ਨਵੀਂ ਦਿੱਲੀ- ਚਿਹਰੇ ਦੀ ਖੂਬਸੂਰਤੀ ਬਰਕਰਾਰ ਰੱਖਣ ਲਈ ਲੜਕੀਆਂ ਵੱਖ-ਵੱਖ ਬਿਊਟੀ ਪ੍ਰਾਡੈਕਟ ਲਗਾਉਂਦੀਆਂ ਹਨ ਪਰ ਇਹ ਕੈਮੀਕਲ ਨਾਲ ਤਿਆਰ ਹੁੰਦੇ ਹਨ। ਅਜਿਹੇ 'ਚ ਇਹ ਮਹਿੰਗੇ ਤਾਂ ਹੁੰਦੇ ਹੀ ਹਨ ਨਾਲ ਹੀ ਇਨ੍ਹਾਂ ਦੇ ਨੁਕਸਾਨ ਹੋਣ ਦਾ ਖਤਰਾ ਰਹਿੰਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀ ਰਸੋਈ 'ਚ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਤੁਸੀਂ ਸਕਿਨ ਕੇਅਰ 'ਚ ਸ਼ਾਮਲ ਕਰ ਸਕਦੇ ਹੋ। ਜੀ ਹਾਂ ਇਨ੍ਹਾਂ ਕੁਦਰਤੀ ਚੀਜ਼ਾਂ ਦੀ ਵਰਤੋਂ ਕਰਕੇ ਤੁਸੀਂ ਚਮੜੀ ਸਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹਨ। ਅਜਿਹੇ 'ਚ ਬਿਨਾਂ ਕੋਈ ਨੁਕਸਾਨ ਦੇ ਤੁਹਾਨੂੰ ਕੁਦਰਤੀ ਅਤੇ ਗੁਲਾਬੀ ਨਿਖਾਰ ਮਿਲਣ 'ਚ ਮਦਦ ਮਿਲੇਗੀ। ਚਲੋਂ ਜਾਣਦੇ ਹਾਂ ਕਿ ਉਨ੍ਹਾਂ ਚੀਜ਼ਾਂ ਦੇ ਬਾਰੇ 'ਚ...

ਕੱਚਾ ਦੁੱਧ
ਕੱਚੇ ਦੁੱਧ 'ਚ ਐਂਟੀ-ਆਕਸੀਡੈਂਟ, ਐਂਟੀ-ਏਜਿੰਗ ਗੁਣ ਹੁੰਦੇ ਹਨ। ਇਹ ਕੁਦਰਤੀ ਟੋਨਰ ਅਤੇ ਕਲੀਂਜਰ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਨਾਲ ਡੈੱਡ ਸੈਲਸ ਸਾਫ ਹੋ ਕੇ ਬੰਦ ਰੋਮ ਛਿਦਰ ਖੁੱਲ੍ਹਦੇ ਹਨ। ਚਮੜੀ ਦਾ ਰੁੱਖਾਪਣ ਦੂਰ ਹੋ ਕੇ ਲੰਬੇ ਸਮੇਂ ਤੱਕ ਨਮੀ ਬਰਕਰਾਰ ਰਹਿਣ 'ਚ ਮਦਦ ਮਿਲਦੀ ਹੈ। ਚਿਹਰੇ 'ਤੇ ਪਏ ਦਾਗ-ਧੱਬੇ, ਕਿੱਲ-ਮੁਹਾਸੇ, ਛਾਈਆਂ ਦੂਰ ਹੋ ਕੇ ਕੁਦਰਤੀ ਚਮਕ ਆਉਂਦੀ ਹੈ। ਇਸ ਲਈ ਕੱਚੇ ਦੁੱਧ ਨਾਲ ਚਿਹਰੇ ਦੀ 2-5 ਮਿੰਟ ਤੱਕ ਮਾਲਿਸ਼ ਕਰੋ। ਬਾਅਦ 'ਚ ਚਿਹਰੇ ਨੂੰ ਕੋਸੇ ਪਾਣੀ ਨਾਲ ਸਾਫ ਕਰ ਲਓ। ਤੁਸੀਂ ਇਸ ਨੂੰ ਰਾਤ ਭਰ ਲਗਾ ਕੇ ਵੀ ਰੱਖ ਸਕਦੇ ਹੋ।

ਕੇਸਰ
ਕੇਸਰ ਐਂਟੀ-ਏਜਿੰਗ ਅਤੇ ਔਸ਼ਦੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਅਜਿਹੇ 'ਚ ਤੁਸੀਂ ਇਸ ਨੂੰ ਸਕਿਨ ਕੇਅਰ 'ਚ ਸ਼ਾਮਲ ਕਰ ਸਕਦੇ ਹੋ। ਇਸ ਦੇ ਲਈ ਕੱਚੇ ਦੁੱਧ 'ਚ ਕੇਸਰ ਦੇ ਕੁੱਝ ਧਾਗੇ ਭਿਓ ਦਿਓ। ਫਿਰ ਇਸ ਨਾਲ ਚਿਹਰੇ ਦੀ 5 ਮਿੰਟ ਤੱਕ ਮਾਲਿਸ਼ ਕਰੋ। ਬਾਅਦ 'ਚ ਗਿੱਲੇ ਕੱਪੜੇ ਨਾਲ ਚਿਹਰਾ ਸਾਫ ਕਰ ਲਓ। ਇਸ ਨਾਲ ਸਕਿਨ ਡੂੰਘਾਈ ਤੋਂ ਪੋਸ਼ਿਤ ਹੋਵੇਗੀ। ਚਿਹਰੇ 'ਤੇ ਪਏ ਦਾਗ-ਧੱਬੇ, ਕਿੱਲ-ਮੁਹਾਸੇ, ਛਾਈਆਂ, ਕਾਲੇ ਘੇਰੇ ਅਤੇ ਟੈਨਿੰਗ ਦੀ ਸਮੱਸਿਆ ਦੂਰ ਹੋਵੇਗੀ।

ਸ਼ਹਿਦ
ਸ਼ਹਿਦ 'ਚ ਐਂਟੀ-ਬੈਕਟੀਰੀਅਲ, ਐਂਟੀ ਏਜਿੰਗ ਅਤੇ ਔਸ਼ਦੀ ਗੁਣ ਹੁੰਦੇ ਹਨ। ਇਹ ਸਕਿਨ ਦਾ ਰੁੱਖਾਪਣ, ਸਨਟੈਨ ਦੀ ਸਮੱਸਿਆ ਦੂਰ ਕਰਨ 'ਚ ਮਦਦ ਕਰਦਾ ਹੈ। ਇਹ ਚਿਹਰੇ 'ਤੇ ਕੁਦਰਤੀ ਬਲੀਚ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਲਈ ਸ਼ਹਿਦ ਦੀਆਂ ਕੁਝ ਬੂੰਦਾਂ ਨਿੰਬੂ ਦੇ ਰਸ 'ਚ ਮਿਲਾ ਕੇ ਚਿਹਰੇ ਦੀ 5 ਮਿੰਟ ਤੱਕ ਮਾਲਿਸ਼ ਕਰੋ। 10 ਮਿੰਟ ਤੱਕ ਇਸ ਨੂੰ ਲਗਾ ਰਹਿਣ ਦਿਓ। ਬਾਅਦ 'ਚ ਤਾਜ਼ੇ ਪਾਣੀ ਜਾਂ ਕੋਸੇ ਪਾਣੀ ਨਾਲ ਧੋ ਲਓ।

ਹਲਦੀ
ਹਲਦੀ ਸਿਹਤ ਦੇ ਨਾਲ ਬਿਊਟੀ ਲਈ ਵੀ ਫਾਇਦੇਮੰਦ ਮੰਨੀ ਜਾਂਦੀ ਹੈ। ਇਸ ਨਾਲ ਚਮੜੀ ਡੂੰਘਾਈ ਤੋਂ ਸਾਫ ਹੋ ਕੇ ਪੋਸ਼ਿਤ ਹੁੰਦੀ ਹੈ। ਚਿਹਰੇ 'ਤੇ ਪਏ ਦਾਗ-ਧੱਬੇ, ਕਿੱਲ ਮੁਹਾਸੇ, ਛਾਈਆਂ, ਕਾਲੇ ਘੇਰੇਸ ਬਲੈਕ ਅਤੇ ਵ੍ਹਾਈਟ ਹੈੱਡਸ ਆਦਿ ਦੂਰ ਹੋਣ 'ਚ ਮਦਦ ਮਿਲਦੀ ਹੈ। ਅਜਿਹੇ 'ਚ ਚਿਹਰੇ 'ਤੇ ਕੁਦਰਤੀ ਗਲੋਅ ਆਉਂਦਾ ਹੈ। ਇਸ ਲਈ ਵੇਸਣ, ਦੁੱਧ ਅਤੇ ਚੁਟਕੀ ਭਰ ਹਲਦੀ ਮਿਲਾ ਕੇ 10 ਮਿੰਟ ਤੱਕ ਚਿਹਰੇ 'ਤੇ ਲਗਾਓ। ਬਾਅਦ 'ਚ ਤਾਜ਼ੇ ਪਾਣੀ ਨਾਲ ਸਾਫ ਕਰ ਲਓ।
Cooking Tips: ਘਰ 'ਚ ਆਏ ਮਹਿਮਾਨਾਂ ਨੂੰ ਜ਼ਰੂਰ ਬਣਾ ਕੇ ਖੁਆਓ 'ਮੈਗੀ ਦੇ ਪਕੌੜੇ'
NEXT STORY