ਮੈਡ੍ਰਿਡ, (ਭਾਸ਼ਾ) : ਕਾਰਲੋਸ ਅਲਕਾਰਾਜ਼ ਦਾ ਲਗਾਤਾਰ ਤੀਜਾ ਮੈਡਰਿਡ ਓਪਨ ਜਿੱਤਣ ਦਾ ਸੁਪਨਾ ਉਸ ਸਮੇਂ ਚਕਨਾਚੂਰ ਹੋ ਗਿਆ ਜਦੋਂ ਉਸ ਨੂੰ ਕੁਆਰਟਰ ਫਾਈਨਲ 'ਚ ਆਂਦਰੇਈ ਰੂਬਲੇਵ ਨੇ ਤਿੰਨ ਸੈੱਟਾਂ 'ਚ ਹਰਾ ਦਿੱਤਾ। ਸਪੇਨ ਦੇ ਦੂਜਾ ਦਰਜਾ ਪ੍ਰਾਪਤ ਅਲਕਾਰਾਜ਼ ਦੀ ਸ਼ੁਰੂਆਤ ਚੰਗੀ ਰਹੀ ਪਰ ਉਹ ਸੱਤਵਾਂ ਦਰਜਾ ਪ੍ਰਾਪਤ ਰੂਬਲੇਵ ਤੋਂ 6-4, 3-6, 2-6 ਨਾਲ ਹਾਰ ਗਿਆ। ਬਾਂਹ ਦੀ ਸੱਟ ਕਾਰਨ ਮੋਂਟੇ ਕਾਰਲੋ ਅਤੇ ਬਾਰਸੀਲੋਨਾ ਤੋਂ ਬਾਹਰ ਹੋਣ ਤੋਂ ਬਾਅਦ ਅਲਕਾਰਾਜ਼ ਦਾ ਇਹ ਪਹਿਲਾ ਟੂਰਨਾਮੈਂਟ ਹੈ। ਹੋਰ ਮੈਚਾਂ ਵਿੱਚ ਟੇਲਰ ਫ੍ਰਿਟਜ਼ ਨੇ ਫ੍ਰਾਂਸਿਸਕੋ ਸੇਰੁਨਡੋਲੋ ਨੂੰ 6-1, 3-6, 6-3 ਨਾਲ ਹਰਾਇਆ। ਹੁਣ ਉਹ ਸੈਮੀਫਾਈਨਲ 'ਚ ਰੁਬਲੇਵ ਨਾਲ ਖੇਡੇਗਾ। ਮਹਿਲਾ ਵਰਗ ਵਿੱਚ ਮੌਜੂਦਾ ਚੈਂਪੀਅਨ ਅਰਿਨਾ ਸਬਲੇਂਕਾ ਨੇ 17 ਸਾਲਾ ਮੀਰਾ ਐਂਡਰੀਵਾ ਨੂੰ ਹਰਾਇਆ। ਹੁਣ ਉਹ ਏਲੇਨਾ ਰਾਇਬਾਕੀਨਾ ਨਾਲ ਖੇਡੇਗੀ ਜਿਸ ਨੇ ਯੂਲੀਆ ਪੁਤਿਨਤਸੇਵਾ ਨੂੰ ਹਰਾਇਆ।
ਆਇਰਲੈਂਡ ਅਤੇ ਇੰਗਲੈਂਡ ਖਿਲਾਫ ਪਾਕਿਸਤਾਨ ਦੀ ਟੀ-20 ਟੀਮ ਦਾ ਐਲਾਨ, ਹਾਰਿਸ ਰਾਊਫ ਦੀ ਵਾਪਸੀ
NEXT STORY