ਹੈਲਥ ਡੈਸਕ - ਅਜੋਕੇ ਸਮੇਂ ਦੀ ਭੱਜ-ਦੌੜ ਭਰੀ ਜ਼ਿੰਦਗੀ ਅਤੇ ਮਾਨਸਿਕ ਤਣਾਅ ਕਾਰਨ 'ਨੀਂਦ ਨਾ ਆਉਣਾ' ਇਕ ਗੰਭੀਰ ਸਮੱਸਿਆ ਬਣ ਚੁੱਕੀ ਹੈ। ਨੀਂਦ ਦੀ ਕਮੀ ਨਾ ਸਿਰਫ਼ ਤੁਹਾਨੂੰ ਦਿਨ ਭਰ ਥਕਾਵਟ ਮਹਿਸੂਸ ਕਰਵਾਉਂਦੀ ਹੈ, ਸਗੋਂ ਇਹ ਦਿਲ ਦੀਆਂ ਬਿਮਾਰੀਆਂ, ਮੋਟਾਪੇ ਅਤੇ ਡਿਪ੍ਰੈਸ਼ਨ ਦਾ ਕਾਰਨ ਵੀ ਬਣ ਸਕਦੀ ਹੈ। ਜੇਕਰ ਤੁਸੀਂ ਵੀ ਰਾਤ ਨੂੰ ਸੌਣ ਲਈ ਸੰਘਰਸ਼ ਕਰਦੇ ਹੋ, ਤਾਂ ਇਹ ਕੁਦਰਤੀ ਤਰੀਕੇ ਤੁਹਾਡੇ ਲਈ ਵਰਦਾਨ ਸਾਬਤ ਹੋ ਸਕਦੇ ਹਨ।
ਗੂੜ੍ਹੀ ਨੀਂਦ ਲੈਣ ਦੇ ਸਰਲ ਅਤੇ ਅਸਰਦਾਰ ਤਰੀਕੇ :-
ਸੌਣ ਦਾ ਪੱਕਾ ਸਮਾਂ ਤੈਅ ਕਰੋ
- ਸਾਡੇ ਸਰੀਰ ਦੀ ਇਕ ਅੰਦਰੂਨੀ ਘੜੀ ਹੁੰਦੀ ਹੈ। ਰੋਜ਼ਾਨਾ ਇਕੋ ਸਮੇਂ 'ਤੇ ਸੌਣ ਅਤੇ ਜਾਗਣ ਦੀ ਆਦਤ ਪਾਓ। ਇਸ ਨਾਲ ਤੁਹਾਡੇ ਦਿਮਾਗ ਨੂੰ ਸੰਕੇਤ ਮਿਲਦਾ ਹੈ ਕਿ ਹੁਣ ਆਰਾਮ ਕਰਨ ਦਾ ਸਮਾਂ ਹੈ।
ਸੌਣ ਤੋਂ ਪਹਿਲਾਂ ਗੈਜੇਟਸ ਤੋਂ ਬਣਾਓ ਦੂਰੀ
- ਮੋਬਾਈਲ, ਲੈਪਟਾਪ ਅਤੇ ਟੀਵੀ ਦੀ 'ਨੀਲੀ ਰੌਸ਼ਨੀ' ਨੀਂਦ ਲਿਆਉਣ ਵਾਲੇ ਹਾਰਮੋਨ 'ਮੇਲਾਟੋਨਿਨ' ਨੂੰ ਰੋਕਦੀ ਹੈ। ਸੌਣ ਤੋਂ ਘੱਟੋ-ਘੱਟ ਇਕ ਘੰਟਾ ਪਹਿਲਾਂ ਫ਼ੋਨ ਦੀ ਵਰਤੋਂ ਬੰਦ ਕਰ ਦਿਓ।
ਕੈਫੀਨ ਅਤੇ ਭਾਰੀ ਭੋਜਨ ਤੋਂ ਪਰਹੇਜ਼
- ਰਾਤ ਦੇ ਸਮੇਂ ਚਾਹ, ਕੌਫੀ ਜਾਂ ਜ਼ਿਆਦਾ ਮਸਾਲੇਦਾਰ ਖਾਣੇ ਤੋਂ ਬਚੋ। ਇਹ ਚੀਜ਼ਾਂ ਤੁਹਾਡੀ ਪਾਚਨ ਪ੍ਰਣਾਲੀ ਅਤੇ ਨੀਂਦ ਵਿੱਚ ਵਿਘਨ ਪਾਉਂਦੀਆਂ ਹਨ। ਇਸ ਦੀ ਬਜਾਏ ਕੋਸਾ ਦੁੱਧ ਪੀਣਾ ਫਾਇਦੇਮੰਦ ਹੁੰਦਾ ਹੈ।
ਕਮਰੇ ਦਾ ਮਾਹੌਲ ਸ਼ਾਂਤ ਰੱਖੋ
- ਤੁਹਾਡਾ ਬੈੱਡਰੂਮ ਹਨੇਰਾ, ਸ਼ਾਂਤ ਅਤੇ ਠੰਢਾ ਹੋਣਾ ਚਾਹੀਦਾ ਹੈ। ਜੇਕਰ ਹੋ ਸਕੇ ਤਾਂ ਹਲਕੀ ਖੁਸ਼ਬੂ (ਜਿਵੇਂ ਲੈਵੈਂਡਰ ਤੇਲ) ਦੀ ਵਰਤੋਂ ਕਰੋ, ਜੋ ਮਨ ਨੂੰ ਸ਼ਾਂਤ ਕਰਨ 'ਚ ਮਦਦ ਕਰਦੀ ਹੈ।
ਮੈਡੀਟੇਸ਼ਨ ਅਤੇ ਸਾਹ ਦੀਆਂ ਕਸਰਤਾਂ
- ਸੌਣ ਤੋਂ ਪਹਿਲਾਂ 5-10 ਮਿੰਟ ਲਈ ਡੂੰਘੇ ਸਾਹ ਲੈਣ ਦੀ ਕਸਰਤ ਜਾਂ ਮੈਡੀਟੇਸ਼ਨ ਕਰੋ। ਇਹ ਮਾਸਪੇਸ਼ੀਆਂ ਨੂੰ ਆਰਾਮ ਦਿੰਦਾ ਹੈ ਅਤੇ ਦਿਮਾਗ 'ਚ ਚੱਲ ਰਹੀਆਂ ਫਾਲਤੂ ਗੱਲਾਂ ਨੂੰ ਸ਼ਾਂਤ ਕਰਦਾ ਹੈ।
ਸਿਹਤ ਦਾ ਉਹ 'ਸੁਪਰਫੂਡ' ਜੋ ਤੁਹਾਡੇ ਸਰੀਰ ਦੀ ਕਰ ਦੇਵੇਗਾ ਅੰਦਰੋਂ ਸਫਾਈ, ਜਾਣੋ ਵਰਤੋਂ ਦਾ ਸਹੀ ਤਰੀਕਾ
NEXT STORY