ਜਲੰਧਰ— ਫਰੂਟ ਕਰੀਮ ਸਾਰੀਆਂ ਨੂੰ ਬਹੁਤ ਪਸੰਦ ਹੁੰਦੀ ਹੈ। ਇਹ ਸੁਆਦ ਹੋਣ ਦੇ ਨਾਲ-ਨਾਲ ਸਾਡੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਫਰੂਟ ਕਰੀਮ ਨੂੰ ਤੁਸੀਂ ਆਸਾਨੀ ਨਾਲ ਹੀ ਘਰ 'ਚ ਵੀ ਬਣਾ ਸਕਦੇ ਹੋ। ਆਓ ਜਾਣਦੇ ਹਾਂ ਫਰੂਟ ਕਰੀਮ ਬਣਾਉਣ ਦੀ ਵਿਧੀ।
ਸਮੱਗਰੀ
- ਹੈਵੀ ਕ੍ਰੀਮ ਜਾਂ ਤਾਜੀ ਮਲਾਈ
- ਪਾਊਡਰ ਚੀਨੀ 70 ਗ੍ਰਾਮ
- ਕੇਲਾ 1 ਮੀਡੀਅਮ ਆਕਾਰ ਦਾ
- ਸੇਬ ਮੀਡੀਅਮ ਆਕਾਰ ਦਾ
- ਅੰਗੂਰ 100 ਗ੍ਰਾਮ
- ਕਾਜੂ 6-7
- ਬਾਦਾਮ
- ਕਿਸ਼ਮਿਸ਼ 2 ਵੱਡੇ ਚਮਚ
ਵਿਧੀ
ਕਰੀਮ ਅਤੇ ਮਲਾਈ ਨੂੰ ਚੀਨੀ 'ਚ ਮਿਲਾ ਕੇ ਇੰਨਾ ਫੈਂਟ ਲਓ ਤਾਂ ਜੋ ਚੀਨੀ ਪੂਰੀ ਤਰ੍ਹਾਂ ਮਿਕਸ ਹੋ ਜਾਵੇ। ਤੁਸੀ ਮਲਾਈ ਨੂੰ ਮਿਕਸਰ ਨਾਲ ਵੀ ਫੈਂਟ ਸਕਦੇ ਹੋ ਪਰ ਬਹੁਤ ਜ਼ਿਆਦਾ ਨਾ ਫੈਂਟੋ ਕਿਉਂਕਿ ਜ਼ਿਆਦਾ ਫੈਂਟਣ ਨਾਲ ਕਰੀਮ ਜਾਂ ਮਲਾਈ ਚੋਂ ਮੱਖਣ ਨਿਕਲ ਸਕਦਾ ਹੈ।
ਕੇਲੇ, ਸੇਬ ਅਤੇ ਅੰਬ ਨੂੰ ਧੋ ਅਤੇ ਛਿੱਲ ਕੇ ਇਕ ਵਰਗ ਸੈ. ਮੀ. ਦੇ ਟੁਕੜੇ 'ਚ ਕੱਟ ਲਓ। ਅੰਗੂਰ ਨੂੰ ਧੋ ਕੇ ਡੰਡੀਆ ਤੋੜੋ ਅਤੇ 2 ਟੁਕੜਿਆਂ 'ਚ ਕੱਟ ਲਓ। ਜੇਕਰ ਛੋਟੇ ਅੰਗੂਰ ਹਨ ਤਾਂ ਸਾਬਤ ਵੀ ਰੱਖ ਸਕਦੇ ਹੋ। ਬਾਦਾਮ ਅਤੇ ਕਾਜੂ ਨੂੰ ਛੋਟਾ-ਛੋਟਾ ਕੱਟ ਲਓ। ਕਿਸ਼ਮਿਸ਼ ਦੀਆਂ ਡੰਡੀਆਂ ਤੋੜ ਕੇ ਕੱਪੜੇ ਨਾਲ ਪੂੰਝ ਲਓ।
ਕੱਟੇ ਹੋਏ ਫਲਾਂ ਅਤੇ ਮੇਵਿਆਂ ਨੂੰ ਕਰੀਮ-ਚੀਨੀ ਦੇ ਮਿਕਸਰ 'ਚ ਪਾ ਕੇ ਚਮਚ ਨਾਲ ਮਿਲਾ ਲਓ।
ਤੁਹਾਡੀ ਫਰੂਟ ਕਰੀਮ ਤਿਆਰ ਹੈ, ਇਸਨੂੰ 2 ਘੰਟੇ ਲਈ ਫਰਿੱਜ 'ਚ ਰੱਖ ਦਿਓ। ਫਿਰ ਫਰਿੱਜ 'ਚੋਂ ਕੱਢ ਕੇ ਠੰਡੀ-ਠੰਡੀ ਫਰੂਟ ਕਰੀਮ ਪਰੋਸੋ।
ਘਰ 'ਚ ਹੀ ਬਣਾਓ ਪੇਪਰ ਬਾਸਕੀਟ
NEXT STORY