ਨਵੀਂ ਦਿੱਲੀ: ਖਿਚੜੀ ਸਿਹਤ ਲਈ ਬਹੁਤ ਹੀ ਲਾਹੇਵੰਦ ਮੰਨੀ ਜਾਂਦੀ ਹੈ। ਇਹ ਹਰ ਭੋਜਨ ਨਾਲੋਂ ਹਲਕੀ ਹੁੰਦੀ ਹੈ ਜੋ ਆਸਾਨੀ ਨਾਲ ਪਚ ਜਾਂਦੀ ਹੈ। ਇਸ ਨੂੰ ਵੱਡਿਆਂ ਦੇ ਨਾਲ-ਨਾਲ ਛੋਟੇ ਬੱਚੇ ਵੀ ਖਾਣਾ ਪਸੰਦ ਕਰਦੇ ਹਨ। ਇਸ ਲਈ ਅੱਜ ਅਸੀਂ ਤੁਹਾਡੇ ਲਈ ਛੋਲਿਆਂ ਦੀ ਦਾਲ ਦੀ ਖ਼ਿਚੜੀ ਬਣਾਉਣ ਦੀ ਰੈਸਿਪੀ ਲੈ ਕੇ ਆਏ ਹਨ। ਚੱਲੋ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ...
ਸਮੱਗਰੀ
ਚੌਲ-1 ਕੱਪ
ਛੋਲਿਆਂ ਦੀ ਦਾਲ-1/2 ਕੱਪ
ਘਿਓ- 2 ਵੱਡੇ ਚਮਚੇ
ਜੀਰਾ- 1 ਛੋਟਾ ਚਮਚਾ
ਕਾਲੀ ਮਿਰਚ ਪਾਊਡਰ-1/2 ਛੋਟਾ ਚਮਚਾ
ਹਿੰਗ-ਚੁਟਕੀਭਰ
ਦਾਲਚੀਨੀ- 1 ਟੁੱਕੜਾ
ਕਾਲੀ ਮਿਰਚ-8-10
ਲੂਣ ਸੁਆਦ ਅਨੁਸਾਰ
ਪਾਣੀ-2 ਕੱਪ
ਬਣਾਉਣ ਦਾ ਤਰੀਕਾ
1. ਸਭ ਤੋਂ ਪਹਿਲਾਂ ਦਾਲ ਅਤੇ ਚੌਲਾਂ ਨੂੰ ਵੱਖ-ਵੱਖ ਧੋ ਕੇ 1 ਘੰਟੇ ਲਈ ਰੱਖ ਦਿਓ।
2. ਹੁਣ ਕੁੱਕਰ ’ਚ ਘਿਓ ਗਰਮ ਕਰਕੇ ਉਸ ’ਚ ਜੀਰਾ, ਦਾਲਚੀਨੀ, ਕਾਲੀ ਮਿਰਚ ਅਤੇ ਹਿੰਗ ਭੁੰਨੋ।
3. ਫਿਰ ਦਾਲ ਪਾ ਕੇ 5 ਮਿੰਟ ਤੱਕ ਭੁੰਨੋ।
4. ਹੁਣ ਕੁੱਕਰ ’ਚ ਚੌਲ, ਕਾਲੀ ਮਿਰਚ ਪਾਊਡਰ, ਲੂਣ ਅਤੇ ਪਾਣੀ ਪਾ ਕੇ 2 ਤੋਂ 3 ਸਿਟੀਆਂ ਲਗਵਾਓ।
5. ਇਸ ਨੂੰ ਥੋੜ੍ਹੀ ਦੇਰ ਭਾਫ਼ ’ਚ ਰਹਿਣ ਦਿਓ।
6. ਤਿਆਰ ਖ਼ਿਚੜੀ ਦੇ ਉੱਪਰ 1 ਵੱਡਾ ਚਮਚਾ ਘਿਓ ਪਾ ਕੇ ਮਿਲਾਓ ਅਤੇ ਹੁਣ ਇਸ ਨੂੰ ਖਾਣ ਲਈ ਪਲੇਟ ’ਚ ਪਾਓ।
7. ਲਓ ਜੀ ਤੁਹਾਡੀ ਪੰਜਾਬੀ ਸਟਾਈਲ ਛੋਲਿਆਂ ਦੀ ਦਾਲ ਦੀ ਖ਼ਿਚੜੀ ਬਣ ਕੇ ਤਿਆਰ ਹੈ।
Beauty Tips: ਹਲਦੀ ਸਣੇ ਰਸੋਈ 'ਚ ਵਰਤੀਆਂ ਜਾਣ ਵਾਲੀਆਂ ਇਨ੍ਹਾਂ ਚੀਜ਼ਾਂ ਨਾਲ ਲਿਆਓ ਚਿਹਰੇ 'ਤੇ ਚਮਕ
NEXT STORY