ਮੁੰਬਈ (ਬਿਊਰੋ)— ਰਸੋਈ ਘਰ ਦਾ ਉਹ ਹਿੱਸਾ ਹੁੰਦਾ ਹੈ ਜਿੱਥੇ ਔਰਤਾਂ ਆਪਣਾ ਅੱਧੇ ਤੋਂ ਜ਼ਿਆਦਾ ਸਮਾਂ ਬਿਤਾਉਂਦੀਆਂ ਹਨ। ਅਜਕੱਲ੍ਹ ਬੰਦ ਰਸੋਈ ਦਾ ਨਹੀਂ ਸਗੋਂ ਓਪਨ ਕਿਚਨ ਦਾ ਰਿਵਾਜ਼ ਹੈ। ਲੋਕ ਓਪਨ ਨੂੰ ਬਹੁਤ ਪਸੰਦ ਕਰ ਰਹੇ ਹਨ। ਇਸ ਕਿਚਨ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਵਿਚ ਕੰਮ ਕਰਦੇ-ਕਰਦੇ ਤੁਸੀ ਬੱਚਿਆਂ ਤੇ ਧਿਆਨ ਵੀ ਰੱਖ ਸਕਦੇ ਹੋ ਅਤੇ ਮਹਿਮਾਨਾਂ ਨਾਲ ਗੱਲ ਵੀ ਕਰ ਸਕਦੇ ਹੈ। ਜ਼ਿਆਦਾਤਰ ਲੋਕ ਲੀਵਿੰਗ ਰੂਮ ਦੇ ਨਾਲ ਹੀ ਓਪਨ ਕਿਚਨ ਬਣਾ ਰਹੇ ਹਨ। ਇਸ ਲਈ ਇਸ ਦਾ ਸਟਾਈਲਿਸ਼ ਹੋਣਾ ਬਹੁਤ ਜਰੂਰੀ ਹੈ। ਜੇਕਰ ਤੁਸੀਂ ਵੀ ਓਪਨ ਕਿਚਨ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਤੁਸੀਂ ਇੱਥੋਂ ਆਈਡੀਏ ਲੈ ਸਕਦੇ ਹੋ।
ਓਪਨ ਕਿਚਨ ਦੇਖਣ 'ਚ ਤਾਂ ਬਹੁਤ ਖੂਬਸੂਰਤ ਲੱਗਦੇ ਹਨ ਪਰ ਇਸ ਦੀ ਸਾਫ਼-ਸਫਾਈ ਦਾ ਤੁਹਾਨੂੰ ਖਾਸ-ਖਿਆਲ ਰੱਖਣਾ ਪੈਂਦਾ ਹੈ, ਕਿਉਂਕਿ ਓਪਨ ਕਿਚਨ ਵਿਚ ਹਰ ਚੀਜ ਸਾਫ਼ ਦਿਖਾਈ ਦਿੰਦੀ ਹੈ। ਇਸ ਲਈ ਕਿਚਨ ਦੀ ਹਰ ਚੀਜ਼ ਨੂੰ ਠੀਕ ਰੱਖੋ, ਤਾਂ ਕਿ ਉਹ ਦੇਖਣ 'ਚ ਬੁਰੀ ਨਾ ਲੱਗੇ।
ਓਪਨ ਕਿਚਨ ਦੇ ਨਾਲ ਹੀ ਬੈਠਣ ਲਈ ਸਾਈਡ ਤੇ ਸੌਫੇ ਵੀ ਰੱਖ ਸਕਦੇ ਹੋ। ਇਹ ਤੁਹਾਡੇ ਲੀਵਿੰਗ ਰੂਪ ਅਤੇ ਕਿਚਨ ਦੋਵਾਂ ਨੂੰ ਹੀ ਸਟਾਈਲਿਸ਼ ਦਿਖਾਏਗਾ। ਜਰੂਰੀ ਨਹੀਂ ਹੈ ਕਿ ਕਿਚਨ ਵੱਡਾ ਹੀ ਹੋਵੇ। ਤੁਸੀਂ ਆਪਣੇ ਤਰੀਕੇ ਨਾਲ ਛੋਟਾ ਜਿਹਾ ਕਿਚਨ ਵੀ ਬਣਾ ਸਕਦੇ ਹੋ।
'ਭਾਰਤ ਦੁਨੀਆ ਦਾ 6ਵਾਂ ਸਭ ਤੋਂ ਅਮੀਰ ਦੇਸ਼, ਕੁੱਲ ਜਾਇਦਾਦ 8,230 ਅਰਬ ਡਾਲਰ'
NEXT STORY