਬੂ ‘ਚ ਗੁਲਾਬ ਜਲ ਮਿਲਾਓ। ਇਸ ਮਿਸ਼ਰਣ ਨੂੰ ਹੁਣ ਚਿਹਰੇ ‘ਤੇ ਲਗਾਓ। ਇਸ ਤਰ੍ਹਾਂ ਕਰਨ ਨਾਲ ਚਿਹਰੇ ‘ਤੇ ਪਏ ਡਾਰਕ ਸਰਕਲ ਖਤਮ ਹੋ ਜਾਣਗੇ।
ਚਿਹਰੇ ‘ਤੇ ਨਿਖਾਰ
ਇੱਕ ਹੋਰ ਵਿਧੀ ‘ਚ ਦਹੀਂ, ਬੇਸਣ ਅਤੇ ਗੁਲਾਬ ਜਲ ਮਿਲਾ ਕੇ ਮਿਕਸ ਕਰੋ। ਇਸ ਨੂੰ ਚਿਹਰੇ ‘ਤੇ ਲਗਾਓ ਅਤੇ 10 ਮਿੰਟ ਬਾਅਦ ਧੋ ਲਓ। ਇਸ ਤਰ੍ਹਾਂ ਕਰਨ ਨਾਲ ਸਕਿਨ ਨਰਮ ਤੇ ਚਿਹਰੇ ‘ਤੇ ਨਿਖਾਰ ਆਵੇਗਾ।
ਪੜ੍ਹੋ ਇਹ ਵੀ ਖਬਰ - ਕੀ ਨਿੰਬੂ ਤੇ ਸ਼ਹਿਦ ਦੀ ਵਰਤੋਂ ਕਰਨ ਨਾਲ ਸੱਚਮੁੱਚ ਘਟਦਾ ਹੈ ਭਾਰ ਜਾਂ ਨਹੀਂ, ਪੜ੍ਹੋ ਇਹ ਖ਼ਬਰ
ਕਿੱਲ ਮੁਹਾਸੇ ਦੂਰ
ਗੁਲਾਬ ਜਲ ਨੂੰ ਰੋਜ਼ਾਨਾ ਚਿਹਰੇ ‘ਤੇ ਲਗਾਉਣ ਨਾਲ ਚਿਹਰੇ ‘ਤੇ ਆਇਲ (ਤੇਲ) ਦੇ ਕਾਰਨ ਹੋਣ ਵਾਲੇ ਕਿੱਲ ਮੁਹਾਸੇ ਵੀ ਦੂਰ ਹੋ ਜਾਂਦੇ ਹਨ।
ਪੜ੍ਹੋ ਇਹ ਵੀ ਖਬਰ - ਸਰੀਰ ‘ਚ ਹੋਣ ਇਹ ਪਰੇਸ਼ਾਨੀਆਂ ਤਾਂ ਭੁੱਲ ਕੇ ਨਾ ਖਾਓ ਬਦਾਮ, ਹੋ ਸਕਦੈ ਨੁਕਸਾਨ
ਅੱਖਾਂ ਦੇ ਹੇਠਾਂ ਬਣੇ ਕਾਲੇ ਘੇਰੇ
ਧੱਬਿਆਂ ਨੂੰ ਦੂਰ ਕਰਨ ਲਈ ਵੀ ਗੁਲਾਬ ਜਲ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਲਈ ਰੂੰ ਨੂੰ ਗੁਲਾਬ ਜਲ ‘ਚ ਡਿਪ ਕਰਕੇ 10 ਮਿੰਟ ਧੱਬਿਆਂ ‘ਤੇ ਰੱਖਣ ਨਾਲ ਹੌਲੀ-ਹੌਲੀ ਕਾਲੇ ਧੱਬੇ ਖਤਮ ਹੋ ਜਾਣਗੇ।
ਪੜ੍ਹੋ ਇਹ ਵੀ ਖਬਰ - ਸਾਵਧਾਨ! ਤੁਹਾਡਾ ਮੋਬਾਈਲ ਫ਼ੋਨ ਹੀ ਕਰ ਰਿਹਾ ਹੈ ਤੁਹਾਡੀ ‘ਜਾਸੂਸੀ’ (ਵੀਡੀਓ)
ਕੰਨ ਦੇ ਦਰਦ ਤੋਂ ਰਾਹਤ
ਗੁਲਾਬ ਜਲ ਨੂੰ ਔਸ਼ਧੀ ਦੇ ਰੂਪ ਵਿਚ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਕੰਨ ‘ਚ ਦਰਦ ਹੋਣ ‘ਤੇ ਗੁਲਾਬ ਜਲ ਦੀਆਂ 2 ਤੋਂ 3 ਬੂੰਦਾਂ ਕੰਨ ‘ਚ ਪਾਓ। ਇਸ ਨਾਲ ਕੰਨ ਦੇ ਦਰਦ ਤੋਂ ਰਾਹਤ ਮਿਲੇਗੀ। ਗੁਲਾਬ ਜਲ ‘ਚ ਨੀਂਬੂ ਦਾ ਰਸ ਮਿਲਾ ਕੇ ਜਾੜ ‘ਤੇ ਲਗਾਉਣ ਨਾਲ ਜਾੜ ਦਾ ਦਰਦ ਵੀ ਠੀਕ ਹੋ ਜਾਂਦਾ ਹੈ।
ਸਿਰ ਦਰਦ ਹੋਵੇਗਾ ਦੂਰ
ਗੁਲਾਬ ਜਲ ਦਾ ਉਪਯੋਗ ਤੁਹਾਨੂੰ ਸਿਰ ਦਰਦ ਤੋਂ ਵੀ ਰਾਹਤ ਦਵਾ ਸਕਦਾ ਹੈ। ਇਕ ਕੱਪੜੇ ਨੂੰ ਗੁਲਾਬ ਜਲ ਵਿਚ ਭਿਓਂ ਕੇ ਅਪਣੇ ਸਿਰ ‘ਤੇ 2 ਘੰਟੇ ਲਈ ਰੱਖੋ। ਇਸ ਤਰ੍ਹਾਂ ਕਰਨ ਨਾਲ ਸਿਰ ਦਰਦ ਦੂਰ ਹੋ ਜਾਵੇਗਾ।
ਪੜ੍ਹੋ ਇਹ ਵੀ ਖਬਰ - ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਖਾਸ ਖ਼ਬਰ, ਖਾਣੇ ’ਚ ਸ਼ਾਮਲ ਕਰੋ ਇਹ ਚੀਜ਼ਾਂ
ਸਰੀਰ ‘ਚ ਹੋਣ ਇਹ ਪਰੇਸ਼ਾਨੀਆਂ ਤਾਂ ਭੁੱਲ ਕੇ ਨਾ ਖਾਓ ਬਦਾਮ, ਹੋ ਸਕਦੈ ਨੁਕਸਾਨ
NEXT STORY