ਨਵੀਂ ਦਿੱਲੀ — ਚੰਗੀ ਸ਼ਖ਼ਸੀਅਤ ਦੇ ਲਈ ਚੰਗੀ ਸਿਹਤ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਜ਼ਿਆਦਾ ਪਤਲੇ ਹੋਣ ਤੇ ਜਿੰਨੇ ਮਰਜ਼ੀ ਮਹਿੰਗੇ ਕੱਪੜੇ ਪਾ ਲਵੋ, ਪਰ ਨਹੀਂ ਜੱਚਦੇ ਜਿਨ੍ਹੇ ਕਿ ਸਿਹਤਮੰਦ ਸਰੀਰ 'ਤੇ ਜੱਚਦੇ ਹਨ। ਕੁਝ ਲੋਕ ਆਪਣੇ ਪਤਲੇਪਨ ਦੇ ਕਾਰਨ ਪਰੇਸ਼ਾਨ ਰਹਿੰਦੇ ਹਨ। ਉਹ ਸਮਝ ਨਹੀਂ ਪਾਉਂਦੇ ਕਿ ਕਿਸ ਤਰ੍ਹਾਂ ਦਾ ਭੋਜਨ ਖਾਦਾ ਜਾਵੇ ਜਿਸ ਨਾਲ ਭਾਰ ਵੱਧ ਜਾਵੇ ਅਤੇ ਸਿਹਤ ਨੂੰ ਕੋਈ ਨੁਕਸਾਨ ਨਾ ਹੋਵੇ। ਕੁਝ ਲੋਕ ਤਾਂ ਇਹ ਸਮਝਦੇ ਹਨ ਕਿ ਜੇ ਭਾਰ ਘੱਟ ਹੈ ਤਾਂ ਕੁਝ ਵੀ ਖਾਂ ਲਵੋ ਉਨ੍ਹਾਂ ਨੂੰ ਫਾਇਦਾ ਹੀ ਹੋਵੇਗਾ। ਤੁਸੀਂ ਪਹਿਲਾਂ ਇਹ ਗੱਲ ਸਮਝ ਲਵੋ ਕਿ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਹੈ। ਗਲਤ ਚੀਜ਼ਾਂ ਖਾਣ ਨਾਲ ਸਿਹਤ ਬਣਨ ਦੀ ਵਜਾਏ ਵਿਗੜ ਵੀ ਸਕਦੀ ਹੈ। ਇਸ ਦੇ
ਲਈ ਜ਼ਰੂਰੀ ਹੈ ਕਿ ਸਹੀ ਡਾਇਟ ਨੂੰ ਆਪਣੇ ਭੋਜਨ 'ਚ ਸ਼ਾਮਲ ਕਰਕੇ ਘੱਟ ਭਾਰ ਵੱਧਾ ਸਕਦਾ ਹੈ।
1. ਪ੍ਰੋਟੀਨ, ਕਾਰਬੋਹਾਈਡਰੇਟ ਵਾਲੇ ਅਹਾਰ ਆਪਣੇ ਭੋਜਨ 'ਚ ਸ਼ਾਮਲ ਕਰੋ। ਦੁੱਧ, ਪਨੀਰ, ਅੰਡੇ ਅਤੇ ਦਾਲਾਂ ਨੂੰ ਰੋਜ਼ਾਨਾ ਖਾਣ ਨਾਲ ਹੌਲੀ -ਹੌਲੀ ਭਾਰ ਵੱਧਣਾ ਸ਼ੁਰੂ ਹੋ ਜਾਂਦਾ ਹੈ।
2. ਪਨੀਰ ਬਟਰ ਅਤੇ ਪੀਨਟ ਬਟਰ ਨਾਲ ਬਣੀ ਹੋਈ ਚਾਕਲੇਟ ਨੂੰ ਖਾਣ ਨਾਲ ਵੀ ਭਾਰ ਵੱਧਣਾ ਸ਼ੁਰੂ ਹੋ ਜਾਂਦਾ ਹੈ।
3. ਇਕ ਵਾਰ ਪੇਟ ਭਰ ਕੇ ਭੋਜਨ ਖਾਣ ਦੀ ਵਜਾਏ ਥੋੜਾ-ਥੋੜਾ ਕਰਕੇ ਭੋਜਨ ਖਾਂਦੇ ਰਹੋ। ਇਸ ਨਾਲ ਕੈਲਰੀ ਵੱਧੇਗੀ ਅਤੇ ਭਾਰ ਵੀ ਵੱਧਣਾ ਸ਼ੁਰੂ ਹੋ ਜਾਵੇਗਾ।
4. ਘੱਟ ਭਾਰ ਹੋਣ 'ਤੇ ਵੀ ਜਿਮ ਜਾ ਰਹੇ ਹੋ ਤਾਂ ਭਾਰੀ ਕਸਤਰ ਦੀ ਵਜਾਏ ਯੋਗ 'ਤੇ ਧਿਆਨ ਦੇਵੋ।
5. ਪੀਨਟ ਬਟਰ, ਪ੍ਰੋਟੀਨ, ਚਿਕਨ ਅਤੇ ਮੱਛੀ ਨੂੰ ਵੀ ਭੋਜਨ 'ਚ ਸ਼ਾਮਲ ਕਰੋ।
ਇਨ੍ਹਾਂ ਦੇਸ਼ਾਂ 'ਚ ਲੋਕ ਬਣਾਉਦੇ ਹਨ ਜਾਨਵਰਾਂ ਨਾਲ ਸੰਬੰਧ
NEXT STORY