ਜਲੰਧਰ: ਦਹੀਂ ਵੜੇ ਉੱਤਰ ਪ੍ਰਦੇਸ਼ ਦੀ ਮਸ਼ਹੂਰ ਡਿਸ਼ ਹੈ। ਇਸ ਨੂੰ ਖਾਸ ਤੌਰ 'ਤੇ ਉੜਦ ਦੀ ਦਾਲ ਨਾਲ ਤਿਆਰ ਕੀਤਾ ਜਾਂਦਾ ਹੈ ਪਰ ਇਸ ਨੂੰ ਬਣਾਉਣ ਲਈ ਦਾਲ ਨੂੰ ਕਈ ਘੰਟਿਆਂ ਤੱਕ ਭਿਓ ਕੇ ਰੱਖਣਾ ਪੈਂਦਾ ਹੈ। ਜੇਕਰ ਤੁਹਾਡਾ ਇਸ ਨੂੰ ਖਾਣ ਦਾ ਮਨ ਕਰੇ ਤਾਂ ਤੁਸੀਂ ਬਰੈੱਡ ਨਾਲ ਵੀ ਇਸ ਨੂੰ ਤਿਆਰ ਕਰ ਸਕਦੇ ਹੋ। ਚੱਲੋ ਅੱਜ ਅਸੀਂ ਤੁਹਾਨੂੰ ਬਰੈੱਡ ਨਾਲ ਦਹੀਂ ਵੜੇ ਬਣਾਉਣ ਦੀ ਰੈਸਿਪੀ ਦੱਸਦੇ ਹਾਂ।
ਇਹ ਵੀ ਪੜ੍ਹੋ:ਘਰ ਦੀ ਰਸੋਈ 'ਚ ਇੰਝ ਬਣਾਓ ਮਸ਼ਰੂਮ ਬਟਰ ਮਸਾਲਾ
ਸਮੱਗਰੀ
ਦਹੀਂ-3/4 ਕੱਪ
ਉਬਲੇ ਮੈਸ਼ਡ ਆਲੂ-2
ਬਰੈੱਡ-4 ਪੀਸ
ਧਨੀਏ ਦੀ ਚਟਨੀ- 1 ਵੱਡਾ ਚਮਚਾ
ਹਰੀ ਮਿਰਚ-1 (ਬਾਰੀਕ ਕੱਟੀ ਹੋਈ)
ਇਮਲੀ ਦੀ ਚਟਨੀ- 1 ਵੱਡਾ ਚਮਚਾ
ਖੰਡ-1 ਛੋਟਾ ਚਮਚਾ
ਜੀਰਾ ਪਾਊਡਰ-1 ਛੋਟਾ ਚਮਚਾ
ਅਮਚੂਰ ਪਾਊਡਰ- 1 ਛੋਟਾ ਚਮਚਾ
ਸੌਗੀ-10-12
ਲੂਣ ਸੁਆਦ ਅਨੁਸਾਰ
ਧਨੀਆ-1 ਵੱਡਾ ਚਮਚ (ਬਾਰੀਕ ਕੱਟਿਆ ਹੋਇਆ)
ਕਾਲਾ ਲੂਣ ਸੁਆਦ ਅਨੁਸਾਰ
ਇਹ ਵੀ ਪੜ੍ਹੋ:ਸਰਦੀਆਂ 'ਚ ਜ਼ਰੂਰ ਖਾਓ ਸੌਗੀ, ਸਰੀਰ ਨੂੰ ਮਿਲਣ ਵਾਲੇ ਫ਼ਾਇਦੇ ਜਾਣ ਹੋ ਜਾਵੋਗੇ ਹੈਰਾਨ
ਵਿਧੀ
1. ਸਭ ਤੋਂ ਪਹਿਲਾਂ ਬਰੈੱਡ ਦੇ ਕਿਨਾਰੇ ਕੱਟ ਲਓ।
2. ਹੁਣ ਇਕ ਕੌਲੀ 'ਚ ਆਲੂ, ਅਮਚੂਰ ਪਾਊਡਰ, ਸੌਗੀ, ਜੀਰਾ ਪਾਊਡਰ, ਹਰੀ ਮਿਰਚ ਅਤੇ ਲੂਣ ਪਾ ਕੇ ਮਿਲਾਓ।
3. ਤਿਆਰ ਮਿਸ਼ਰਨ ਨਾਲ ਛੋਟੇ-ਛੋਟੇ ਬੋਲ ਬਣਾ ਕੇ ਬਰੈੱਡ ਸਲਾਈਸ ਨਾਲ ਕਵਰ ਕਰੋ।
4. ਇਕ ਵੱਖਰੀ ਕੌਲੀ 'ਚ ਦਹੀਂ ਅਤੇ ਖੰਡ ਫੈਂਟ ਲਓ।
5. ਪੈਨ 'ਚ ਤੇਲ ਗਰਮ ਕਰਕੇ ਬਰੈੱਡ ਦੇ ਬਾਲਸ ਨੂੰ ਫਰਾਈ ਕਰੋ।
6. ਹੁਣ ਪਲੇਟ 'ਚ ਬਰੈੱਡ ਨਾਲ ਤਿਆਰ ਵੜੇ ਰੱਖੋ।
7. ਉਸ ਦੇ ਉੱਪਰ ਮਿੱਠਾ ਦਹੀਂ, ਜੀਰਾ, ਲਾਲ ਮਿਰਚ ਪਾਊਡਰ, ਧਨੀਆ ਅਤੇ ਇਮਲੀ ਦੀ ਚਟਨੀ ਪਾਓ।
8. ਹੁਣ ਧਨੀਆ ਦੇ ਪੱਤੇ ਅਤੇ ਕਾਲਾ ਲੂਣ ਨਾਲ ਗਾਰਨਿਸ਼ ਕਰੋ।
9. ਲਓ ਜੀ ਤੁਹਾਡੇ ਬਰੈੱਡ ਵੜੇ ਬਣ ਕੇ ਤਿਆਰ ਹਨ।
ਇਨ੍ਹਾਂ ਬੀਮਾਰੀਆਂ ਦਾ ਜੜ੍ਹ ਤੋਂ ਇਲਾਜ ਕਰਦੈ ‘ਅਦਰਕ ਦਾ ਪਾਣੀ’, ਚਮੜੀ ਦੇ ਰੋਗਾਂ ਨੂੰ ਵੀ ਕਰੇ ਠੀਕ
NEXT STORY