Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, SEP 25, 2026

    4:52:13 AM

  • major accident on lake tanganyika

    ਵੱਡੀ ਖ਼ਬਰ: ਤਨਜ਼ਾਨੀਆ ਤੋਂ ਕਾਂਗੋ ਜਾ ਰਹੀ ਕਿਸ਼ਤੀ...

  • warring demands halting the sir process

    'ਪੁਰਾਣੀਆਂ ਵੋਟਰ ਸੂਚੀਆਂ ਦੇ ਆਧਾਰ ’ਤੇ ਹੋਣ...

  • famous bollywood actor passes away

    ਮਸ਼ਹੂਰ ਬਾਲੀਵੁੱਡ ਅਦਾਕਾਰ ਦਾ ਹੋਇਆ ਦਿਹਾਂਤ !...

  • shiromani akali dal ps

    ਅਮਰਜੀਤ ਚਾਵਲਾ ਮਾਮਲੇ 'ਚ ਰਾਜਪਾਲ ਨੂੰ ਮਿਲਿਆ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • Jalandhar
  • ਖੇਡ ਰਤਨ ਪੰਜਾਬ ਦੇ : ਭਾਰਤੀ ਅਥਲੈਟਿਕਸ ਦੀ ਗੋਲਡਨ ਗਰਲ ‘ਮਨਜੀਤ ਕੌਰ’

SPORTS News Punjabi(ਖੇਡ)

ਖੇਡ ਰਤਨ ਪੰਜਾਬ ਦੇ : ਭਾਰਤੀ ਅਥਲੈਟਿਕਸ ਦੀ ਗੋਲਡਨ ਗਰਲ ‘ਮਨਜੀਤ ਕੌਰ’

  • Edited By Rajwinder Kaur,
  • Updated: 06 Jul, 2020 02:36 PM
Jalandhar
khed rattan punjab de manjit kaur indian athletics
  • Share
    • Facebook
    • Tumblr
    • Linkedin
    • Twitter
  • Comment

ਆਰਟੀਕਲ-16

ਨਵਦੀਪ ਸਿੰਘ ਗਿੱਲ

ਮਨਜੀਤ ਕੌਰ ਭਾਰਤੀ ਅਥਲੈਟਿਕਸ ਦੀ ਗੋਲਡਨ ਗਰਲ ਹੈ, ਜਿਸ ਤੋਂ ਵੱਧ ਪ੍ਰਾਪਤੀਆਂ ਕਿਸੇ ਭਾਰਤੀ ਅਥਲੀਟ ਦੇ ਹਿੱਸੇ ਨਹੀਂ ਆਈਆਂ। ਉਹ ਏਸ਼ਿਆਈ ਖੇਡਾਂ ਤੇ ਏਸ਼ੀਅਨ ਚੈਂਪੀਅਨਸ਼ਿਪ ਦੋਵਾਂ ’ਚ ਗੋਲਡਨ ਹੈਟ੍ਰਿਕ ਮਾਰਨ ਵਾਲੀ ਪਹਿਲੀ ਅਥਲੀਟ ਹੈ। ਮਨਜੀਤ ਨੇ ਕੌਮਾਂਤਰੀ ਪੱਧਰ 'ਤੇ 22 ਅਤੇ ਕੌਮੀ ਪੱਧਰ 'ਤੇ 29 ਸੋਨ ਤਮਗੇ ਜਿੱਤ ਕੇ ਸੁਨਹਿਰੀ ਅਰਧ ਸੈਂਕੜਾ ਲਗਾਇਆ ਹੈ। ਕੌਮਾਂਤਰੀ ਪੱਧਰ 'ਤੇ ਉਹ ਇਕ ਦਹਾਕਾ ਅਥਲੈਟਿਕਸ ਟਰੈਕ ਉਤੇ ਛਾਈ ਰਹੀ। ਉਸ ਦਾ ਈਵੈਂਟ 400 ਮੀਟਰ ਸੀ, ਜਿਸ ਦੀ ਉਹ ਡੇਢ ਦਹਾਕਾ ਕੌਮੀ ਰਿਕਾਰਡ ਹੋਲਡਰ ਰਹੀ। 4*400 ਮੀਟਰ ਰਿਲੇਅ ਟੀਮ ਦੀ ਉਹ ਜਿੰਦ-ਜਾਨ ਸੀ। ਉਸ ਨੂੰ ਰਿਲੇਅ ਟੀਮ ਦਾ ਬ੍ਰਹਮ ਅਸਤਰ ਕਿਹਾ ਜਾਂਦਾ ਸੀ, ਜਿਹੜਾ ਕਦੇ ਵੀ ਅਚੂਕ ਨਹੀਂ ਗਿਆ। ਉਸੇ ਬਦੌਲਤ ਭਾਰਤੀ ਰਿਲੇਅ ਟੀਮ ਨੇ 10 ਸਾਲ ਏਸ਼ੀਆ ਦੀ ਸਰਦਾਰੀ ਕੀਤੀ। ਏਸ਼ੀਅਨ ਰਿਕਾਰਡ ਵੀ ਭਾਰਤੀ ਰਿਲੇਅ ਟੀਮ ਦੇ ਹਿੱਸੇ ਆਇਆ। ਮਹਿਲਾ ਅਥਲੈਟਿਕਸ ਵਿੱਚ ਜੇ ਪੀ.ਟੀ.ਊਸ਼ਾ ਨੂੰ ਕੇਰਲਾ ਐਕਸਪ੍ਰੈਸ ਕਿਹਾ ਜਾਂਦਾ ਹੈ ਤਾਂ ਮਨਜੀਤ ਕੌਰ ਵੀ ਪੰਜਾਬ ਮੇਲ ਹੈ। ਪੀ.ਟੀ.ਊਸ਼ਾ ਨੇ ਇਕੋ ਏਸ਼ਿਆਈ ਖੇਡਾਂ ’ਚ 4 ਸੋਨ ਤਮਗੇ ਜਿੱਤੇ ਤਾਂ ਮਨਜੀਤ ਨੇ ਲਗਾਤਾਰ 3 ਏਸ਼ਿਆਈ ਖੇਡਾਂ ’ਚ ਸੋਨ ਤਮਗੇ ਜਿੱਤੇ। 1 ਚਾਂਦੀ ਦਾ ਤਮਗਾ ਜਿੱਤਿਆ। ਇਸ ਤੋਂ ਵੀ ਅਗਾਂਹ ਉਸ ਨੇ ਰਾਸ਼ਟਰਮੰਡਲ ਖੇਡਾਂ ’ਚ ਇਕ ਸੋਨੇ ਤੇ ਇਕ ਚਾਂਦੀ ਦਾ ਤਮਗਾ ਜਿੱਤਿਆ। ਮਨਜੀਤ ਤੋਂ ਪਹਿਲਾਂ ਭਾਰਤੀ ਅਥਲੈਟਿਕਸ ’ਚ ਸਿਰਫ ਮਿਲਖਾ ਸਿੰਘ ਇਕੋ ਵੇਲੇ ਏਸ਼ਿਆਈ ਤੇ ਰਾਸ਼ਟਰਮੰਡਲ ਖੇਡਾਂ ਦਾ ਚੈਂਪੀਅਨ ਬਣਿਆ ਸੀ। ਏਸ਼ੀਅਨ ਚੈਂਪੀਅਨਸ਼ਿਪ ’ਚ ਉਸ ਨੇ ਚਾਰ ਸੋਨੇ ਤੇ ਦੋ ਕਾਂਸੀ ਦੇ ਤਮਗੇ ਜਿੱਤੇ। ਏਸ਼ੀਅਨ ਪੱਧਰ ਦੀਆਂ ਮੀਟਾਂ ਵਿੱਚ ਉਸ ਨੇ ਅੱਠ ਸੋਨ ਤਮਗਿਆਂ ਸਣੇ ਕੁੱਲ 14 ਤਮਗੇ ਜਿੱਤੇ। ਉਹ ਏਸ਼ੀਅਨ ਆਲ ਸਟਾਰ ਮੀਟ ਦੀ ਚੈਂਪੀਅਨ ਅਥਲੀਟ ਹੈ। ਇਨਵੀਟੇਸ਼ਨ ਮੀਟ ਵਿੱਚ ਉਸ ਨੇ ਦੋ ਸੋਨ ਤਮਗਿਆਂ ਸਣੇ ਕੁੱਲ ਪੰਜ ਤਮਗੇ ਅਤੇ ਦੱਖਣ ਏਸ਼ਿਆਈ ਖੇਡਾਂ ਵਿੱਚ ਦੋ ਸੋਨੇ ਤੇ ਇਕ ਚਾਂਦੀ ਦਾ ਤਮਗਾ ਜਿੱਤਿਆ। ਚੜ੍ਹਦੇ ਤੇ ਲਹਿੰਦੇ ਪੰਜਾਬ ਦੀਆਂ ਖੇਡਾਂ ਵਿੱਚ ਉਸ ਨੇ ਦੋ ਸੋਨ ਤਮਗੇ ਜਿੱਤੇ। ਮਨਜੀਤ ਨੇ ਦੋ ਵਾਰ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ। ਇਕ ਵਾਰ ਤਾਂ ਉਹ ਫਾਈਨਲਿਸਟ ਵੀ ਰਹੀ। ਤਿੰਨ ਵਾਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ ਅਤੇ ਤਿੰਨੋਂ ਵਾਰ ਭਾਰਤੀ ਟੀਮ ਫਾਈਨਲ ਦੌੜੀ।

PunjabKesari

ਮਨਜੀਤ ਕੌਰ ਨੂੰ ਟਰੈਕ ਦੀ ਮਲਿਕਾ ਵੀ ਆਖਿਆ ਜਾਂਦਾ ਹੈ ਅਤੇ ਭਾਰਤੀ ਅਥਲੈਟਿਕਸ ਦੀ ਸ਼ਾਹ ਅਸਵਾਰ ਵੀ। ਉਹ ਸਿਰੜ ਤੇ ਸਿਦਕ ਦੀ ਮੁਜੱਸਮਾ ਹੈ। ਸਾਊ ਤੇ ਸ਼ਹਿਣਸ਼ੀਲ ਉਸ ਤੋਂ ਵੱਡੀ ਕੋਈ ਅਥਲੀਟ ਨਹੀਂ ਹੈ। ਉਸ ਨੇ ਸਭ ਤੋਂ ਲੰਬਾ ਸਮਾਂ ਅਤੇ ਸਭ ਤੋਂ ਵੱਧ ਟਰੈਕ 'ਤੇ ਰਾਜ ਕੀਤਾ ਹੈ। ਜਦੋਂ ਉਹ ਆਪਣੀਆਂ ਲੰਬੀਆਂ-ਲੰਬੀਆਂ ਲੱਤਾਂ ਨਾਲ ਹਿਰਨ ਵਾਂਗ ਦੌੜਦੀ ਹੋਈ ਫਿਨਸ਼ਿੰਗ ਲਾਈਨ 'ਤੇ ਪਹੁੰਚਣ ਵਾਲੀ ਹੁੰਦੀ ਹੈ ਤਾਂ ਉਸ ਦੀਆਂ ਅੱਖਾਂ ਵਿੱਚ ਸੰਤੁਸ਼ਟੀ ਦੇ ਨਾਲ-ਨਾਲ ਜਿੱਤ ਦਾ ਸਰੂਰ ਵੀ ਹੁੰਦਾ ਹੈ। ਉਸ ਦੇ ਦੌੜਦੇ ਸਮੇਂ ਉਸ ਦੀ ਗੁੱਤ ਵੀ ਪਿੱਠ ਉੱਪਰ ਛਾਲਾਂ ਲਗਾ ਰਹੀ ਹੁੰਦੀ ਹੈ। 400 ਮੀਟਰ ਦੀ ਕਰਵ ਉਤੇ ਉਸ ਦੀ ਦੌੜ ਵਿੱਚ ਹੋਰ ਵੀ ਤੇਜ਼ੀ ਆ ਜਾਂਦੀ ਸੀ। ਉਸ ਨੇ ਕਹਿੰਦੀਆਂ ਕਹਾਉਂਦੀਆਂ ਅਥਲੀਟਾਂ ਨੂੰ ਇਸੇ ਕਰਵ ਉਤੇ ਮਾਤ ਦੇ ਕੇ ਆਪਣਾ ਸੋਨ ਤਮਗਾ ਪੱਕਾ ਕੀਤਾ ਹੈ। ਉਸ ਦੇ ਸਿਰੜ ਦੀ ਗੱਲ ਕਰੀਏ ਤਾਂ ਇਕ ਵਾਰ ਜ਼ਖਮਾਂ ਦੀ ਤਾਬ ਝਲਦੀ ਹੋਈ ਮਨਜੀਤ ਨੇ ਭਾਰਤ ਨੂੰ ਏਸ਼ਿਆਈ ਖੇਡਾਂ ਦਾ ਚੈਂਪੀਅਨ ਬਣਾਇਆ। ਮਨਜੀਤ ਦੇ ਘਰਦਿਆਂ ਨੇ ਜਦੋਂ ਉਸ ਲਈ ਮੁੰਡਾ ਲੱਭਿਆ ਤਾਂ ਉਹ ਵੀ ਏਸ਼ੀਆ ਦਾ ਚੈਂਪੀਅਨ। ਖੇਡ ਭਾਵੇਂ ਵੱਖਰੀ ਸੀ। ਮਨਜੀਤ ਦਾ ਪਤੀ ਗੁਰਵਿੰਦਰ ਸਿੰਘ ਚੰਦੀ ਹਾਕੀ ਓਲੰਪੀਅਨ ਹੈ, ਜੋ 2014 ਵਿੱਚ ਇੰਚੇਓਨ ਏਸ਼ਿਆਈ ਖੇਡਾਂ ਵਿੱਚ ਸੋਨ ਤਮਗਾ ਜਿੱਣਣ ਵਾਲੀ ਭਾਰਤੀ ਟੀਮ ਦਾ ਅਹਿਮ ਮੈਂਬਰ ਸੀ। ਚੰਦੀ ਫਾਰਵਰਡ ਲਾਈਨ ਵਿੱਚ ਖੇਡਦਾ ਹੋਇਆ ਭਾਰਤੀ ਟੀਮ ਲਈ ਗੋਲ ਕਰਦਾ ਸੀ ਜਦੋਂ ਕਿ ਮਨਜੀਤ ਨੇ 400 ਮੀਟਰ ਟਰੈਕ ਉਤੇ ਦੌੜਦੀ ਭਾਰਤ ਨੂੰ ਜਿੱਤਾਂ ਦਿਵਾਉਂਦੀ ਸੀ। ਭਾਰਤੀ ਖੇਡ ਇਤਿਹਾਸ ਵਿੱਚ ਖਿਡਾਰੀ ਪਤੀ-ਪਤਨੀ ਦੀਆਂ ਇਹ ਦੁਰਲੱਭ ਜੋੜੀਆਂ ਵਿੱਚੋਂ ਇਕ ਹੈ, ਜੋ ਦੋਵੇਂ ਹੀ ਓਲੰਪੀਅਨ ਅਤੇ ਏਸ਼ਿਆਈ ਖੇਡਾਂ ਦੇ ਚੈਂਪੀਅਨ ਹਨ। ਮਨਜੀਤ ਦਾ ਭਰਾ ਦਵਿੰਦਰ ਸਿੰਘ ਵੀ ਭਾਰਤੀ ਅਥਲੈਟਿਕਸ ਟੀਮ ਦਾ ਮੈਂਬਰ ਹੈ। ਉਸ ਦਾ ਈਵੈਂਟ ਵੀ 400 ਮੀਟਰ ਹੈ। ਦਵਿੰਦਰ ਸੈਫ ਖੇਡਾਂ ਦਾ ਚੈਂਪੀਅਨ ਹੈ। ਹਾਲਾਂਕਿ ਉਹ ਸ਼ੁਰੂਆਤ ਵਿੱਚ ਉਚੀ ਛਾਲ ਲਗਾਉਂਦਾ ਸੀ। ਮਨਜੀਤ ਕੌਰ ਜਿੱਥੇ ਅਰਜੁਨਾ ਐਵਾਰਡੀ ਤੇ ਮਹਾਰਾਜਾ ਰਣਜੀਤ ਸਿੰਘ ਐਵਾਰਡੀ ਹੈ ਉਥੇ ਉਸ ਦੇ ਪਤੀ ਤੇ ਭਰਾ ਨੂੰ ਪਿਛਲੇ ਸਾਲ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਆ ਗਿਆ।

PunjabKesari

ਮਨਜੀਤ ਦਾ ਜਨਮ 4 ਅਪਰੈਲ 1982 ਨੂੰ ਪਿੰਡ ਸੈਣਪੁਰ ਵਿਖੇ ਹਰਭਜਨ ਸਿੰਘ ਦੇ ਘਰ ਮਾਤਾ ਬਲਦੇਵ ਕੌਰ ਦੀ ਕੁਖੋਂ ਹੋਇਆ। ਸੈਣੀਆਂ ਦੇ ਪਿੰਡ ਵਿੱਚ ਜਨਮੀ ਮਨਜੀਤ ਹੁਰੀਂ ਪੰਜਾਂ ਭੈਣਾਂ ਅਤੇ ਇਕ ਭਰਾ ਹਨ। ਮਨਜੀਤ ਤੋਂ ਵੱਡੀਆਂ ਤਿੰਨ ਭੈਣਾਂ ਹਨ। ਇਕ ਭੈਣ ਕੁਲਵਿੰਦਰ ਤੇ ਭਰਾ ਦਵਿੰਦਰ ਸਭ ਤੋਂ ਛੋਟੇ ਹਨ। ਮਨਜੀਤ ਦੇ ਘਰਦਿਆਂ ਨੇ ਕਦੇ ਵੀ ਉਸ ਨੂੰ ਮੁੰਡਿਆਂ ਤੋਂ ਘੱਟ ਨਹੀਂ ਸਮਝਿਆ। ਮਨਜੀਤ ਨੇ 1996 ਵਿੱਚ ਅਥਲੈਟਿਕਸ ਸ਼ੁਰੂ ਕੀਤੀ। ਸ਼ੁਰੂਆਤੀ ਸਮੇਂ ਵਿੱਚ ਆਪਣੇ ਪਰਿਵਾਰ ਦੇ ਨਜ਼ਦੀਕੀ ਨਵਤੇਜ ਸਿੰਘ ਨੂੰ ਮਨਜੀਤ ਨੇ ਗੁਰੂ ਧਾਰਿਆ। ਉਸ ਵੇਲੇ ਉਸ ਨੇ 100 ਮੀਟਰ ਈਵੈਂਟ ਵਿੱਚ ਹਿੱਸਾ ਲੈਂਦੀ ਸੀ। ਪਹਿਲੇ ਸਾਲ ਬਠਿੰਡੇ ਵਿਖੇ ਹੋਈਆਂ ਅੰਡਰ-14 ਪੰਜਾਬ ਸਕੂਲ ਖੇਡਾਂ ਵਿੱਚ ਉਹ 100 ਮੀਟਰ ਦੌੜ ਵਿੱਚ ਚੌਥੇ ਸਥਾਨ 'ਤੇ ਰਹੀ। ਫੇਰ ਬੰਗਲੌਰ ਵਿਖੇ ਹੋਈਆਂ ਰਾਸ਼ਟਰੀ ਸਕੂਲ ਖੇਡਾਂ ਵਿੱਚ ਮਨਜੀਤ ਨੇ 100 ਮੀਟਰ ਦੌੜ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਮਨਜੀਤ ਦੇ ਪਿਤਾ ਪੰਜਾਬ ਪੁਲਿਸ ਵਿੱਚ ਨੌਕਰੀ ਕਰਦੇ ਹੋਣ ਕਰਕੇ ਗੁਰਦਾਸਪੁਰ ਤੋਂ ਜਲੰਧਰ ਆ ਕੇ ਵਸਣਾ ਉਸ ਲਈ ਵਰਦਾਨ ਸਾਬਤ ਹੋਇਆ।

1998 ਵਿੱਚ ਮਨਜੀਤ ਨੇ ਨਹਿਰੂ ਗਾਰਡਨ ਹੋਸਟਲ ਜਲੰਧਰ ਵਿਖੇ ਦਾਖਲਾ ਲਿਆ। ਮੁਕਤਸਰ ਦੇ ਰਹਿਣ ਵਾਲੇ ਆਰ.ਐੱਸ.ਸਿੱਧੂ ਦੀ ਦੇਖ-ਰੇਖ ਹੇਠ ਉਸ ਨੇ ਅਥਲੈਟਿਕਸ ਨੂੰ ਹੋਰ ਤਨਦੇਹੀ ਨਾਲ ਅਪਣਾਇਆ। ਕੋਚ ਨੇ ਪਹਿਲੀ ਨਜ਼ਰੇ ਮਨਜੀਤ ਨੂੰ 100 ਮੀਟਰ ਦੀ ਬਜਾਏ 400 ਮੀਟਰ ਦੌੜਨ ਲਈ ਆਖਿਆ। ਕੋਚ ਦਾ ਮੰਨਣਾ ਸੀ ਕਿ ਉਹ ਝੂਲ ਕੇ ਦੌੜਦੀ ਹੈ ਅਤੇ ਸਟਾਰਟ ਵੀ ਥੋੜਾਂ ਹੌਲੀ ਹੈ। 400 ਮੀਟਰ ਦੌੜ ਲਈ ਲੋੜੀਂਦਾ ਸਟੈਮਿਨਾ ਤੇ ਸਪੀਡ ਉਸ ਕੋਲ ਬਹੁਤ ਹੈ। ਕੱਦ ਲੰਬਾ ਅਤੇ ਝੂਲ ਕੇ ਦੌੜਨ ਕਰਕੇ 400 ਮੀਟਰ ਦੇ ਪੂਰੇ ਟਰੈਕ ਉਤੇ ਕਰਵ ਉਪਰ ਬਿਹਤਰ ਦੌੜ ਸਕਦੀ ਹੈ। ਇਥੋਂ ਹੀ ਕੋਚ ਦੇ ਇਕ ਫੈਸਲੇ ਨੇ ਮਨਜੀਤ ਅਤੇ ਭਾਰਤੀ ਅਥਲੈਟਿਕਸ ਦੀ ਤਕਦੀਰ ਬਦਲ ਦਿੱਤੀ। ਮਨਜੀਤ ਨੂੰ ਪਹਿਲੀ ਨਜ਼ਰੇ ਦੇਖਣ ਵਾਲੇ ਉਸ ਦੀ ਡੀਲ ਡੌਲ ਦੇਖ ਕੇ 100 ਮੀਟਰ ਦੀ ਫਰਾਟਾ ਦੌੜਾਕ ਦਾ ਭੁਲੇਖਾ ਖਾ ਲੈਂਦੇ ਹਨ। 400 ਮੀਟਰ ਸ਼ੁਰੂ ਕਰਦਿਆਂ ਹੀ ਮਨਜੀਤ ਨੇ ਧੁੰਮਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਸ਼ੁਰੂਆਤੀ ਦਿਨਾਂ ਵਿੱਚ ਉਹ ਓਪਨ ਸਟੇਟ ਤੇ ਕੌਮੀ ਸਕੂਲ ਖੇਡਾਂ ਵਿੱਚ ਤਿੰਨ-ਚਾਰ ਵਾਰ ਬੈਸਟ ਅਥਲੀਟ ਬਣੀ। ਕੌਮੀ ਸਕੂਲ ਖੇਡਾਂ ਦੇ ਇਕੋ ਮੁਕਾਬਲੇ ਵਿੱਚ ਉਸ ਨੇ ਚਾਰ ਸੋਨ ਤਮਗੇ ਜਿੱਤੇ।

PunjabKesari

2001 ਵਿੱਚ ਮਨਜੀਤ ਨੇ ਜੂਨੀਅਰ ਫੈਡਰੇਸ਼ਨ ਕੱਪ ਵਿੱਚ ਦੋ ਸੋਨ ਤਮਗੇ ਜਿੱਤੇ। ਇਸੇ ਸਾਲ ਮਨਜੀਤ ਨੇ ਪਹਿਲੀ ਵਾਰ ਅੰਤਰਰਾਸ਼ਟਰੀ ਪੱਧਰ 'ਤੇ ਕਿਸੇ ਮੁਕਾਬਲੇ ਵਿੱਚ ਹਿੱਸਾ ਲਿਆ। ਬਰਨੂਈ ਵਿਖੇ ਹੋਈ ਜੂਨੀਅਰ ਏਸ਼ੀਆ ਵਿੱਚ ਮਨਜੀਤ ਨੇ 400 ਮੀਟਰ ਅਤੇ ਰਿਲੇਅ ਦੌੜ ਦਾ ਦੋਹਰਾ ਚਾਂਦੀ ਦਾ ਤਮਗਾ ਜਿੱਤਿਆ। ਮਨਜੀਤ ਨੇ 53.08 ਸਕਿੰਟ ਦਾ ਸਮਾਂ ਕੱਢਿਆ ਜੋ ਕਿ ਕੌਮੀ ਰਿਕਾਰਡ ਦੇ ਬਹੁਤ ਨੇੜੇ ਸੀ। 19 ਵਰ੍ਹਿਆਂ ਦੀ ਉਮਰੇ ਮਨਜੀਤ ਭਾਰਤੀ ਸੀਨੀਅਰ ਟੀਮ ਵਿੱਚ ਚੁਣੀ ਗਈ। ਇੰਡੀਅਨ ਗ੍ਰਾਂ.ਪ੍ਰੀ. ਵਿੱਚ 400 ਮੀਟਰ ਵਿਅਕਤੀਗਤ ਦੌੜ ਵਿੱਚ ਮਨਜੀਤ ਨੇ ਚਾਂਦੀ ਦਾ ਤਮਗਾ ਜਿੱਤਿਆ। 2002 ਦੀਆਂ ਬੁਸਾਨ ਏਸ਼ਿਆਈ ਖੇਡਾਂ ਵਿੱਚ ਉਸ ਨੇ ਪਹਿਲੀ ਵਾਰ ਹਿੱਸਾ ਲਿਆ ਅਤੇ 4*400 ਮੀਟਰ ਰਿਲੇਅ ਦੌੜ ਵਿੱਚ ਭਾਰਤੀ ਟੀਮ ਨੇ ਸੋਨੇ ਦਾ ਤਮਗਾ ਜਿੱਤਿਆ। ਇਹ ਮਨਜੀਤ ਦੀ ਪਹਿਲੀ ਵੱਡੀ ਪ੍ਰਾਪਤੀ ਸੀ। ਸਾਲ 2003 ਵਿੱਚ ਮਨੀਲਾ ਵਿਖੇ ਹੋਈ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਮਨਜੀਤ ਨੇ ਕਾਂਸੀ ਦਾ ਤਮਗਾ ਜਿੱਤਿਆ। ਹੁਣ ਤੱਕ ਮਨਜੀਤ ਭਾਰਤੀ ਰਿਲੇਅ ਟੀਮ ਦੀ ਸਭ ਤੋਂ ਤੇਜ਼ ਦੌੜਾਕ ਬਣ ਗਈ ਸੀ। ਇਹ ਉਹ ਸਮਾਂ ਸੀ ਜਦੋਂ ਭਾਰਤੀ ਰਿਲੇਅ ਟੀਮ ਪੂਰੀ ਸਿਖਰਲੀ ਫਾਰਮ ਵਿੱਚ ਸੀ।

ਸਾਲ 2004 ਵਿੱਚ ਪੈਰਿਸ ਵਿਖੇ ਹੋਈ ਵਿਸ਼ਵ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਂਦਿਆਂ ਭਾਰਤੀ ਰਿਲੇਅ ਟੀਮ 7ਵੇਂ ਸਥਾਨ 'ਤੇ ਆਈ। ਇਸੇ ਸਾਲ ਥਾਈਲੈਂਡ, ਸ੍ਰੀਲੰਕਾ ਤੇ ਫਿਲਪਾਈਨਜ਼ ਵਿਖੇ ਹੋਈਆਂ 3 ਏਸ਼ੀਅਨ ਗਰੈਂਡ ਪ੍ਰੀਕਸ (ਗ੍ਰਾਂ.ਪ੍ਰੀ.) ਮੁਕਾਬਲਿਆਂ ਵਿੱਚ ਭਾਰਤ ਨੇ ਰਿਲੇਅ ਟੀਮ ਨੇ ਤਿੰਨ ਸੋਨ ਤਮਗੇ ਜਿੱਤੇ। ਕੀਵ ਵਿਖੇ ਹੋਈ ਇਨਵੀਟੇਸ਼ਨ ਮੀਟ ਵਿੱਚ ਮਨਜੀਤ ਨੇ 400 ਮੀਟਰ ਦੌੜ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਇਕ ਹੋਰ ਇਨਵੀਟੇਸ਼ਨ ਮੀਟ ਵਿੱਚ ਉਸ ਨੇ 400 ਮੀਟਰ ਵਿਅਕਤੀਗਤ ਅਤੇ 4*400 ਮੀਟਰ ਰਿਲੇਅ ਦੌੜ ਵਿੱਚ ਦੋਹਰਾ ਸੋਨ ਤਮਗਾ ਜਿੱਤਿਆ। ਸਾਲ 2004 ਦੇ ਜੂਨ ਮਹੀਨੇ ਚੇਨਈ ਵਿਖੇ ਹੋਈ ਨੈਸ਼ਨਲ ਸਰਕਟ ਅਥਲੈਟਿਕਸ ਮੀਟ ਵਿੱਚ ਮਨਜੀਤ ਨੇ 51.05 ਸਕਿੰਟ ਦੇ ਸਮੇਂ ਨਾਲ 400 ਮੀਟਰ ਦੌੜ ਵਿੱਚ ਨਵਾਂ ਕੌਮੀ ਰਿਕਾਰਡ ਬਣਾਇਆ। ਮਨਜੀਤ ਨੇ ਕੇ.ਐੱਮ.ਬੀਨਾਮੋਲ ਦਾ ਰਿਕਾਰਡ ਤੋੜਿਆ ਸੀ। ਆਮ ਲੋਕ, ਇਥੋਂ ਤੱਕ ਕਿ ਖੇਡ ਪ੍ਰੇਮੀ ਵੀ ਬਹੁਤ ਘੱਟ ਜਾਣਦੇ ਹਨ ਕਿ ਬੀਨਾਮੋਲ ਉਹ ਅਥਲੀਟ ਹੈ, ਜਿਸ ਨੇ 400 ਮੀਟਰ ਵਿੱਚ ਪੀ.ਟੀ.ਊਸ਼ਾ ਦਾ ਰਿਕਾਰਡ ਤੋੜਿਆ ਸੀ ਜਿਸ ਅੱਗੇ ਜਾ ਕੇ ਮਨਜੀਤ ਨੇ ਤੋੜਿਆ। ਮਨਜੀਤ ਨੂੰ ਵੀ ਇਸ ਗੱਲ ਉਤੇ ਬਹੁਤ ਦੁੱਖ ਹੁੰਦਾ ਹੈ ਜਦੋਂ ਆਮ ਪੰਜਾਬੀ ਲੋਕ ਮਨਜੀਤ ਨੂੰ ਸਾਹਮਣੇ ਬੈਠੀ  ਪਛਾਣਦੇ ਨਹੀਂ ਜਦੋਂ ਕਿ ਪੀ.ਟੀ.ਊਸ਼ਾ ਨੂੰ ਹਰ ਕੋਈ ਜਾਣਦਾ ਹੈ। ਸਾਡੀਆਂ ਖੇਡਾਂ ਤੇ ਖਿਡਾਰੀਆਂ ਦੀ ਇਹੋ ਤਰਾਸਦੀ ਹੈ। 'ਘਰ ਦੇ ਜੋਗੀ ਜੋਗੜੇ' ਵਾਲੀ ਕਹਾਵਤ ਸਾਡੇ ਅਥਲੀਟਾਂ ਉਤੇ ਢੁੱਕਦੀ ਹੈ। ਮਨਜੀਤ ਮੁੱਢ ਤੋਂ ਹੀ ਪੀ.ਟੀ.ਊਸ਼ਾ ਦੀ ਪ੍ਰਸੰਸਕ ਰਹੀ ਸੀ। ਮਨਜੀਤ ਦੇ ਕਮਰੇ ਵਿੱਚ ਪੀ.ਟੀ.ਊਸ਼ਾ ਦੇ ਪੋਸਟਰ ਲੱਗੇ ਹੁੰਦੇ ਸਨ।

PunjabKesari

ਸਾਲ 2004 ਵਿੱਚ ਮਨਜੀਤ ਨੇ ਓਲੰਪਿਕਸ ਦੇ ਜਨਮਦਾਤੇ ਸ਼ਹਿਰ ਏਥਨਜ਼ ਵਿਖੇ ਹੋਈਆਂ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ। ਮਨਜੀਤ 22 ਵਰ੍ਹਿਆਂ ਦੀ ਉਮਰੇ ਓਲੰਪੀਅਨ ਬਣ ਗਈ। ਏਥਨਜ਼ ਉਲੰਪਿਕ 2004 ਵਿੱਚ ਔਰਤਾਂ ਦੀ 4*400 ਮੀਟਰ ਰਿਲੇਅ ਦੌੜ ਲੱਗ ਰਹੀ ਸੀ। ਮਨਜੀਤ ਨੂੰ ਸਭ ਤੋਂ ਤਕੜੀ ਹੋਣ ਕਰ ਕੇ ਚੌਥੇ ਨੰਬਰ 'ਤੇ ਅੰਤਿਮ ਗੇੜੇ ਲਈ ਰੱਖਿਆ ਹੋਇਆ ਸੀ। ਤੀਸਰੀ ਅਥਲੀਟ ਨੇ ਜਦੋਂ ਮਨਜੀਤ ਨੂੰ ਬੈਟਨ ਫੜਾਇਆ ਤਾਂ ਭਾਰਤੀ ਟੀਮ ਉਸ ਵੇਲੇ ਸੱਤਵੇਂ ਨੰਬਰ 'ਤੇ ਸੀ। ਫਾਈਨਲ ਲਈ ਪਹਿਲੀਆਂ ਚਾਰ ਟੀਮਾਂ ਨੇ ਹੀ ਕੁਆਲੀਫਾਈ ਕਰਨਾ ਸੀ। ਉਸ ਸਮੇਂ ਮਨਜੀਤ ਦੇ ਦਿਲ ਅੰਦਰ ਜਵਾਰ ਭਾਟੇ ਵਾਂਗ ਸੋਚਾਂ ਤੈਰ ਰਹੀਆਂ ਸਨ। ਜਿਉਂ ਹੀ ਮਨਜੀਤ ਦੇ ਹੱਥ ਬੈਟਨ ਲੱਗਿਆ ਤਾਂ ਉਹ ਬਿਜਲੀ ਦੀ ਤੇਜ਼ੀ ਨਾਲ ਹਵਾ ਨੂੰ ਚੀਰਦੀ ਹੋਈ ਆਪਣੀਆਂ ਲੱਤਾਂ ਨੂੰ ਟਰੈਕ ਉੱਪਰ ਤੇਜ਼ ਦੌੜਾਂਦੀ ਰਹੀ। ਉਸ ਨੇ ਵਿੱਤੋਂ ਵਧ ਕੇ ਜ਼ੋਰ ਲਗਾਇਆ। ਡਿੱਗਦੀ ਹੋਈ ਮਨਜੀਤ ਨੇ ਦੌੜ ਖ਼ਤਮ ਹੋਣ ਵੇਲੇ ਚੌਥੇ ਨੰਬਰ 'ਤੇ ਫਿਨਸ਼ਿੰਗ ਲਾਈਨ ਨੂੰ ਪਾਰ ਕੀਤਾ। ਇਸ ਤਰ੍ਹਾਂ ਭਾਰਤ ਨੂੰ ਫਾਈਨਲ ਲਈ ਕੁਆਲੀਫਾਈ ਕਰਵਾਇਆ। ਇਸ ਤੋਂ ਪਹਿਲਾਂ ਉਲੰਪਿਕ ਇਤਿਹਾਸ ਵਿਚ ਸਿਰਫ ਇਕ ਵਾਰ 1988 ਵਿੱਚ ਸਿਓਲ ਉਲੰਪਿਕ ਖੇਡਾਂ ਵਿੱਚ ਭਾਰਤ ਦੀ ਮਹਿਲਾ ਟੀਮ ਨੇ ਰਿਲੇਅ ਦੀ ਫਾਈਨਲ ਦੌੜ ਲਈ ਕੁਆਲੀਫਾਈ ਕੀਤਾ ਸੀ। ਦੂਜਾ ਵਾਰ ਇਹ ਕਾਰਨਾਮਾ ਮਨਜੀਤ ਦੇ ਪੈਰੋਂ ਹੀ ਹੋਇਆ। ਦੌੜ ਖ਼ਤਮ ਹੁੰਦਿਆਂ ਹੀ ਮਨਜੀਤ ਡਿੱਗ ਪਈ ਅਤੇ ਉਸ ਨੂੰ ਸਟੈਚਰ 'ਤੇ ਚੁੱਕ ਕੇ ਲਿਜਾਇਆ ਗਿਆ। ਉਸ ਨੂੰ ਉਲਟੀਆਂ ਆਉਣ ਲੱਗੀਆ। ਭਾਰਤੀ ਰਿਲੇਅ ਟੀਮ ਨੇ 3.26.89 (3 ਮਿੰਟ ਤੇ 26 ਸਕਿੰਟ) ਦਾ ਸਮਾਂ ਕੱਢ ਕੇ ਨਵਾਂ ਏਸ਼ੀਅਨ ਰਿਕਾਰਡ ਬਣਾਇਆ। ਮਨਜੀਤ ਨੇ ਆਪਣੇ ਹਿੱਸੇ ਦੀ 400 ਮੀਟਰ 50 ਸਕਿੰਟ ਤੋਂ ਘੱਟ ਸਮੇਂ 49.85 ਸਕਿੰਟ ਵਿੱਚ ਦੌੜੀ ਸੀ, ਜੋ ਮਨਜੀਤ ਵੱਲੋਂ ਆਪਣੇ ਬਣਾਏ ਕੌਮੀ ਰਿਕਾਰਡ (51.05) ਨਾਲੋਂ ਵੀ ਘੱਟ ਸਮਾਂ ਸੀ। ਰਿਲੇਅ ਦੌੜ ਵਿੱਚ ਵਿਅਕਤੀਗਤ ਸਮੇਂ ਨੂੰ ਨਾ ਗਿਣਦੇ ਹੋਣ ਕਰਕੇ ਮਨਜੀਤ ਦੇ ਇਸ ਰਿਕਾਰਡ ਵਿਅਕਤੀਗਤ ਰਿਕਾਰਡ ਵਿੱਚ ਨਹੀਂ ਦਰਜ ਕੀਤਾ ਗਿਆ। ਸੈਮੀਫਾਈਨਲ ਵਿੱਚ ਆਪਣੇ ਸਰੀਰ ਦੀ ਸਮਰੱਥਾ ਤੋਂ ਵੱਧ ਜ਼ੋਰ ਲਗਾਉਣ ਕਰਕੇ ਮਨਜੀਤ ਅਗਲੇ ਦਿਨ ਫਾਈਨਲ ਨਾ ਦੌੜ ਸਕੀ। ਭਾਰਤੀ ਟੀਮ ਫਾਈਨਲ ਵਿੱਚ ਸੱਤਵੇਂ ਨੰਬਰ 'ਤੇ ਆਈ ਜੇਕਰ ਮਨਜੀਤ ਉਸ ਦੌੜ ਵਿੱਚ ਹਿੱਸਾ ਲੈਂਦੀ ਤਾਂ ਆਸ ਸੀ ਕਿ ਭਾਰਤੀ ਟੀਮ ਪਹਿਲੀਆਂ ਚਾਰ ਪੁਜੀਸ਼ਨਾਂ ਵਿੱਚ ਵੀ ਆ ਜਾਂਦੀ। ਓਲੰਪਿਕ ਖੇਡਾਂ ਵਿੱਚ ਇਹ ਭਾਰਤੀ ਰਿਲੇਅ ਟੀਮ ਦਾ ਹੁਣ ਤੱਕ ਦਾ ਸਰਵੋਤਮ ਪ੍ਰਦਰਸ਼ਨ ਹੈ। ਇਸੇ ਸਾਲ ਉਸ ਨੇ ਏਸ਼ੀਅਨ ਆਲ ਸਟਾਰ ਮੀਟ ਵਿੱਚ ਸੋਨੇ ਦਾ ਤਮਗਾ ਜਿੱਤਿਆ।

PunjabKesari

ਸਾਲ 2004 ਦਾ ਅੰਤ ਵੀ ਮਨਜੀਤ ਲਈ ਸੁਨਹਿਰੀ ਰਿਹਾ। ਪਟਿਆਲਾ ਵਿਖੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੀਆਂ ਪਹਿਲੀਆਂ ਖੇਡਾਂ ਕਰਵਾਈਆਂ ਗਈਆਂ। ਮਨਜੀਤ ਨੇ 200 ਤੇ 400 ਮੀਟਰ ਦੋਵੇਂ ਦੌੜਾਂ ਵਿੱਚ ਹਿੱਸਾ ਲਿਆ ਅਤੇ ਦੋਵੇਂ ਜਿੱਤ ਕੇ ਮਿਲਖਾ ਸਿੰਘ ਦੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ। ਮਿਲਖਾ ਸਿੰਘ ਨੇ ਵੀ ਭਾਰਤ-ਪਾਕਿ ਅਥਲੈਟਿਕਸ ਮੀਟ ਵਿੱਚ ਇਨ੍ਹਾਂ ਦੋਵੇਂ ਦੌੜਾਂ ਨੂੰ ਜਿੱਤ ਤੇ ਆਪਣੀ ਗੁੱਡੀ ਚੜ੍ਹਾਈ ਸੀ। ਉਸ ਵੇਲੇ ਮਿਲਖਾ ਨੇ ਏਸ਼ੀਆ ਦਾ ਤੂਫਾਨ ਕਹੇ ਜਾਂਦੇ ਅਬਦੁਲ ਖਾਲਿਕ ਨੂੰ ਹਰਾਇਆ ਸੀ ਜਦੋਂ ਉਸ ਨੂੰ ਪਾਕਿਸਤਾਨ ਦੇ ਤਤਕਾਲੀ ਰਾਸ਼ਟਰਪਤੀ ਜਨਰਲ ਅਯੂਬ ਖਾਨ ਨੇ 'ਉਡਣਾ ਸਿੱਖ' ਦਾ ਖਿਤਾਬ ਦਿੱਤਾ ਸੀ। ਮਨਜੀਤ ਵੀ ਉਡਣੀ ਸਿੰਘਣੀ ਬਣ ਕੇ ਦੌੜੀ ਅਤੇ ਦੋਹਰਾ ਸੋਨ ਤਮਗਾ ਜਿੱਤਿਆ। ਸਾਲ 2005 ਵਿੱਚ ਵਿਅਕਤੀਗਤ ਅਤੇ ਰਿਲੇਅ ਦੌੜ ਵਿੱਚ ਮਨਜੀਤ ਦੇ ਮੁਕਾਬਲੇ ਦੀ ਏਸ਼ੀਆ ਵਿੱਚ ਕੋਈ ਅਥਲੀਟ ਨਹੀਂ ਸੀ। ਸਤੰਬਰ ਮਹੀਨੇ ਇੰਚੇਓਨ ਵਿਖੇ ਹੋਈ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਮਨਜੀਤ ਨੇ 400 ਮੀਟਰ ਵਿਅਕਤੀਗਤ ਅਤੇ 4*400 ਮੀਟਰ ਰਿਲੇਅ ਦੌੜ ਵਿੱਚ ਦੋਹਰਾ ਸੋਨ ਤਮਗਾ ਜਿੱਤਿਆ। ਏਸ਼ੀਆ ਵਿੱਚ ਦੋਹਰੀ ਸਰਦਾਰੀ ਹਾਸਲ ਕਰਕੇ ਮਨਜੀਤ ਬੜੇ ਸਾਦਗੀ ਤਰੀਕੇ ਨਾਲ ਜਲੰਧਰ ਪੁੱਜੀ। ਉਸ ਵੇਲੇ ਮੈਂ ਜਲੰਧਰ ਤੋਂ ਖੇਡ ਪੱਤਰਕਾਰੀ ਕਰਦਾ ਹੁੰਦਾ ਸੀ ਅਤੇ ਮਨਜੀਤ ਦੇ ਆਟੋ ਰਿਕਸ਼ੇ ਉਤੇ ਰੇਲਵੇ ਸਟੇਸ਼ਨ ਤੋਂ ਘਰ ਜਾਣ ਬਾਰੇ ਸਟੋਰੀ ਵੀ ਕੀਤੀ ਸੀ। ਚਾਰ ਦਿਨਾਂ ਬਾਅਦ ਹੀ ਪੀ.ਏ.ਪੀ. ਵਿਖੇ ਆਲ ਇੰਡੀਆ ਪੁਲਸ ਖੇਡਾਂ ਦੇ ਮੁੱਖ ਮਹਿਮਾਨ ਬਣ ਕੇ ਆਏ ਉਸ ਵੇਲੇ ਦੇ ਡੀ.ਜੀ.ਪੀ. ਐੱਸ.ਐੱਸ. ਵਿਰਕ ਨੇ ਮਨਜੀਤ, ਰਾਜਵਿੰਦਰ ਕੌਰ ਗਿੱਲ, ਜਗਦੀਸ਼ ਬਿਸ਼ਨੋਈ ਤੇ ਨਵਪ੍ਰੀਤ ਸਿੰਘ ਨੂੰ ਤਰੱਕੀ ਦੇ ਸਟਾਰ ਲਗਾਏ।

ਸਾਲ 2006 ਵਿੱਚ ਦੀ ਸ਼ੁਰੂਆਤ ਵਿੱਚ ਮਨਜੀਤ ਨੇ ਮੈਲਬਰਨ ਵਿਖੇ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਹਿੱਸਾ ਲਿਆ। ਮਨਜੀਤ ਤੇ ਰਾਜਵਿੰਦਰ ਕੌਰ ਦੋ ਪੰਜਾਬਣਾਂ ਦੀ ਸ਼ਮੂਲੀਅਤ ਵਾਲੀ ਭਾਰਤੀ ਟੀਮ ਨੇ 4*400 ਮੀਟਰ ਰਿਲੇਅ ਦੌੜ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਰਾਸ਼ਟਰਮੰਡਲ ਖੇਡਾਂ ਵਿੱਚ ਇਹ ਮਨਜੀਤ ਦਾ ਪਹਿਲਾ ਤਮਗਾ ਸੀ। ਇਸੇ ਸਾਲ ਏਥਨਜ਼ ਵਿਖੇ ਹੋਈ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤੀ ਰਿਲੇਅ ਟੀਮ ਅੱਠਵੇਂ ਸਥਾਨ ਉਤੇ ਰਹੀ। ਮਨਜੀਤ ਨੇ ਰਿਲੇਅ ਦੇ ਨਾਲ ਵਿਅਕਤੀਗਤ ਦੌੜ ਉਤੇ ਵੀ ਧਿਆਨ ਕੇਂਦਰਿਤ ਕੀਤਾ। ਇਸੇ ਸਾਲ ਉਸ ਨੇ ਪੁਣੇ, ਬੈਂਕਾਕ ਤੇ ਬੰਗਲੌਰ ਵਿਖੇ ਹੋਈਆਂ ਤਿੰਨ ਏਸ਼ੀਅਨ ਗ੍ਰਾਂ.ਪ੍ਰੀ. ਮੁਕਾਬਲਿਆਂ ਵਿੱਚ ਹਿੱਸਾ ਲਿਆ ਅਤੇ ਤਿੰਨੇ ਥਾਂ ਉਸ ਨੇ 400 ਮੀਟਰ ਵਿਅਕਤੀਗਤ ਦੌੜ ਵਿੱਚ ਕਾਂਸੀ ਦੇ ਤਮਗੇ ਜਿੱਤੇ। ਸਾਲ 2006 ਦੇ ਅਖਰੀਲੇ ਮਹੀਨੇ ਦਸੰਬਰ ਵਿੱਚ ਦੋਹਾ ਵਿਖੇ ਹੋਈਆਂ ਏਸ਼ਿਆਈ ਖੇਡਾਂ ਵਿੱਚ ਮਨਜੀਤ ਆਪਣੇ ਖੇਡ ਦੇ ਸਿਖਰ 'ਤੇ ਸੀ। ਉਹ 400 ਮੀਟਰ ਦੀ ਕੌਮੀ ਰਿਕਾਡਰ ਹੋਲਡਰ ਵੀ ਸੀ ਅਤੇ 4*400 ਮੀਟਰ ਰਿਲੇਅ ਦੌੜ ਵਿੱਚ ਏਸ਼ੀਅਨ ਰਿਕਾਰਡ ਹੋਲਡਰ।

PunjabKesari

ਦੋਹਾ ਵਿਖੇ ਮੈਂ ਉਸ ਦਾ ਸਿਰੜ ਤੇ ਸਿਦਕ ਅੱਖੀਂ ਵੇਖਿਆ। ਮੇਰੇ ਲਈ ਵੀ ਇਹ ਪਹਿਲਾ ਕੌਮਾਂਤਰੀ ਮੁਕਾਬਲਾ ਸੀ ਜਿਸ ਨੂੰ ਜਾ ਕੇ ਕਵਰੇਜ਼ ਕਰਨ ਦਾ ਮੌਕਾ ਮਿਲਿਆ ਸੀ ਮਨਜੀਤ ਨੇ ਦੋਹਾ ਵਿਖੇ ਰਿਲੇਅ ਦੌੜ ਵਿੱਚ ਸੋਨੇ ਦਾ ਤਮਗਾ ਅਤੇ 400 ਮੀਟਰ ਵਿਅਕਤੀਗਤ ਦੌੜ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਵਿਅਕਤੀਗਤ ਦੌੜ ਵਿੱਚ ਇਹ ਉਸ ਦਾ ਏਸ਼ਿਆਈ ਜਾਂ ਰਾਸ਼ਟਰਮੰਡਲ ਖੇਡਾਂ ਵਿੱਚ ਇਕਲੌਤਾ ਤਮਗਾ ਹੈ। ਮਨਜੀਤ 400 ਮੀਟਰ ਦੌੜ ਵਿੱਚ ਕਜ਼ਾਕਸਿਤਾਨ ਦੀ ਅਥਲੀਟ ਤੋਂ ਥੋੜੇ ਜਿਹੇ ਫਾਸਲੇ ਨਾਲ ਪਿੱਛੇ ਰਹਿ ਗਈ ਸੀ। ਦੋਹਾ ਵਿਖੇ 4*400 ਮੀਟਰ ਰਿਲੇਅ ਦੌੜ ਦੇ ਫਾਈਨਲ ਤੋਂ ਪਹਿਲਾ ਅਥਲੀਟ ਪਿੰਡ ਵਿਖੇ ਦੁਪਹਿਰ ਦਾ ਖਾਣਾ ਖਾਂਦੇ ਹੋਏ ਉਬਲਦਾ ਹੋਇਆ ਗਰਮ ਸੂਪ ਮਨਜੀਤ ਦੇ ਪੱਟਾਂ ਉਤੇ ਡੁੱਲ੍ਹ ਗਿਆ। ਥੋੜੀਂ ਦੇਰ ਵਿੱਚ ਉਸ ਦੇ ਛਾਲੇ ਪੈ ਗਏ ਅਤੇ ਜਦੋਂ ਉਹ ਅਭਿਆਸ ਲਈ ਦੌੜਨ ਲੱਗੀ ਤਾਂ ਛਾਲੇ ਫੁੱਟਣ ਕਾਰਨ ਖੂਨ ਰਿਸਣ ਲੱਗਾ। ਡੇਢ ਲੱਖ ਦਰਸ਼ਕਾਂ ਨਾਲ ਲਬਾਲਬ ਭਰੇ ਖਲੀਫਾ ਸਟੇਡੀਅਮ ਵਿੱਚ ਫਾਈਨਲ ਦੌੜਨ ਲਈ ਮਨਜੀਤ ਆਪਣੀ ਸਾਥਣਾਂ ਚਿਤਰਾ, ਸੱਤੀ ਗੀਤਾ ਤੇ ਪਿੰਕੀ ਪਰਮਾਨਿਕ ਨਾਲ ਪੁੱਜੀ। ਉਸ ਦੇ ਹੌਸਲੇ ਬੁਲੰਦ ਸੀ ਅਤੇ ਆਪਣੇ ਜ਼ਖਮਾਂ ਦੀ ਉਸ ਨੂੰ ਕੋਈ ਪ੍ਰਵਾਹ ਨਹੀਂ ਸੀ।

ਮਨਜੀਤ ਰਿਲੇਅ ਟੀਮ ਦਾ ਬ੍ਰਹਮ ਅਸਤਰ ਹੋਣ ਕਰਕੇ ਉਸ ਨੂੰ ਫਿਨਸ਼ਿੰਗ ਲਈ ਚੌਥੇ ਨੰਬਰ 'ਤੇ ਦੌੜਾਇਆ ਜਾਂਦਾ ਸੀ। ਦੋਹਾ ਵਿਖੇ ਵੀ ਉਹ ਚੌਥੇ ਨੰਬਰ 'ਤੇ ਦੌੜੀ। ਉਸ ਨੂੰ ਜਦੋਂ ਬੈਟਨ ਮਿਲਿਆ ਤਾਂ ਭਾਰਤੀ ਟੀਮ ਚੌਥੇ ਨੰਬਰ 'ਤੇ ਚੱਲ ਰਹੀ ਸੀ। ਬੈਟਨ ਫੜਦਿਆਂ ਬਿਜਲੀ ਦੀ ਤੇਜ਼ੀ ਨਾਲ ਦੌੜਦੀ ਮਨਜੀਤ ਨੇ ਪਹਿਲੇ 20 ਮੀਟਰ ਵਿੱਚ ਹੀ ਤੀਜੇ ਨੰਬਰ ਦੀ ਅਥਲੀਟ ਨੂੰ ਕੱਟ ਦਿੱਤਾ। ਇਸ ਤੋਂ ਬਾਅਦ ਟਰੈਕ 'ਤੇ ਕਰਵ ਪੂਰੀ ਕਰਨ ਤੋਂ ਬਾਅਦ ਅਗਲੇ 100 ਮੀਟਰ ਵਿੱਚ ਉਸ ਨੇ ਦੂਜੇ ਨੰਬਰ ਦੀ ਅਥਲੀਟ ਨੂੰ ਵੀ ਕੱਟ ਦਿੱਤਾ। ਕਰਵ ਉਤੇ ਦੌੜਨ ਵਿੱਚ ਉਸ ਦਾ ਕੋਈ ਸਾਨੀ ਨਹੀਂ ਹੈ। ਆਖਰੀ 150 ਮੀਟਰ ਦਾ ਫਾਸਲਾ ਪੂਰਾ ਕਰਦਿਆਂ ਇਕ ਪਾਸੇ ਮਨਜੀਤ ਦੀਆਂ ਲੱਤਾਂ ਉਤੇ ਛਾਲਿਆਂ ਦਾ ਖੂਨ ਤਰਾਲਾਂ ਬਣ ਕੇ ਰਿਸ ਰਿਹਾ ਸੀ ਉਧਰ ਮਨਜੀਤ ਇਕ ਇਕ ਵਧਦੇ ਕਦਮਾਂ ਨਾਲ ਪਹਿਲੀ ਅਥਲੀਟ ਦੇ ਨੇੜੇ ਪੁੱਜ ਰਹੀ ਸੀ। ਖਲੀਫਾ ਸਟੇਡੀਅਮ ਦਾ ਟਰੈਕ ਜਿੱਥੇ ਬਾਕੀ ਖਿਡਾਰੀਆਂ ਦੇ ਪਸੀਨੇ ਨਾਲ ਸਿੰਜਿਆ ਜਾ ਰਿਹਾ ਸੀ ਉਥੇ ਮਨਜੀਤ ਆਪਣੇ ਲਹੂ ਨਾਲ ਸਿੰਜ ਰਹੀ ਸੀ। ਮਨਜੀਤ ਨੇ ਪਹਿਲੇ ਨੰਬਰ 'ਤੇ ਫਿਨਸ਼ਿੰਗ ਲਾਈਨ ਪਾਰ ਕਰਦਿਆਂ ਭਾਰਤੀ ਅਥਲੈਟਿਕਸ ਨੂੰ 55 ਸਾਲਾਂ ਦੇ ਏਸ਼ਿਆਈ ਖੇਡਾਂ ਦੇ ਇਤਿਹਾਸ ਵਿੱਚ ਨਮੋਸੀ ਤੋਂ ਬਚਾ ਲਿਆ। ਦੋਹਾ ਵਿਖੇ ਭਾਰਤੀ ਅਥਲੈਟਿਕਸ ਦਲ ਨੇ ਇਕੋ ਇਕ ਸੋਨ ਤਮਗਾ ਜਿੱਤਿਆ ਸੀ ਜੋ ਮਹਿਲਾਵਾਂ ਦੀ 4*400 ਮੀਟਰ ਰਿਲੇਅ ਟੀਮ ਨੇ ਜਿੱਤਿਆ। ਭਾਰਤੀ ਅਥਲੈਟਿਕਸ ਟੀਮ ਕਿਤੇ ਵੀ ਏਸ਼ਿਆਈ ਖੇਡਾਂ ਵਿੱਚ ਬਿਨਾਂ ਸੋਨ ਤਮਗੇ ਤੋਂ ਘਰ ਨਹੀਂ ਪਰਤੀ ਸੀ। ਦੋਹਾ ਦੀਆਂ ਏਸ਼ਿਆਈ ਖੇਡਾਂ ਮਨਜੀਤ ਕਰਕੇ ਜਾਣੀਆਂ ਜਾਂਦੀਆਂ ਹਨ।

PunjabKesari

ਸਾਲ 2007 ਵਿੱਚ ਜਪਾਨ ਵਿਖੇ ਹੋਈ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਭਾਰਤੀ ਰਿਲੇਅ ਟੀਮ ਨੇ ਸੱਤਵਾਂ ਸਥਾਨ ਹਾਸਲ ਕੀਤਾ। ਜੌਰਡਨ ਦੀ ਰਾਜਧਾਨੀ ਅਮਾਨ ਵਿਖੇ ਹੋਈ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਭਾਰਤੀ ਰਿਲੇਅ ਟੀਮ ਨੇ ਸੋਨੇ ਦਾ ਤਮਗਾ ਜਿੱਤਿਆ। ਗੁਹਾਟੀ ਤੇ ਪੁਣੇ ਵਿਖੇ ਦੋ ਏਸ਼ੀਅਨ ਗ੍ਰਾਂ.ਪ੍ਰੀ. ਮੁਕਾਬਲੇ ਹੋਏ। ਦੋਵੇਂ ਮੌਕਿਆਂ 'ਤੇ ਭਾਰਤੀ ਰਿਲੇਅ ਟੀਮ ਨੇ ਚਾਂਦੀ ਦਾ ਤਮਗਾ ਜਿੱਤਿਆ। ਸਾਲ 2008 ਵਿੱਚ ਮਨਜੀਤ ਦੀ ਸ਼ਮੂਲੀਅਤ ਵਾਲੀ ਭਾਰਤੀ ਰਿਲੇਅ ਟੀਮ ਨੇ ਫੇਰ ਧੁੰਮਾਂ ਪਾ ਦਿੱਤੀਆਂ। ਦੋਹਾ ਵਿਖੇ ਹੋਈ ਏਸ਼ੀਅਨ ਇੰਡੋਰ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਿਆ। ਵੀਅਤਨਾਮ, ਬੈਂਕਾਕ ਤੇ ਬੀਜਿੰਗ ਵਿਖੇ ਹੋਈਆਂ ਚਾਰ ਏਸ਼ੀਅਨ ਗਰੈਂਡ ਪ੍ਰੀਕਸ ਮੀਟਾਂ ਵਿੱਚ ਭਾਰਤੀ ਰਿਲੇਅ ਟੀਮ ਨੇ ਹਿੱਸਾ ਲਿਆ ਅਤੇ ਚਾਰੋਂ ਵਾਰ ਸੋਨ ਤਮਗੇ ਜਿੱਤੇ। ਦੱਖਣੀ ਏਸ਼ਿਆਈ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਮਨਜੀਤ ਨੇ 4*100 ਮੀਟਰ ਤੇ 4*400 ਮੀਟਰ ਦੋ ਰਿਲੇਅ ਦੌੜਾਂ ਵਿੱਚ ਹਿੱਸਾ ਲੈਂਦਿਆਂ ਦੋਹਰਾ ਸੋਨ ਤਮਗਾ ਜਿੱਤਿਆ ਜਦੋਂ ਕਿ 400 ਮੀਟਰ ਦੌੜ ਵਿੱਚ ਚਾਂਦੀ ਖੱਟੀ। ਇਸੇ ਸਾਲ ਉਸ ਨੇ ਬੀਜਿੰਗ ਵਿਖੇ ਹੋਈਆਂ ਓਲੰਪਿਕ ਖੇਡਾਂ ਵਿੱਚ ਵੀ ਹਿੱਸਾ ਲਿਆ ਜਿੱਥੇ ਉਸ ਨੇ 400 ਮੀਟਰ ਤੇ 4*400 ਮੀਟਰ ਰਿਲੇਅ ਦੌੜ ਦੋਵਾਂ ਵਿੱਚ ਹਿੱਸਾ ਲਿਆ। ਸਾਲ 2009 ਵਿੱਚ ਭਾਰਤੀ ਰਿਲੇਅ ਟੀਮ ਦੀ ਗੁਆਂਗਜ਼ੂ ਵਿਖੇ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਜਿੱਤ ਨਾਲ ਮਨਜੀਤ ਨੇ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਗੋਲਡਨ ਹੈਟ੍ਰਿਕ ਪੂਰੀ ਕੀਤੀ। ਮਨਜੀਤ ਨੇ 400 ਮੀਟਰ ਦੌੜ ਵਿੱਚ ਵੀ ਕਾਂਸੀ ਦਾ ਤਮਗਾ ਜਿੱਤਿਆ।

ਮਨਜੀਤ ਨੇ ਆਪਣੇ ਡੇਢ ਦਹਾਕਾ ਲੰਬੇ ਅਥਲੈਟਿਕਸ ਕਰੀਅਰ ਨੂੰ ਸਾਲ 2010 ਵਿੱਚ ਉਸ ਵੇਲੇ ਸਿਖਰ 'ਤੇ ਪਹੁੰਚਾਇਆ ਜਦੋਂ ਉਸ ਨੇ ਨਵੀਂ ਦਿੱਲੀ ਵਿਖੇ ਰਾਸ਼ਟਰਮੰਡਲ ਖੇਡਾਂ ਅਤੇ ਗੁਆਂਗਜ਼ੂ ਵਿਖੇ ਏਸ਼ਿਆਈ ਖੇਡਾਂ ਵਿੱਚ ਸੋਨ ਤਮਗਾ ਜਿੱਤਿਆ। ਇਸ ਤੋਂ ਪਹਿਲਾਂ ਇਹ ਸੁਨਹਿਰੀ ਪ੍ਰਾਪਤੀ ਮਿਲਖਾ ਸਿੰਘ ਨੇ 1958 ਵਿੱਚ ਏਸ਼ਿਆਈ ਤੇ ਰਾਸ਼ਟਰਮੰਡਲ ਖੇਡਾਂ ਦਾ ਚੈਂਪੀਅਨ ਬਣ ਕੇ ਹਾਸਲ ਕੀਤੀ ਸੀ। ਏਸ਼ਿਆਈ ਖੇਡਾਂ ਵਿੱਚ ਤਾਂ ਉਹ ਪਹਿਲਾਂ ਵੀ ਦੋ ਸੋਨ ਤਮਗੇ ਜਿੱਤ ਚੁੱਕੀ ਸੀ ਪ੍ਰੰਤੂ ਰਾਸ਼ਟਰਮੰਡਲ ਖੇਡਾਂ ਵਿੱਚ ਉਸ ਦਾ ਪਹਿਲਾ ਸੋਨ ਤਮਗਾ ਸੀ। ਉਸ ਤੋਂ ਚਾਰ ਸਾਲ ਪਹਿਲਾਂ ਮੈਲਬਰਨ ਰਾਸ਼ਟਰਮੰਡਲ ਖੇਡਾਂ-2006 ਵਿੱਚ ਮਨਜੀਤ ਨੇ ਚਾਂਦੀ ਦਾ ਤਮਗਾ ਜਿੱਤਿਆ ਸੀ ਜਿਸ ਦੀ ਕਸਰ ਉਸ ਨੇ ਨਵੀਂ ਦਿੱਲੀ ਵਿਖੇ ਪੂਰੀ ਕੀਤੀ। ਇਸ ਤੋਂ ਪਹਿਲਾਂ ਰਿਲੇਅ ਟੀਮ ਦੀ ਫਿਨਿਸ਼ ਮਨਜੀਤ ਕਰਦੀ ਹੁੰਦੀ ਸੀ ਤੇ ਸ਼ੁਰੂਆਤ ਰਾਜਵਿੰਦਰ ਕੌਰ ਗਿੱਲ। 2010 ਵਿੱਚ ਮਨਜੀਤ ਨੂੰ ਸਟਾਰਟ ਦਾ ਜ਼ਿੰਮਾ ਸੌਂਪਿਆ ਅਤੇ ਉਸ ਦੀ ਇਕ ਹੋਰ ਪੰਜਾਬਣ ਸਾਥਣ ਮਨਦੀਪ ਕੌਰ ਨੂੰ ਫਿਨਿਸ਼ ਦਾ। ਉਸ ਵੇਲੇ ਮਨਜੀਤ 4*400 ਮੀਟਰ ਰਿਲੇਅ ਦੌੜ ਦੀ ਸਭ ਤੋਂ ਸੀਨੀਅਰ ਤੇ ਤਜ਼ਰਬੇਕਾਰ ਮੈਂਬਰ ਸੀ।

PunjabKesari

ਨਵੀਂ ਦਿੱਲੀ ਵਿਖੇ 60,000 ਦਰਸ਼ਕਾਂ ਨਾਲ ਨੱਕੋਂ-ਨੱਕ ਭਰੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਖੇ ਮਨਜੀਤ ਨੇ 4*400 ਮੀਟਰ ਰਿਲੇਅ ਦੌੜ ਦੌੜਦਿਆਂ ਆਪਣੀ ਪੂਰੀ ਵਾਹ ਲਗਾ ਦਿੱਤੀ। ਹਾਲਾਂਕਿ ਉਹ ਇਕ ਸਾਲ ਤੋਂ ਫਿਟਨੈਸ ਦੀ ਸਮੱਸਿਆ ਨਾਲ ਜੂਝ ਰਹੀ ਸੀ ਪਰ ਆਪਣੇ ਵਿਹੜੇ ਵਿੱਚ ਪਹਿਲੀ ਵਾਰ ਕਰਵਾਈਆਂ ਜਾ ਰਹੀਆਂ ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਬਣਨ ਦੀ ਕਸਕ ਨੇ ਉਸ ਸਭ ਦੁੱਖ-ਦਰਦ ਭੁਲਾ ਦਿੱਤੇ ਸਨ। ਸਟੇਡੀਅਮ ਵਿੱਚ ਉਸ ਦੀ ਹੱਲਾਸ਼ੇਰੀ ਲਈ ਉਸ ਦੇ ਦੋ ਮਸੀਹਾ ਮਨਹੋਰ ਸਿੰਘ ਗਿੱਲ ਤੇ ਰਾਜਦੀਪ ਸਿੰਘ ਗਿੱਲ ਵੀ ਮੌਜੂਦ ਸੀ। ਮਨਜੀਤ ਨੇ ਆਪਣੀਆਂ ਸਾਥਣਾਂ ਮਨਦੀਪ ਕੌਰ, ਸਿਨੀ ਜੋਸ ਤੇ ਅਸ਼ਵਨੀ ਦੇ ਨਾਲ ਮਿਲ ਕੇ ਭਾਰਤੀ ਅਥਲੈਟਿਕਸ ਨੂੰ ਸਭ ਤੋਂ ਸੁਨਹਿਰੀ ਪ੍ਰਾਪਤੀ ਦਿਵਾਈ। ਇਨ੍ਹਾਂ ਰਾਸ਼ਟਰਮੰਡਲ ਖੇਡਾਂ ਵਿੱਚ ਕ੍ਰਿਸ਼ਨਾ ਪੂਨੀਆ ਨੇ ਡਿਸਕਸ ਥਰੋਅ ਵਿੱਚ ਸੋਨ ਤਮਗਾ ਜਿੱਤਿਆ ਸੀ। ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ ਵਿੱਚ ਭਾਰਤ ਨੇ ਅਥਲੈਟਿਕਸ ਵਿੱਚ 42 ਵਰ੍ਹਿਆਂ ਬਾਅਦ ਸੋਨ ਤਮਗਾ ਜਿੱਤਿਆ ਸੀ, ਉਹ ਵੀ ਦੋ ਸੋਨ ਤਮਗੇ ਜਿੱਤੇ। ਅਥਲੈਟਿਕਸ ਵਿੱਚ ਰਾਸ਼ਟਰਮੰਡਲ ਖੇਡਾਂ ਦਾ ਤਮਗਾ ਜਿੱਤਣ ਓਲੰਪਿਕਸ ਤੋਂ ਘੱਟ ਨਹੀਂ ਹੁੰਦਾ ਕਿਉਂਕਿ ਕੈਨੇਡਾ, ਇੰਗਲੈਂਡ, ਆਸਟਰੇਲੀਆ ਸਣੇ ਅਫਰੀਕਨ ਤੇ ਕੈਰੇਬਿਆਈ ਮੁਲਕਾਂ ਦੀ ਸ਼ਮੂਲੀਅਤ ਨਾਲ ਅਥਲੈਟਿਕਸ ਮੁਕਾਬਲਿਆਂ ਦਾ ਪੱਧਰ ਓਲੰਪਿਕਸ ਜਾਂ ਵਿਸ਼ਵ ਚੈਂਪੀਅਨਸ਼ਿਪ ਜਿੰਨਾ ਹੀ ਹੁੰਦਾ ਹੈ। ਦਿੱਲੀ ਵਿਖੇ ਭਾਰਤੀ ਰਿਲੇਅ ਟੀਮ ਨੇ ਇੰਗਲੈਂਡ, ਕੈਨੇਡਾ, ਆਸਟ੍ਰੇਲੀਆ, ਸਕਾਟਲੈਂਡ, ਬੋਤਸਵਾਨਾ, ਯੂਗਾਂਡਾ ਤੇ ਨਾਈਜੀਰੀਆ ਦੀਆਂ ਅਥਲੀਟਾਂ ਨੂੰ ਮਾਤ ਦਿੱਤੀ।

PunjabKesari

ਸਾਲ 2010 ਦੇ ਅੰਤ ਵਿੱਚ ਮਨਜੀਤ ਨੇ ਚੀਨ ਦੇ ਸ਼ਹਿਰ ਗੁਆਗਜ਼ੂ ਵਿਖੇ ਆਪਣੀ ਤੀਜੀ ਤੇ ਆਖਰੀ ਏਸ਼ੀਅਨ ਗੇਮਜ਼ ਵਿੱਚ ਹਿੱਸਾ ਲਿਆ। ਮਨਜੀਤ, ਸਿਨੀ, ਅਸ਼ਵਨੀ ਤੇ ਮਨਦੀਪ ਨਾਲ ਸਜੀ ਭਾਰਤੀ ਰਿਲੇਅ ਟੀਮ ਨੇ 3.29.02 ਦਾ ਸਮਾਂ ਕੱਢ ਕੇ ਨਵੇਂ ਗੇਮਜ਼ ਰਿਕਾਰਡ ਨਾਲ ਸੋਨ ਤਮਗਾ ਜਿੱਤਿਆ ਅਤੇ ਮਨਜੀਤ ਨੇ ਏਸ਼ਿਆਈ ਖੇਡਾਂ ਦੀ ਗੋਲਡਨ ਹੈਟ੍ਰਿਕ ਪੂਰੀ ਕੀਤੀ। ਖੇਡਾਂ ਦੇ ਵੱਡੇ ਮੰਚ 'ਤੇ ਕਿਸੇ ਅਥਲੀਟ ਲਈ ਇਸ ਤੋਂ ਸੁਪਨਮਈ ਤੇ ਸ਼ਾਨਦਾਰ ਵਿਦਾਇਗੀ ਨਹੀਂ ਹੋ ਸਕਦੀ। ਉਸ ਨੇ ਤਿੰਨ ਏਸ਼ਿਆਈ ਖੇਡਾਂ ਵਿੱਚ ਹਿੱਸਾ ਲਿਆ ਅਤੇ ਤਿੰਨੋਂ ਵਾਰ ਸੋਨੇ ਤਮਗੇ ਤੋਂ ਬਿਨਾਂ ਘਰ ਨਹੀਂ ਪਰਤੀ। ਮਨਜੀਤ ਨੇ ਅਥਲੈਟਿਕਸ ਨੂੰ ਅਲਵਿਦਾ ਆਖਣ ਤੋਂ ਪਹਿਲਾਂ ਆਖਰੀ ਵਾਰ ਸਾਲ 2011 ਵਿੱਚ ਇੰਗਲੈਂਡ ਅਤੇ 2012 ਵਿੱਚ ਅਮਰੀਕਾ ਵਿਖੇ ਇਨਵੀਟੇਸ਼ਨ ਮੀਟ ਵਿੱਚ ਹਿੱਸਾ ਲਿਆ। ਇੰਗਲੈਂਡ ਵਿੱਚ ਉਸ ਨੇ 400 ਮੀਟਰ ਵਿਅਕਤੀਗਤ ਦੌੜ ਅਤੇ ਅਮਰੀਕਾ ਵਿੱਚ 4*400 ਮੀਟਰ ਰਿਲੇਅ ਦੌੜ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਮਨਜੀਤ 10 ਸਾਲ ਜਾਨ ਹਲੂਣਵੀ ਖੇਡ ਅਥਲੈਟਿਕਸ ਵਿੱਚ ਲਗਾਤਾਰ ਭਾਰਤ ਦੀ ਪ੍ਰਤੀਨਿਧਤਾ ਕੀਤੀ। ਓਲੰਪਿਕ, ਏਸ਼ਿਆਈ ਤੇ ਰਾਸ਼ਟਰਮੰਡਲ ਖੇਡਾਂ ਦੇ ਕੈਂਪਾਂ ਅਤੇ ਏਸ਼ੀਅਨ ਪੱਧਰ ਦੇ ਮੀਟ ਮੁਕਾਬਲਿਆਂ ਵਿੱਚ ਹਿੱਸਾ ਲੈਣ ਕਾਰਨ ਕੌਮੀ ਪੱਧਰ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਦਾ ਉਸ ਨੂੰ ਘੱਟ ਹੀ ਮੌਕਾ ਮਿਲਦਾ। ਵਿਸ਼ਵ ਪੁਲਿਸ ਖੇਡਾਂ ਵਿੱਚ ਕਈ ਵਾਰ ਚੁਣੇ ਜਾਣ ਦੇ ਬਾਵਜੂਦ  ਆਲ ਇੰਡੀਆ ਪੁਲਸ ਖੇਡਾਂ ਵਿੱਚ ਉਸ ਨੂੰ ਪੰਜ ਵਾਰ ਹਿੱਸਾ ਲਿਆ ਅਤੇ ਹਰ ਵਾਰ ਚੈਂਪੀਅਨ ਹੀ ਰਹੀ। ਤਿੰਨ ਵਾਰ ਤਾਂ ਉਹ ਖੇਡਾਂ ਦੀ ਬੈਸਟ ਅਥਲੀਟ ਰਹੀ। ਦੋ ਵਾਰ ਤਾਂ ਉਸ ਨੇ ਗੋਲਡਨ ਹੈਟ੍ਰਿਕ ਲਗਾਈ। ਕੌਮੀ ਚੈਂਪੀਅਨਸ਼ਿਪ, ਕੌਮੀ ਖੇਡਾਂ, ਫੈਡਰੇਸ਼ਨ ਕੱਪ, ਇੰਟਰ-ਸਟੇਟ ਮੀਟ, ਨੈਸ਼ਨਲ ਸਰਕਟ ਮੀਟ ਆਦਿ ਮੁਕਾਬਲਿਆਂ ਵਿੱਚ ਤਾਂ ਉਹ ਢੇਰਾਂ ਤਮਗੇ ਜਿੱਤ ਚੁੱਕੀ ਹੈ।

PunjabKesari

ਮਨਜੀਤ ਦੀਆਂ ਇਹ ਸੁਨਹਿਰੀ ਪ੍ਰਾਪਤੀਆਂ ਉਸ ਦੀ ਤਕੜੀ ਸਾਧਨਾ ਤੇ ਤਪੱਸਿਆ ਦਾ ਹੀ ਫਲ ਹੈ। ਉਹ ਮਹੀਨਿਆਂ ਬੱਧੀ ਘਰੋਂ ਦੂਰ ਕੈਂਪ ਵਿੱਚ ਰਹਿੰਦੀ। ਉਸ ਨੇ ਪਤਾ ਨਹੀਂ ਕਿੰਨੀਆਂ ਦੀਵਾਲੀਆਂ, ਦੁਸਹਿਰੇ ਤੇ ਲੋਹੜੀਆਂ ਘਰ ਤੋਂ ਬਾਹਰ ਮਨਾਈਆਂ। ਜਲੰਧਰ ਦੇ ਪੱਤਰਕਾਰੀ ਦੇ ਦਿਨਾਂ ਵਿੱਚ ਜਦੋਂ ਵੀ ਮੈਂ ਮਨਜੀਤ ਦੇ ਘਰ ਜਾਣਾ ਤਾਂ ਉਸ ਦੀ ਮਾਤਾ ਨੂੰ ਕਈ ਵਾਰ ਆਪਣੀ ਲਾਡਲੀ ਦੇ ਘਰੋਂ ਬਾਹਰ ਕਾਰਨ ਉਦਾਸ ਹੁੰਦੇ ਵੀ ਦੇਖਿਆ। ਕਈ ਵਾਰ ਉਸ ਦੀ ਮਾਂ ਦੇ ਹੰਝੂ ਵੀ ਵਹੇ। ਉਸ ਵੇਲੇ ਮਨਜੀਤ ਦੀ ਰਿਹਾਇਸ਼ ਪੀ.ਏ.ਪੀ. ਜਲੰਧਰ ਸੀ। ਮਨਜੀਤ ਦੇ ਜੇਤੂ ਬਣ ਕੇ ਘਰ ਪੁੱਜਣ 'ਤੇ ਉਸ ਦੀ ਮਾਂ ਕੋਲੋਂ ਚਾਅ ਨਾ ਚੁੱਕਿਆ ਜਾਣਾ। ਇਧਰ ਮਨਜੀਤ ਦੀ ਇੰਟਰਵਿਊ ਲੈਣ ਲਈ ਪੱਤਰਕਾਰਾਂ ਦੀ ਭੀੜ ਲੱਗੀ ਹੋਣੀ, ਉਧਰ ਮਾਂ ਆਪਣੇ ਧੀ ਦਾ ਮੱਥਾ ਚੁੰਮਣ ਲਈ ਉਡੀਕਦੀ ਹੁੰਦੀ। ਮਨਜੀਤ ਦਾ ਹਮੇਸ਼ਾ ਮੈਂ ਆਪਣੀਆਂ ਭੈਣਾਂ ਵਾਂਗ ਸਤਿਕਾਰ ਕੀਤਾ ਹੈ ਅਤੇ ਮਨਜੀਤ ਅਤੇ ਉਸ ਦੇ ਪਰਿਵਾਰ ਨੇ ਵੀ ਮੈਨੂੰ ਆਪਣੇ ਪਰਿਵਾਰਕ ਮੈਂਬਰ ਵਾਂਗ ਸਮਝਿਆ। ਮਨਜੀਤ ਦੇ ਮਾਪੇ, ਭੈਣਾਂ,ਜੀਜੇ ਤੇ ਭਰਾ ਸਭਨਾਂ ਵਿੱਚ ਬੈਠਿਆਂ ਮੈਨੂੰ ਆਪਣਾ ਪਰਿਵਾਰ ਹੀ ਮਹਿਸੂਸ ਹੁੰਦਾ ਹੈ। ਮਨਜੀਤ ਦੀ ਮਾਂ ਦੇ ਹੱਥਾਂ ਦੀਆਂ ਬਾਜਰੇ ਦੀਆਂ ਰੋਟੀਆਂ ਦਾ ਮੈਂ ਕਈ ਵਾਰ ਸਵਾਦ ਚਖਿਆ। ਉਹ ਵੀ ਮੈਨੂੰ ਪਿਆਰ ਤੇ ਅਪਣੱਤ ਨਾਲ ਹਰ ਵਾਰ ਕਹਿੰਦੇ, ''ਪੁੱਤ ਉਪਰਾ ਨਾ ਸਮਝਿਆ ਕਰ, ਜਦੋਂ ਵੀ ਦਿਲ ਕਰੇ ਤਾਂ ਘਰੇ ਰੋਟੀ ਖਾਣ ਆ ਜਾਇਆ ਕਰ।'' ਮਨਜੀਤ ਜਦੋਂ ਵੀ ਕੋਈ ਕੌਮਾਂਤਰੀ ਮੁਕਾਬਲੇ ਵਿੱਚ ਤਮਗਾ ਜਿੱਤ ਕੇ ਆਉਂਦੀ ਤਾਂ ਉਸ ਦੇ ਘਰ ਵਿਆਹ ਵਰਗਾ ਮਾਹੌਲ ਬਣ ਜਾਂਦਾ। ਮਨਜੀਤ ਦੀ ਖੁਸ਼ੀ ਦੇ ਅਣਗਿਣਤ ਪਲਾਂ ਦਾ ਮੈਨੂੰ ਗਵਾਹ ਬਣਨ ਦਾ ਮੌਕਾ ਮਿਲਿਆ। ਮਨਜੀਤ ਦੇ ਚੈਂਪੀਅਨ ਬਣਨ ਤੋਂ ਲੈ ਕੇ ਉਸ ਦੇ ਪਿਤਾ ਜੀ ਦੀ ਰਿਟਾਇਰਮੈਂਟ ਪਾਰਟੀ ਅਤੇ ਮਨਜੀਤ ਦੇ ਵਿਆਹ ਦੇ ਜਸ਼ਨਾਂ ਦਾ ਮੈਂ ਗਵਾਹ ਰਿਹਾ। ਮਨਜੀਤ ਦਾ ਵਿਆਹ ਹਾਕੀ ਓਲੰਪੀਅਨ ਗੁਰਵਿੰਦਰ ਸਿੰਘ ਚੰਦੀ ਨਾਲ ਹੋਇਆ ਕਰਕੇ ਉਸ ਦਾ ਵਿਆਹ ਸਮਾਗਮ ਘੱਟ ਕੋਈ ਸਪੋਰਟਸ ਮੀਟ ਵੱਧ ਜਾਪ ਰਿਹਾ ਸੀ।

ਮਨਜੀਤ ਨੂੰ ਮੈਂ ਉਨ੍ਹਾਂ ਖਿਡਾਰੀਆਂ ਵਿੱਚੋਂ ਇਕ ਮੰਨਦਾ ਹੈ ਜਿਸ ਨੂੰ ਮੈਂ ਸਭ ਤੋਂ ਨੇੜਿਓ ਖੇਡਦਿਆਂ ਅਤੇ ਪ੍ਰੈਕਟਿਸ ਕਰਦਿਆਂ ਦੇਖਿਆ। ਉਹ ਮੇਰੀ ਹਮਉਮਰ ਵੀ ਸੀ। ਮੇਰੀ ਖੇਡ ਪੱਤਰਕਾਰੀ ਦਾ ਸਫਰ ਵੀ ਉਸ ਦੇ ਅਥਲੈਟਿਕਸ ਕਰੀਅਰ ਦੇ ਨਾਲ ਚੱਲਿਆ। ਉਸ ਸਮੇਂ ਮੈਨੂੰ 2004 ਵਿੱਚ ਹਿੰਦ-ਪਾਕਿ ਪੰਜਾਬ ਖੇਡਾਂ, 2006 ਵਿੱਚ ਦੋਹਾ ਏਸ਼ਿਆਈ ਖੇਡਾਂ, 2008 ਵਿੱਚ ਬੀਜਿੰਗ ਓਲੰਪਿਕ ਖੇਡਾਂ ਤੇ 2010 ਵਿੱਚ ਨਵੀਂ ਦਿੱਲੀ ਰਾਸ਼ਟਰਮੰਡਲ ਖੇਡਾਂ ਕਵਰ ਕਰਨ ਦਾ ਮੌਕਾ ਮਿਲਿਆ। ਮਨਜੀਤ ਨੇ ਇਨ੍ਹਾਂ ਸਾਰੇ ਮੁਕਾਬਲਿਆਂ ਵਿੱਚ ਹਿੱਸਾ ਲਿਆ। ਉਸ ਨੂੰ ਸਟੇਡੀਅਮ ਵਿੱਚ ਬੈਠ ਕੇ ਕੀਰਤੀਮਾਨ ਸਥਾਪਤ ਕਰਦਿਆਂ ਮੈਂ ਅੱਖੀ ਵੇਖਿਆ। ਦੋਹਾ ਏਸ਼ਿਆਈ ਖੇਡਾਂ ਵੇਲੇ ਤਾਂ ਉਹ ਫਿਨਸ਼ਿੰਗ ਲਾਈਨ ਪੂਰੀ ਕਰਕੇ ਮੇਰੇ ਕੋਲ ਆਈ ਅਤੇ ਜੇਤੂ ਗੇੜਾ ਲਾਉਣ ਲਈ ਮੇਰੇ ਹੱਥ ਫੜਿਆ ਤਿਰੰਗਾ ਝੰਡਾ ਮੰਗਿਆ। ਇਹ ਤਿਰੰਗਾ ਝੰਡਾ ਮੈਨੂੰ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਕਬੱਡੀ ਟੀਮ ਦੇ ਮੈਂਬਰ ਮਨਪ੍ਰੀਤ ਮਾਨਾ ਨੇ ਦਿੱਤਾ ਪੱਟਾਂ ਉਤੇ ਛਾਲਿਆਂ ਦੇ ਫੁੱਟਣ ਕਾਰਨ ਲਹੂ ਲੁਹਾਣ ਹੋਈ ਮਨਜੀਤ ਨੇ ਜਦੋਂ ਤਿਰੰਗਾ ਲੈ ਕੇ ਸਾਥਣ ਅਥਲੀਟਾਂ ਨਾਲ ਜੇਤੂ ਗੇੜਾ ਲਾਇਆ ਤਾਂ ਝੰਡਾ ਵੀ ਉਸ ਦੇ ਵਹਾਏ ਖੂਨ ਨਾਲ ਲੱਥ-ਪੱਥ ਹੋ ਗਿਆ ਜੋ ਅੱਜ ਵੀ ਮੇਰੇ ਕੋਲ ਸਾਂਭ ਕੇ ਰੱਖਿਆ ਹੋਇਆ ਹੈ। ਮੇਰੀ ਬੇਟੀ ਮਨਸਾਂਝ ਨੂੰ ਮੈਂ ਇਸ ਦੀ ਕਹਾਣੀ ਦੱਸੀ ਹੋਈ ਹੈ, ਇਸ ਕਰਕੇ ਜਦੋਂ ਵੀ ਉਹ ਝੰਡਾ ਵੇਖਦੀ ਹੈ ਜਾਂ ਮਨਜੀਤ ਦੀ ਫੋਟੋ ਦੇਖਦੀ ਹੈ ਤਾਂ ਮੈਨੂੰ ਉਸ ਘਟਨਾ ਬਾਰੇ ਪੁੱਛਣ ਲੱਗ ਜਾਂਦੀ ਹੈ।

PunjabKesari

ਮਨਜੀਤ ਨੂੰ ਭਾਰਤ ਸਰਕਾਰ ਨੇ ਅਰਜੁਨਾ ਐਵਾਰਡ ਅਤੇ ਪੰਜਾਬ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਤ ਕੀਤਾ। ਇਸ ਤੋਂ ਇਲਾਵਾ ਉਸ ਨੂੰ ਅਨੇਕਾਂ ਮਾਣ-ਸਨਮਾਨ ਅਤੇ ਪੁਰਸਕਾਰ ਮਿਲੇ ਹਨ। ਪਿਛਲੇ ਸਾਲ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਨਮਾਨਤ ਕੀਤੀਆਂ 550 ਪ੍ਰਸਿੱਧ ਸਿੱਖ ਹਸਤੀਆਂ ਵਿੱਚ ਮਨਜੀਤ ਨੂੰ ਵੀ ਸਨਮਾਨਤ ਕੀਤਾ ਗਿਆ। ਮਨਜੀਤ ਮਿਲੇ ਹੋਰ ਸਨਮਾਨਾਂ ਵਿੱਚ ਪੰਜਾਬ ਰੂਰਲ ਸਪੋਰਟਸ ਕੌਂਸਲ ਨੇ 'ਪੰਜਾਬ ਖੇਡ ਰਤਨ', ਕਲਪਨਾ ਚਾਵਲਾ ਯਾਦਗਾਰੀ ਸੰਸਥਾ ਪੈਕ ਚੰਡੀਗੜ੍ਹ ਨੇ 'ਕਲਪਨਾ ਚਾਵਲਾ ਐਵਾਰਡ', ਕੋਟਲਾ ਸ਼ਾਹੀਆ ਵਿਖੇ ਕਮਲਜੀਤ ਖੇਡਾਂ ਦੌਰਾਨ 'ਮਾਝੇ ਦਾ ਮਾਣ', ਜਰਖੜ ਤੇ ਪੁਰੇਵਾਲ ਦੀਆਂ ਖੇਡਾਂ ਉਤੇ ਵਿਸ਼ੇਸ਼ ਸਨਮਾਨ ਹੈ। ਰਾਜਦੀਪ ਸਿੰਘ ਗਿੱਲ ਨੇ ਹਰ ਵਾਰ ਉਸ ਦੀ ਪ੍ਰਾਪਤੀ ਤੋਂ ਬਾਅਦ ਸਨਮਾਨਤ ਕੀਤਾ। ਏਸ਼ੀਅਨ ਚੈਂਪੀਅਨਸ਼ਿਪ ਵਿੱਚ ਦੋਹਰਾ ਸੋਨ ਤਮਗਾ ਜਿੱਤ ਕੇ ਆਈ ਤਾਂ ਉਸ ਵੇਲੇ ਦੇ ਰਾਜ ਸਭਾ ਮੈਂਬਰ ਡਾ.ਮਨੋਹਰ ਸਿੰਘ ਗਿੱਲ (ਸਾਬਕਾ ਕੇਂਦਰੀ ਖੇਡ ਮੰਤਰੀ) ਨੇ ਦੋ ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ। ਪੰਜਾਬ ਪੁਲਸ ਵਿੱਚ ਉਹ ਸਿੱਧਾ ਡੀ.ਐਸ.ਪੀ. ਭਰਤੀ ਹੋਣ ਤੋਂ ਪਹਿਲਾਂ ਕਈ ਰੈਂਕਾਂ ਉਤੇ ਸੇਵਾ ਨਿਭਾ ਚੁੱਕੀ ਹੈ। ਉਸ ਨੇ ਛੋਟੀ ਹੁੰਦਿਆਂ ਹੀ ਪੰਜਾਬ ਪੁਲਸ ਜੁਆਇਨ ਕਰ ਲਈ ਸੀ। ਉਸ ਨੇ ਹਰ ਪ੍ਰਮੋਸ਼ਨ ਆਪਣੀ ਸਖਤ ਮਿਹਨਤ ਅਤੇ ਪ੍ਰਾਪਤੀ ਸਦਕਾ ਹਾਸਲ ਕੀਤੀ। ਏਸ਼ੀਅਨ ਚੈਂਪੀਅਨਸ਼ਿਪ ਜਿੱਤਣ 'ਤੇ ਉਸ ਨੂੰ ਇੰਸਪੈਕਟਰ ਦੇ ਸਟਾਰ ਲੱਗੇ ਅਤੇ ਰਾਸ਼ਟਰਮੰਡਲ ਤੇ ਏਸ਼ਿਆਈ ਖੇਡਾਂ ਦੀ ਦੋਹਰੀ ਪ੍ਰਾਪਤੀ ਤੋਂ ਬਾਅਦ ਡੀ.ਐੱਸ.ਪੀ. ਸਿੱਧਾ ਭਰਤੀ ਕੀਤਾ। ਅੱਜ-ਕੱਲ ਉਹ ਹੁਸ਼ਿਆਰਪੁਰ ਵਿਖੇ ਐੱਸ.ਪੀ. ਵਜੋਂ ਤਾਇਨਾਤ ਹੈ। ਜਲੰਧਰ ਵਿਖੇ ਡੀ.ਐਸ.ਪੀ. ਟ੍ਰੈਫਿਕ ਰਹਿੰਦਿਆਂ ਉਸ ਨੇ ਆਪਣੇ ਸਖਤ ਅਨੁਸ਼ਾਸਨ ਅਤੇ ਨਿਗਰਾਨੀ ਸਦਕਾ ਜੋਤੀ ਚੌਕ ਵਰਗੇ ਸਭ ਤੋਂ ਭੀੜ ਵਾਲੇ ਇਲਾਕੇ ਵਿੱਚ ਟੈਫ੍ਰਿਕ ਨੂੰ ਸੁਚਾਰੂ ਤਰੀਕੇ ਨਾਲ ਚਲਾ ਦਿੱਤਾ ਸੀ। ਉਸ ਨੇ ਸੀ.ਐੱਮ. ਸਕਿਓਰਟੀ ਵਿੱਚ ਵੀ ਸੇਵਾਵਾਂ ਨਿਭਾਈਆਂ। ਉਸ ਦਾ ਪਤੀ ਗੁਰਵਿੰਦਰ ਸਿੰਘ ਚੰਦੀ ਡੀ.ਐੱਸ.ਪੀ. ਲੱਗਿਆ ਹੈ, ਜਿਸ ਦੀ ਤਾਇਨਾਤੀ ਪੀ.ਏ.ਪੀ. ਜਲੰਧਰ ਵਿਖੇ ਹੈ। ਉਸ ਦੀ ਚਾਰ ਵਰ੍ਹਿਆਂ ਦੀ ਬੇਟੀ ਮਨਸੀਰਤ ਐੱਲ.ਕੇ.ਜੀ. ਵਿੱਚ ਪੜ੍ਹਦੀ ਹੈ। ਮਨਜੀਤ ਦੇ ਡਿਊਟੀ ਦੇ ਰੁਝੇਵਿਆਂ ਅਤੇ ਮੇਰੀ ਵੀ ਡਿਊਟੀ ਕਾਰਨ ਹੁਣ ਉਸ ਨੂੰ ਕਦੇ ਕਦਾਈਂ ਮੇਲ ਹੁੰਦਾ।

PunjabKesari

ਮਨਜੀਤ ਜਿੰਨੀ ਸਾਦਗੀ ਅਤੇ ਸਰਲਤਾ ਵੱਡੇ ਖਿਡਾਰੀਆਂ ਵਿੱਚ ਘੱਟ ਹੀ ਮਿਲਦੀ ਹੈ। ਉਹ ਕਦੇ ਵੀ ਆਪਣੀ ਵਢਿਆਈ ਜਾਂ ਪ੍ਰਾਪਤੀ ਆਪਣੇ ਮੂੰਹੋਂ ਨਹੀਂ ਦੱਸਦੀ। ਉਹ ਹਮੇਸ਼ਾ ਲੁਕੀ ਹੋਈ ਰਹਿੰਦੀ ਹੈ। ਇਹੋ ਕਾਰਨ ਹੈ ਕਿ ਭਾਰਤੀ ਅਥਲੈਟਿਕਸ ਵਿੱਚ ਸਭ ਤੋਂ ਵੱਧ ਪ੍ਰਾਪਤੀਆਂ ਖੱਟਣ ਵਾਲੀ ਅਥਲੀਟ ਹਾਲੇ ਤੱਕ ਰਾਜੀਵ ਗਾਂਧੀ ਖੇਲ ਰਤਨ ਅਤੇ ਪਦਮ ਸ੍ਰੀ ਜਿਹੇ ਪੁਰਸਕਾਰਾਂ ਤੋਂ ਵਾਂਝੀ ਰਹਿ ਗਈ। ਉਸ ਨੇ ਕਦੇ ਆਪਣੀਆਂ ਪ੍ਰਾਪਤੀਆਂ ਦਾ ਪ੍ਰਚਾਰ ਜਾਂ ਕੋਈ ਗਿਲਾ ਸ਼ਿਕਵਾ ਜ਼ਾਹਰ ਨਹੀਂ ਕੀਤਾ। ਇਕੇਰਾਂ ਸਾਨੂੰ ਪੰਜਾਬ ਸਰਕਾਰ ਵੱਲੋਂ ਲਗਾਏ ਇਕ ਟ੍ਰੇਨਿੰਗ ਪ੍ਰੋਗਰਾਮ ਵਿੱਚ ਇਕੱਠਿਆ ਹਿੱਸਾ ਲੈਣ ਦਾ ਮੌਕਾ ਮਿਲਿਆ। ਮੈਗਸੀਪਾ ਚੰਡੀਗੜ੍ਹ ਵਿਖੇ ਲੱਗੇ ਇਸ ਪ੍ਰੋਗਰਾਮ ਵਿੱਚ ਉਸ ਦੀ ਡਿਊਟੀ ਪੰਜਾਬ ਪੁਲਿਸ ਅਤੇ ਮੇਰੀ ਲੋਕ ਸੰਪਰਕ ਵਿਭਾਗ ਵੱਲੋਂ ਲੱਗੀ ਸੀ। ਮਨਜੀਤ ਨੇ ਜਾਣ-ਪਛਾਣ ਸੈਸ਼ਨ ਦੌਰਾਨ ਸਿਰਫ ਆਪਣਾ ਅਹੁਦਾ ਦੱਸਿਆ, ਕੋਈ ਖੇਡ ਪ੍ਰਾਪਤੀ ਨਾ ਦੱਸੀ। ਟ੍ਰੇਨਿੰਗ ਦੇ ਆਖਰੀ ਦਿਨ ਜਦੋਂ ਮੈਂ ਉਸ ਦੀਆਂ ਪ੍ਰਾਪਤੀਆਂ ਦੀ ਸੂਚੀ ਸੁਣਾਈ ਤਾਂ ਟ੍ਰੇਨਿੰਗ ਫੈਲੋ ਦੇ ਨਾਲ ਮੈਗਸੀਪਾ ਦੇ ਪ੍ਰਬੰਧਕ ਵੀ ਹੈਰਾਨ ਰਹਿ ਗਏ। ਉਹ ਮਨਜੀਤ ਦੀ ਸਾਦਗੀ ਤੋਂ ਬਹੁਤ ਹੈਰਾਨ ਹੋਏ। ਉਨ੍ਹਾਂ ਨੂੰ ਇਹ ਯਕੀਨ ਹੀ ਨਹੀਂ ਆ ਰਿਹਾ ਸੀ ਕਿ ਇੰਨੀ ਵੱਡੀ ਖਿਡਾਰਨ ਆਮ ਸਰਕਾਰੀ ਅਧਿਕਾਰੀ ਵਾਂਗ ਪੰਜ ਦਿਨ ਟ੍ਰੇਨਿੰਗ ਵਿੱਚ ਹਿੱਸਾ ਲੈਂਦੀ ਰਹੀ, ਉਪਰੋਂ ਆਪਣੀ ਕੋਈ ਵੀ ਪ੍ਰਾਪਤੀ ਨਹੀਂ ਦੱਸੀ। ਸਾਡੇ ਤਾਂ ਇੱਥੇ ਕੋਈ ਸਟੇਟ ਚੈਂਪੀਅਨ ਬਣ ਜਾਵੇ, ਉਹ ਸਾਰੀ ਉਮਰ ਆਪਣਾ ਗੁਣਗਾਣ ਕਰਦਾ ਨਹੀਂ ਥੱਕਦਾ।

ਮਨਜੀਤ ਨੂੰ ਸ਼ੁਰੂਆਤੀ ਦਿਨਾਂ ਵਿੱਚ ਮੈਂ ਐਨ.ਆਈ.ਐੱਸ. ਪਟਿਆਲਾ ਵਿਖੇ ਪ੍ਰੈਕਟਿਸ ਕਰਦਿਆਂ ਦੇਖਿਆਾ ਸੀ ਜਦੋਂ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੱਤਰਕਾਰੀ ਦੀ ਐਮ.ਏ. ਕਰਦਾ ਸੀ। ਉਸ ਸਮੇਂ ਮਨਜੀਤ ਬੁਸਾਨ ਏਸ਼ਿਆਈ ਖੇਡਾਂ ਵਿੱਚ ਸੋਨ ਤਮਗਾ ਜਿੱਤ ਕੇ ਆਈ ਸੀ। ਉਥੇ ਮਨਜੀਤ ਨੂੰ ਸਖਤ ਮਿਹਨਤ ਤੋਂ ਬਾਅਦ ਹੋਸਟਲ ਜਾਂਦਿਆਂ ਆਪਣੀ ਸਾਥਣ ਅਥਲੀਟਾਂ ਨਾਲ ਸ਼ਰਾਰਤਾਂ ਕਰਦੇ ਵੀ ਦੇਖਦਾ। ਉਹ ਕਿਤੇ ਆਪਣੇ ਕੋਚਾਂ ਦੇ ਬੂਟ ਲੁਕਾ ਦਿੰਦੀਆਂ ਤੇ ਕਿਤੇ ਕੋਈ ਚੀਜ਼। ਭਾਰਤੀ ਰਿਲੇਅ ਟੀਮ ਵਿੱਚ ਪੰਜਾਬਣਾਂ ਦਾ ਹੀ ਬੋਲਬਾਲਾ ਸੀ। ਰਿਲੇਅ ਦੌੜ ਲਈ ਅਥਲੀਟਾਂ ਵਿਚਾਲੇ ਟੀਮ ਖੇਡ ਵਾਂਗ ਤਾਲਮੇਲ ਦੀ ਲੋੜ ਹੁੰਦੀ ਹੈ। ਬੈਟਨ ਬਦਲਣ ਲੱਗੇ ਤਾਲਮੇਲ ਹੀ ਜਿੱਤ-ਹਾਰ ਦਾ ਫਰਕ ਪਾਉਂਦਾ ਹੈ। ਓਲੰਪਿਕ ਖੇਡਾਂ ਵਿੱਚ ਅਮਰੀਕਾ ਦੀ ਰਿਲੇਅ ਟੀਮ ਨੂੰ ਬੈਟਨ ਡਿੱਗਣ ਕਾਰਨ ਲੁੜਕਦੇ ਦੇਖਿਆ ਹੈ ਪਰ ਭਾਰਤੀ ਮਹਿਲਾ ਰਿਲੇਅ ਟੀਮ ਵਿਚਾਲੇ ਇੰਨਾ ਜਬਰਦਸਤ ਤਾਲਮੇਲ ਹੁੰਦਾ ਸੀ ਕਿਤੇ ਵੀ ਇਨ੍ਹਾਂ ਕੋਲੋਂ ਫਾਊਲ ਨਹੀਂ ਹੋਇਆ। ਭਾਰਤੀ ਰਿਲੇਅ ਟੀਮ ਵਿੱਚ ਮਨਜੀਤ ਦੇ ਨਾਲ ਦੋ ਹੋਰ ਪੰਜਾਬਣ ਅਥਲੀਟਾਂ ਸਾਗਰਦੀਪ ਕੌਰ ਤੇ ਰਾਜਵਿੰਦਰ ਕੌਰ ਗਿੱਲ ਵੀ ਭਾਰਤੀ ਟੀਮ ਵਿੱਚ ਸ਼ਾਮਲ ਸਨ। ਫੇਰ ਚੌਥੀ ਅਥਲੀਟ ਮਨਦੀਪ ਕੌਰ ਇਸ ਈਵੈਂਟ ਵਿੱਚ ਮਨਜੀਤ ਦੀ ਵਾਰਸ ਬਣ ਕੇ ਆਈ। ਸਾਗਰਦੀਪ ਨੇ ਸੈਫ ਖੇਡਾਂ ਅਤੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ, ਰਾਜਵਿੰਦਰ ਕੌਰ ਨੇ ਇੰਚੇਓਨ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਸੋਨੇ ਅਤੇ ਮੈਲਬਰਨ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਮਨਦੀਪ ਕੌਰ ਨੇ ਦੋਹਾ, ਗੁਆਂਗਜ਼ੂ ਤੇ ਇੰਚੇਓਨ ਵਿਖੇ ਤਿੰਨ ਵਾਰ ਏਸ਼ਿਆਈ ਖੇਡਾਂ ਅਤੇ ਦਿੱਲੀ ਵਿਖੇ ਇਕ ਵਾਰ ਰਾਸ਼ਟਰਮੰਡਲ ਖੇਡਾਂ ਵਿੱਚ ਸੋਨੇ ਦਾ ਤਮਗਾ ਜਿੱਤਿਆ।

PunjabKesari

ਐੱਨ.ਆਈ.ਐੱਸ. ਕੈਂਪ ਦੇ ਦਿਨਾਂ ਵੇਲੇ 400 ਮੀਟਰ ਦੌੜ ਵਿੱਚ ਮਨਜੀਤ ਤੇ ਰਾਜਵਿੰਦਰ ਹੀ ਹਮੇਸ਼ਾ ਇੱਕ ਦੂਜੇ ਦੀਆਂ ਵਿਰੋਧੀਆਂ ਹੁੰਦੀਆਂ ਸਨ ਪਰ ਦੋਵਾਂ ਵਿੱਚ ਦੋਸਤੀ ਵੀ ਬਹੁਤ ਗੂੜ੍ਹੀ ਸੀ। ਮਨਜੀਤ ਹਮੇਸ਼ਾ ਰਾਜਵਿੰਦਰ ਨੂੰ 'ਰਾਜ ਦੀਦੀ' ਕਹਿ ਕੇ ਸੰਬੋਧਨ ਕਰਦੀ ਸੀ। ਆਪਸੀ ਦੋਸਤੀ ਸਬੰਧੀ ਗੱਲ ਦੱਸਦੀ ਹੋਈ ਉਹ ਕਹਿੰਦੀ ਹੈ ਕਿ, ''ਮੈਂ ਤੇ ਰਾਜ ਦੀਦੀ ਇੱਕੋ ਦੌੜ ਵਿੱਚ ਹਿੱਸਾ ਲੈਂਦੀਆਂ ਹਾਂ। ਜਦੋਂ ਅਸੀਂ ਦੋਵੇਂ ਫਿਨਸ਼ਿੰਗ ਲਾਈਨ ਦੇ ਨਜ਼ਦੀਕ ਹੋਣ ਵਾਲੀਆਂ ਹੁੰਦੀਆਂ ਹਾਂ ਤਾਂ ਮੈਨੂੰ ਇਹ ਹੀ ਹੁੰਦਾ ਹੈ ਕਿ ਚਾਹੇ ਮੈਂ ਜਿੱਤਾਂ ਤੇ ਚਾਹੇ ਰਾਜ ਦੀਦੀ, ਗੱਲ ਇਕੋ ਹੀ ਹੈ ਪਰ ਅਸੀਂ ਦੋਵੇਂ ਜ਼ੋਰ ਪੂਰਾ ਲਾਉਂਦੀਆਂ ਹਾਂ।'' ਰਿਲੇਅ ਟੀਮ ਵਿੱਚ ਸਾਗਰਦੀਪ ਬਹੁਤ ਸ਼ਰਾਰਤੀ ਹੁੰਦੀ ਸੀ। ਪਿੱਛੇ ਜਿਹੇ ਸਾਗਰਦੀਪ ਦਾ ਜਦੋਂ ਸੜਕੀ ਹਾਦਸੇ ਵਿੱਚ ਦੇਹਾਂਤ ਹੋਇਆ ਤਾਂ ਮਨਜੀਤ ਨੇ ਉਸ ਨੂੰ ਯਾਦ ਕਰਦਿਆਂ ਯਾਦਾਂ ਦੀ ਲੜੀ ਤੋਰ ਲਈ। ਕੈਂਪ ਦੇ ਦਿਨਾਂ ਵਿੱਚ ਸਾਗਰਦੀਪ ਜਦੋਂ ਮਨਜੀਤ ਹੁਰਾਂ ਨਾਲ ਐਕਟਿਵਾ ਉਤੇ ਬਾਜ਼ਾਰ ਜਾਂਦੀਆਂ ਤਾਂ ਮੈਂ ਅਕਸਰ ਉਨ੍ਹਾਂ ਨੂੰ ਕਹਿਣਾ ਕਿ ਕੋਈ ਸਕਿਓਰਟੀ ਗਾਰਡ ਲੈ ਜਾਇਓ ਕਿਤੇ ਬਾਹਰ ਪ੍ਰਸੰਸਕਾਂ ਦੀ ਭੀੜ ਮਿਲ ਜਾਵੇ। ਸਾਗਰਦੀਪ ਦਾ ਜਵਾਬ ਹੁੰਦਾ ਕਿ ਸਾਨੂੰ ਇਥੇ ਤਾਂ ਐੱਨ.ਆਈ.ਐੱਸ. ਵਿੱਚ ਕੋਈ ਪਛਾਣਦਾ ਨੀਂ, ਬਾਹਰ ਕਿਸ ਨੇ ਪਛਾਣਨਾ। ਇੰਝ ਉਹ ਗੱਲੀ-ਗੱਲੀਂ ਅਥਲੈਟਿਕਸ ਖੇਡ ਨੂੰ ਅੱਖੋਂ-ਪਰੋਖੇ ਕਰਨ ਉਤੇ ਰੰਜ ਵੀ ਕਰਨਾ। ਸਾਗਰਦੀਪ ਤੇ ਮਨਜੀਤ ਵਿਹਲੇ ਸਮੇਂ ਹੋਸਟਲ ਵਿੱਚ ਤਾਸ਼ ਖੇਡ ਕੇ ਮਨੋਰੰਜਨ ਕਰਦੀਆਂ। ਸੁਨਾਮ ਦੀ ਸਾਗਰਦੀਪ ਹੱਸਦੀ ਹੋਈ ਮਨਜੀਤ ਹੁਰਾਂ ਨੂੰ ਕਹਿੰਦੀ ਜਦੋਂ ਉਹ ਡੀ.ਐੱਸ.ਪੀ. ਬਣੀ ਤਾਂ ਉਹ ਉਸ ਦੇ ਨਾਂ ਲੈ ਕੇ ਰੋਅਬ ਮਾਰਿਆ ਕਰੋ। ਅੱਜ ਮਨਜੀਤ ਐੱਸ.ਪੀ. ਵੀ ਗਈ ਪਰ ਉਸ ਦੀ ਤਰੱਕੀ ਦੇ ਸੁਫਨੇ ਲੈਣ ਵਾਲੀ ਸਾਥੀ ਅਥਲੀਟ ਉਨ੍ਹਾਂ ਕੋਲੋਂ ਵਿਛੜ ਗਈ। ਮਨਜੀਤ ਸਾਗਰਦੀਪ ਦੇ ਤੁਰ ਜਾਣ ਨੂੰ ਬਹੁਤ ਵੱਡਾ ਦੁਖਦਾਈ ਪਲ ਮੰਨਦੀ ਹੈ।

ਪੀ.ਟੀ.ਊਸ਼ਾ ਦੀ ਮੁਰੀਦ ਰਹੀ ਮਨਜੀਤ ਅਮਰੀਕੀ ਦੌੜਾਕ ਮਾਰੀਅਨ ਜੋਨਜ਼ ਨੂੰ ਵੀ ਆਪਣਾ ਆਦਰਸ਼ ਮੰਨਦੀ ਸੀ। ਗਾਈਡੈਂਸ ਵਜੋਂ ਉਸ ਨੇ ਕੇ.ਐੱਮ. ਬੀਨਾਮੋਲ ਤੋਂ ਵੀ ਗੁਰ ਸਿੱਖੇ। ਮਨਜੀਤ ਨੂੰ ਉਸ ਵੇਲੇ ਬੜਾ ਦੁੱਖ ਹੋਇਆ ਜਦੋਂ ਉਸ ਦੇ ਕੌਮੀ ਰਿਕਾਰਡ ਤੋੜਨ ਤੋਂ ਬਾਅਦ ਪੀ.ਟੀ.ਊਸ਼ਾ ਨੇ ਬਿਆਨ ਦਿੱਤਾ ਸੀ ਕਿ ਉਹ ਹਾਲੇ ਵੀ ਮਨਜੀਤ ਨਾਲੋਂ ਬਿਹਤਰ ਹੈ। ਮਨਜੀਤ ਦਾ ਉਦੋਂ ਦਿਲ ਹੀ ਟੁੱਟ ਗਿਆ ਅਤੇ ਕਮਰੇ ਵਿੱਚ ਲੱਗੇ ਉਸ ਮਹਾਨ ਅਥਲੀਟ ਦੇ ਪੋਸਟਰ ਉਤਾਰ ਦਿੱਤੇ। ਮਨਜੀਤ ਕਹਿੰਦੀ ਮਹਾਨ ਅਥਲੀਟ ਹੋਣਾ ਇਕ ਗੱਲ ਹੈ ਪਰ ਚੰਗਾ ਇਨਸਾਨ ਹੋਣਾ ਦੂਜਾ ਪੱਖ ਹੈ। ਇਸ ਵਰਤਾਰੇ ਨੂੰ ਖੇਡ ਪ੍ਰੇਮੀਆਂ ਨੇ ਉਵੇਂ ਲਿਆ ਜਿਵੇਂ ਪਰਮਜੀਤ ਸਿੰਘ ਵੱਲੋਂ ਮਿਲਖਾ ਸਿੰਘ ਦਾ ਰਿਕਾਰਡ ਤੋੜਨ ਵੇਲੇ ਤੰਗ ਦਿਲੀ ਦਿਖਾਈ ਸੀ। ਇਸ ਮਾਮਲੇ ਵਿੱਚ ਗੁਰਬਚਨ ਸਿੰਘ ਰੰਧਾਵਾ ਵੱਡੇ ਦਿਲ ਦਾ ਅਥਲੀਟ ਸੀ ਜਿਸ ਨੇ 110 ਮੀਟਰ ਹਰਡਲਜ਼ ਵਿੱਚ ਆਪਣਾ ਰਿਕਾਰਡ ਤੋੜਨ ਵਾਲੇ ਗੁਰਪ੍ਰੀਤ ਸਿੰਘ 'ਦੋਧੀ' ਨੂੰ ਗਲਵਕੜੀ ਵਿੱਚ ਲੈ ਲਿਆ ਸੀ। ਮਨਜੀਤ ਨੇ ਵੀ ਉਸ ਵੇਲੇ ਵੱਡਾ ਦਿਲ ਦਿਖਾਇਆ ਜਦੋਂ ਉਸ ਦਾ ਰਿਕਾਰਡ ਹਿਮਾ ਦਾਸ ਨੇ ਤੋੜਿਆ ਤਾਂ ਮਨਜੀਤ ਨੇ ਇਸ ਦਾ ਸਵਾਗਤ ਕੀਤਾ। ਮਨਜੀਤ ਨੂੰ ਦੇਖੋ-ਦੇਖ ਉਸ ਦੇ ਛੋਟੇ ਭਰਾ ਦਵਿੰਦਰ ਨੇ ਵੀ ਅਥਲੈਟਿਕਸ ਸ਼ੁਰੂ ਕੀਤੀ। ਛੋਟਾ ਹੁੰਦਾ ਦਵਿੰਦਰ ਆਪਣੀ ਭੈਣ ਦੀਆਂ ਪ੍ਰਾਪਤੀਆਂ ਦੀ ਫਾਈਲ ਬਣਾ ਕੇ ਰੱਖ ਲੈਂਦਾ ਸੀ। ਉਸ ਕੋਲ ਮਨਜੀਤ ਦੀ ਹਰ ਤਸਵੀਰ ਤੇ ਅਖਬਾਰ ਵਿੱਚ ਛਪੀ ਖਬਰ ਸਾਂਭ ਕੇ ਰੱਖੀ ਹੋਈ ਹੈ। ਮਨਜੀਤ ਬਾਰੇ ਲਿਖਣ ਲਈ ਜਦੋਂ ਮੈਂ ਉਸ ਕੋਲੋਂ ਕੁਝ ਤਸਵੀਰਾਂ ਤੇ ਰਿਕਾਰਡ ਮੰਗਿਆ ਤਾਂ ਅੱਗਿਓ ਮੈਨੂੰ ਮਨਜੀਤ ਤੋਂ ਪਹਿਲਾਂ ਦਵਿੰਦਰ ਨੇ ਭੇਜ ਦਿੱਤਾ।

ਮਨਜੀਤ ਨੇ ਆਪਣੇ ਖੇਡ ਕਰੀਅਰ ਵਿੱਚ 79 ਤਮਗੇ ਜਿੱਤੇ ਹਨ ਜਿਨ੍ਹਾਂ ਵਿੱਚੋਂ ਕੌਮਾਂਤਰੀ ਪੱਧਰ 'ਤੇ 36 ਅਤੇ ਕੌਮੀ ਪੱਧਰ 'ਤੇ ਜਿੱਤੇ 43 ਤਮਗੇ ਸ਼ਾਮਲ ਹਨ। ਇਨ੍ਹਾਂ ਵਿੱਚੋਂ 49 ਤਾਂ ਉਸ ਦੇ ਗੋਲਡ ਮੈਡਲ ਹੀ ਹਨ। ਕੌਮਾਂਤਰੀ ਪੱਧਰ 'ਤੇ ਉਸ ਨੇ 22 ਸੋਨੇ, 7 ਚਾਂਦੀ ਤੇ 7 ਕਾਂਸੀ ਦੇ ਤਮਗੇ ਜਿੱਤੇ। ਕੌਮੀ ਪੱਧਰ ਦੇ ਮੁਕਾਬਲਿਆਂ ਵਿੱਚ ਉਸ ਨੇ 29 ਸੋਨੇ, 8 ਚਾਂਦੀ ਤੇ 6 ਕਾਂਸੀ ਦੇ ਤਮਗੇ ਜਿੱਤੇ ਹਨ। ਮਨਜੀਤ ਨੇ ਪੂਰ ਖੇਡ ਕਰੀਅਰ ਸਿਖਰਲਾ ਸਥਾਨ ਹੀ ਮੱਲੀ ਰੱਖਿਆ। ਉਸ ਨੇ ਏਸ਼ੀਆ ਦੀ ਚੈਂਪੀਅਨ ਬਣਨ ਤੋਂ ਆਪਣਾ ਖੇਡ ਕਰੀਅਰ ਸ਼ੁਰੂ ਕੀਤਾ ਸੀ ਅਤੇ ਏਸ਼ਿਆਈ ਖੇਡਾਂ ਦੇ ਗੋਲਡ ਮੈਡਲ ਤੋਂ ਹੀ ਬਾਅਦ ਹੀ ਖੇਡ ਨੂੰ ਅਲਵਿਦਾ ਆਖਿਆ। ਸਿਖਰ 'ਤੇ ਬਣੇ ਰਹਿਣ ਦਾ ਹੁਨਰ ਉਸ ਵਿੱਚ ਬਾਕਮਾਲ ਸੀ। ਮਨਜੀਤ ਭਾਰਤੀ ਅਥਲੈਟਿਕਸ ਦੀ ਮਾਣਮੱਤੀ ਅਥਲੀਟ ਹੈ ਜਿਸ ਉਤੇ ਨਾ ਸਿਰਫ ਹਰ ਪੰਜਾਬੀ ਬਲਿਕ ਪੂਰੇ ਦੇਸ਼ ਨੂੰ ਮਾਣ ਹੈ। ਉਹ ਸੱਚਮੁੱਚ ਗੋਲਡਨ ਗਰਲ ਹੈ ਜਿਸ ਦੀਆਂ ਸੁਨਹਿਰੀ ਪ੍ਰਾਪਤੀਆਂ ਆਉਣ ਵਾਲੇ ਅਥਲੀਟਾਂ ਲਈ ਚੁਣੌਤੀ ਵੀ ਹੋਣਗੀਆਂ ਅਤੇ ਪ੍ਰੇਰਨਾ ਸ੍ਰੋਤ ਵੀ।

 

  • Khed Rattan Punjab De
  • Manjit Kaur
  • Indian Athletics
  • ਖੇਡ ਰਤਨ ਪੰਜਾਬ ਦੇ
  • ਮਨਜੀਤ ਕੌਰ
  • ਭਾਰਤੀ ਅਥਲੈਟਿਕਸ

117 ਦਿਨਾਂ ਬਾਅਦ ਨਵੇਂ ਰੰਗ ’ਚ ਹੋਵੇਗੀ ਕੌਮਾਂਤਰੀ ਕ੍ਰਿਕਟ ਦੀ ਵਾਪਸੀ

NEXT STORY

Stories You May Like

  • nairobi to host the 2029 world athletics championships
    ਨੈਰੋਬੀ ਕਰੇਗਾ 2029 ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੀ ਮੇਜ਼ਬਾਨੀ
  • punjabi social media influencer manjit kaur
    ਇੰਫਲੂਐਂਸਰ ਮਨਜੀਤ ਕੌਰ ਦੀ ਆਖਰੀ ਵੀਡੀਓ ਆਈ ਸਾਹਮਣੇ, ਦੱਸਿਆ ਪੂਰਾ ਸੱਚ
  • harmanpreet kaur  s father says give daughters opportunities
    ਏਸ਼ੀਅਨ ਗੇਮਜ਼ ’ਚ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਸੋਨ ਤਗਮਾ, ਹਰਮਨਪ੍ਰੀਤ ਕੌਰ ਦੇ ਪਿਤਾ ਨੇ ਕਿਹਾ—ਧੀਆਂ ਨੂੰ ਅੱਗੇ ਵਧਣ...
  • ishan minhas becomes a lieutenant in the indian army
    ਪੰਜਾਬ ਦੇ ਈਸ਼ਾਨ ਮਿਨਹਾਸ ਨੇ ਵਧਾਇਆ ਮਾਣ! ਭਾਰਤੀ ਫ਼ੌਜ 'ਚ ਬਣਿਆ ਲੈਫਟੀਨੈਂਟ
  • home  dog  attack  injured  child
    ਘਰ ਦੇ ਬਾਹਰ ਖੇਡ ਰਹੇ 2 ਸਾਲਾ ਜਵਾਕ 'ਤੇ ਕੁੱਤੇ ਨੇ ਕੀਤਾ ਹਮਲਾ, ਹੋਇਆ ਗੰਭੀਰ ਜ਼ਖ਼ਮੀ
  • parampal kaur sidhu  punjab bjp
    ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਯਾਤਰਾ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ : ਪਰਮਪਾਲ ਕੌਰ ਸਿੱਧੂ
  • village harinou waris punjab
    ਪੰਜਾਬ ਦੇ ਚਰਚਿਤ ਪਿੰਡ ਹਰੀਨੌ ਦੇ ਲੋਕਾਂ ਨੇ 'ਵਾਰਿਸ ਪੰਜਾਬ ਦੇ' ਨੂੰ ਲੈ ਕੇ ਕਰ 'ਤਾ ਵੱਡਾ ਐਲਾਨ, ਦਿੱਤੀ ਚੇਤਾਵਨੀ
  • elon musk eyes the rural mobile market
    ਆਸਮਾਨ ਤੋਂ ਆਵੇਗਾ ਮੋਬਾਈਲ ਨੈੱਟਵਰਕ, ਪਿੰਡਾਂ 'ਚ ਖੇਡ ਬਦਲਣ ਦੀ ਤਿਆਰੀ 'ਚ Elon Musk!
  • shri sidh baba sodal mela
    ਸ਼੍ਰੀ ਸਿੱਧ ਬਾਬਾ ਸੋਢਲ ਮੰਦਿਰ ਦੇ ਸਲਾਨਾ ਮੇਲੇ 'ਚ ਪੰਜਾਬ ਕੇਸਰੀ ਦੇ ਡਾਇਰੈਕਟਰ...
  • money shocker update
    ਯੂਟਿਊਬਰ ਮਨੀ ਸ਼ੌਕਰ ਲਈ ਖੜ੍ਹੀ ਹੋਈ ਇਕ ਹੋਰ ਨਵੀਂ ਮੁਸੀਬਤ! ਵਾਇਰਲ ਵੀਡੀਓ ਨੇ...
  • shri sidh baba sodal mela jalandhar
    ਜਲੰਧਰ 'ਚ 'ਬਾਬਾ ਸੋਢਲ' ਦੇ ਮੇਲੇ ਦੀਆਂ ਰੌਣਕਾਂ, ਰੰਗ-ਬਿਰੰਗੀਆਂ ਲਾਈਟਾਂ ਨਾਲ...
  • deadbody of a young man recovered from leather complex road in jalandhar
    ਲੈਦਰ ਕੰਪਲੈਕਸ ਰੋਡ ਤੋਂ ਨੌਜਵਾਨ ਦੀ ਲਾਸ਼ ਬਰਾਮਦ, ਪੁਲਸ ਵੱਲੋਂ ਜਾਂਚ ਜਾਰੀ
  • bicycle stolen from outside a house in broad daylight in jalandhar
    ਜਲੰਧਰ 'ਚ ਦਿਨ-ਦਿਹਾੜੇ ਘਰ ਦੇ ਬਾਹਰੋਂ ਸਾਈਕਲ ਚੋਰੀ, ਕੈਮਰੇ 'ਚ ਕੈਦ ਹੋਈ ਘਟਨਾ
  • driver dies in road accident in phillaur
    ਫਿਲੌਰ ਵਿਖੇ ਹੋਟਲ ਨੇੜੇ ਸੜਕ ਕਿਨਾਰੇ ਟਾਇਕ ਬਦਲ ਰਹੇ ਡਰਾਈਵਰ ਦੀ ਹਾਦਸੇ ਦੌਰਾਨ ਮੌਤ
  • punjab police asi controversy video viral on social media
    ਵਿਵਾਦਾਂ 'ਚ ਘਿਰਿਆ ਪੰਜਾਬ ਪੁਲਸ ਦਾ ASI ! ਲੱਗੇ ਵੱਡੇ ਦੋਸ਼, ਸੋਸ਼ਲ ਮੀਡੀਆ 'ਤੇ...
  • deadly attacked on man
    ਫਿਲੌਰ ਵਿਖੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਵਿਅਕਤੀ ਨੂੰ ਘੇਰ ਕੀਤਾ ਹਮਲਾ
Trending
Ek Nazar
shri sidh baba sodal mela jalandhar

ਜਲੰਧਰ 'ਚ 'ਬਾਬਾ ਸੋਢਲ' ਦੇ ਮੇਲੇ ਦੀਆਂ ਰੌਣਕਾਂ, ਰੰਗ-ਬਿਰੰਗੀਆਂ ਲਾਈਟਾਂ ਨਾਲ...

ohn bolton statement

'ਚੀਨ UNSC ਮੈਂਬਰਸ਼ਿਪ ਲਈ ਭਾਰਤ ਦੀ ਦਾਅਵੇਦਾਰੀ ਦਾ ਸਮਰਥਨ ਨਹੀਂ ਕਰੇਗਾ'

amitabh bachchan recalls simple wedding with jay

ਇਹ ਹੁੰਦੈ 'ਚਟ ਮੰਗਣੀ ਪਟ ਵਿਆਹ' ! ਅਚਾਨਕ ਹੀ ਬਣ ਗਈ 'ਗੱਲ', Big B ਨੇ...

indian national in nepal

ਨੇਪਾਲ: ਭਾਰਤੀ ਨਾਗਰਿਕ ਗ੍ਰਿਫ਼ਤਾਰ, ਗੈਰ-ਕਾਨੂੰਨੀ ਸੋਨਾ ਰੱਖਣ ਦੇ ਲੱਗੇ ਦੋਸ਼

india  us discussion

ਭਾਰਤ, ਅਮਰੀਕਾ ਨੇ 'ਰੂਸ ਅਤੇ ਈਰਾਨ 'ਤੇ ਪਾਬੰਦੀਆਂ ਲਗਾਉਣ ਸਬੰਧੀ ਕਾਨੂੰਨ'...

imran khan s son appeal

ਪਾਕਿ 'ਚ 27 ਸਤੰਬਰ ਨੂੰ ਵੱਡੇ ਮਾਰਚ ਦੀ ਤਿਆਰੀ, ਇਮਰਾਨ ਖ਼ਾਨ ਦੇ ਪੁੱਤਰ ਨੇ...

people on seashore

ਇਟਲੀ ਵਾਸੀਆਂ ਨੂੰ ਗਰਮੀ ਤੋਂ ਮਿਲੀ ਰਾਹਤ, ਸਮੁੰਦਰੀ ਤੱਟਾਂ ਤੋਂ ਰੌਣਕਾਂ ਹੋਈਆਂ...

cyber threat

ਨਿਊਜ਼ੀਲੈਂਡ ਦਾ ਵੱਡਾ ਦਾਅਵਾ: ਚੀਨ ਸਾਡੇ ਲਈ ਸਭ ਤੋਂ ਵੱਡਾ 'ਸਾਈਬਰ ਖ਼ਤਰਾ'

famous actor  s health deteriorates  admitted to the icu

ਮਸ਼ਹੂਰ ਅਦਾਕਾਰ ਦੀ ਵਿਗੜੀ ਸਿਹਤ ! ICU 'ਚ ਕਰਾਇਆ ਗਿਆ ਭਰਤੀ, ਭੈਣ ਨੇ ਪੋਸਟ ਸ਼ੇਅਰ...

one night stand with shah rukh khan govinda s wife sunita

ਸ਼ਾਹਰੁਖ਼ ਖ਼ਾਨ ਨਾਲ ਵਨ ਨਾਈਟ ਸਟੈਂਡ..! ਗੋਵਿੰਦਾ ਦੀ ਪਤਨੀ ਸੁਨੀਤਾ ਨੇ ਦੇ'ਤਾ...

australian man arrested

ਆਸਟ੍ਰੇਲੀਆ 'ਚ ISIS ਦਾ ਮੁੱਖ ਪ੍ਰਚਾਰਕ ਗ੍ਰਿਫ਼ਤਾਰ: 10,000 ਫਾਈਲਾਂ ਸ਼ੇਅਰ ਕਰਨ...

paneer  festive season  food department

4,100 KG ਮਿਲਾਵਟੀ ਖੋਆ-ਪਨੀਰ ਨਸ਼ਟ ! ਤਿਉਹਾਰੀ ਸੀਜ਼ਨ 'ਚ ਫੂਡ ਡਿਪਾਰਟਮੈਂਟ ਦੀ...

trump lashes out at cnn

ਸੀਐਨਐਨ 'ਤੇ ਵਰ੍ਹੇ ਟਰੰਪ,  ਕਿਹਾ, "ਤੁਹਾਨੂੰ ਇੱਥੇ ਨਹੀਂ ਹੋਣਾ ਚਾਹੀਦਾ"

trump confirms meeting

ਧਮਕੀਆਂ ਵਿਚਾਲੇ ਟਰੰਪ ਨੇ ਅਮਰੀਕਾ-ਈਰਾਨੀ ਅਧਿਕਾਰੀਆਂ ਵਿਚਾਲੇ ਮੁਲਾਕਾਤ ਦੀ ਕੀਤੀ...

rrussia hits ukraine

ਜ਼ੇਲੇਂਸਕੀ ਦੇ UN 'ਚ ਸੰਬੋਧਨ ਤੋਂ ਕੁਝ ਘੰਟੇ ਪਹਿਲਾਂ ਰੂਸ ਨੇ ਕੀਵ 'ਤੇ ਡਰੋਨਾਂ...

review trilateral cooperation

ਭਾਰਤ, ਯੂਏਈ, ਅਤੇ ਫਰਾਂਸ ਨੇ ਤਿੰਨ-ਪੱਖੀ ਸਹਿਯੋਗ ਦੀ ਕੀਤੀ ਸਮੀਖਿਆ

gulf countries appealed to iran

ਹਮਲੇ ਕਰੋ ਬੰਦ ! ਖਾੜੀ ਦੇਸ਼ਾਂ ਦੀ ਈਰਾਨ ਨੂੰ ਅਪੀਲ

russia ukraine conflict

ਖ਼ਤਮ ਹੋਵੇਗਾ ਸਾਢੇ ਚਾਰ ਸਾਲ ਤੋਂ ਜਾਰੀ ਟਕਰਾਅ ! ਟਰੰਪ ਨੇ ਜ਼ੇਲੇਂਸਕੀ ਨਾਲ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਖੇਡ ਦੀਆਂ ਖਬਰਾਂ
    • a golden opportunity for the indian football team
      ਪਨਾਮਾ ਖ਼ਿਲਾਫ਼ ਮੈਚ ਵਿੱਚ ਭਾਰਤੀ ਫੁੱਟਬਾਲ ਟੀਮ ਕੋਲ ਸਿੱਖਣ ਦਾ ਸੁਨਹਿਰੀ ਮੌਕਾ
    • luke williams appointed as mumbai indians   new head coach in wpl
      ਲਿਊਕ ਵਿਲੀਅਮਜ਼ WPL ਵਿੱਚ ਮੁੰਬਈ ਇੰਡੀਅਨਜ਼ ਦੇ ਨਵੇਂ ਮੁੱਖ ਕੋਚ ਬਣੇ
    • asian games  india defeated south korea 8 2
      ਏਸ਼ੀਆਈ ਖੇਡਾਂ: ਦਿਲਪ੍ਰੀਤ ਦੇ ਦੋ ਗੋਲਾਂ ਦੀ ਮਦਦ ਨਾਲ ਭਾਰਤ ਨੇ ਦੱ. ਕੋਰੀਆ ਨੂੰ...
    • the joshna velavan duo reached the mixed doubles squash quarter finals
      ਜੋਸ਼ਨਾ-ਵੇਲਾਵਨ ਦੀ ਜੋੜੀ ਮਿਕਸਡ ਡਬਲਜ਼ ਸਕੁਐਸ਼ ਦੇ ਕੁਆਰਟਰ ਫਾਈਨਲ ਵਿੱਚ ਪੁੱਜੀ
    • indian men  s kabaddi team reaches semi finals
      ਚੀਨੀ ਤਾਈਪੇ ਨੂੰ ਹਰਾ ਕੇ ਭਾਰਤੀ ਪੁਰਸ਼ ਕਬੱਡੀ ਟੀਮ ਸੈਮੀਫਾਈਨਲ 'ਚ ਪੁੱਜੀ
    • roshibina devi wins silver medal
      ਰੋਸ਼ੀਬੀਨਾ ਦੇਵੀ ਨੇ ਜਿੱਤਿਆ ਚਾਂਦੀ ਦਾ ਤਗ਼ਮਾ, ਏਸ਼ੀਆਈ ਖੇਡਾਂ 'ਚ ਤਗ਼ਮਿਆਂ ਦੀ...
    • anant jeet and parinaaz won the bronze medal
      ਅਨੰਤ ਜੀਤ ਅਤੇ ਪਰਿਨਾਜ਼ ਨੇ ਮਿਕਸਡ ਟੀਮ ਸਕੀਟ ਈਵੈਂਟ ਵਿੱਚ ਜਿੱਤਿਆ ਕਾਂਸੀ ਦਾ ਤਗਮਾ
    • indian women  s cricket will move forward  shafali verma
      ਜ਼ਿਆਦਾ ਤਗ਼ਮੇ ਅਤੇ ਟਰਾਫ਼ੀਆਂ ਜਿੱਤ ਕੇ ਹੀ ਭਾਰਤੀ ਮਹਿਲਾ ਕ੍ਰਿਕਟ ਅੱਗੇ ਵਧੇਗਾ:...
    • star cricketer retires  magnificent 14 year career comes to an end
      ਧਾਕੜ ਕ੍ਰਿਕਟਰ ਨੇ ਲੈ ਲਿਆ ਸੰਨਿਆਸ, 14 ਸਾਲ ਦੇ ਸ਼ਾਨਦਾਰ ਕਰੀਅਰ ਦਾ ਹੋਇਆ ਅੰਤ
    • salman khan won a medal at the asian games
      Asian Games 2026 : ਏਸ਼ੀਅਨ ਖੇਡਾਂ 'ਚ ਸਲਮਾਨ ਖਾਨ ਨੇ ਜਿੱਤਿਆ ਤਗਮਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +