Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, MAY 09, 2026

    3:14:07 PM

  • sgpc will celebrate the 650th birth centenary of ravidas ji maharaj

    SGPC ਮਨਾਏਗੀ ਰਵਿਦਾਸ ਮਹਾਰਾਜ ਜੀ ਦੀ 650ਵੀਂ ਜਨਮ...

  • canada deportation

    ਕੈਨੇਡਾ ਤੋਂ 7 ਪੰਜਾਬੀ ਡਿਪੋਰਟ ! CBSA ਨੇ ਕੀਤੀ...

  • high alert in punjab security increased at all airports and sensitive places

    ਪੰਜਾਬ 'ਚ High Alert! ਸਾਰੇ ਹਵਾਈ ਅੱਡਿਆਂ ਤੇ...

  • minister sanjeev arora arrested by ed

    ਵੱਡੀ ਖ਼ਬਰ : ਪੰਜਾਬ ਦੇ ਮੰਤਰੀ ਸੰਜੀਵ ਅਰੋੜਾ ਨੂੰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life-Style News
  • Jalandhar
  • ਘਰ ਵਿਚ ਬੱਚਿਆਂ ਨੂੰ ਸਹਿਣਸ਼ੀਲ ਕਿਵੇਂ ਬਣਾਈਏ ?

LIFE-STYLE News Punjabi(ਲਾਈਫ ਸਟਾਈਲ)

ਘਰ ਵਿਚ ਬੱਚਿਆਂ ਨੂੰ ਸਹਿਣਸ਼ੀਲ ਕਿਵੇਂ ਬਣਾਈਏ ?

  • Edited By Rajwinder Kaur,
  • Updated: 07 Jul, 2020 11:03 AM
Jalandhar
home kids tolerant how to build
  • Share
    • Facebook
    • Tumblr
    • Linkedin
    • Twitter
  • Comment

ਬਲਜਿੰਦਰ ਮਾਨ
98150-189473

ਬੱਚਾ ਕੁਦਰਤ ਦੀ ਸਭ ਤੋਂ ਵੱਡੀ ਕਰਾਮਾਤ ਹੈ। ਇਸ ਕਰਾਮਾਤ ਵਿਚ ਹੀ ਸਾਰੇ ਸੰਸਾਰ ਦਾ ਭਵਿੱਖ ਲੁਕਿਆ ਹੋਇਆ ਹੈ। ਇਸ ਲਈ ਸਭ ਤੋਂ ਮਹੱਤਵਪੂਰਨ ਬੱਚਾ ਹੈ, ਜਿਸ ਪ੍ਰਤੀ ਸਾਨੂੰ ਬਹੁਤ ਚੇਤੰਨ ਹੋਣ ਦੀ ਲੋੜ ਹੈ। ਮਨੋਵਿਗਿਆਨੀ ਲਿਖਦੇ ਹਨ ਕਿ ਬੱਚੇ ਦੀ ਸ਼ਖਸ਼ੀਅਤ ਦੇ ਨਿਰਮਾਣ ਵਿਚ ਜੱਦ ਅਤੇ ਵਾਤਾਵਰਨ ਹਿੱਸਾ ਪਾਉਂਦੇ ਹਨ। ਮਾੜੀ ਜੱਦ ਦੇ ਪ੍ਰਭਾਵ ਨੂੰ ਚੰਗੇ ਵਾਤਾਵਰਨ ਨਾਲ ਬਦਲਿਆ ਜਾ ਸਕਦਾ ਹੈ। ਸੋ ਅੱਜ ਦੀ ਤੇਜ ਰਫ਼ਤਾਰ ਜ਼ਿੰਦਗੀ ਵਿਚ ਅਸੀਂ ਬੱਚਿਆਂ ਵੱਲ ਜ਼ਿਆਦਾ ਧਿਆਨ ਨਹੀਂ ਦੇ ਰਹੇ।

ਕੰਮ ਕਾਜ਼ੀ ਮਾਪੇ ਰੋਟੀ ਰੋਜ਼ੀ ਦੇ ਚੱਕਰ ਵਿਚ ਬੱਚਿਆਂ ਨੂੰ ਇਕੱਲੇ ਛੱਡ ਕੇ, ਇੰਟਰਨੈੱਟ ਜਾਂ ਟੀ. ਵੀ. ਦੇ ਹਵਾਲੇ ਕਰੀ ਜਾ ਰਹੇ ਹਨ। ਜਦਕਿ ਇਨ੍ਹਾਂ ਸਾਧਨਾਂ ਦੀ ਵਰਤੋਂ ਬੜੇ ਸੁਚੱਜੇ ਢੰਗ ਨਾਲ ਕਰਨ ਦੀ ਲੋੜ ਹੈ। ਬੱਚਾ ਮਾਸੂਮ ਹੈ। ਉਸਦੀ ਮਾਸੂਮੀਅਤ ਦਾ ਲਾਭ ਉਠਾਕੇ ਵਪਾਰੀ ਲੋਕ ਉਸਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੇ ਹਨ। ਉਹ ਉਸ ਪਾਸੇ ਲਈ ਜਾ ਰਹੇ ਹਨ, ਜਿਸ ਪਾਸੇ ਨਹੀਂ ਜਾਣਾ ਚਾਹੀਦਾ। ਇੰਟਰਨੈੱਟ ਦਾ ਨਾਕਰਾਤਮਕ ਪ੍ਰਭਾਵ ਇੰਨੇ ਗਹਿਰੇ ਹੋ ਗਏ ਹਨ ਕਿ ਕਈ ਕਲੀਆਂ ਅਤੇ ਫ਼ੁੱਲ ਖਿੜਨ ਤੋਂ ਪਹਿਲਾਂ ਹੀ ਮੁਰਝਾਉਣ ਲੱਗ ਪਏ ਹਨ।

ਦੇਸ਼ ਦੀ ਸ਼ਾਨ ਮੁੰਬਈ ਦਾ ਮਸ਼ਹੂਰ ‘ਰਾਇਲ ਓਪੇਰਾ ਹਾਊਸ’
 
ਸਿੰਗਲ ਫ਼ੈਮਲੀ ਸਿਸਟਮ
ਸਿੰਗਲ ਫ਼ੈਮਲੀ ਸਿਸਟਮ ਵਿਚ ਬੱਚੇ ਨੂੰ ਦਾਦੀ-ਨਾਨੀ ਦਾ ਲਾਡ ਨਹੀਂ ਮਿਲ ਰਿਹਾ। ਨਾ ਹੀਂ ਉਹ ਕਥਾ ਕਹਾਣੀਆਂ ਸੁਣਨ ਨੂੰ ਮਿਲਦੀਆਂ ਹਨ। ਜਿਨ੍ਹਾਂ ਨਾਲ ਉਸਦੇ ਜੀਵਨ 'ਤੇ ਨਿਖਾਰ ਆਉਣਾ ਹੁੰਦਾ ਹੈ। ਸਿਰਫ਼ ਨੌਕਰਾਂ ਤੇ ਨੌਕਰਾਣੀਆਂ ਦੇ ਹੱਥਾਂ ਵਿਚ ਉਨ੍ਹਾਂ ਦਾ ਪਾਲਣ ਪੋਸ਼ਣ ਹੋ ਰਿਹਾ ਹੈ। ਹਾਈ ਫ਼ਾਈ ਸੁਸਾਇਟੀ ਵਿਚ ਤਾਂ ਬੱਚਿਆਂ ਦੀ ਕਈ ਕਈ ਦਿਨ ਮਾਪਿਆਂ ਨਾਲ ਮੁਲਾਕਾਤ ਵੀ ਨਹੀਂ ਹੁੰਦੀ ਹੈ। ਉਹ ਨੌਕਰੀ ਅਤੇ ਬਿਜਨੈਸ ਦੇ ਚੱਕਰ ਵਿਚ ਆਪਣਾ ਨਿੱਜੀ ਸੰਸਾਰ ਹੀ ਭੁੱਲੀ ਫ਼ਿਰਦੇ ਹਨ।

ਕੋਰੋਨਾ ਤੋਂ ਬਚਣ ਲਈ FSSAI ਨੇ ਜਾਰੀ ਕੀਤੇ ਭੋਜਨ ਸੁਰੱਖਿਆ ਦਿਸ਼ਾ-ਨਿਰਦੇਸ਼, ਇੰਝ ਧੋਵੋ ਫਲ ਤੇ ਸਬਜ਼ੀਆਂ
 
ਵੱਡਿਆਂ ਦਾ ਆਦਰ ਕਰਨਾ ਭੁੱਲੇ ਬੱਚੇ
ਮਾਡਰਨ ਜ਼ਮਾਨੇ ਦੀ ਖੁੱਲ੍ਹ ਖੇਲ੍ਹ ਨੇ ਵੀ ਬਾਲ ਮਾਨਸਿਕਤਾ ਨੂੰ ਪ੍ਰਭਾਵਿਤ ਕੀਤਾ ਹੈ। ਅੱਜਕਲ ਸਾਡਾ ਬੱਚਿਆਂ ਨਾਲੋਂ ਨਾਤਾ ਟੁੱਟ ਗਿਆ ਹੈ। ਆਪਸੀ ਸੰਵਾਦ ਦੀ ਕਮੀ ਕਾਰਨ ਹੀ ਬੱਚੇ ਕੁਰਾਹੇ ਪੈ ਕੇ ਸਭ ਕੁੱਝ ਬਰਬਾਦ ਕਰਨ ਲੱਗ ਪਏ ਹਨ। ਪਿੰਡਾਂ ਵਿਚ ਵੀ ਹੁਣ ਬੱਚਿਆਂ ਨੂੰ ਬੋਹੜਾਂ ਹੇਠ ਜਾਂ ਹੋਰ ਸਾਂਝੀਆਂ ਥਾਵਾਂ ਤੇ ਵੱਡਿਆਂ ਦੀ ਸੰਗਤ ਨਸੀਬ ਨਹੀਂ ਹੋ ਰਹੀ। ਇਸੇ ਕਰਕੇ ਉਹ ਵੱਡਿਆਂ ਦਾ ਆਦਰ ਭੁੱਲੀ ਜਾ ਰਹੇ ਹਨ।

ਖੇਡ ਰਤਨ ਪੰਜਾਬ ਦੇ : ਭਾਰਤੀ ਅਥਲੈਟਿਕਸ ਦੀ ਗੋਲਡਨ ਗਰਲ ‘ਮਨਜੀਤ ਕੌਰ’
 
ਨੈਤਿਕ ਕਦਰਾਂ ਕੀਮਤਾਂ ਦੀ ਲੋੜ
ਦੂਜੇ ਬੰਨੇ ਮੀਡੀਆ ਵੱਲੋਂ, ਜੋ ਪਰੋਸਿਆ ਜਾ ਰਿਹਾ, ਉਹ ਵੀ ਕਿਸੇ ਤੋਂ ਗੁੱਝਾ ਨਹੀਂ ਹੈ। ਮਾਪੇ ਬੱਚਿਆਂ ਹੱਥ ਚੰਗੀਆਂ ਕਿਤਾਬਾਂ ਦੇਣ ਦੀ ਬਜਾਏ ਬੰਦੂਕਾਂ ਤੇ ਪਿਸਤੋਲਾਂ ਦੇ ਖਿਡੌਣੇ ਫੜਾ ਰਹੇ ਹਨ। ਅਸਲ ਵਿਚ ਉਹ ਇਸ ਗੱਲ ਵਿਚ ਆਪਣਾ ਮਾਣ ਮਹਿਸੂਸ ਕਰਦੇ ਹਨ ਅਤੇ ਪੁਸਤਕਾਂ ਨੂੰ ਵਾਧੂ ਸਮਝਦੇ ਹਨ। ਜਦਕਿ ਜੀਵਨ ਨੂੰ ਸ਼ਿੰਗਾਰਨ ਵਿਚ ਕਿਤਾਬ ਦੀ ਭੂਮਿਕਾ ਬੜੀ ਅਹਿਮ ਹੈ। ਸੋ ਲੋੜ ਹੈ ਉਨ੍ਹਾਂ ਹੱਥ ਰੌਚਕ ਅਤੇ ਉਮਰ ਗੁੱਟ ਅਨੁਸਾਰ ਬਾਲ ਕਿਤਾਬਾਂ ਫੜਾਉਣ ਦੀ, ਜਿਨ੍ਹਾਂ ਨਾਲ ਉਨ੍ਹਾਂ ਅੰਦਰ ਨੈਤਿਕ ਕਦਰਾਂ ਕੀਮਤਾਂ ਦਾ ਵਿਕਾਸ ਹੋ ਸਕੇ।

ਬੀਮਾਰ ਲੋਕਾਂ ਦਾ ਖਾਣਾ ਮੰਨਿਆ ਜਾਂਦਾ ਹੈ 'ਦਲੀਆ', ਜਾਣੋ ਹਰ ਵਿਅਕਤੀ ਲਈ ਕਿਉਂ ਹੈ ਜ਼ਰੂਰੀ
 
ਚੰਗੀ ਸੰਗਤ ਦੀ ਲੋੜ
ਬੱਚਿਆਂ ਦੀ ਸੰਗਤ ਵੱਲ ਹਰ ਮਾਪੇ ਨੂੰ ਖਾਸ ਧਿਆਨ ਦੇਣ ਦੀ ਲੋੜ ਹੈ। ਬੱਚਿਆਂ ਪ੍ਰਤੀ ਸਰਕਾਰਾਂ ਨੇ ਕਦੀ ਸੁਹਿਰਦਤਾ ਨਾਲ ਕਾਰਜ ਨਹੀਂ ਕੀਤਾ, ਕਿਉਂਕਿ ਉਹ ਵੋਟਰ ਨਹੀਂ ਹਨ। ਅੱਜ ਦੇ ਬੱਚਿਆਂ ਕੋਲ ਕਿਸੇ ਦੀ ਗੱਲ ਸੁਣਨ ਦੀ ਹਿੰਮਤ ਨਹੀਂ ਰਹੀ। ਸ਼ਾਇਦ ਸਾਡੇ ਘਰਾਂ ਵਿਚ ਹੁਣ ਅਜਿਹਾ ਮਾਹੌਲ ਹੀ ਨਹੀਂ ਰਿਹਾ। ਸਭ ਆਪੋ ਆਪਣੀ ਕਹਿਣ ਅਤੇ ਮਰਜ਼ੀ ਕਰਨ ਵਿਚ ਹੀ ਮਾਣ ਮਹਿਸੂਸ ਕਰਦੇ ਹਨ। ਜੇਕਰ ਅਸੀਂ ਖੁਦ ਵੱਡਿਆਂ ਦੀ ਗੱਲ ਗੌਰ ਨਾਲ ਸੁਣੀਏ ਤਾਂ ਬੱਚਿਆਂ ਵਿਚ ਵੀ ਅਜਿਹੇ ਗੁਣ ਪੈਦਾ ਹੋ ਸਕਦੇ ਹਨ।

ਕਾਰਨ ਸਪੱਸ਼ਟ ਹੈ ਕਿ ਮਾਪੇ ਉਨ੍ਹਾਂ ਦੀ ਹਰ ਖਾਹਿਸ਼ ਬਿਨਾ ਲੋੜ ਦੇ ਵੀ ਪੂਰੀ ਕਰੀ ਜਾ ਰਹੇ ਹਨ। ਜਦੋਂ ਉਨ੍ਹਾਂ ਦੀ ਹਰ ਗੱਲ ਘਰ ਵਿਚ ਮੰਨੀ ਜਾਂਦੀ ਹੈ ਤਾਂ ਉਹ ਮਨ ਮਰਜੀ ਦੇ ਆਦੀ ਹੋ ਜਾਂਦੇ ਹਨ। ਜਿਸ ਕਰਕੇ ਕਿਸੇ ਦੀ ਕਹੀ ਗੱਲ ਉਨ੍ਹਾਂ ਨੂੰ ਝੱਟ ਚੁੱਭ ਜਾਂਦੀ ਹੈ ਅਤੇ ਉਹ ਗੁੱਸੇ ਵਿਚ ਆ ਕੇ ਮਾੜਾ ਚੰਗਾ ਕਰ ਬੈਠਦੇ ਹਨ। ਅਜਿਹੀਆਂ ਮਾੜੀਆਂ ਸਥਿਤੀਆਂ ਤੋਂ ਬਚਣ ਲਈ ਮਾਪਿਆਂ ਨੂੰ ਇਹ ਗੱਲ ਹਰ ਹਾਲ ਘਰ ਦੇ ਮਾਹੌਲ ਵਿਚ ਪੈਦਾ ਕਰਨੀ ਪਵੇਗੀ ਕਿ ਉਹ ਵੱਡਿਆਂ ਦੀ ਗੱਲ ਨੂੰ ਸੁਣਨ ਦਾ ਆਦੀ ਬਣਨ।

ਯੁਗਾਂਡਾ ’ਚ 12,000 ਏਕੜ ਦੀ ਖੇਤੀ ਕਰ ਰਹੇ ਇਸ ਭਾਰਤੀ ਨੇ ਦੇਸ਼ ਦਾ ਨਾਂ ਕੀਤਾ ਰੌਸ਼ਨ
 
ਬੱਚਿਆਂ ਨੂੰ ਬਣਾਉ ਸਹਿਣਸ਼ੀਲ
ਸੋ ਅੱਜ ਮਾਪਿਆਂ ਅੱਗੇ ਸਭ ਤੋਂ ਵੱਡੀ ਸਮੱਸਿਆ ਹੈ ਬੱਚੇ ਨੂੰ ਸਹਿਣਸ਼ੀਲ ਬਨਾਉਣ ਦੀ। ਇਹ ਤਦ ਤਕ ਹੀ ਸੰਭਵ ਹੋ ਸਕਦਾ ਹੈ ਜੇਕਰ ਮਾਪਿਆਂ ਨੇ ਉਸਨੂੰ ਸੁਣਨ ਦੀ ਆਦਤ ਸਿਖਾਈ ਹੋਵੇਗੀ। ਜੇਕਰ ਘਰ ਵਿਚ ਬੱਚੇ ਦੀ ਮਰਜ਼ੀ ਚੱਲਦੀ ਹੈ ਫਿਰ ਤਾਂ ਕੋਈ ਗੱਲ ਕਹਿਣ ਤੋਂ ਪਹਿਲਾਂ ਸੌ ਵਾਰ ਵਿਚਾਰਨਾ ਹੋਵੇਗਾ। ਕਿਸੇ ਨੇ ਸੱਚ ਹੀ ਕਿਹਾ ਹੈ ਕਿ ਬੱਚਾ ਤੇ ਰੰਬਾ ਚੰਡੇ ਹੋਏ ਹੀ ਠੀਕ ਰਹਿੰਦੇ ਹਨ। ਇਹ ਤੱਥ ਸਦੀਆਂ ਪੁਰਾਣਾ ਹੋ ਕੇ ਅੱਜ ਵੀ ਸੱਚਾ ਹੈ।

ਅਜੋਕੀ ਪੀੜ੍ਹੀ ਦੇ ਬੱਚਿਆਂ ਨੂੰ ਨੈਟ ਦੇ ਮਾਇਆ ਜਾਲ ਤੋਂ ਬਚਾਉਣ ਲਈ ਮਾਪਿਆਂ ਤੇ ਅਧਿਆਪਕਾਂ ਨੂੰ ਸੁਚੇਤ ਹੋ ਕੇ ਕਾਰਜ ਕਰਨ ਦੀ ਲੋੜ ਹੈ। ਸਾਡੇ ਡੂੰਘੇ ਸਾਹਿਤਕਾਰ ਡਾ.ਧਰਮਪਾਲ ਸਾਹਿਲ ਦੁਆਰਾ ਤਿੰਨ ਭਾਸ਼ਾਵਾਂ ਵਿਚ ਰਚਿਆ ਨਾਵਲ 'ਖਿੜਣ ਤੋਂ ਪਹਿਲਾਂ' ਇਸ ਵਿਸ਼ੇ ਨੂੰ ਵਿਚਾਰਨ ਤੇ ਨਿਖਾਰਨ ਦੀ ਸਮਰੱਥਾ ਹੈ। ਮਾਪਿਆਂ ਤੇ ਅਧਿਆਪਕਾਂ ਲਈ ਇਹ ਪ੍ਰੀਖਿਆ ਦੀ ਘੜੀ ਹੈ ਕਿ ਉਹ ਬੱਚਿਆਂ ਨੂੰ ਇੰਟਰਨੈੱਟ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਵਿਚ ਕਿਵੇਂ ਸਫਲ ਹੁੰਦੇ ਹਨ। ਇਸ ਵਾਸਤੇ ਸਭ ਤੋਂ ਪਹਿਲਾ ਕਦਮ ਉਨ੍ਹਾਂ ਦੇ ਮਨ ਵਿਚ ਬਾਲ ਉਮਰੇ ਰਚਨਾਤਮਿਕ ਕਾਰਜਾਂ ਪ੍ਰਤੀ ਰੁਚੀ ਪੈਦਾ ਕਰਨ ਲਈ ਨਰੋਈਆਂ ਬਾਲ ਕਿਤਾਬਾਂ ਦੇਣੀਆਂ ਹੋਣਗੀਆਂ। ਨੈਤਿਕਤਾ ਦੇ ਪ੍ਰਚਾਰ ਅਤੇ ਪਰਸਾਰ ਲਈ ਸਿੱਖਿਆ ਵਿਭਾਗ ਪੰਜਾਬ ਵਲੋਂ ਸਕੂਲਾਂ ਵਿਚ ਕਿਤਾਬ ਲੰਗਰ ਸ਼ੁਰੂ ਕਰਕੇ ਸ਼ਲਾਘਾਯੋਗ ਕਦਮ ਚੁਕਿਆ ਹੈ।ਆਓ ਆਪਾਂ ਸਾਰੇ ਨਰੋਈਆਂ ਤੇ ਰੌਚਕ ਕਿਤਾਬਾਂ ਨੂੰ ਸਾਥੀ ਬਣਾ ਕੇ ਬਾਲ ਮਨਾਂ ਅੰਦਰ ਉੱਚੇ ਵਿਚਾਰ ਅਤੇ ਸਹਿਣਸ਼ੀਲਤਾ ਵਰਗੇ ਗੁਣ ਭਰੀਏ। ਸਾਡੇ ਘਰਾਂ ਵਿਚ ਵੱਡਿਆਂ ਦਾ ਆਦਰ ਹੋਣਾ ਬਹੁਤ ਜ਼ਰੂਰੀ ਹੈ ਜਿੱਥੋਂ ਬੱਚਿਆਂ ਨੇ ਸੰਸਕਾਰੀ ਬਣਨਾ ਹੈ। 

  • Home
  • kids
  • tolerant
  • how to build
  • Baljinder Mann
  • ਘਰ
  • ਬੱਚਿਆਂ
  • ਸਹਿਣਸ਼ੀਲ
  • ਕਿਵੇਂ ਬਣਾਈਏ
  • ਬਲਜਿੰਦਰ ਮਾਨ

ਲਖਨਊ ਦੇ ਸੈਰ-ਸਪਾਟਾ ਸਥਾਨਾਂ 'ਤੇ ਇਕ ਘੰਟੇ ਤੋਂ ਜ਼ਿਆਦਾ ਨਹੀਂ ਰੁਕ ਸਕਣਗੇ ਸੈਲਾਨੀ

NEXT STORY

Stories You May Like

  • punjab  children  police
    Punjab : ਬੱਚਿਆਂ ਪਿੱਛੇ ਲੜ ਪਏ ਵੱਡੇ, ਨੌਜਵਾਨ ਨੂੰ ਸ਼ਰੇਆਮ ਮਾਰੀਆਂ ਤਿੰਨ ਗੋਲੀਆਂ
  • thieves target house in ropar  steal cash and jewellery
    ਰੋਪੜ 'ਚ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਨਕਦੀ ਤੇ ਗਹਿਣੇ ਕੀਤੇ ਚੋਰੀ
  • deadly attacked on man
    ਇਕ ਵਿਅਕਤੀ ਨੂੰ ਬੰਦੀ ਬਣਾਉਣ ਤੇ ਉਸ ਦੇ ਘਰ 'ਤੇ ਹਮਲਾ ਕਰਨ ਦੇ ਦੋਸ਼ ’ਚ 12 ਵਿਰੁੱਧ ਕੇਸ ਦਰਜ
  • in laws   conflict destroys happy home
    ਸਹੁਰੇ ਪਰਿਵਾਰ ਦੇ ਕਲੇਸ਼ ਨੇ ਉਜਾੜਿਆ ਹੱਸਦਾ-ਵੱਸਦਾ ਘਰ, 2 ਬੱਚਿਆਂ ਦੀ ਮਾਂ ਨੇ ਕੀਤੀ ਖ਼ੁਦਕੁਸ਼ੀ
  • punjab schools  summer vacations
    ਪੰਜਾਬ ਦੇ ਸਕੂਲਾਂ ਵਿਚ ਇਨ੍ਹਾਂ ਤਾਰੀਖਾਂ ਨੂੰ ਹੋ ਸਕਦਾ ਹੈ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ
  • ludhiana roads dc
    ਲੁਧਿਆਣਾ ਵਿਚ ਪੁੱਟੀਆਂ ਗਈਆਂ ਸੜਕਾਂ ਦੇ ਮਾਮਲੇ ਵਿਚ DC ਦੀ ਐਂਟਰੀ, ਨਗਰ ਨਿਗਮ ਨੂੰ ਹਦਾਇਤਾਂ ਜਾਰੀ
  • rain in punjab meteorological department
    ਪੰਜਾਬ ਵਿਚ ਰਿਕਾਰਡਤੋੜ ਬਾਰਿਸ਼, ਪਿਛਲੇ 10 ਸਾਲਾਂ ਦਾ ਟੁੱਟਿਆ ਰਿਕਾਰਡ
  • large scale transfers in punjab
    ਪੰਜਾਬ ਵਿਚ ਵੱਡੇ ਪੱਧਰ 'ਤੇ ਤਬਾਦਲੇ, ਜਾਰੀ ਹੋਇਆ ਨੋਟੀਫਿਕੇਸ਼ਨ
  • high alert in punjab security increased at all airports and sensitive places
    ਪੰਜਾਬ 'ਚ High Alert! ਸਾਰੇ ਹਵਾਈ ਅੱਡਿਆਂ ਤੇ ਸੰਵੇਦਨਸ਼ੀਲ ਸਥਾਨਾਂ ’ਤੇ ਵਧਾਈ...
  • robbers kolkata music owner cheated of lakhs in jalandhar
    ਜਲੰਧਰ 'ਚ ਕੋਲਕਾਤਾ ਮਿਊਜ਼ਿਕ ਦੇ ਮਾਲਕ ਨਾਲ ਲੱਖਾਂ ਦੀ ਲੁੱਟ! ਨਕਦੀ ਤੇ ਲੈਪਟਾਪ...
  • jalandhar bsf headquarters blast investigation
    3 ਦਿਨਾਂ ਬਾਅਦ ਵੀ BSF ਹੈੱਡਕੁਆਰਟਰ ਦੇ ਬਾਹਰ IED ਧਮਾਕਾ ਕਰਨ ਵਾਲਿਆਂ ਦਾ ਸੁਰਾਗ...
  • punjab pakistani gangster shahzad bhatti
    ਪੰਜਾਬ ’ਚ ਲੜੀਵਾਰ ਧਮਾਕਿਆਂ ਤੋਂ ਬਾਅਦ ਸੁਰੱਖਿਆ ਏਜੰਸੀਆਂ ਦਾ ਧਿਆਨ ਪਾਕਿ ਗੈਂਗਸਟਰ...
  • chief vigilance officer seeks record of several illegal buildings
    ਚੀਫ ਵਿਜੀਲੈਂਸ ਅਫਸਰ ਨੇ ਮੰਗਿਆ ਕਈ ਗ਼ੈਰ-ਕਾਨੂੰਨੀ ਇਮਾਰਤਾਂ ਦਾ ਰਿਕਾਰਡ, 18 ਤੱਕ...
  • high alert in punjab after blasts
    ਧਮਾਕਿਆਂ ਤੋਂ ਬਾਅਦ ਪੰਜਾਬ 'ਚ ਹਾਈ ਅਲਰਟ: ਜਲੰਧਰ 'ਚ ਸਖ਼ਤ ਨਾਕਾਬੰਦੀ, ਕਮਿਸ਼ਨਰ...
  • robber flees after robbing female employee of jewellery showroom
    ਜਲੰਧਰ: ਜਿਊਲਰ ਸ਼ੋਰੂਮ ਦੀ ਮਹਿਲਾ ਕਰਮਚਾਰੀ ਤੋਂ ਲੁੱਟ, ਆਈਫੋਨ ਤੇ ਨਕਦੀ ਖੋਹ ਕੇ...
  • punjabi youth shot dead in manila
    ਮਨੀਲਾ ’ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
Trending
Ek Nazar
bus conductor 6 feet 6 inches height shifted duty

6 ਫੁੱਟ 6 ਇੰਚ ਲੰਬੇ ਗੱਭਰੂ ਜਵਾਨ ਲਈ ਲੰਬਾਈ ਬਣੀ ਮੁਸੀਬਤ, ਨੌਕਰੀ ਨੂੰ ਪੈਦਾ ਹੋਇਆ...

punjab kings banned arshdeep singh

IPL ਵਿਚਾਲੇ ਅਰਸ਼ਦੀਪ ਸਿੰਘ ਨੂੰ ਵੱਡਾ ਝਟਕਾ! BCCI ਦੀ ਚਿਤਾਵਨੀ ਮਗਰੋਂ ਪੰਜਾਬ...

kl rahul first player

KL ਰਾਹੁਲ ਬਣਾਇਆ ਨਵਾਂ ਰਿਕਾਰਡ, IPL 'ਚ ਅਜਿਹਾ ਕਰਨ ਵਾਲੇ ਬਣੇ ਪਹਿਲੇ ਖਿਡਾਰੀ

world cup winning player

World Cup ਜਿਤਾਉਣ ਵਾਲੇ ਖਿਡਾਰੀ ਦੇ ਘਰ 'ਚੋਂ ਮਿਲੀ ਲਾਸ਼, ਗ੍ਰਿਫ਼ਤਾਰੀ ਵਾਰੰਟ...

tvk vijay tamil nadu new cm

ਤਮਿਲਨਾਡੂ 'ਚ CM ਅਹੁਦੇ ’ਤੇ ਵਿਜੇ ਦੀ ਸਹੁੰ ’ਤੇ ਗ੍ਰਹਿਣ! VCK ਨੇ ਰੱਖੀ ਸ਼ਰਤ,...

wearing gold is not auspicious for everyone

Gold ਪਾਉਣਾ ਹਰ ਕਿਸੇ ਲਈ ਸ਼ੁੱਭ ਨਹੀਂ! ਇਨ੍ਹਾਂ ਰਾਸ਼ੀਆਂ ਵਾਲਿਆਂ ਨੂੰ ਹੋ ਸਕਦੈ...

truck crushes

ਕਹਿਰ ਓ ਰੱਬਾ! ਬੇਕਾਬੂ ਟਰੱਕ ਨੇ ਦਰੜਿਆ ਪਰਿਵਾਰ, ਸੜਕ 'ਤੇ ਵਿਛ ਗਈਆਂ ਲਾਸ਼ਾਂ

viral video green color cucumber

ਇਦਾਂ ਚੜਾਇਆ ਜਾਂਦੈ ਖੀਰਿਆਂ ਨੂੰ ਜਾਨਲੇਵਾ ਰੰਗ! ਸੋਸ਼ਲ ਮੀਡੀਆ 'ਤੇ ਵਾਇਰਲ ਹੋਈ...

hostage situation at bank

ਕੈਸ਼ ਲਿਜਾ ਰਹੇ ਬੈਂਕ ਵੈਨ ਦੇ ਡਰਾਈਵਰ ਨੂੰ ਬਣਾ ਲਿਆ ਗਿਆ ਬੰਧਕ! ਜਰਮਨ ਪੁਲਸ ਨੇ...

mortar shell hits civilian area

ਪਾਕਿਸਤਾਨ : ਰਿਹਾਇਸ਼ੀ ਖੇਤਰ 'ਚ ਡਿੱਗਿਆ ਮੋਰਟਾਰ ਸ਼ੈੱਲ, 6 ਲੋਕਾਂ ਦੀ ਮੌਤ ਤੇ...

cuba  us official statement

ਹਾਲੇ ਨਹੀਂ ਕਰਾਂਗੇ ਕਿਊਬਾ 'ਤੇ ਹਮਲਾ! ਅਮਰੀਕੀ ਅਧਿਕਾਰੀ ਦਾ ਵੱਡਾ ਬਿਆਨ

major restrictions imposed in nawanshahr district  orders till july 4

ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀਆਂ ਵੱਡੀਆਂ ਪਾਬੰਦੀਆਂ! 4 ਜੁਲਾਈ ਤੱਕ ਜਾਰੀ...

gurdwara sahib in canada

ਕੈਨੇਡਾ ਦੇ ਗੁਰੂਘਰ 'ਚ ਲੜ ਪਈਆਂ ਦੋ ਧਿਰਾਂ, ਵੀਡੀਓ ਵਾਇਰਲ

409 gold coins found destroyed home

ਮਿਲਿਆ ਵੱਡਾ ਖਜ਼ਾਨਾ! ਰੂਸ 'ਚ ਘਰ ਦੇ ਮਲਬੇ 'ਚੋਂ ਮਿਲੇ 100 ਸਾਲਾਂ ਤੋਂ ਲੁਕਾਏ...

explosion in two volcanoes

ਇੰਡੋਨੇਸ਼ੀਆ 'ਚ ਫਟੇ ਦੋ ਜਵਾਲਾਮੁਖੀ , ਤਿੰਨ ਪਰਬਤਾਰੋਹੀਆਂ ਦੀ ਮੌਤ

marriage unmarried voters bjp mla election guarantees

'ਵਿਆਹ ਨਹੀਂ ਹੋਇਆ ਤਾਂ ਕਰਵਾ ਦਿਆਂਗੇ', ਵੋਟਾਂ ਨੂੰ ਲੈ ਕੇ BJP ਵਿਧਾਇਕ ਨੇ ਕਰ...

3 days government holiday

3 ਦਿਨ ਸਰਕਾਰੀ ਛੁੱਟੀ ਦਾ ਐਲਾਨ, ਚੋਣਾਂ ਨੂੰ ਲੈ ਕੇ ਬੰਦ ਰਹਿਣਗੇ ਹਿਮਾਚਲ ਦੇ ਇਹ...

kidney health bad drinks for kidney

Kidney Disease Drinks: ਤੁਰੰਤ ਛੱਡ ਦਿਓ ਇਹ 3 ਡ੍ਰਿੰਕਸ, ਨਹੀਂ ਤਾਂ ਕਿਡਨੀ ਹੋ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਲਾਈਫ ਸਟਾਈਲ ਦੀਆਂ ਖਬਰਾਂ
    • how to do pedicure easily at home
      ਪਾਰਲਰ ਜਾਣ ਦੀ ਲੋੜ ਨਹੀਂ, ਹੁਣ ਘਰ ਬੈਠੇ ਇੰਝ ਕਰੋ ਆਸਾਨੀ ਨਾਲ Pedicure
    • those who are getting hair rebonding should be careful
      Hair Rebonding ਕਰਵਾਉਣ ਵਾਲੇ ਹੋ ਜਾਣ ਸਾਵਧਾਨ, ਮਾਹਿਰਾਂ ਨੇ ਦਿੱਤੀ ਚੇਤਾਵਨੀ
    • lehenga choli  bridal  zardosi work
      ਜ਼ਰਦੋਜ਼ੀ ਵਰਕ ਲਹਿੰਗਾ-ਚੋਲੀ ਬਣੇ ਬ੍ਰਾਈਡਲ ਦੀ ਪਹਿਲੀ ਪਸੰਦ
    • don  t forget these important things before applying makeup
      ਮੇਕਅੱਪ ਤੋਂ ਪਹਿਲਾਂ ਨਾ ਭੁੱਲੋ ਇਹ ਜ਼ਰੂਰੀ ਗੱਲਾਂ, ਸਕਿਨ ਰਹੇਗੀ Healthy ਤੇ...
    • easy way to make garlic red chili sauce
      ਘਰ 'ਚ ਲਸਣ-ਲਾਲ ਮਿਰਚ ਦੀ ਚਟਣੀ ਬਣਾਉਣ ਦਾ ਸੌਖਾ ਤਰੀਕਾ
    • how to make a vesana chili
      ਵੇਸਣ ਦਾ ਚਿੱਲਾ ਬਣਾਉਣ ਦਾ ਤਰੀਕਾ
    • jail superintendent marries a criminal
      ਪੁਲਸ ਦੀ ਸੁਪਰਡੈਂਟ ਨੂੰ ਜੇਲ੍ਹ 'ਚ ਬੰਦ 'ਕਾਤਲ' ਨਾਲ ਹੋ ਗਿਆ ਪਿਆਰ ! ਬਜਰੰਗ...
    • first time flyers should be careful
      ਪਹਿਲੀ ਵਾਰ ਫਲਾਈਟ ਚੜ੍ਹਨ ਵਾਲੇ ਹੋ ਜਾਣ ਸਾਵਧਾਨ! 5 ਗ਼ਲਤੀਆਂ ਕਾਰਨ ਏਅਰਪੋਰਟ ਤੋਂ...
    • metro pre wedding shooting happy birthday party
      ਹੁਣ ਮੈਟਰੋ 'ਚ ਸ਼ੂਟ ਹੋਵੇਗੀ Pre Wedding ! Happy Birthday ਲਈ ਵੀ ਕਰ ਸਕੋਗੇ...
    • banana is a boon for glowing skin
      ਚਮਕਦਾਰ ਚਮੜੀ ਲਈ ਵਰਦਾਨ ਹੈ ਕੇਲਾ, ਇਨ੍ਹਾਂ ਚੀਜ਼ਾਂ ਨਾਲ ਮਿਲਾ ਕੇ ਲਗਾਉਣ ਨਾਲ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +