ਅੰਮ੍ਰਿਤਸਰ (ਕਵਿਸ਼ਾ)– ਅੱਜ ਦੇ ਸਮੇਂ ’ਚ ਸਨਗਲਾਸਿਸ ਸਿਰਫ਼ ਧੁੱਪ ਤੋਂ ਅੱਖਾਂ ਦੀ ਸੁਰੱਖਿਆ ਦਾ ਸਾਧਨ ਨਹੀਂ ਰਹੀਆਂ, ਬਲਕਿ ਔਰਤਾਂ ਦੀ ਫੈਸ਼ਨ ਐਕਸੈਸਰੀ ਦਾ ਇਕ ਅਹਿਮ ਹਿੱਸਾ ਬਣ ਚੁੱਕੀਆਂ ਹਨ। ਬਦਲਦੇ ਫੈਸ਼ਨ ਟ੍ਰੈਂਡ ਦੇ ਨਾਲ ਬਾਜ਼ਾਰ ’ਚ ਕਈ ਤਰ੍ਹਾਂ ਦੇ ਸਟਾਈਲਿਸ਼ ਸਨਗਲਾਸਿਸ ਉਪਲਬਧ ਹਨ, ਜੋ ਨਾ ਸਿਰਫ਼ ਲੁੱਕ ਨੂੰ ਆਕਰਸ਼ਕ ਬਣਾਉਂਦੇ ਹਨ, ਬਲਕਿ ਅੱਖਾਂ ਨੂੰ ਨੁਕਸਾਨਦੇਹ ਯੂ.ਵੀ. ਕਿਰਨਾਂ ਤੋਂ ਵੀ ਬਚਾਉਂਦੇ ਹਨ। ਸਹੀ ਸਨਗਲਾਸਿਸ ਚਿਹਰੇ ਦੀ ਖ਼ੂਬਸੂਰਤੀ ਨੂੰ ਨਿਖਾਰਨ ਦੇ ਨਾਲ-ਨਾਲ ਆਤਮ-ਵਿਸ਼ਵਾਸ ਵੀ ਵਧਾਉਂਦੇ ਹਨ।
ਐਵੀਏਟਰ ਸਨਗਲਾਸਿਸ ਔਰਤਾਂ ’ਚ ਹਮੇਸ਼ਾ ਤੋਂ ਹੀ ਪ੍ਰਸਿੱਧ ਰਹੇ ਹਨ। ਇਨ੍ਹਾਂ ਦਾ ਕਲਾਸਿਕ ਡਿਜ਼ਾਈਨ ਲਗਭਗ ਹਰ ਤਰ੍ਹਾਂ ਦੇ ਚਿਹਰੇ ’ਤੇ ਵਧੀਆ ਲੱਗਦਾ ਹੈ। ਕੈਜ਼ੂਅਲ ਆਊਟਿੰਗ ਹੋਵੇ ਜਾਂ ਟ੍ਰੈਵਲ, ਐਵੀਏਟਰ ਸਨਗਲਾਸਿਸ ਹਰ ਮੌਕੇ ਲਈ ਇਕ ਬਿਹਤਰੀਨ ਵਿਕਲਪ ਹਨ। ਜਿੱਥੇ ਗੱਲ ਕੈਟ-ਆਈ ਸਨਗਲਾਸਿਸ ਦੀ ਕਰੀਏ, ਤਾਂ ਇਹ ਉਨ੍ਹਾਂ ਔਰਤਾਂ ਲਈ ਆਦਰਸ਼ ਹਨ, ਜੋ ਆਪਣੀ ਲੁੱਕ ’ਚ ਗਲੈਮਰ ਅਤੇ ਐਲੀਗੈਂਸ ਜੋੜਨਾ ਚਾਹੁੰਦੀਆਂ ਹਨ। ਇਨ੍ਹਾਂ ਦਾ ਉੱਪਰ ਵੱਲ ਉੱਠਿਆ ਹੋਇਆ ਫ੍ਰੇਮ ਚਿਹਰੇ ਨੂੰ ਆਕਰਸ਼ਕ ਅਤੇ ਸਟਾਈਲਿਸ਼ ਬਣਾਉਂਦਾ ਹੈ। ਵੈਸਟਰਨ ਡਰੈੱਸ ਦੇ ਨਾਲ-ਨਾਲ ਇਹ ਇੰਡੋ-ਵੈਸਟਰਨ ਆਊਟਫਿਟਸ ’ਤੇ ਵੀ ਸ਼ਾਨਦਾਰ ਲੱਗਦੇ ਹਨ।
ਓਵਰਸਾਈਜ਼ਡ ਸਨਗਲਾਸਿਸ ਅੱਜ-ਕੱਲ੍ਹ ਫੈਸ਼ਨ ਦੀ ਦੁਨੀਆ ’ਚ ਕਾਫ਼ੀ ਟ੍ਰੈਂਡ ’ਚ ਹਨ। ਵੱਡੇ ਫ੍ਰੇਮ ਵਾਲੀਆਂ ਇਹ ਐਨਕਾਂ ਅੱਖਾਂ ਦੇ ਨਾਲ-ਨਾਲ ਚਿਹਰੇ ਦੇ ਵੱਡੇ ਹਿੱਸੇ ਨੂੰ ਵੀ ਧੁੱਪ ਤੋਂ ਬਚਾਉਂਆਂ ਹਨ। ਨਾਲ ਹੀ, ਇਹ ਸੈਲੀਬ੍ਰਿਟੀ ਵਰਗਾ ਸਟਾਈਲਿਸ਼ ਲੁੱਕ ਵੀ ਦਿੰਦੀਆਂ ਹਨ। ਰਾਊਂਡ ਫ੍ਰੇਮ ਸਨਗਲਾਸਿਸ ਵਿੰਟੇਜ ਫੈਸ਼ਨ ਪਸੰਦ ਕਰਨ ਵਾਲੀਆਂ ਔਰਤਾਂ ਦੀ ਪਹਿਲੀ ਪਸੰਦ ਬਣ ਰਹੇ ਹਨ। ਇਹ ਖ਼ਾਸ ਕਰਕੇ ਓਵਲ ਅਤੇ ਸਕੁਏਅਰ ਫੇਸ ਸ਼ੇਪ ’ਤੇ ਬੇਹੱਦ ਆਕਰਸ਼ਕ ਲੱਗਦੇ ਹਨ। ਕਾਲਜ ਜਾਣ ਵਾਲੀਆਂ ਮੁਟਿਆਰਾਂ ’ਚ ਇਨ੍ਹਾਂ ਦੀ ਲੋਕਪ੍ਰਿਯਤਾ ਲਗਾਤਾਰ ਵਧ ਰਹੀ ਹੈ।
ਅੱਜ ਦੀਆਂ ਔਰਤਾਂ ਵੀ ਸਨਗਲਾਸਿਸ ਨੂੰ ਇੱਕ ਵਿਸ਼ੇਸ਼ ਮਹੱਤਵਪੂਰਨ ਐਕਸੈਸਰੀ ਵਜੋਂ ਆਪਣੇ ਫੈਸ਼ਨ ਅਤੇ ਸ਼ੈਲੀ ਦਾ ਹਿੱਸਾ ਮੰਨਦੀਆਂ ਹਨ। ਅੰਮ੍ਰਿਤਸਰ ਦੀਆਂ ਔਰਤਾਂ ਵੀ ਸਨਗਲਾਸਿਸ ਦੇ ਵੱਖ-ਵੱਖ ਸਟਾਈਲ ਦੇ ਨਾਲ ਆਪਣੀ ਪਰਸਨੈਲਿਟੀ ਨੂੰ ਹੋਰ ਵੀ ਜ਼ਿਆਦਾ ਇਨਹਾਂਸ ਕਰਦੀਆਂ ਦਿਖਾਈ ਦੇ ਰਹੀਆਂ ਹਨ। ‘ਜਗ ਬਾਣੀ’ ਦੀ ਟੀਮ ਨੇ ਅੰਮ੍ਰਿਤਸਰੀ ਔਰਤਾਂ ਦੀਆਂ ਖ਼ੂਬਸੂਰਤ ਸਨਗਲਾਸਿਸ ਪਹਿਨੀਆਂ ਤਸਵੀਰਾਂ ਆਪਣੇ ਕੈਮਰੇ ’ਚ ਕੈਦ ਕੀਤੀਆਂ।
ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦੇ ਰਹੀਆਂ ਟ੍ਰੈਂਡੀ ਟੀ-ਸ਼ਰਟਸ
NEXT STORY