ਵੈੱਬ ਡੈਸਕ - ਅਕਸਰ ਅਸੀਂ ਨਾਰੀਅਲ ਪਾਣੀ ਪੀਣ ਤੋਂ ਬਾਅਦ ਉਸ ਦੇ ਛਿਲਕੇ ਨੂੰ ਬੇਕਾਰ ਸਮਝ ਕੇ ਸੁੱਟ ਦਿੰਦੇ ਹਾਂ, ਪਰ ਇਹ ਸਖ਼ਤ ਖੋਲ ਘਰ 'ਚ ਕਈ ਕੰਮ ਆ ਸਕਦਾ ਹੈ। ਥੋੜ੍ਹੀ ਜਿਹੀ ਮਿਹਨਤ ਅਤੇ ਰਚਨਾਤਮਕਤਾ ਨਾਲ ਤੁਸੀਂ ਇਸ ਤੋਂ ਸੁੰਦਰ ਅਤੇ ਉਪਯੋਗੀ ਚੀਜ਼ਾਂ ਬਣਾ ਸਕਦੇ ਹੋ, ਜਿਸ ਨਾਲ ਨਾ ਸਿਰਫ਼ ਘਰ ਦਾ ਕੂੜਾ ਘੱਟ ਹੋਵੇਗਾ, ਸਗੋਂ ਵਾਤਾਵਰਣ ਨੂੰ ਵੀ ਫਾਇਦਾ ਮਿਲੇਗਾ।
ਨਾਰੀਅਲ ਦੇ ਛਿਲਕਿਆਂ ਦੀ ਵਰਤੋਂ ਕਰਨ ਦੇ 7 ਸ਼ਾਨਦਾਰ ਤਰੀਕੇ :-
ਪੌਦਿਆਂ ਲਈ ਹੈਂਗਿੰਗ ਪੋਟ
- ਨਾਰੀਅਲ ਦੇ ਅੱਧੇ ਖੋਲ ਨੂੰ ਸਾਫ਼ ਕਰਕੇ ਉਸ 'ਚ ਮਿੱਟੀ ਭਰ ਕੇ ਛੋਟੇ ਪੌਦੇ ਲਗਾਏ ਜਾ ਸਕਦੇ ਹਨ। ਇਸ ਨੂੰ ਰੱਸੀ ਦੀ ਮਦਦ ਨਾਲ ਬਾਲਕੋਨੀ ਜਾਂ ਖਿੜਕੀ 'ਤੇ ਟੰਗਿਆ ਜਾ ਸਕਦਾ ਹੈ, ਜੋ ਦੇਖਣ 'ਚ ਬਹੁਤ ਸੁੰਦਰ ਲੱਗਦਾ ਹੈ।
ਪੰਛੀਆਂ ਲਈ ਫੀਡਰ
- ਜੇਕਰ ਤੁਹਾਡੀ ਛੱਤ ਜਾਂ ਬਾਲਕੋਨੀ 'ਚ ਪੰਛੀ ਆਉਂਦੇ ਹਨ, ਤਾਂ ਨਾਰੀਅਲ ਦਾ ਛਿਲਕਾ ਉਨ੍ਹਾਂ ਲਈ ਦਾਣਾ ਜਾਂ ਪਾਣੀ ਰੱਖਣ ਦਾ ਇਕ ਵਧੀਆ ਸਾਧਨ ਬਣ ਸਕਦਾ ਹੈ।
ਮੋਮਬੱਤੀ ਸਟੈਂਡ
- ਨਾਰੀਅਲ ਦੇ ਖੋਲ ਨੂੰ ਪਾਲਿਸ਼ ਕਰਕੇ ਉਸ 'ਚ ਮੋਮ ਪਾ ਕੇ ਸੁੰਦਰ ਕੈਂਡਲ ਬਣਾਈ ਜਾ ਸਕਦੀ ਹੈ, ਜੋ ਘਰ ਨੂੰ ਇਕ ਕੁਦਰਤੀ ਦਿੱਖ ਦਿੰਦੀ ਹੈ।
ਚਮਚ ਜਾਂ ਕੋਲੀ
- ਕੁਝ ਲੋਕ ਇਸ ਨੂੰ ਤਰਾਸ਼ ਕੇ ਛੋਟੀਆਂ ਕੋਲੀਆਂ ਜਾਂ ਸਰਵਿੰਗ ਬਾਊਲ ਵੀ ਬਣਾਉਂਦੇ ਹਨ, ਜਿਸ 'ਚ ਸੁੱਕੇ ਮੇਵੇ ਜਾਂ ਸਨੈਕਸ ਪਰੋਸੇ ਜਾ ਸਕਦੇ ਹਨ।
ਸਾਬਣ ਰੱਖਣ ਲਈ ਸਟੈਂਡ
- ਬਾਥਰੂਮ 'ਚ ਸਾਬਣ ਰੱਖਣ ਲਈ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ 'ਚ ਛੋਟੇ ਛੇਦ ਕਰ ਦਿਓ ਤਾਂ ਜੋ ਪਾਣੀ ਨਿਕਲਦਾ ਰਹੇ ਅਤੇ ਸਾਬਣ ਜਲਦੀ ਖ਼ਰਾਬ ਨਾ ਹੋਵੇ।
ਸਜਾਵਟੀ ਸਾਮਾਨ
- ਪੇਂਟ, ਰੱਸੀ ਅਤੇ ਸ਼ੀਸ਼ਿਆਂ ਦੀ ਮਦਦ ਨਾਲ ਬੱਚੇ ਅਤੇ ਵੱਡੇ ਇਸ ਤੋਂ ਖੂਬਸੂਰਤ ਸ਼ੋਅ-ਪੀਸ ਤਿਆਰ ਕਰ ਸਕਦੇ ਹਨ।
ਛੋਟਾ ਲੈਂਪ ਜਾਂ ਲਾਈਟ ਕਵਰ
- ਨਾਰੀਅਲ ਦੇ ਖੋਲ ਵਿੱਚ ਡਿਜ਼ਾਈਨ ਬਣਾ ਕੇ ਉਸ 'ਚ LED ਲਾਈਟ ਲਗਾਈ ਜਾਵੇ, ਤਾਂ ਇਹ ਰਾਤ ਨੂੰ ਬਹੁਤ ਆਕਰਸ਼ਕ ਲੱਗਦਾ ਹੈ।
ਨਾਰੀਅਲ ਦੇ ਛਿਲਕਿਆਂ ਦੀ ਮੁੜ ਵਰਤੋਂ ਨਾ ਸਿਰਫ਼ ਪੈਸੇ ਦੀ ਬਚਤ ਕਰਦੀ ਹੈ, ਸਗੋਂ ਘੱਟ ਖਰਚੇ 'ਚ ਤੁਹਾਡੇ ਘਰ ਨੂੰ ਇਕ ਵਿਲੱਖਣ ਅਤੇ ਹੈਂਡਮੇਡ ਲੁੱਕ ਵੀ ਪ੍ਰਦਾਨ ਕਰਦੀ ਹੈ।
Kidney Disease Drinks: ਤੁਰੰਤ ਛੱਡ ਦਿਓ ਇਹ 3 ਡ੍ਰਿੰਕਸ, ਨਹੀਂ ਤਾਂ ਕਿਡਨੀ ਹੋ ਜਾਏਗੀ ਫੇਲ੍ਹ
NEXT STORY