ਜਲੰਧਰ (ਬਿਊਰੋ) - ਜਦੋਂ ਘਰ 'ਚ ਇਕਦਮ ਮਹਿਮਾਨ ਆ ਜਾਣ ਤਾਂ ਅਸੀਂ ਸੋਚਦੇ ਹਾਂ ਕਿ ਬਾਹਰੋਂ ਹੀ ਕੁਝ ਲਿਆ ਕੇ ਉਨ੍ਹਾਂ ਨੂੰ ਚਾਹ ਨਾਲ ਖਵਾ ਦਿੱਤਾ ਜਾਵੇ। ਪਰ ਅੱਜ-ਕੱਲ੍ਹ ਅਸੀਂ ਘਰ 'ਚ ਬਹੁਤ ਹੀ ਆਸਾਨੀ ਨਾਲ ਹਰ ਚੀਜ਼ ਬਣਾ ਸਕਦੇ ਹਾਂ ਅਤੇ ਬਾਜ਼ਾਰ ਨਾਲੋਂ ਵਧੀਆਂ 'ਤੇ ਹੈਲਦੀ ਉਨ੍ਹਾਂ ਨੂੰ ਘਰ 'ਚ ਹੀ ਬਣਾ ਕੇ ਖਵਾ ਸਕਦੇ ਹਾਂ। ਅੱਜ ਅਸੀਂ ਤੁਹਾਨੂੰ ਘਰ 'ਚ ਹੀ ਸੌਖੇ ਤਰੀਕੇ ਨਾਲ ਆਲੂ ਟਿੱਕੀ ਬਣਾਉਣ ਦੀ ਰੈਸਿਪੀ ਬਾਰੇ ਦੱਸਾਂਗੇ। ਇਹ ਬਹੁਤ ਹੀ ਸੁਆਦ ਅਤੇ ਮਿੰਟਾਂ 'ਚ ਤਿਆਰ ਹੋ ਜਾਣ ਵਾਲੀ ਡਿੱਸ਼ ਹੈ। ਆਓ ਜਾਣਦੇ ਹਾਂ ਆਲੂ ਟਿੱਕੀ ਬਣਾਉਣ ਦੀ ਵਿਧੀ ਬਾਰੇ ਦੱਸਾਂਗੇ...
ਸਮੱਗਰੀ
ਚਨਾ ਦਾਲ-1/2 ਕੱਪ
ਆਲੂ (ਉਬਲੇ ਅਤੇ ਮੈਸ਼ ਕੀਤੇ ਹੋਏ)-2 ਕੱਪ
ਬ੍ਰੈੱਡ ਸਲਾਈਸ-4
ਨਿੰਬੂ ਦੀ ਸਲਾਈਸ-2 ਚਮਚੇ
ਧਨੀਏ ਦੀਆਂ ਪੱਤੀਆਂ-3 ਚਮਚੇ
ਹਰੀਆਂ ਮਿਰਚਾਂ (ਬਾਰੀਕ ਕੱਟੀਆਂ ਹੋਈਆਂ)-2-3
ਲੂਣ-ਸਵਾਦ ਮੁਤਾਬਕ
ਲਾਲ ਮਿਰਚ ਪਾਊਡਰ- 1 ਚਮਚਾ
ਗਰਮ ਮਸਾਲਾ-1 ਚਮਚਾ
ਜੀਰਾ ਪਾਊਡਰ (ਭੁੰਨਿਆ ਹੋਇਆ)- 3/4 ਚਮਚੇ
ਧਨੀਆ ਪਾਊਡਰ (ਭੁੰਨਿਆ ਹੋਇਆ)-1 ਚਮਚਾ
ਤੇਲ-ਫ੍ਰਾਈ ਕਰਨ ਲਈ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਕੌਲੀ 'ਚ ਆਲੂ, ਦਾਲ, ਬ੍ਰੈੱਡ ਸਲਾਈਸ ਮੈਸ਼ ਕੀਤੇ ਹੋਏ, ਧਨੀਏ ਦੇ ਪੱਤੇ, ਨਿੰਬੂ ਦਾ ਰਸ ਅਤੇ ਹਰੀ ਮਿਰਚ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ।
3. ਫਿਰ ਇਸ 'ਚ ਲੂਣ, ਲਾਲ ਮਿਰਚ ਪਾਊਡਰ, ਗਰਮ ਮਸਾਲਾ, ਧਨੀਆ ਪਾਊਡਰ, ਜੀਰਾ ਪਾਊਡਰ ਅਤੇ ਕੁਝ ਬੂੰਦਾਂ ਤੇਲ ਦੀਆਂ ਪਾ ਕੇ ਮਿਕਸ ਕਰੋ।
4. ਹੁਣ ਇਸ ਮਿਕਸਚਰ ਨੂੰ ਟਿੱਕੀ ਦੀ ਸ਼ੇਪ ਦਿਓ ਅਤੇ ਤਵੇ 'ਤੇ ਤੇਲ ਗਰਮ ਕਰਕੇ ਇਸ ਨੂੰ ਦੋਹਾਂ ਪਾਸਿਆਂ ਤੋਂ ਸੁਨਹਿਰਾ ਭੂਰੇ ਰੰਗ ਦੀ ਹੋਣ ਤੱਕ ਫਰਾਈ ਕਰੋ।
5. ਆਲੂ ਟਿੱਕੀ ਬਣ ਕੇ ਤਿਆਰ ਹੈ। ਫਿਰ ਇਸ ਨੂੰ ਆਪਣੀ ਪਸੰਦ ਦੀ ਚਟਨੀ ਨਾਲ ਸਰਵ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਬੱਚਿਆਂ ਨੂੰ ਪਸੰਦ ਆਵੇਗੀ 'ਆਲੂ ਜੀਰਾ' ਦੀ ਸਬਜ਼ੀ, ਜਾਣੋ ਬਣਾਉਣ ਦਾ ਤਰੀਕਾ
NEXT STORY