ਵੈੱਬ ਡੈਸਕ - ਜੇਕਰ ਤੁਸੀਂ ਕੁਝ ਅਜਿਹਾ ਖਾਣਾ ਚਾਹੁੰਦੇ ਹੋ ਜੋ ਸੁਆਦੀ ਹੋਣ ਦੇ ਨਾਲ-ਨਾਲ ਸਿਹਤਮੰਦ ਵੀ ਹੋਵੇ, ਤਾਂ ਰਾਜਮਾ ਸਲਾਦ ਇਕ ਵਧੀਆ ਵਿਕਲਪ ਹੈ। ਇਹ ਸਲਾਦ ਪ੍ਰੋਟੀਨ, ਫਾਈਬਰ ਅਤੇ ਤਾਜ਼ੀਆਂ ਸਬਜ਼ੀਆਂ ਨਾਲ ਭਰਪੂਰ ਹੁੰਦਾ ਹੈ, ਜੋ ਸਰੀਰ ਨੂੰ ਪੋਸ਼ਣ ਦੇਣ ਦੇ ਨਾਲ-ਨਾਲ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਹੋਇਆ ਮਹਿਸੂਸ ਕਰਵਾਉਂਦਾ ਹੈ। ਖ਼ਾਸ ਗੱਲ ਇਹ ਹੈ ਕਿ ਇਸ ਨੂੰ ਬਣਾਉਣ 'ਚ ਜ਼ਿਆਦਾ ਸਮਾਂ ਨਹੀਂ ਲੱਗਦਾ ਅਤੇ ਗਰਮੀਆਂ 'ਚ ਇਹ ਇਕ ਹਲਕਾ ਅਤੇ ਤਾਜ਼ਾ ਭੋਜਨ ਸਾਬਤ ਹੋ ਸਕਦਾ ਹੈ।
ਜ਼ਰੂਰੀ ਸਮੱਗਰੀ :-
ਇਸ ਨੂੰ ਬਣਾਉਣ ਲਈ ਤੁਹਾਨੂੰ ਹੇਠ ਲਿਖੀਆਂ ਚੀਜ਼ਾਂ ਦੀ ਲੋੜ ਪਵੇਗੀ:
- 1 ਚਮਚ ਸ੍ਰੀਰਾਚਾ ਸਾਸ, 1 ਚਮਚ ਸ਼ਹਿਦ, 1 ਚਮਚ ਨਿੰਬੂ ਦਾ ਰਸ
- 1/2 ਚਮਚ ਚਿਲੀ ਫਲੇਕਸ, 1/2 ਚਮਚ ਨਮਕ
- 20 ਗ੍ਰਾਮ ਪਾਲਕ, 100 ਗ੍ਰਾਮ ਬਾਰੀਕ ਕੱਟਿਆ ਪਿਆਜ਼
- 100 ਗ੍ਰਾਮ ਕੱਟੇ ਹੋਏ ਟਮਾਟਰ, 100 ਗ੍ਰਾਮ ਕੱਟਿਆ ਹੋਇਆ ਖੀਰਾ
- 100 ਗ੍ਰਾਮ ਉਬਲੇ ਹੋਏ ਰਾਜਮਾ ਅਤੇ 2 ਚਮਚ ਹਰਾ ਧਨੀਆ
ਬਣਾਉਣ ਦੀ ਵਿਧੀ :-
- ਸਭ ਤੋਂ ਪਹਿਲਾਂ ਇਕ ਛੋਟੇ ਕਟੋਰੇ 'ਚ ਸ੍ਰੀਰਾਚਾ ਸਾਸ, ਸ਼ਹਿਦ, ਨਿੰਬੂ ਦਾ ਰਸ, ਚਿਲੀ ਫਲੇਕਸ ਅਤੇ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾਓ ਤਾਂ ਜੋ ਇਕ ਚਟਪਟੀ ਡ੍ਰੈਸਿੰਗ ਤਿਆਰ ਹੋ ਜਾਵੇ।
- ਹੁਣ ਇਕ ਵੱਡੇ ਭਾਂਡੇ 'ਚ ਪਾਲਕ, ਪਿਆਜ਼, ਟਮਾਟਰ, ਖੀਰਾ ਅਤੇ ਉਬਲੇ ਹੋਏ ਰਾਜਮਾ ਪਾਓ।
- ਇਸ ਦੇ ਉੱਪਰ ਤਿਆਰ ਕੀਤੀ ਡ੍ਰੈਸਿੰਗ ਅਤੇ ਹਰਾ ਧਨੀਆ ਪਾ ਕੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾਓ (ਟੌਸ ਕਰੋ)।
- ਇਸ ਸਲਾਦ ਨੂੰ ਤੁਰੰਤ ਤਾਜ਼ਾ ਪਰੋਸੋ। ਸਵਾਦ ਵਧਾਉਣ ਲਈ ਤੁਸੀਂ ਉੱਪਰੋਂ ਥੋੜ੍ਹਾ ਹੋਰ ਨਿੰਬੂ ਦਾ ਰਸ ਜਾਂ ਚਿਲੀ ਫਲੇਕਸ ਵੀ ਪਾ ਸਕਦੇ ਹੋ।
ਸਿਹਤ ਲਈ ਫਾਇਦੇ :-
ਰਾਜਮਾ ਪ੍ਰੋਟੀਨ ਅਤੇ ਫਾਈਬਰ ਦਾ ਵਧੀਆ ਸਰੋਤ ਹੈ, ਜੋ ਸਰੀਰ ਨੂੰ ਊਰਜਾ ਦਿੰਦਾ ਹੈ ਅਤੇ ਪਾਚਨ ਪ੍ਰਣਾਲੀ ਨੂੰ ਬਿਹਤਰ ਬਣਾਉਂਦਾ ਹੈ। ਤਾਜ਼ੀਆਂ ਸਬਜ਼ੀਆਂ ਸਰੀਰ ਨੂੰ ਜ਼ਰੂਰੀ ਵਿਟਾਮਿਨ ਅਤੇ ਮਿਨਰਲਸ ਪ੍ਰਦਾਨ ਕਰਦੀਆਂ ਹਨ। ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਜਾਂ ਹੈਲਦੀ ਡਾਈਟ ਫਾਲੋ ਕਰ ਰਹੇ ਹੋ, ਤਾਂ ਇਹ ਸਲਾਦ ਤੁਹਾਡੇ ਲਈ ਇਕ ਪਰਫੈਕਟ ਆਪਸ਼ਨ ਹੈ। ਇਸ ਨੂੰ ਲੰਚ, ਡਿਨਰ ਜਾਂ ਸ਼ਾਮ ਦੇ ਸਨੈਕ ਵਜੋਂ ਵੀ ਖਾਧਾ ਜਾ ਸਕਦਾ ਹੈ।
ਅੱਖਾਂ 'ਚ ਕਾਜਲ ਲਗਾਉਂਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ, ਨਹੀਂ ਤਾਂ ਹੋ ਸਕਦੈ ਨੁਕਸਾਨ
NEXT STORY