ਜਲੰਧਰ— ਸਰਦੀਆਂ 'ਚ ਸ਼ਾਮ ਦੇ ਸਮੇਂ ਜੇਕਰ ਕਬਾਬ ਖਾਣ ਨੂੰ ਮਿਲ ਜਾਣ ਤਾਂ ਸ਼ਾਮ ਦੀ ਚਾਹ ਦੀ ਗੱਲ ਹੀ ਕੁਝ ਹੋਰ ਹੋ ਜਾਂਦੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਚੁਕੰਦਰ ਦੇ ਕਬਾਬ ਬਣਾਉਣ ਦੀ ਵਿਧੀ ਦੱਸਣ ਜਾ ਰਹੇ ਹਾਂ । ਇਹ ਖਾਣ 'ਚ ਬਹੁਤ ਹੀ ਸੁਆਦ ਲਗਦੇ ਹਨ ਅਤੇ ਇਨ੍ਹਾਂ ਨੂੰ ਬਣਾਉਣਾ ਵੀ ਬਹੁਤ ਆਸਾਨ ਹੁੰਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਨੂੰ ਬਣਾਉਣ ਦਾ ਤਰੀਕੇ।
ਸਮੱਗਰੀ
- 2 ਚੁਕੰਦਰ ( ਬਾਰੀਕ ਕੱਟੀ ਹੋਈਆ)
- 1 ਕੱਪ ਟੋਫੂ
- 3-4 ਲਸਣ ਦੀ ਕਲੀਟ
- 1 ਚਮਚ ਅਦਰਕ
- 1 ਚਮਚ ਗਰਮ ਮਾਸਾਲਾ
- 1-2 ਚਮਚ ਲਾਲ ਮਿਰਚ ਪਾਊਡਰ
- 2 ਚਮਚ ਧਨੀਆ ( ਬਾਰੀਕ ਕੱਟਿਆ ਹੋਇਆ)
- 1-4 ਚਮਚ ਹਲਦੀ ਪਾਊਡਰ
- ਨਮਕ ਸੁਆਦ ਅਨੁਸਾਰ
- ਤੇਲ ਲੋੜ ਅਨੁਸਾਰ
ਵਿਧੀ
1. ਸਭ ਤੋਂ ਪਹਿਲਾਂ ਇੱਕ ਕੌਲੀ 'ਚ ਚੁਕੰਦਰ ਅਤੇ ਟੋਫੂ ਨੂੰ ਮਿਲਾ ਲਓ।
2. ਹੁਣ ਇਸ 'ਚ ਲਸਣ ਅਤੇ ਅਦਰਕ ਪਾ ਕੇ ਮਿਲਾਓ। ਉਸਦੇ ਬਾਅਦ ਹਲਦੀ, ਗਰਮ ਮਾਸਾਲਾ ਅਤੇ ਲਾਲ ਮਿਰਚ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ।
3. ਇਸਦੇ ਬਾਅਦ ਇਸ 'ਚ ਧਨੀਆ ਅਤੇ ਨਮਕ ਪਾ ਕੇ ਸਾਰੇ ਮਿਸ਼ਰਨ ਨੂੰ ਚੰਗੀ ਤਰ੍ਹਾਂ ਮਿਲਾ ਲਓ। ਹੁਣ ਇਸ ਮਿਸ਼ਰਨ ਦੀਆਂ ਛੋਟੀਆਂ -ਛੋਟੀਆਂ ਟਿੱਕਿਆਂ ਬਣਾ ਲਓ।
4. ਇੱਕ ਪੈਨ ਲਓ ਅਤੇ ਉਸ 'ਚ ਤੇਲ ਪਾ ਕੇ ਇਨ੍ਹਾਂ ਟਿੱਕਿਆਂ ਨੂੰ ਬਰਾਊਨ ਹੋਣ ਤੱਕ ਪਕਾ ਲਓ।
5. ਇਸਦੇ ਬਾਅਦ ਉੱਪਰ ਧਨੀਆ ਪਾ ਕੇ ਹਰੀ ਚਟਨੀ ਦੇ ਨਾਲ ਗਰਮਾਗਰਮ ਪਰੋਸੋ।
ਬੱਚੇ ਦੀ ਜ਼ਿੱਦ ਨੂੰ ਆਪਣੇ 'ਤੇ ਹਾਵੀ ਨਾ ਹੋਣ ਦਿਓ
NEXT STORY