ਜਲੰਧਰ (ਬਿਊਰੋ) - ਦੀਵਾਲੀ ਦਾ ਤਿਉਹਾਰ ਲੋਕਾਂ ਵਲੋਂ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਦੀਵਾਲੀ ਦੇ ਆਉਣ ਤੋਂ ਕੁਝ ਹੀ ਦਿਨ ਪਹਿਲਾਂ ਲੋਕਾ ਆਪੋ-ਆਪਣੇ ਘਰਾਂ ਦੀਆਂ ਸਾਫ਼-ਸਫ਼ਾਈਆਂ ਕਰਨੀਆਂ ਸ਼ੁਰੂ ਕਰ ਦਿੰਦੇ ਹਨ। ਸਫ਼ਾਈ ਤੋਂ ਬਾਅਦ ਲੋਕ ਕਈ ਤਰੀਕਿਆਂ ਨਾਲ ਆਪਣੇ ਘਰ ਦੀ ਸਜਾਵਟ ਕਰਦੇ ਹਨ, ਜਿਸ ਨਾਲ ਘਰ ਜਗਮਗਾਉਣ ਲੱਗ ਜਾਂਦਾ ਹੈ। ਜੇਕਰ ਤੁਸੀਂ ਆਪਣੇ ਘਰ ਦੀ ਪੁਰਾਣੀ ਲੁੱਕ ਤੋਂ ਬੋਰ ਹੋ ਚੁੱਕੇ ਹੋ ਤਾਂ ਇਸ ਦੀਵਾਲੀ ’ਤੇ ਤੁਸੀਂ ਆਪਣੇ ਘਰ ਨੂੰ ਖ਼ਾਸ ਢੰਗ ਨਾਲ ਸਜਾ ਕੇ ਨਵਾਂ ਲੁੱਕ ਦੇ ਸਕਦੇ ਹੋ। ਬਾਜ਼ਾਰ ’ਚ ਕ੍ਰਿਸਟਲ, ਮਲਟੀ ਕਲਰਡ ਸਟੋਨ, ਪਰਲ ਵਰਕ, ਦੀਵਾ ਸਟਾਇਲ, ਵੱਖ-ਵੱਖ ਤਰ੍ਹਾਂ ਦੀ ਲਾਈਟਸ ਆਦਿ ਸੌਖੇ ਤਰੀਕੇ ਨਾਲ ਮਿਲ ਰਹੀਆਂ ਹਨ, ਜਿਸ ਨਾਲ ਤੁਸੀਂ ਆਪਣੇ ਘਰ ਦੀ ਸਜਾਵਟ ਕਰ ਸਕਦੇ ਹੋ। ਆਓ ਹੁਣ ਜਾਣਦੇ ਹਾਂ ਕਿ ਇਸ ਦੀਵਾਲੀ ’ਤੇ ਆਪਣੇ ਘਰ ਦੀ ਸਜਾਵਟ ਅਤੇ ਰੌਸ਼ਨ ਕਿਵੇਂ ਕਰੀਏ...
1. ਫੁੱਲਾਂ ਨਾਲ ਸਜਾਵਟ
ਘਰਾਂ ਨੂੰ ਜ਼ਿਆਦਾ ਫੁੱਲਾਂ ਨਾਲ ਸਜਾਉਣ ਦੀ ਥਾਂ ਤੁਸੀਂ ਇਕ ਜਾਂ ਦੋ ਲੜੀਆਂ ਨੂੰ ਦਰਵਾਜ਼ੇ 'ਤੇ ਲਗਾ ਦਿਓ। ਇਸ ਨਾਲ ਘਰ ਸੋਹਣਾ ਅਤੇ ਫੈਸਟੀਵਲ ਡੈਕੋਰੇਸ਼ਨ ਵਾਲਾ ਹੋ ਜਾਵੇਗਾ।
2. ਪੇਪਰ ਲਾਲਟੇਨ
ਡੈਕੋਰੇਸ਼ਨ ਲਈ ਪੇਪਰ ਲਾਲਟੇਨ ਵੀ ਅੱਜਕਲ ਖੂਬ ਚੱਲ ਰਿਹਾ ਹੈ। ਇਹ ਖੂਬਸੂਰਤ ਤਾਂ ਹੁੰਦਾ ਹੀ ਹੈ ਨਾਲ ਹੀ ਇਸ ਨਾਲ ਘਰ 'ਚ ਰੌਸ਼ਨੀ ਵੀ ਖੂਬ ਫੈਲਦੀ ਹੈ।
3. ਕਾਰਨਰ ਨੂੰ ਦੀਵਿਆਂ ਨਾਲ ਸਜਾਓ
ਇਸ ਦੀਵਾਲੀ 'ਤੇ ਘਰ ਨੂੰ ਸਜਾਉਣ ਲਈ ਆਰਟੀਫਿਸ਼ੀਅਲ ਲਾਈਟਸ ਦੀ ਥਾਂ 'ਤੇ ਦੀਵਿਆਂ ਦਾ ਇਸਤੇਮਾਲ ਕਰੋ। ਘਰ ਦੇ ਹਰੇਕ ਕੋਨੇ ’ਚ ਦੀਵੇ ਬਾਲ ਕੇ ਰੌਸ਼ਨ ਕਰੋ।
4. ਤੌਰਣ ਅਤੇ ਕੰਦੀਲ
ਘਰ ਦੇ ਮੇਨ ਗੇਟ ਦੇ ਨਾਲ ਹੀ ਹਰ ਕਮਰੇ ਦੇ ਦਰਵਾਜ਼ੇ 'ਤੇ ਤੋਰਣ ਲਗਾਓ। ਇਸ ਲਈ ਤੁਸੀਂ ਪੱਤਿਆਂ ਅਤੇ ਫੁੱਲਾਂ ਦੇ ਤੋਰਣ ਦੀ ਵੀ ਵਰਤੋਂ ਕਰ ਸਕਦੇ ਹੋ।
5. ਮੰਦਰ ਦੀ ਸਜਾਵਟ
ਦੀਵਾਲੀ ਦੇ ਤਿਉਹਾਰ ’ਤੇ ਤੁਸੀਂ ਘਰ ਦੇ ਮੰਦਰ ਦੀ ਸਜਾਵਟ ਕਰਨ ਦੇ ਨਾਲ-ਨਾਲ ਉਥੇ ਰੰਗੋਲੀ ਵੀ ਬਣਾਓ। ਤੁਸੀਂ ਮੰਦਰ ’ਚ ਰੌਸ਼ਨੀ ਕਰਨ ਲਈ ਲਾਈਟਾਂ ਦਾ ਇਸਤੇਮਾਲ ਵੀ ਕਰ ਸਕਦੇ ਹੋ।
6. ਟੀ ਲਾਈਟਸ ਦਾ ਇਸਤੇਮਾਲ
ਰੰਗੀਨ ਕੱਚ ਦੇ ਕੰਟੇਨਰ 'ਚ ਟੀ-ਲਾਈਟਸ ਰੱਖ ਕੇ ਉਸ ਨੂੰ ਡ੍ਰਾਇੰਗ ਰੂਮ ਅਤੇ ਡਾਈਨਿੰਗ ਰੂਮ ਦੀ ਸੀਲਿੰਗ ਨਾਲ ਲਟਕਾ ਦਿਓ। ਇਸ ਨਾਲ ਦੀਵਾਲੀ 'ਤੇ ਘਰ ਨੂੰ ਡਿਫਰੈਂਟ ਅਤੇ ਖੂਬਸੂਰਤ ਲੁੱਕ ਮਿਲੇਗਾ।
7. ਰੰਗੋਲੀ
ਦੀਵਾਲੀ 'ਚ ਘਰ ਦੀ ਖ਼ੂਬਸੂਰਤੀ ਅਤੇ ਰੌਣਕ ਵਧਾਉਣ ਦਾ ਕੰਮ ਕਰਦੀ ਹੈ ਰੰਗੋਲੀ। ਤੁਸੀਂ ਘਰ ਦੇ ਵਿਹੜੇ ਜਾਂ ਮੇਨ ਗੇਟ ਕੋਲ ਖ਼ੂਬਸੂਰਤ ਰੰਗੋਲੀ ਬਣਾ ਸਕਦੇ ਹੋ। ਤੁਸੀਂ ਰੰਗੋਲੀ ਬਣਾਉਣ ਲਈ ਫੁੱਲਾਂ, ਚੌਲਾਂ ਜਾਂ ਰੰਗਾਂ ਦੀ ਵਰਤੋਂ ਕਰ ਸਕਦੇ ਹੋ।
8. ਮੇਨਗੇਟ ਦੀ ਸਜਾਵਟ
ਮੇਨ ਗੇਟ ਦੀ ਡੈਕੋਰੇਸ਼ਨ ਲਈ ਤੁਸੀਂ ਫੁੱਲਾਂ ਦੀ ਰੰਗੋਲੀ, ਲਾਈਟਸ ਦਾ ਇਸਤੇਮਾਲ ਵੀ ਕਰ ਸਕਦੇ ਹੋ। ਤੁਸੀਂ ਚਾਹੋ ਤਾਂ ਇਸ ਵਾਰ ਕ੍ਰਿਸਟਲ ਅਤੇ ਬੀਡਸ ਦੀ ਰੰਗੋਲੀ ਵੀ ਬਣਾ ਸਕਦੇ ਹੋ।
9. ਫਲੋਟਿੰਗ ਕੈਂਡਲਸ
ਦੀਵਾਲੀ 'ਤੇ ਮੋਮਬੱਤੀ ਤਾਂ ਹਰ ਕੋਈ ਲਗਾਉਂਦਾ ਹੈ ਪਰ ਇਸ ਵਾਰ ਤੁਸੀਂ ਫਲੋਟਿੰਗ ਕੈਂਡਲਸ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਤੁਹਾਡੇ ਘਰ 'ਚ ਚਾਰ ਚੰਨ ਲੱਗ ਜਾਣਗੇ।
10. ਇਲੈਕਟ੍ਰੋਨਿਕ ਲਾਈਟਸ
ਇਲੈਕਟ੍ਰੋਨਿਕ ਲਾਈਟਸ ਨਾਲ ਵੀ ਤੁਸੀਂ ਆਪਣੇ ਘਰ ਦੀ ਸਜਾਵਟ ਕਰ ਸਕਦੇ ਹੋ। ਮਾਰਕਿਟ 'ਚ ਤੁਹਾਨੂੰ ਇਸ ਦੀ ਕਾਫੀ ਵੈਰਾਇਟੀ ਮਿਲ ਜਾਵੇਗੀ।
Beauty Tips : ਇਸ ਤਰ੍ਹਾਂ ਕਰੋਗੇ ਗੁਲਾਬਜਲ ਦੀ ਵਰਤੋਂ ਤਾਂ ਚਿਹਰੇ 'ਤੇ ਆਵੇਗਾ ਨਿਖਾਰ
NEXT STORY