ਜਲੰਧਰ— ਬੱਚੇ ਮਿੱਠਿਆਂ ਚੀਜ਼ਾਂ ਖਾਣ ਦੇ ਬਹੁਤ ਸ਼ੌਕੀਨ ਹੁੰਦੇ ਹਨ। ਇਸ ਲਈ ਤੁਸੀਂ ਉਨ੍ਹਾਂ ਨੂੰ ਘਰ 'ਚ ਹੀ ਮੱਕੀ ਦੇ ਮਫਿਨਸ ਬਣਾ ਕੇ ਦੇ ਸਕਦੇ ਹੋ। ਜੋ ਕਿ ਖਾਣ 'ਚ ਬਹੁਤ ਸੁਆਦੀ ਹੁੰਦੇ ਹਨ ਅਤੇ ਇਨ੍ਹਾਂ ਨੂੰ ਆਸਾਨੀ ਨਾਲ ਘਰ 'ਚ ਵੀ ਬਣਾ ਸਕਦੇ ਹੋ। ਆਓ ਜਾਣਦੇ ਹਾਂ ਘਰ 'ਚ ਮਫਿਨਸ ਬਣਾਉਣ ਦੀ ਵਿਧੀ।
ਸਮੱਗਰੀ
- ਮੱਕੀ ਦਾ ਆਟਾ ਅੱਧਾ ਕੱਪ
- ਮੈਦਾ ਅੱਧਾ ਕੱਪ
- ਚੀਨੀ ਪਾਊਡਰ ਅੱਧਾ ਕੱਪ
- ਬੇਕਿੰਗ ਪਾਊਡਰ ਤਿੰਨ-ਚੌਥਾਈ ਛੋਟਾ ਚਮਚ
- ਦਹੀਂ ਅੱਧਾ ਕੱਪ
- ਮੱਖਣ ਇਕ-ਚੌਥਾਈ ਕੱਪ
- ਵਨੀਲਾਂ ਅਸੈਂਸ ਅੱਧਾ ਕੱਪ
ਛੋਟਾ ਚਮਚ
- ਟੁਟੀ-ਫਰੁਟੀ ਅੱਧਾ ਕੱਪ
ਵਿਧੀ
1. ਇਕ ਵੱਡੇ ਪਿਆਲੇ 'ਚ ਮੱਕੀ ਦਾ ਆਟਾ, ਮੈਦਾ, ਚੀਨੀ ਪਾਊਡਰ, ਬੇਕਿੰਗ ਪਾਊਡਰ ਅਤੇ ਬੇਕਿੰਗ ਸੋਡਾ ਮਿਲਾ ਕੇ ਮਿਕਸ ਕਰ ਲਓ
2. ਹੁਣ ਦੂਜੇ ਪਿਆਲੇ 'ਚ ਦਹੀਂ, ਮੱਖਣ ਅਤੇ ਵਨੀਲਾ ਅਸੈਂਸ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਦੇ ਹੋਏ ਫੈਂਟ ਲਓ। ਇਸ 'ਚ ਪਹਿਲੇ ਪਿਆਲੇ ਦਾ ਘੋਲ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਹੁਣ ਇਸ 'ਚ ਟੁਟੀ-ਫਰੁਟੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ।
3. ਮਫਿਨਸ ਲਈ ਬੈਟਰ ਤਿਆਰ ਹੈ, ਹੁਣ ਮਫਿਨਸ ਮੇਕਰ ਲਓ। ਸਾਂਚਿਆਂ 'ਚ ਘੋਲ ਪਾ ਦਿਓ ਅਤੇ ਭਾਂਡੇ ਨੂੰ ਹਿਲਾ ਕੇ ਘੋਲ ਨੂੰ ਪਲੇਨ ਕਰ ਦਿਓ।
4. ਓਵਨ ਨੂੰ 180 ਡਿਗਰੀ ਸੈਂਟੀਗ੍ਰੇਡ 'ਤੇ ਪ੍ਰੀ-ਹੀਟ ਕਰ ਲਓ ਅਤੇ ਮਫਿਨਸ ਟਰੇਅ ਨੂੰ ਓਵਨ 'ਚ ਰੱਖੋ। 180 ਡਿਗਰੀ ਸੈਂਟੀਗ੍ਰੇਡ 'ਤੇ 10 ਮਿੰਟ ਲਈ ਸੈੱਟ ਕਰ ਦਿਓ। ਹੁਣ 10 ਮਿੰਟ ਬਦ ਚੈੱਕ ਕਰੋ, ਜੇਕਰ ਮਫਿਨਸ ਚੰਗੀ ਤਰ੍ਹਾਂ ਗੋਲਡਨ ਬ੍ਰਾਊਨ ਹੋ ਗਏ ਹੋਣ, ਤਾਂ ਇਹ ਬਣ ਕੇ ਤਿਆਰ ਹਨ।
5. ਇਨ੍ਹਾਂ ਦੇ ਥੋੜ੍ਹਾਂ ਠੰਡਾ ਹੋਣ ਤੋਂ ਬਾਅਦ ਇਨ੍ਹਾਂ ਨੂੰ ਟ੍ਰੇਅ ਤੋਂ ਕੱਢ ਕੇ ਪਲੇਟ 'ਚ ਰੱਖ ਲਓ, ਸੁਆਦੀ ਮੱਕੀ ਦੇ ਮਫਿਨਸ ਬਣ ਕੇ ਤਿਆਰ ਹਨ। ਤੁਸੀਂ ਇਨ੍ਹਾਂ ਨੂੰ ਫਰਿੱਜ 'ਚ ਰੱਖ ਕੇ ਇਕ ਹਫਤੇ ਤਕ ਜਦੋਂ ਮਨ ਕਰੇ ਖਾਓ ਅਤੇ ਉਸ ਦੇ ਸੁਆਦ ਦਾ ਮਜ਼ਾ ਲਓ।
ਮਗਾਂ(ਪੀਪਲੀ) ਨਾਲ ਹੋਵੇਗਾ ਕੈਂਸਰ ਦਾ ਇਲਾਜ
NEXT STORY