ਜਲੰਧਰ - ਕੋਰੋਨਾ ਲਾਗ (ਮਹਾਮਾਰੀ) ਭਾਰਤ ਵਿੱਚ ਅੱਜ ਵੀ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਤਾਲਾਬੰਦੀ ਖੁੱਲ੍ਹਣ ਕਾਰਨ ਇਸ ਦਾ ਖਤਰਾ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਇਸ ਸਮੇਂ ਵੱਧ ਤੋਂ ਵੱਧ ਸਾਵਧਾਨੀਆਂ ਵਰਤਣ ਦੀ ਲੋੜ ਹੈ। ਇਸ ਤੋਂ ਇਲਾਵਾ FSSAI (ਭਾਰਤੀ ਖਾਦ ਸੁਰੱਖਿਆ ਅਤੇ ਮਿਆਰ ਅਥਾਰਟੀ) ਵਲੋਂ ਫਲ ਅਤੇ ਸਬਜ਼ੀਆਂ ਨੂੰ ਲੈ ਕੇ ਕੁਝ ਸੇਫਟੀ ਟਿਪਸ ਜਾਰੀ ਕੀਤੇ ਗਏ ਹਨ ਤਾਂਕਿ ਤੁਹਾਡਾ ਇਸ ਵਾਇਰਸ ਦੇ ਖਤਰੇ ਤੋਂ ਬਚਾਅ ਹੋ ਸਕੇ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕੋਰੋਨਾ ਤੋਂ ਬਚਣ ਲਈ ਤੁਹਾਨੂੰ ਫਲਾਂ ਅਤੇ ਸਬਜ਼ੀਆਂ ਨਾਲ ਜੁੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ...
ਫਲਾਂ ਅਤੇ ਸਬਜ਼ੀਆਂ ਦੀ ਸਫ਼ਾਈ
ਤੁਸੀਂ ਇਹ ਨਹੀਂ ਜਾਣਦੇ ਕਿ ਫਲ ਅਤੇ ਸਬਜ਼ੀਆਂ ਕਿੱਥੋਂ ਆ ਰਹੀਆਂ ਹਨ ਅਤੇ ਇਨ੍ਹਾਂ ਨੂੰ ਕਿਹੜੇ ਲੋਕਾਂ ਨੇ ਹੱਥ ਲਗਾਇਆ ਹੈ? ਅਜਿਹੀ ਸਥਿਤੀ ਵਿੱਚ ਸਭ ਤੋਂ ਮਹੱਤਵਪੂਰਨ ਇਹ ਹੈ ਕਿ ਤੁਸੀਂ ਫਲ ਅਤੇ ਸਬਜ਼ੀਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਇਨ੍ਹਾਂ ਨੂੰ ਚੰਗੀ ਤਰ੍ਹਾਂ ਧੋ ਲਓ। ਤੁਸੀਂ ਇਨ੍ਹਾਂ ਨੂੰ ਧੋਣ ਲਈ ਗਰਮ ਪਾਣੀ ਦੀ ਵਰਤੋਂ ਵੀ ਕਰ ਸਕਦੇ ਹੋ।
ਫਲ ਤੇ ਸਬਜ਼ੀਆਂ ਦੇ ਸਬੰਧ ’ਚ ਐੱਫ.ਐੱਸ.ਐੱਸ.ਏ.ਆਈ. ਵਲੋਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼
. ਬਾਜ਼ਾਰ ’ਚੋਂ ਲਿਆਂਦੀ ਪੈਕਟਬੰਦ ਫਲ ਅਤੇ ਸਬਜ਼ੀਆਂ ਨੂੰ ਇਕ ਪਾਸੇ ਰੱਖੋ.
. ਫਿਰ ਗਰਮ ਪਾਣੀ ਵਿਚ ਕਲੋਰੀਨ ਦੀਆਂ ਕੁਝ ਬੂੰਦਾਂ ਪਾਓ ਅਤੇ ਇਸ ਵਿਚ ਫਲ ਤੇ ਸਬਜ਼ੀਆਂ ਨੂੰ ਭਿਓ ਦਿਓ। ਥੋੜ੍ਹੀ ਦੇਰ ਲਈ ਇਨ੍ਹਾਂ ਨੂੰ ਪਾਣੀ ਵਿਚ ਰਹਿਣ ਦਿਓ। ਬਾਅਦ ਵਿੱਚ ਇਸਨੂੰ ਸਾਦੇ ਪਾਣੀ ਨਾਲ ਸਾਫ ਕਰ ਲਓ।
. ਧਿਆਨ ਰੱਖੋ ਕਿ ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਧੋਣ ਲਈ ਕੀਟਾਣੂਨਾਸ਼ਕ, ਸੈਨੀਟਾਈਜ਼ਰ ਜਾਂ ਸਾਬਣ ਦੀ ਵਰਤੋਂ ਕਦੇ ਨਾ ਕਰੋ। ਕਿਉਂਕਿ ਅਜਿਹਾ ਕਰਨ ਨਾਲ ਤੁਸੀਂ ਬੀਮਾਰ ਹੋ ਸਕਦੇ ਹੋ।
. ਇਸ ਤੋਂ ਬਾਅਦ ਸਬਜ਼ੀਆਂ ਨੂੰ ਫਰਿੱਜ ਜਾਂ ਟੋਕਰੀ ਵਿਚ ਜਿੱਥੇ ਮਰਜ਼ੀ ਰੱਖੋ। ਯਾਦ ਰੱਖੋ ਕਿ ਇਨ੍ਹਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਇਕ ਵਾਰ ਫਿਰ ਧੋ ਲਓ।
ਖਰੀਦਦਾਰੀ ਕਰਨ ਤੋਂ ਬਾਅਦ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
1. ਐੱਫ.ਐੱਸ.ਐੱਸ.ਏ.ਆਈ. ਅਨੁਸਾਰ, ਜਦੋਂ ਵੀ ਤੁਸੀਂ ਖਰੀਦਦਾਰੀ ਕਰਨ ਤੋਂ ਬਾਅਦ ਘਰ ਵਾਪਸ ਜਾਂਦੇ ਹੋ ਤਾਂ ਕੁਝ ਸਮੇਂ ਲਈ ਸਾਮਾਨ ਨੂੰ ਦਰਵਾਜ਼ੇ 'ਤੇ ਹੀ ਛੱਡ ਦਿਓ। ਅਜਿਹਾ ਇਸ ਕਰਕੇ ਕਿਉਂਕਿ ਉਸ ਸਾਮਾਨ ਵਿੱਚ ਵਾਇਰਸ ਹੋ ਸਕਦਾ ਹੈ। ਜੋ ਤੁਹਾਨੂੰ ਹੀ ਨਹੀਂ ਸਗੋਂ ਤੁਹਾਡੇ ਪੂਰੇ ਪਰਿਵਾਰ ਨੂੰ ਖਤਰੇ ਵਿਚ ਪਾ ਸਕਦਾ ਹੈ। ਇਕ ਗੱਲ ਹੋਰ ਜ਼ਰੂਰੀ, ਖਾਣੇ ਦੀਆਂ ਚੀਜ਼ਾਂ ਨੂੰ ਕਾਰ ਜਾਂ ਗਰਾਜ ਵਿੱਚ ਛੱਡਣ ਦੀ ਗਲਤੀ ਕਦੇ ਨਾ ਕਰੋ।
2. ਘਰ ਵਾਪਸ ਆਉਣ ਤੋਂ ਬਾਅਦ ਆਪਣੇ ਜੁੱਤੇ ਅਤੇ ਚੱਪਲਾਂ ਨੂੰ ਵੀ ਬਾਹਰ ਉਤਾਰ ਕੇ ਆਓ, ਕਿਉਂਕਿ ਉਨ੍ਹਾਂ ਵਿਚ ਵੀ ਵਾਇਰਸ ਹੋ ਸਕਦੇ ਹੈ।
3. ਅੰਦਰ ਆਉਣ ਅਤੇ ਕੋਈ ਚੀਜ਼ ਨੂੰ ਹੱਥ ਲਾਉਣ ਤੋਂ ਪਹਿਲਾਂ ਹੱਥ ਅਤੇ ਮੂੰਹ ਧੋਵੋ ਅਤੇ ਫਿਰ ਘਰ ਵਿਚ ਦਾਖਲ ਹੋਵੋ।
4. ਫਲ ਅਤੇ ਸਬਜ਼ੀਆਂ ਧੋਣ ਤੋਂ ਬਾਅਦ ਸ਼ੈਲਫ਼ ਨੂੰ ਵੀ ਬੇਕਿੰਗ ਸੋਡੇ ਨਾਲ ਚੰਗੀ ਤਰ੍ਹਾਂ ਸਾਫ਼ ਕਰੋ।
5. ਬਾਜ਼ਾਰ ਦੇ ਤਾਜ਼ੇ ਪਲਾਸਟਿਕ ਜਾਂ ਕੈਰੀ ਬੈਗ ਦੀ ਹੀ ਵਰਤੋਂ ਕਰੋ। ਫਲ ਅਤੇ ਸਬਜ਼ੀਆਂ ਨੂੰ ਇਨ੍ਹਾਂ ਵਿੱਚ ਲਿਆਉਣ ਤੋਂ ਬਾਅਦ ਬੈਗ ਨੂੰ ਬਾਹਰ ਸੁੱਟ ਦਿਓ। ਕੋਸ਼ਿਸ਼ ਕਰੋ ਕਿ ਬਾਜ਼ਾਰ ਤੋਂ ਸਾਮਾਨ ਲਿਆਉਣ ਲਈ ਤੁਸੀਂ ਬੈਗ ਘਰ ਤੋਂ ਲੈ ਕੇ ਜਾਓ।
ਸਿਰਕੇ ਵਿਚ ਧੋਵੋ ਸਬਜ਼ੀਆਂ
ਫਲ ਅਤੇ ਸਬਜ਼ੀਆਂ ਦੇ ਕੀਟਾਣੂਆਂ ਨੂੰ ਖਤਮ ਕਰਨ ਲਈ ਤੁਸੀਂ ਉਨ੍ਹਾਂ ਨੂੰ ਚਿੱਟੇ ਸਿਰਕੇ ਨਾਲ ਵੀ ਧੋ ਸਕਦੇ ਹੋ। ਇਸ ਲਈ 1 ਕੱਪ ਪਾਣੀ ਵਿਚ ਸਿਰਕਾ ਪਾਓ ਅਤੇ ਫਿਰ ਇਸ ਵਿਚ ਸਬਜ਼ੀਆਂ ਅਤੇ ਫਲਾਂ ਨੂੰ ਭਿਓ ਦਿਓ। 20 ਮਿੰਟ ਬਾਅਦ ਇਨ੍ਹਾਂ ਨੂੰ ਸਾਫ ਪਾਣੀ ਨਾਲ ਸਾਫ ਕਰ ਲਓ। ਕੁਝ ਸਮਾਂ ਹਵਾ ਵਿੱਚ ਸੁੱਕਣ ਤੋਂ ਬਾਅਦ ਇਨ੍ਹਾਂ ਨੂੰ ਫਰਿੱਜ ਵਿਚ ਸਟੋਰ ਕਰਕੇ ਰੱਖ ਲਓ।
ਕੋਰੋਨਾ ਆਫ਼ਤ : ਸਕੂਲ-ਕਾਲਜ ਖੁੱਲ੍ਹਣ 'ਤੇ ਵਰਤੋਂ ਸਾਵਧਾਨੀ, ਬੱਚਿਆਂ ਨੂੰ ਸਿਖਾਓ ਜ਼ਰੂਰੀ ਗੱਲਾਂ
NEXT STORY