ਜਲੰਧਰ— ਲੜਕੀਆਂ ਆਪਣੇ ਘਰ 'ਚ ਹੀ ਵਾਲਾਂ ਨੂੰ ਸੁੰਦਰ ਅਤੇ ਵਾਲਾਂ ਦੀ ਚਮਕ ਨੂੰ ਬਣਾਈ ਰੱਖਣ ਲਈ ਹੇਅਰ ਸਪਾਅ ਦਾ ਸਹਾਰਾ ਲੈਂਦੀਆਂ ਹਨ। ਹੇਅਰ ਸਪਾਅ ਨਾਲ ਵਾਲ ਸਿਰਫ ਮਜ਼ਬੂਤ ਅਤੇ ਚਮਕਦਾਰ ਹੀ ਨਹੀਂ ਹੁੰਦੇ। ਆਓ ਜਾਣਦੇ ਹਾਂ ਘਰ 'ਚ ਹੇਅਰ ਸਪਾਅ ਕਰੀਮ ਬਣਾਉਣ ਦਾ ਤਰੀਕਾ ਜਿਸ ਨਾਲ ਤੁਸੀਂ ਘਰ 'ਚ ਹੀ ਹੇਅਰ ਸਪਾਅ ਕਰ ਸਕਦੇ ਹੋ ਨਾਲ ਹੀ ਪੈਸਿਆਂ ਦੀ ਵੀ ਬਚਤ ਕਰ ਸਕਦੇ ਹੋ।
ਸਮੱਗਰੀ
- 4 ਚਮਚ ਬਦਾਮ ਦਾ ਤੇਲ
- 1 ਚਮਚ ਗਲਿਸਰੀਨ
- 3 ਚਮਚ ਹੇਅਰ ਕੰਡੀਸ਼ਨਰ
- 3 ਚਮਚ ਸ਼ਹਿਦ
- 4 ਚਮਚ ਏਲੋਵੇਰਾ ਜੈਲ
- 2 ਚਮਚ ਨਿੰਬੂ ਦਾ ਰਸ
ਵਿਧੀ
1. ਸਭ ਤੋਂ ਪਹਿਲਾਂ ਇਕ ਕੋਲੀ 'ਚ ਬਦਾਮ ਦਾ ਤੇਲ, ਗਲਿਸਰੀਨ, ਹੇਅਰ ਕੰਡੀਸ਼ਨਰ, ਸ਼ਹਿਦ, ਐਲੋਵੇਰਾ ਜੈਲ ਅਤੇ ਨਿੰਬੂ ਦਾ ਰਸ ਪਾ ਦਿਓ। ਇਸਨੂੰ ਚੰਗੀ ਤਰ੍ਹਾਂ ਮਿਲਾ ਕੇ ਹੇਅਰ ਸਪਾਅ ਕਰੀਮ ਤਿਆਰ ਕਰ ਲਓ।
2. ਇਸ ਤੋਂ ਬਾਅਦ ਵਾਲਾਂ ਨੂੰ ਸ਼ੈਪੂ ਨਾਲ ਧੋ ਲਓ ਫਿਰ ਕਰੀਮ ਨੂੰ ਚੰਗੀ ਤਰ੍ਹਾਂ ਵਾਲਾਂ 'ਚ ਲਗਾਓ। 5-7 ਮਿੰਟ ਤੱਕ ਵਾਲਾਂ ਨੂੰ ਚੰਗੀ ਤਰ੍ਹਾਂ ਮਲਿਸ਼ ਕਰੋ।
3. ਹੁਣ ਇੱਕ ਤੋਲੀਏ ਨੂੰ ਗਰਮ ਪਾਣੀ 'ਚ ਭਿਓ ਕੇ ਫਿਰ ਇਸਨੂੰ ਨਿਚੋੜ ਕੇ ਆਪਣੇ ਵਾਲਾਂ ਨੂੰ ਬੰਨ ਲਓ। ਇਸ ਤਰ੍ਹਾਂ ਕਰਨ ਨਾਲ ਤੁਹਾਡੇ ਵਾਲਾਂ ਨੂੰ ਸਟ੍ਰੀਮ ਮਿਲੇਗੀ।
4. ਦੋ ਮਿੰਟ ਬਾਅਦ ਫਿਰ ਤੋਲੀਏ ਨੂੰ ਪਾਣੀ 'ਚ ਭਿਓ ਕੇ ਆਪਣੇ ਵਾਲਾਂ ਨੂੰ ਸਟ੍ਰੀਮ ਦਿਓ। ਇਸ ਤਰ੍ਹਾਂ 3-4 ਵਾਰ ਕਰੋ।
5. ਫਿਰ ਕਿਸੇ ਹਰਬਲ ਸ਼ੈਪੂ ਨਾਲ ਆਪਣੇ ਵਾਲਾਂ ਨੂੰ ਧੋ ਲਓ।
ਇਸ ਤਰ੍ਹਾਂ ਤੁਸੀਂ ਮਹੀਨੇ 'ਚ ਦੋ ਵਾਰੀ ਕਰ ਸਕਦੇ ਹੋ।
ਦੂਜੇ ਦੀ ਪਤਨੀ ਨੂੰ ਚੋਰੀ ਕਰਕੇ, ਇਹ ਮਰਦ ਕਰਦੇ ਨੇ ਵਿਆਹ
NEXT STORY