Fact Check By aajtak
ਸੋਸ਼ਲ ਮੀਡੀਆ 'ਤੇ ਇੱਕ ਦਿਲ ਦਹਿਲਾ ਦੇਣ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ। ਇਸ 'ਚ ਕੁਝ ਲੋਕ ਇਕ ਵਿਅਕਤੀ ਨੂੰ ਚਾਕੂ ਮਾਰਦੇ ਨਜ਼ਰ ਆ ਰਹੇ ਹਨ। ਇਸ ਨੂੰ ਸਾਂਝਾ ਕਰਦੇ ਹੋਏ ਕਿਹਾ ਜਾ ਰਿਹਾ ਹੈ ਕਿ ਦਿੱਲੀ ਦੇ ਬ੍ਰਹਮਪੁਰੀ ਸੀਲਮਪੁਰ ਇਲਾਕੇ 'ਚ ਦਿਨ-ਦਿਹਾੜੇ ਇਕ ਹਿੰਦੂ ਦਾ ਕਤਲ ਕਰ ਦਿੱਤਾ ਗਿਆ।
ਵੀਡੀਓ ਬੇਹੱਦ ਹੀ ਘਿਣੌਨੀ ਹੈ, ਜਿਸ ਕਾਰਨ ਅਸੀਂ ਇਸ ਨੂੰ ਇਸ ਰਿਪੋਰਟ ਵਿੱਚ ਨਹੀਂ ਦਿਖਾ ਸਕਦੇ। ਇਹ ਘਟਨਾ ਇਕ ਘਰ ਦੀ ਉਪਰਲੀ ਮੰਜ਼ਿਲ ਤੋਂ ਰਿਕਾਰਡ ਕੀਤੀ ਗਈ ਹੈ। ਦੇਖਿਆ ਜਾ ਰਿਹਾ ਹੈ ਕਿ ਇਕ ਆਦਮੀ ਜ਼ਮੀਨ 'ਤੇ ਲੇਟਿਆ ਹੋਇਆ ਹੈ ਅਤੇ ਉਥੇ ਖੜ੍ਹੇ ਚਾਰ ਲੜਕੇ ਉਸ ਦੇ ਟਿੱਡ, ਗਰਦਨ ਅਤੇ ਸਿਰ 'ਤੇ ਚਾਕੂਆਂ ਨਾਲ ਲਗਾਤਾਰ ਹਮਲਾ ਕਰ ਰਹੇ ਹਨ। ਖੂਨ ਨਾਲ ਲੱਥਪੱਥ ਇਹ ਵਿਅਕਤੀ ਪਹਿਲਾਂ ਤਾਂ ਉੱਠਣ ਦੀ ਕੋਸ਼ਿਸ਼ ਕਰਦਾ ਹੈ ਪਰ ਕੁਝ ਹੀ ਸਕਿੰਟਾਂ 'ਚ ਉਸ 'ਤੇ ਇੰਨੇ ਵਾਰ ਕੀਤੇ ਜਾਂਦੇ ਹਨ ਕਿ ਅਖੀਰ ਉਹ ਦਮ ਤੋੜਦਾ ਦਿਸਦਾ ਹੈ।

ਵੀਡੀਓ ਦੇ ਨਾਲ ਕੈਪਸ਼ਨ 'ਚ ਲਿਖਿਆ ਹੈ, "ਬ੍ਰਹਮਪੁਰੀ ਸੀਲਮਪੁਰ ਦਿੱਲੀ ਦਿਨ-ਦਿਹਾੜੇ, ਇਹ ਤਾਂ ਸ਼ੁਰੂਆਤ ਹੈ, ਅੱਗੇ-ਅੱਗੇ ਹਿੰਦੂਓ ਦੇਖੋ ਤੁਹਾਡੇ ਨਾਲ ਕੀ ਹੁੰਦਾ ਹੈ, ਹੋਰ ਦਿਓ ਰਾਸ਼ਟਰਵਿਰੋਧੀ ਪਾਰਟੀਆਂ ਨੂੰ ਵੋਟ, ਸੰਭਲ ਜਾਓ ਤੁਹਾਡੇ ਕੋਲ ਅਜੇ ਵੀ ਮੌਕਾ ਹੈ।" ਇਸ ਕੈਪਸ਼ਨ ਦੇ ਨਾਲ ਵੀਡੀਓ ਨੂੰ ਸੈਂਕੜੇ ਲੋਕਾਂ ਨੇ ਫੇਸਬੁੱਕ, ਐਕਸ ਅਤੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ।

ਫੈਕਟ ਚੈੱਕ ਵਿਚ ਪਤਾ ਲੱਗਾ ਕਿ ਇਹ ਦਿੱਲੀ ਦੀ ਤਾਜ਼ਾ ਘਟਨਾ ਹੈ ਪਰ ਇਸ ਵਿਚ ਮਾਰਿਆ ਗਿਆ ਵਿਅਕਤੀ ਮੁਸਲਮਾਨ ਹੈ ਨਾ ਕਿ ਹਿੰਦੂ। ਇਸ ਮਾਮਲੇ ਵਿੱਚ ਕੋਈ ਫਿਰਕੂ ਐਂਗਲ ਨਹੀਂ ਹੈ।
ਕਿਵੇਂ ਪਤਾ ਲੱਗੀ ਸੱਚਾਈ
ਕੁਝ ਕੀਵਰਡਸ ਦੀ ਮਦਦ ਨਾਲ ਵੀਡੀਓ ਦੀ ਖੋਜ ਕਰਨ 'ਤੇ ਸਾਨੂੰ 7 ਮਈ ਦੀ ਵੈੱਬ ਪੋਰਟਲ "ਨਿਊਜ਼ 9" ਦੀ ਇੱਕ ਖਬਰ ਮਿਲੀ ਜਿਸ ਵਿੱਚ ਸਾਰੀ ਘਟਨਾ ਦਾ ਵਰਣਨ ਕੀਤਾ ਗਿਆ ਹੈ। ਖਬਰਾਂ ਮੁਤਾਬਕ ਇਹ ਵੀਡੀਓ ਦਿੱਲੀ ਦੇ ਜਾਫਰਾਬਾਦ ਦੀ ਹੈ, ਜਿੱਥੇ ਕੁਝ ਲੋਕਾਂ ਨੇ ਮਿਲ ਕੇ ਨਜ਼ੀਰ ਨਾਂ ਦੇ 35 ਸਾਲਾ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ।
‘ਦਿ ਟਾਈਮਜ਼ ਆਫ ਇੰਡੀਆ’ ਅਤੇ ‘ਹਿੰਦੁਸਤਾਨ’ ਨੇ ਵੀ ਇਸ ਮਾਮਲੇ ‘ਤੇ ਖਬਰਾਂ ਪ੍ਰਕਾਸ਼ਿਤ ਕੀਤੀਆਂ ਹਨ। ਜਾਫਰਾਬਾਦ ਦੇ ਚੌਹਾਨ ਬਾਂਗਰ ਇਲਾਕੇ 'ਚ ਵਾਪਰੀ ਇਸ ਘਟਨਾ 'ਚ ਨਜ਼ੀਰ ਨਾਮੀ ਵਿਅਕਤੀ ਦੀ ਮੌਤ ਹੋ ਗਈ ਸੀ, ਜੋ ਕਿ ਖੁਦ ਹਿਸਟਰੀ-ਸ਼ੀਟਰ ਸੀ। ਉਸ 'ਤੇ ਕਈ ਅਪਰਾਧਿਕ ਮਾਮਲੇ ਦਰਜ ਹਨ।
ਦਿੱਲੀ ਪੁਲਸ ਨੇ 7 ਮਈ ਨੂੰ ਇਕ ਟਵੀਟ ਰਾਹੀਂ ਕਿਹਾ ਕਿ ਇਸ ਮਾਮਲੇ 'ਚ 6 'ਚੋਂ 5 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
“ਈਟੀਵੀ ਭਾਰਤ” ਦੀ ਖ਼ਬਰ ਅਨੁਸਾਰ ਮੁਲਜ਼ਮਾਂ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਨਜ਼ੀਰ ਨੇ ਉਨ੍ਹਾਂ ਵਿੱਚੋਂ ਇੱਕ ਨੂੰ ਧਮਕੀ ਦਿੱਤੀ ਸੀ, ਜਿਸ ਦਾ ਬਦਲਾ ਲੈਣ ਲਈ ਉਨ੍ਹਾਂ ਨੇ ਉਸ ਦਾ ਕਤਲ ਕਰ ਦਿੱਤਾ। ਇਸ ਤੋਂ ਇਲਾਵਾ ਨਜ਼ੀਰ ਦੇ ਭਰਾ ਕਾਸਿਮ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸ ਦੇ ਦੂਜੇ ਭਰਾ ਆਮਿਰ ਦਾ ਕਤਲ ਕਰ ਦਿੱਤਾ ਗਿਆ ਸੀ। ਨਜ਼ੀਰ ਇਸ ਕਤਲ ਦਾ ਚਸ਼ਮਦੀਦ ਗਵਾਹ ਸੀ। ਕਾਸਿਮ ਨੇ ਦੋਸ਼ ਲਾਇਆ ਹੈ ਕਿ ਨਜ਼ੀਰ ਦਾ ਕਤਲ ਅਦਾਲਤ ਵਿੱਚ ਗਵਾਹੀ ਦੇਣ ਤੋਂ ਰੋਕਣ ਲਈ ਕੀਤਾ ਗਿਆ ਸੀ।
ਇਸ ਮਾਮਲੇ ਸਬੰਧੀ ਜਾਫਰਾਬਾਦ ਥਾਣੇ ਦੇ ਐੱਸ.ਐੱਚ.ਓ. ਸੁਰਿੰਦਰ ਕੁਮਾਰ ਨਾਲ ਵੀ ਸੰਪਰਕ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਘਟਨਾ ਵਿੱਚ ਮਾਰੇ ਗਏ ਵਿਅਕਤੀ ਅਤੇ ਸਾਰੇ ਦੋਸ਼ੀ ਮੁਸਲਮਾਨ ਹਨ। ਕੁਮਾਰ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਪੰਜ ਮੁਲਜ਼ਮਾਂ ਵਿੱਚੋਂ ਚਾਰ ਨਾਬਾਲਗ ਹਨ।
(Disclaimer: ਇਹ ਫੈਕਟ ਮੂਲ ਤੌਰ 'ਤੇ aajtak ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)
ਸਾਡੇ ਤੋਂ ਵੱਧ ਮੁਨਾਫ਼ਾ ਕਮਾ ਰਹੀ ਸਰਕਾਰ, ਬ੍ਰੋਕਰ ਦੇ ਸਵਾਲ 'ਤੇ ਸੀਤਾਰਮਨ ਦਾ ਮਜ਼ੇਦਾਰ ਜਵਾਬ, ਵੀਡੀਓ ਵਾਇਰਲ
NEXT STORY