ਜਲੰਧਰ: ਅੱਖਾਂ ਸਾਡੇ ਸਰੀਰ ਦਾ ਸਭ ਤੋਂ ਜ਼ਰੂਰੀ ਅਤੇ ਕੋਮਲ ਅੰਗ ਹਨ ਪਰ ਕੰਮ ਦੇ ਚੱਲਦੇ ਬਹੁਤ ਸਾਰੇ ਲੋਕਾਂ ਨੂੰ ਘੰਟਿਆਂ ਤੱਕ ਲੈਪਟਾਪ, ਕੰਪਿਊਟਰ, ਮੋਬਾਇਲ ਫੋਨ ਦੀ ਵਰਤੋਂ ਕਰਨ ਨਾਲ ਅੱਖਾਂ 'ਚ ਦਰਦ, ਸੜਨ, ਖਾਰਸ਼ ਅਤੇ ਘੱਟ ਦਿਖਾਈ ਦੇਣ ਦੀ ਸਮੱਸਿਆ ਹੋਣ ਲੱਗਦੀ ਹੈ। ਅਜਿਹੇ 'ਚ ਇਸ ਦੀ ਦੇਖਭਾਲ ਕਰਨ ਦੇ ਨਾਲ ਡਾਈਟ 'ਚ ਪੌਸ਼ਟਿਕ ਚੀਜ਼ਾਂ ਸ਼ਾਮਲ ਕਰਨ ਦੀ ਲੋੜ ਹੁੰਦੀ ਹੈ। ਚੱਲੋ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਦੇ ਬਾਰੇ 'ਚ ਦੱਸਦੇ ਹਾਂ ਜਿਸ ਦੀ ਵਰਤੋਂ ਕਰਨ ਨਾਲ ਇਸ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੋ ਕੇ ਅੱਖਾਂ ਦੀ ਰੋਸ਼ਨੀ ਤੇਜ਼ ਹੋਣ 'ਚ ਮਦਦ ਮਿਲੇਗੀ।
ਸੌਂਫ : ਖ਼ਾਸ ਤੌਰ 'ਤੇ ਸੌਂਫ ਖਾਣ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ ਪਰ ਇਸ 'ਚ ਮੌਜੂਦ ਐਂਟੀ-ਆਕਸੀਡੈਂਟ, ਐਂਟੀ-ਵਾਇਰਲ ਗੁਣ ਅੱਖਾਂ ਨੂੰ ਸਿਹਤਮੰਦ ਰੱਖਣ ਦਾ ਵੀ ਕੰਮ ਕਰਦੇ ਹੈ। ਇਸ ਨੂੰ ਖਾਣ ਨਾਲ ਮੋਤੀਆਬਿੰਦ ਦੀ ਸਮੱਸਿਆ ਘੱਟ ਹੋਣ 'ਚ ਮਦਦ ਮਿਲਦੀ ਹੈ। ਤੁਸੀਂ ਇਸ ਦਾ ਪਾਊਡਰ ਬਣਾ ਕੇ ਦੁੱਧ ਦੇ ਨਾਲ ਵਰਤੋਂ ਕਰ ਸਕਦੇ ਹੋ। ਇਸ ਨੂੰ ਬਣਾਉਣ ਲਈ ਬਾਦਾਮ, ਸੌਂਫ ਅਤੇ ਮਿਸ਼ਰੀ ਨੂੰ ਬਰਾਬਰ ਮਾਤਰਾ 'ਚ ਲੈ ਕੇ ਮਿਕਸੀ 'ਚ ਪੀਸ ਲਓ। ਤਿਆਰ ਪਾਊਡਰ ਨੂੰ ਸੌਣ ਤੋਂ ਪਹਿਲਾਂ ਗਰਮ ਦੁੱਧ ਦੇ ਨਾਲ ਵਰਤੋਂ ਕਰੋ। ਇਸ ਨਾਲ ਅੱਖਾਂ ਦੀ ਰੋਸ਼ਨੀ ਵਧਣ ਦੇ ਨਾਲ ਇਸ ਨਾਲ ਜੁੜੀਆਂ ਹੋਰ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ।
ਇਹ ਵੀ ਪੜ੍ਹੋ:ਬੱਚਿਆਂ ਨੂੰ ਖਾਣੇ 'ਚ ਬਹੁਤ ਪਸੰਦ ਆਵੇਗੀ ਪਨੀਰ ਮਖਮਲੀ, ਬਣਾਓ ਇਸ ਵਿਧੀ ਨਾਲ
ਗਾਜਰ : ਦਰਅਸਲ ਗਾਜਰ 'ਚ ਵਿਟਾਮਿਨ-ਏ ਦੀ ਜ਼ਿਆਦਾ ਮਾਤਰਾ ਪਾਈ ਜਾਂਦੀ ਹੈ ਜੋ ਅੱਖਾਂ ਦੀ ਸਿਹਤਮੰਦ ਲਈ ਬਹੁਤ ਹੀ ਲਾਭਦਾਇਕ ਹੁੰਦਾ ਹੈ। ਇਸ ਦੇ ਇਲਾਵਾ ਇਸ 'ਚ ਮੌਜੂਦ ਬੀਟਾ-ਕੈਰੋਟੀਨ ਮੋਤੀਆਬਿੰਦ ਤੋਂ ਵੀ ਬਚਾਉਂਦਾ ਹੈ। ਇਸ ਲਈ ਰੋਜ਼ਾਨਾ ਗਾਜਰ ਦੀ ਵਰਤੋਂ ਕਰੋ ਤਾਂ ਇਹ ਅੱਖਾਂ ਦੇ ਨਾਲ-ਨਾਲ ਪੂਰੇ ਸਰੀਰ ਲਈ ਵੀ ਫ਼ਾਇਦੇਮੰਦ ਸਾਬਤ ਹੋ ਸਕਦੀ ਹੈ। ਤੁਸੀਂ ਇਸ ਦੀ ਵਰਤੋਂ ਸਬਜ਼ੀ, ਸਲਾਦ, ਜੂਸ ਜਾਂ ਹਲਵੇ ਦੇ ਰੂਪ 'ਚ ਵੀ ਕਰ ਸਕਦੇ ਹੋ।
ਆਂਵਲਾ : ਵਿਟਾਮਿਨ-ਸੀ ਨਾਲ ਭਰਪੂਰ ਆਂਵਲਾ ਸਰੀਰ ਦੇ ਨਾਲ ਅੱਖਾਂ ਦੀ ਰੋਸ਼ਨੀ ਵਧਾਉਣ ਦਾ ਕੰਮ ਕਰਦਾ ਹੈ। ਤੁਸੀਂ ਇਸ ਦੀ ਵਰਤੋਂ ਕੱਚਾ, ਮੁਰੱਬਾ, ਜੂਸ ਜਾਂ ਆਚਾਰ ਬਣਾ ਕੇ ਵੀ ਕਰ ਸਕਦੇ ਹੋ।
ਇਹ ਵੀ ਪੜ੍ਹੋ:ਦੀਵਾਲੀ ਮੌਕੇ ਘਰ 'ਚ ਬਣਾਓ ਮਿੱਠੀ ਚਮ-ਚਮ
ਬਾਦਾਮ : ਬਾਦਾਮ 'ਚ ਵਿਟਾਮਿਨ-ਈ, ਫਾਈਬਰ, ਓਮੇਗਾ-3 ਫੈਟੀ ਐਸਿਡ, ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਗੁਣ ਹੁੰਦੇ ਹਨ। ਅਜਿਹੇ 'ਚ ਇਸ ਦੀ ਵਰਤੋਂ ਕਰਨ ਨਾਲ ਦਿਲ, ਦਿਮਾਗ ਅਤੇ ਅੱਖਾਂ ਦੀ ਮਜ਼ਬੂਤੀ ਮਿਲਦੀ ਹੈ। ਇਸ ਨੂੰ ਰਾਤ ਭਰ ਭਿਓ ਕੇ ਸਵੇਰੇ ਖਾਲੀ ਪੇਟ ਖਾਣਾ ਫ਼ਾਇਦੇਮੰਦ ਹੁੰਦਾ ਹੈ। ਇਸ ਦੇ ਇਲਾਵਾ ਰਾਤ ਭਰ ਭਿਓ ਕੇ ਰੱਖੇ ਬਾਦਾਮ ਨੂੰ ਸਵੇਰੇ ਛਿੱਲ ਕੇ ਉਸ ਨੂੰ ਮਿਕਸੀ 'ਚ ਪੀਸ ਲਓ। ਤਿਆਰ ਪੇਸਟ ਨੂੰ 1 ਚਮਚ ਦੁੱਧ ਦੇ ਨਾਲ ਪੀ ਕੇ ਸੌਣਾ ਲਾਭਕਾਰੀ ਹੈ।
ਹਰੀਆਂ ਸਬਜ਼ੀਆਂ: ਹਰੀਆਂ ਸਬਜ਼ੀਆਂ 'ਚ ਵਿਟਾਮਿਨਸ ਅਤੇ ਮਿਨਰਲਸ ਭਰਪੂਰ ਮਾਤਰਾ 'ਚ ਹੁੰਦੇ ਹਨ। ਇਸ ਦੀ ਵਰਤੋਂ ਕਰਨ ਨਾਲ ਅੱਖਾਂ ਦੀ ਰੋਸ਼ਨੀ ਵਧਣ ਦੇ ਨਾਲ ਇਮਿਊਨਿਟੀ ਬੂਸਟ ਹੋਣ 'ਚ ਮਦਦ ਮਿਲਦੀ ਹੈ। ਅਜਿਹੇ 'ਚ ਤੁਸੀਂ ਇਨ੍ਹਾਂ ਨੂੰ ਸਬਜ਼ੀ, ਸਲਾਦ, ਜੂਸ ਆਦਿ ਦੇ ਰੂਪ 'ਚ ਆਪਣੀ ਡੇਲੀ ਡਾਈਟ 'ਚ ਸ਼ਾਮਲ ਕਰ ਸਕਦੇ ਹਨ।
ਇਨ੍ਹਾਂ ਗੱਲਾਂ ਦਾ ਵੀ ਰੱਖੋ ਧਿਆਨ
-ਘੰਟਿਆਂ ਤੱਕ ਟੀ.ਵੀ. ਅਤੇ ਕੰਪਿਊਟਰ ਦੇ ਕੋਲ ਨਾ ਬੈਠੋ।
-ਸਮੇਂ-ਸਮੇਂ 'ਤੇ ਖਾਣਾ ਖਾਓ।
-ਅੱਖਾਂ ਦੀ ਕਸਰਤ ਕਰੋ।
-ਅੱਖਾਂ 'ਚ ਦਰਦ, ਸੜਨ ਹੋਣ 'ਤੇ ਇਸ ਨੂੰ ਪਾਣੀ ਨਾਲ ਧੋਵੋ।
-ਜੇਕਰ ਪਹਿਲਾਂ ਤੋਂ ਹੀ ਐਨਕ ਲੱਗੀ ਹੋਈ ਹੈ ਤਾਂ ਸਮੇਂ-ਸਮੇਂ 'ਤੇ ਅੱਖਾਂ ਚੈੱਕ ਕਰਵਾਓ।
-ਜ਼ਿਆਦਾ ਫਰਾਈ ਅਤੇ ਮਸਾਲੇਦਾਰ ਖਾਣ ਤੋਂ ਬਚੋ।
ਦੀਵਾਲੀ ਮੌਕੇ ਘਰ 'ਚ ਬਣਾਓ ਮਿੱਠੀ ਚਮ-ਚਮ
NEXT STORY