ਜਲੰਧਰ (ਬਿਊਰੋ) - ਗਰਮੀਆਂ ਦੇ ਮੌਸਮ ਵਿੱਚ ਕੜਕਦੀ ਧੁੱਪ ਪੈਂਦੀ ਹੈ, ਜਿਸ ਤੋਂ ਰਾਹਤ ਪਾਉਣ ਲਈ ਲੋਕ ਕਈ ਤਰਾਂ ਦੀਆਂ ਚੀਜ਼ਾਂ ਦਾ ਸੇਵਨ ਕਰਦੇ ਹਨ। ਗਰਮੀਆਂ ਵਿੱਚ ਧੁੱਪ ਅਤੇ ਪਸੀਨੇ ਤੋਂ ਰਾਹਤ ਪਾਉਣ ਲਈ ਕੱਪੜਿਆਂ ਤੋਂ ਲੈ ਕੇ ਹੈਲਦੀ ਡਾਈਟ ਤੱਕ ਕਈ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ। ਇਸ ਮੌਸਮ 'ਚ ਸਰੀਰ ਨੂੰ ਹਾਈਡ੍ਰੇਟ ਰੱਖਣ ਲਈ ਸਿਹਤਮੰਦ ਭੋਜਨ ਅਤੇ ਖ਼ਾਸ ਡਿੰਕਸ ਦਾ ਸੇਵਨ ਕਰਨਾ ਚਾਹੀਦਾ ਹੈ। ਗਰਮੀਆਂ 'ਚ ਰੋਜ਼ਾਨਾ 8 ਤੋਂ 10 ਗਿਲਾਸ ਪਾਣੀ ਪੀਣਾ ਚਾਹੀਦਾ ਹੈ, ਜਿਸ ਨਾਲ ਸਰੀਰ ਹਾਈਡਰੇਟ ਰਹਿ ਸਕੇ। ਗਰਮੀਆਂ ਵਿੱਚ ਸਰੀਰ ਨੂੰ ਠੰਡਾ ਰੱਖਣ ਲਈ ਤੁਸੀਂ ਕਈ ਡਿੰਕਸ ਦਾ ਸੇਵਨ ਕਰ ਸਕਦੇ ਹੋ, ਜਿਸ ਨਾਲ ਸਰੀਰ ਨੂੰ ਬਹੁਤ ਫ਼ਾਇਦੇ ਵੀ ਹੁੰਦੇ ਹਨ.....
ਨਾਰੀਅਲ ਪਾਣੀ
ਨਾਰੀਅਲ ਪਾਣੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਵਿੱਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ। ਇਹ ਸਰੀਰ ਨੂੰ ਹਾਈਡਰੇਟ ਰੱਖਣ ਵਿੱਚ ਮਦਦ ਕਰਦਾ ਹੈ। ਰੋਜ਼ਾਨਾ ਇੱਕ ਗਲਾਸ ਨਾਰੀਅਲ ਪਾਣੀ ਦਾ ਸੇਵਨ ਕਰਨ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ।
ਨਿੰਬੂ ਪਾਣੀ
ਗਰਮੀਆਂ 'ਚ ਨਿੰਬੂ ਪਾਣੀ ਪੀਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਨਾਲ ਸਰੀਰ ਨੂੰ ਕਈ ਫ਼ਾਇਦੇ ਹੁੰਦੇ ਹਨ। ਨਿੰਬੂ ਪਾਣੀ ਨਾ ਸਿਰਫ਼ ਸਰੀਰ 'ਚੋਂ ਗੰਦਗੀ ਬਾਹਰ ਕੱਢਦਾ ਹੈ ਸਗੋਂ ਖ਼ੂਨ ਵੀ ਸਾਫ਼ ਕਰਦਾ ਹੈ। ਸਵੇਰੇ ਉੱਠ ਕੇ ਇਕ ਗਿਲਾਸ ਨਿੰਬੂ ਪਾਣੀ ਪੀਣ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ। ਨਿੰਬੂ ਪਾਣੀ ਪੀਣ ਨਾਲ ਸਰੀਰ 'ਚ ਯੂਰਿਨ ਸਬੰਧੀ ਇੰਨਫੈਕਸ਼ਨ ਨਹੀਂ ਹੁੰਦੀ ਅਤੇ ਕਿਡਨੀ 'ਚ ਪੱਥਰੀ ਹੋਣ ਦਾ ਖ਼ਤਰਾ ਨਹੀਂ ਰਹਿੰਦਾ।
ਅਨਾਨਾਸ ਦਾ ਜੂਸ
ਅਨਾਨਾਸ ਇੱਕ ਰਸਦਾਰ ਫਲ ਹੈ, ਜਿਸ ਦਾ ਜੂਸ ਗਰਮੀਆਂ ਵਿੱਚ ਪੀਣਾ ਚਾਹੀਦਾ ਹੈ। ਇਸ ਨਾਲ ਸਰੀਰ 'ਚ ਪਾਣੀ ਦੀ ਘਾਟ ਨਹੀਂ ਹੁੰਦੀ। ਰੋਜ਼ਾਨਾ ਅਨਾਨਾਸ ਦਾ ਜੂਸ ਪੀਣ ਨਾਲ ਸਰੀਰ ਹਾਈਡਰੇਟ ਰਹਿੰਦਾ ਹੈ ਅਤੇ ਊਰਜਾ ਬਣੀ ਰਹੇਗੀ। ਅਨਾਨਾਸ ਸੁਆਦ ਹੋਣ ਦੇ ਨਾਲ-ਨਾਲ ਪੌਸ਼ਟਿਕ ਗੁਣਾਂ ਨਾਲ ਭਰਪੂਰ ਹੁੰਦਾ ਹੈ।
ਖੀਰੇ ਦਾ ਜੂਸ
ਗਰਮੀਆਂ ਦੇ ਮੌੰਸਮ ਵਿੱਚ ਸਰੀਰ ਨੂੰ ਠੰਡਾ ਰੱਖਣ ਲਈ ਖੀਰੇ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਦੇ ਜੂਸ ਵਿੱਚ ਫਾਈਬਰ, ਪੋਟਾਸ਼ੀਅਮ, ਕੈਲਸ਼ੀਅਮ ਅਤੇ ਵਿਟਾਮਿਨ-ਏ ਹੁੰਦਾ ਹੈ। ਇਸ ਦੇ ਜੂਸ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ ਅਤੇ ਸਰੀਰ ‘ਚ ਪਾਣੀ ਦੀ ਘਾਟ ਨਹੀਂ ਹੁੰਦੀ ਹੈ।
ਸੱਤੂ ਦਾ ਸ਼ਰਬਤ
ਗਰਮੀਆਂ ਵਿੱਚ ਸੱਤੂ ਦਾ ਸ਼ਰਬਤ ਪੀਣ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਦੂਰ ਹੋ ਸਕਦੀਆਂ ਹਨ। ਇਹ ਸ਼ਰਬਤ ਸੁਆਦ ਹੋਣ ਦੇ ਨਾਲ-ਨਾਲ ਸਰੀਰ ਨੂੰ ਠੰਡਾ ਵੀ ਰੱਖਦਾ ਹੈ। ਸੱਤੂ ਦਾ ਸ਼ਰਬਤ ਗਰਮੀਆਂ ਵਿੱਚ ਮਿੱਠਾ ਜਾਂ ਮਸਾਲੇਦਾਰ ਬਣਾ ਕੇ ਪੀ ਸਕਦੇ ਹਾਂ, ਜਿਸ ਨਾਲ ਪਾਚਨ ਤੰਤਰ ਮਜ਼ਬੂਤ ਰਹਿੰਦਾ ਹੈ।
ਇੰਝ ਬਣਾਓ ਗੁਲਗੁਲੇ, ਖਾਣ ਵਾਲੇ ਕਰਨਗੇ ਤਾਰੀਫਾਂ
NEXT STORY