ਜਲੰਧਰ - ਬੱਚਿਆਂ ਨੂੰ ਹਮੇਸ਼ਾ ਕੁਝ ਨਵਾਂ ਕਰਨ ਦੀ ਚਾਹ ਹੁੰਦੀ ਹੈ। ਇਸ ਲਈ ਉਹ ਕੁਝ ਨਵਾਂ ਸਿੱਖਣ ਅਤੇ ਸਵਾਰਣ'ਚ ਲੱਗੇ ਰਹਿੰਦੇ ਹਨ। ਚੰਗਾ ਇਹ ਹੈ ਕਿ ਜੇਕਰ ਉਨ੍ਹਾਂ ਦੀ ਇਸ ਆਦਤ ਨੂੰ ਕਲਾ 'ਚ ਬਦਲ ਦਿੱਤਾ ਜਾਵੇਂ। ਅੱਜ ਅਸੀਂ ਤੁਹਾਨੂੰ ਅਤੇ ਤੁਹਾਡੇ ਬੱਚਿਆਂ ਨੂੰ ਪੇਪਰ ਬਾਸਕੀਟ ਬਣਾਉਣਾ ਦੱਸਾਂਗੇ।
ਜ਼ਰੂਰਤ ਦਾ ਸਮਾਨ
-ਕਾਰਡ ਬੋਰਡ
-ਰੰਗੀਨ ਪੇਪਰ
-ਕੈਂਚੀ
-ਕ੍ਰਾਫਟ ਗੂੰਦ
-ਪੈਨਸਿਲ
-ਚਿੱਟਾ ਪੇਪਰ
-ਸੁਨੇਹਿਰੀ ਪੇਪਰ
-ਡੈਕੋਰੇਟਿ ਪਰਲ
-ਗੂੰਦ ਸਟੀਕ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਰੰਗੀਨ ਪੇਪਰ ਨੂੰ ਫੋਲਡ ਕਰਕੇ ਵਿਚਕਾਰ ਤੋਂ ਕੱਟ ਲਓ। ਅਜਿਹੇ ਹੀ ਬਾਕੀ ਪੇਪਰ ਨੂੰ ਵਿਚਕਾਰ'ਚ ਕੱਟ ਕੇ 6 ਹਿੱਸੇ ਕਰ ਲਓ।
2.ਹੁਣ ਪੀਸ 'ਚ ਕਟੇ ਪੇਪਰ ਨੂੰ ਫੋਲਡ ਕਰੋ। ਸਾਰਿਆਂÎ ਪੇਪਰਾਂ ਨੂੰ ਇੰਝ ਹੀ ਫੋਲਡ ਕਰਕੇ ਗੂੰਦ ਦੀ ਮਦਦ ਨਾਲ ਜੋੜ ਲਓ। ਫਿਰ ਇਸ ਨੂੰ ਗੋਲ ਸ਼ੇਪ 'ਚ ਘੁੰਮਾ ਕੇ ਚਿਪਕਾਓ।
3. ਇੱਕ ਕਾਰਡ ਬੋਰਡ ਲਓ। ਉਸ ਨੂੰ ਗੋਲ ਸ਼ੇਪ 'ਚ ਕੱਟ ਲਓ। ਇਸ ਦੇ ਬਾਅਦ ਰੰਗੀਨ ਪੇਪਰ ਨੂੰ 14 ਐਕਸ 14ਸੀਐਮ 'ਚ ਕੱਟ ਕ ੇਕਾਰਡ ਬੋਰਡ ਨੂੰ ਇਸਦੇ ਉਪਰ ਰੱਖਕੇ ਇਸਦੀ ਸ਼ੇਪ 'ਚ ਕੱਟ ਲਓ।
4. ਹੁਣ ਇਸ ਕਾਰਡ ਬੋਰਡ ਗੋਲ 'ਚ ਕੱਟ ਹੋਏ ਪਰ ਨਾਲ ਰੈਪ ਕਰ ਦਿਉ। ਹੁਣ ਇਸ ਪਹਿਲੇ ਤਿਆਰ ਕੀਤੇ ਪੇਪਰ ਨੂੰ ਬਾਸਕੀਟ ਦੀ ਤਰ੍ਹਾਂ ਖੜ੍ਹਾ ਕਰ ਕੇ ਇਸਦੇ ਥੱਲੇ ਪੇਪਰ ਕਾਰਡ ਬੋਰਡ ਚਿਪਕਾ ਦਿਉ। ਹੁਣ ਤੁਹਾਡੀ ਬਾਸਕੀਟ ਤਿਆਰ ਹੈ।
5. ਕਾਰਡ ਬੋਰਡ ਲੇ ਕ ਇਸ ਨੂੰ ਵਿਚਕਾਰ 'ਚੋ ਕੱਟ ਕੇ ਲੰਬੀ ਸਟਰੈਪ ਬਣਾ ਲਓ ਇਸ ਉੱਤੇ ਰੰਗੀਨ ਪੇਪਰ ਲੱਗਾ ਲਓ ਹੁਣ ਇਸ ਨੂੰ ਪਹਿਲੇ ਤਿਆਰ ਕੀਤੀ ਬਾਸਕੀਟ ਦੇ ਕਿਨਾਰਿਆਂ ਉੱਤੇ ਹੈਂਡ ਬੈਗ ਦੀ ਤਰ੍ਹਾਂ ਲੱਗਾ ਲਓ।
6. ਇਸ ਨੂੰ ਸਜਾਉਣ ਲਈ ਚਿੱਟਾ ਪੇਪਰ ਨਾਲ ਫੁੱਲ ਬਣਾਕੇ ਇਸ ਉੱਤੇ ਗੂੰਦ ਦੀ ਮਦਦ ਲੱਗਾ ਦਿਓ। ਹੁਣ ਬਣ ਕੇ ਤਿਆਰ ਹੈ ਤੁਹਾਡੀ ਬਾਸਕੀਟ।
ਸਾਫ-ਸੁਥਰੇ ਅਤੇ ਸਟਾਈਲਿਸ਼ ਨਹੁੰ
NEXT STORY