ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਬਿਊਟੀ ਕਲੀਨਿਕਾਂ 'ਚ ਦਿੱਤੇ ਜਾਣ ਵਾਲੇ ਇੰਜੈਕਸ਼ਨ ਵਾਲੇ ਕਾਸਮੈਟਿਕ ਇਲਾਜਾਂ 'ਤੇ ਸਖ਼ਤ ਰੁਖ ਅਪਣਾਇਆ ਹੈ। ਕੇਂਦਰੀ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (CDSCO) ਨੇ ਭਰਮ ਵਾਲੇ ਬਿਊਟੀ ਦਾਅਵਿਆਂ ਨੂੰ ਲੈ ਕੇ ਚਿਤਾਵਨੀ ਜਾਰੀ ਕਰਦਿਆਂ ਕਾਸਮੈਟਿਕ ਉਤਪਾਦਾਂ ਦੀ ਗਲਤ ਵਰਤੋਂ ਅਤੇ ਪ੍ਰਚਾਰ 'ਤੇ ਰੋਕ ਲਗਾਉਣ ਦੇ ਨਿਰਦੇਸ਼ ਦਿੱਤੇ ਹਨ।
CDSCO ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਕਾਸਮੈਟਿਕ ਉਤਪਾਦ ਨੂੰ ਇੰਜੈਕਸ਼ਨ ਦੇ ਰੂਪ 'ਚ ਵਰਤਣ ਦੀ ਇਜਾਜ਼ਤ ਨਹੀਂ ਹੈ ਅਤੇ ਅਜਿਹਾ ਕਰਨਾ ਨਿਯਮਾਂ ਦੀ ਉਲੰਘਣਾ ਮੰਨਿਆ ਜਾਵੇਗਾ। ਨਿਯਮਾਂ ਅਨੁਸਾਰ, ਇੰਜੈਕਸ਼ਨ ਰਾਹੀਂ ਦਿੱਤੇ ਜਾਣ ਵਾਲੇ ਉਤਪਾਦ “ਕਾਸਮੈਟਿਕ” ਦੀ ਸ਼੍ਰੇਣੀ 'ਚ ਨਹੀਂ ਆਉਂਦੇ। ਡਰੱਗਜ਼ ਐਂਡ ਕਾਸਮੈਟਿਕਸ ਐਕਟ, 1940 ਦੇ ਤਹਿਤ, ਕਾਸਮੈਟਿਕਸ ਸਿਰਫ ਉਹ ਉਤਪਾਦ ਹਨ ਜੋ ਸਰੀਰ 'ਤੇ ਬਾਹਰੀ ਵਰਤੋਂ, ਜਿਵੇਂ ਕਿ ਛਿੜਕਣ ਜਾਂ ਲਗਾਉਣ ਲਈ ਹੁੰਦੇ ਹਨ, ਜਿਨ੍ਹਾਂ ਦਾ ਉਦੇਸ਼ ਸਿਰਫ ਸਫਾਈ ਜਾਂ ਸੁੰਦਰਤਾ ਵਧਾਉਣਾ ਹੁੰਦਾ ਹੈ।
ਭਾਰਤ ਦੇ ਡਰੱਗ ਕੰਟਰੋਲਰ ਜਨਰਲ (DCGI) ਡਾ. ਰਾਜੀਵ ਸਿੰਘ ਰਘੁਵੰਸ਼ੀ ਵੱਲੋਂ ਜਾਰੀ ਨੋਟਿਸ 'ਚ ਕਿਹਾ ਗਿਆ ਹੈ ਕਿ ਕਾਸਮੈਟਿਕ ਕੰਪਨੀਆਂ ਅਤੇ ਵਿਕਰੇਤਾ ਅਜਿਹੇ ਦਾਅਵੇ ਨਹੀਂ ਕਰ ਸਕਦੇ ਜੋ ਖਪਤਕਾਰਾਂ ਨੂੰ ਗੁੰਮਰਾਹ ਕਰਨ। ਜੇਕਰ ਕਿਸੇ ਉਤਪਾਦ ਦੇ ਲੇਬਲ, ਪੈਕੇਜਿੰਗ ਜਾਂ ਇਸ਼ਤਿਹਾਰ 'ਚ ਇਲਾਜ ਦੇ ਗਲਤ ਜਾਂ ਵਧਾ-ਚੜ੍ਹਾ ਕੇ ਦਾਅਵੇ ਕੀਤੇ ਜਾਂਦੇ ਹਨ, ਤਾਂ ਇਹ ਕਾਨੂੰਨਨ ਅਪਰਾਧ ਮੰਨਿਆ ਜਾਵੇਗਾ।
CDSCO ਨੇ ਇਹ ਚਿਤਾਵਨੀ ਖਾਸ ਤੌਰ 'ਤੇ ਐਸਥੈਟਿਕ ਅਤੇ ਵੈਲਨੈੱਸ ਕਲੀਨਿਕਾਂ ਲਈ ਜਾਰੀ ਕੀਤੀ ਹੈ, ਜੋ ਸਕਿਨ ਗਲੋ ਅਤੇ ਐਂਟੀ-ਏਜਿੰਗ ਦੇ ਨਾਮ 'ਤੇ ਇੰਜੈਕਸ਼ਨ ਲਗਾਉਂਦੇ ਹਨ। ਅਧਿਕਾਰੀਆਂ ਅਨੁਸਾਰ ਪਿਛਲੇ ਕੁਝ ਦਿਨਾਂ 'ਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਸਨ ਜਿਸ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਸਰਕਾਰ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਤੇ ਵੀ ਕਾਸਮੈਟਿਕ ਉਤਪਾਦਾਂ ਦੀ ਗਲਤ ਵਰਤੋਂ ਜਾਂ ਇੰਜੈਕਸ਼ਨ ਰਾਹੀਂ ਵਰਤੋਂ ਹੁੰਦੀ ਦਿਖਾਈ ਦੇਵੇ, ਤਾਂ ਤੁਰੰਤ ਰੈਗੂਲੇਟਰੀ ਅਥਾਰਟੀ ਜਾਂ ਸਟੇਟ ਲਾਇਸੈਂਸਿੰਗ ਅਥਾਰਟੀ ਨੂੰ ਸੂਚਿਤ ਕੀਤਾ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅਫ਼ਰੀਕਾ ਮਗਰੋਂ ਹੁਣ ਭਾਰਤ 'ਤੇ ਮੰਡਰਾਉਣ ਲੱਗਾ 'ਇਬੋਲਾ' ਦਾ ਖ਼ਤਰਾ ! Alert 'ਤੇ ਦਿੱਲੀ ਏਅਰਪੋਰਟ
NEXT STORY