ਮੁੰਬਈ— ਦੁਨੀਆ ਭਰ 'ਚ ਘੁੰਮਣ-ਫਿਰਨ ਲਈ ਬਹੁਤ ਸਾਰੀਆਂ ਜਗ੍ਹਾਂ ਹਨ ਜਿੱਥੇ ਜਾ ਕੇ ਲੋਕ ਛੁੱਟੀਆਂ ਦਾ ਅਨੰਦ ਮਾਣਦੇ ਹਨ। ਉੱਥੇ ਹੀ ਕੁਝ ਇਸ ਤਰ੍ਹਾਂ ਦੇ ਆਈਲੈਂਡ ਵੀ ਹਨ, ਜੋ ਆਪਣੀ ਸੁੰਦਰਤਾ ਦੇ ਲਈ ਜਾਣੇ ਜਾਂਦੇ ਹਨ। ਅੱਜ ਅਸੀ ਤੁਹਾਨੂੰ ਇਕ ਇਸ ਤਰ੍ਹਾਂ ਦੇ ਆਈਲੈਂਡ ਦੇ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਦਾ ਪਾਣੀ ਗਰਮ ਰਹਿੰਦਾ ਹੈ। ਜੀ ਹਾਂ ਇਸ ਆਈਲੈਂਡ ਦਾ ਪਾਣੀ ਸਾਰਾ ਸਾਲ ਗਰਮ ਰਹਿੰਦਾ ਹੈ। ਇੱਥੇ ਲੋਕ ਦੂਰ-ਦੂਰ ਤੋਂ ਇਸ਼ਨਾਨ ਕਰਨ ਆਉਂਦੇ ਹਨ। ਦੱਖਣੀ ਗਰੀਨਲੈਂਡ 'ਚ ਕੁਜਆਲਕੇ ਸਥਿਤ ਉਨਾਰਟੋਕ ਆਈਲੈਂਡ ਇਕ ਇਸ ਤਰ੍ਹਾਂ ਦੀ ਜਗ੍ਹਾ ਹੈ ਜਿੱਥੇ ਦਾ ਪਾਣੀ ਪੂਰਾ ਸਾਲ ਗਰਮ ਰਹਿੰਦਾ ਹੈ। ਇਸਨੂੰ ਹਾਟ ਸਪਰਿੰਗ ਵੀ ਕਿਹਾ ਜਾਂਦਾ ਹੈ।
ਇਹ ਆਈਲੈਂਡ ਕ੍ਰਵੋਰਟੋਕ ਅਤੇ ਨਾਨੋਰਟਾਲਿਕ ਸ਼ਹਿਦ 'ਚ ਬਣਿਆ ਹੈ। ਕਿਸ਼ਤੀ 'ਚ ਸਵਾਰ ਹੋ ਕੇ ਲੋਕ ਇੱਥੇ ਤੱਕ ਪਹੁੰਚ ਦੇ ਹਨ। ਤੁਹਾਨੂੰ ਇਹ ਗੱਲ ਜਾਣ ਕੇ ਹੈਰਾਨੀ ਹੋਵੇਗੀ ਕਿ ਸਾਲਾਂ ਪੁਰਾਣੇ ਇਸ ਆਈਲੈਂਡ ਦਾ ਪਾਣੀ ਕੁਦਰਤੀ ਰੂਪ ਨਾਲ ਗਰਮ ਹੈ। ਇਸ ਆਈਲੈਂਡ ਦਾ ਤਾਪਮਾਨ ਸਰਦੀਆ ਦੇ ਮੌਸਮ 'ਚ ਵੀ 34 ਤੋਂ 38 ਡਿਗਰੀ ਰਹਿੰਦਾ ਹੈ। ਇਸ ਹਾਟ ਸਪਰਿੰਗ 'ਚ ਲੋਕ ਇਸ਼ਨਾਨ ਕਰਨ ਆਉਂਦੇ ਹਨ। ਇਸ ਆਈਲੈਂਡ ਦੇ ਆਲੇ-ਦੁਆਲੇ ਘਾਹ ਦਾ ਮੈਦਾਨ ਹੈ। ਇਸ ਜਗ੍ਹਾ 'ਤੇ ਗੰਦਗੀ ਨਾ ਫੈਲੇ ਇਸ ਦੇ ਲਈ ਇੱਥੇ ਗੱਡੀ ਜਾਂ ਕਿਸੇ ਹੋਰ ਵਾਹਨ ਦਾ ਆਉਂਣਾ ਮਨ੍ਹਾਂ ਹੈ।
ਕਿਹਾ ਜਾਂਦਾ ਹੈ ਕਿ ਇੱਥੇ ਇਸ਼ਨਾਨ ਕਰਨ ਨਾਲ ਲੋਕਾਂ ਨੂੰ ਕੋਈ ਬੀਮਾਰੀ ਨਹੀਂ ਲੱਗਦੀ। ਇਸ ਆਈਲੈਂਡ 'ਤੇ ਜੋੜੇ ਆਉਂਣਾ ਜ਼ਿਆਦਾ ਪਸੰਦ ਕਰਦੇ ਹਨ। ਤੁਸੀਂ ਵੀ ਇੱਥੇ ਸਰਦੀਆ ਦੇ ਮੌਸਮ 'ਚ ਜਾ ਕੇ ਖੂਬ ਅਨੰਦ ਮਾਣ ਸਕਦੇ ਹੋ। ਇੱਥੇ ਜਾ ਕੇ ਤੁਸੀਂ ਇਸ਼ਨਾਨ ਕਰਨ ਦੇ ਨਾਲ-ਨਾਲ ਕੁਦਰਤੀ ਸੁੰਦਰਤਾ ਵੀ ਨਜ਼ਰਾ ਲੈ ਸਕਦੇ ਹੋ।
ਸੈਲਫੀ ਲੈਂਦੇ ਇਨ੍ਹਾਂ ਲੋਕਾਂ ਨੂੰ ਦੇਖ ਕੇ ਨਹੀਂ ਰੁਕੇਗਾ ਤੁਹਾਡਾ ਹਾਸਾ
NEXT STORY