ਵੈੱਬ ਡੈਸਕ - ਮਿੱਠਾ ਖਾਣ ਦੇ ਸ਼ੌਕੀਨ ਲੋਕ ਮਠਿਆਈਆਂ 'ਚ ਮਿਲਕ ਕੇਕ ਖਾਣਾ ਬਹੁਤ ਪਸੰਦ ਕਰਦੇ ਹਨ ਪਰ ਬਾਜ਼ਾਰ ਦੀ ਬਣੀ ਮਠਿਆਈ 'ਚ ਮਿਲਾਵਟੀ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ। ਅਜਿਹੇ 'ਚ ਇਹ ਸਿਹਤ ਲਈ ਹਾਨੀਕਾਰਕ ਸਾਬਤ ਹੋ ਸਕਦੀ ਹੈ, ਇਸ ਲਈ ਬਿਹਤਰ ਹੈ ਕਿ ਆਪਣੀ ਮਨਪਸੰਦ ਮਠਿਆਈ ਨੂੰ ਘਰ ਹੀ ਬਣਾਇਆ ਜਾਵੇ। ਮਿਲਕ ਕੇਕ ਨੂੰ ਤੁਸੀਂ ਘਰ ਬਹੁਤ 'ਚ ਆਸਾਨੀ ਨਾਲ ਬਣਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਘਰ ਹੀ ਮਿਲਕ ਕੇਕ ਬਣਾਉਣ ਦੀ ਰੈਸਿਪੀ ਦੱਸਦੇ ਹਾਂ।
ਸਮੱਗਰੀ :-
ਦੁੱਧ-3 ਲਿਟਰ
ਨਿੰਬੂ ਦਾ ਰਸ-2 ਚਮਚੇ (ਦੋ ਹਿੱਸਿਆਂ 'ਚ ਵੰਡਿਆ ਹੋਇਆ)
ਹਰੀ ਇਲਾਇਚੀ-1 ਚਮਚਾ
ਦੇਸੀ ਘਿਓ-1 ਚਮਚਾ
ਚੀਨੀ-250 ਗ੍ਰਾਮ
ਤੇਲ (ਟਰੇਅ ਨੂੰ ਗ੍ਰੀਸ ਕਰਨ ਲਈ)
ਬਾਦਾਮ (ਗਾਰਨਿਸ਼ ਲਈ)
ਵਿਧੀ :-
- ਸਭ ਤੋਂ ਪਹਿਲਾਂ ਇਕ ਕੜਾਹੀ 'ਚ ਦੁੱਧ ਪਾ ਕੇ ਉਬਾਲ ਲਓ। ਫਿਰ ਇਸ 'ਚ ਇਕ ਟੀ ਸਪੂਨ ਨਿੰਬੂ ਦਾ ਰਸ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ। ਧਿਆਨ ਰੱਖੋ ਕਿ ਦੁੱਧ ਨੂੰ ਲਗਾਤਾਰ ਹਿਲਾਉਂਦੇ ਰਹੋ ਤਾਂ ਕਿ ਦੁੱਧ ਫਟਣ 'ਤੇ ਪਾਣੀ ਵੱਖ ਨਾ ਹੋਵੇ। ਬਾਅਦ 'ਚ ਇਸ ਵਿਚ ਮੁੜ 1 ਟੇਬਲ ਸਪੂਨ ਨਿੰਬੂ ਰਸ ਪਾ ਕੇ ਉਦੋਂ ਤੱਕ ਹਿਲਾਓ ਜਦੋਂ ਤੱਕ ਦੁੱਧ ਸੰਘਣਾ ਨਾ ਹੋ ਜਾਵੇ।
- ਹੁਣ ਇਸ 'ਚ ਹਰੀ ਇਲਾਇਚੀ, ਦੇਸੀ ਘਿਓ ਅਤੇ ਚੀਨੀ ਪਾ ਕੇ ਮਿਕਸ ਕਰਦੇ ਹੋਏ ਪਕਾਓ। ਇਸ ਨੂੰ ਉਦੋਂ ਤੱਕ ਪਕਾਓ ਜਦੋਂ ਤੱਕ ਇਹ ਘਿਓ ਨਾ ਛੱਡ ਦੇਵੇ।
- ਇਸ ਤੋਂ ਬਾਅਦ ਟਰੇਅ 'ਚ ਤੇਲ ਲਗਾ ਕੇ ਗ੍ਰੀਸ ਕਰ ਲਓ ਤਾਂ ਕਿ ਮਿਸ਼ਰਣ ਨਾ ਚਿਪਕੇ।
-ਇਸ ਸਾਰੇ ਮਿਸ਼ਰਣ ਨੂੰ ਤੇਲ ਨਾਲ ਗ੍ਰੀਸ ਕੀਤੀ ਹੋਈ ਟਰੇਅ 'ਚ ਕੱਢ ਲਓ ਅਤੇ ਢੱਕ ਲਓ।
- ਸਾਰੀ ਰਾਤ ਇਸ ਨੂੰ ਢੱਕ ਕੇ ਰੱਖੋ। ਬਾਅਦ 'ਚ ਇਸ ਨੂੰ ਮਨਚਾਹੇ ਆਕਾਰ 'ਚ ਕੱਟ ਲਓ। ਲਓ ਜੀ ਤੁਹਾਡੇ ਖਾਣ ਲਈ ਮਿਲਕ ਕੇਕ ਬਣ ਕੇ ਤਿਆਰ ਹੈ। ਇਸ ਨੂੰ ਬਾਦਾਮ ਨਾਲ ਗਾਰਨਿਸ਼ ਕਰੋ।
ਨਾ ਡੀਜ਼ਲ, ਨਾ ਬਿਜਲੀ ਦੀਆਂ ਤਾਰਾਂ: ਜਾਣੋ ਕਿਵੇਂ ਚੱਲਦੀ ਹੈ ਭਾਰਤ ਦੀ ਹਾਈਡ੍ਰੋਜਨ ਟ੍ਰੇਨ 'ਨਮੋ ਗ੍ਰੀਨ ਰੇਲ'
NEXT STORY