ਇੰਟਰਨੈਸ਼ਨਲ ਡੈਸਕ: ਦੁਨੀਆ ਭਰ ਦੇ ਦੇਸ਼ਾਂ ਵਿਚ ਹੀਟਵੇਵ ਦਾ ਕਹਿਰ ਜਾਰੀ ਹੈ। ਯੂਰਪੀ ਦੇਸ਼ ਸਵਿਟਜ਼ਰਲੈਂਡ ਵਿੱਚ ਵੀ ਇਸ ਸਮੇਂ ਭਿਆਨਕ ਗਰਮੀ ਨੇ ਲੋਕਾਂ ਦਾ ਜੀਣਾ ਮੁਹਾਲ ਕਰ ਦਿੱਤਾ ਹੈ। ਤਾਪਮਾਨ ਵਿੱਚ ਹੋ ਰਹੇ ਲਗਾਤਾਰ ਵਾਧੇ ਨੂੰ ਦੇਖਦਿਆਂ ਜਿਨੇਵਾ ਦੇ ਪ੍ਰਸ਼ਾਸਨ ਅਤੇ ਸਿਨੇਮਾਘਰਾਂ ਨੇ ਬਜ਼ੁਰਗਾਂ ਨੂੰ ਗਰਮੀ ਤੋਂ ਬਚਾਉਣ ਲਈ ਇੱਕ ਬਹੁਤ ਹੀ ਸ਼ਲਾਘਾਯੋਗ ਅਤੇ ਅਨੋਖੀ ਪਹਿਲ ਸ਼ੁਰੂ ਕੀਤੀ ਹੈ। ਬਜ਼ੁਰਗਾਂ ਨੂੰ ਹੁਣ ਸਿਨੇਮਾਘਰਾਂ ਵਿੱਚ ਨਾ ਸਿਰਫ਼ ਮੁਫ਼ਤ ਫਿਲਮਾਂ ਦਿਖਾਈਆਂ ਜਾ ਰਹੀਆਂ ਹਨ, ਸਗੋਂ ਉਨ੍ਹਾਂ ਨੂੰ ਏਅਰ-ਕੰਡੀਸ਼ਨਿੰਗ (AC) ਦੀ ਠੰਡਕ ਵਿੱਚ ਸਮਾਂ ਬਿਤਾਉਣ ਦਾ ਮੌਕਾ ਵੀ ਦਿੱਤਾ ਜਾ ਰਿਹਾ ਹੈ।
ਮੌਸਮ ਵਿਗਿਆਨੀਆਂ ਅਨੁਸਾਰ ਇਸ ਸਾਲ ਜੂਨ ਦਾ ਮਹੀਨਾ ਸਵਿਟਜ਼ਰਲੈਂਡ ਦੇ ਇਤਿਹਾਸ ਦੇ ਸਭ ਤੋਂ ਗਰਮ ਮਹੀਨਿਆਂ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ। ਮੌਸਮ ਏਜੰਸੀ 'MeteoSuisse' ਨੇ ਚੇਤਾਵਨੀ ਦਿੱਤੀ ਹੈ ਕਿ ਸ਼ਹਿਰ ਵਿੱਚ ਤਾਪਮਾਨ 36 ਡਿਗਰੀ ਸੈਲਸੀਅਸ (97 ਡਿਗਰੀ ਫਾਰਨਹੀਟ) ਤੱਕ ਪਹੁੰਚ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਹੀਟਵੇਵ ਆਮ ਸਮੇਂ ਨਾਲੋਂ ਪਹਿਲਾਂ ਆਈ ਹੈ ਅਤੇ ਕਾਫੀ ਤੀਬਰ ਹੈ।
ਪੜ੍ਹੋ ਇਹ ਅਹਿਮ ਖ਼ਬਰ- ਸ਼ਕਤੀਸ਼ਾਲੀ ਭੂਚਾਲ ਦੇ ਝਟਕਿਆਂ ਨਾਲ ਕੰਬੇ ਜਾਪਾਨ ਅਤੇ ਵੈਨੇਜ਼ੁਏਲਾ, ਹੋਈ ਭਾਰੀ ਤਬਾਹੀ
ਸਿਨੇਮਾਘਰਾਂ ਦੇ ਮੈਨੇਜਰ ਲਾਰੈਂਟ ਡੁਟੋਇਟ ਨੇ ਦੱਸਿਆ ਕਿ ਜਿਵੇਂ-ਜਿਵੇਂ ਗਰਮੀ ਵਧ ਰਹੀ ਹੈ, ਸਿਨੇਮਾਘਰ ਲੋਕਾਂ ਲਈ ਰਾਹਤ ਦੀ ਥਾਂ ਬਣਦੇ ਜਾ ਰਹੇ ਹਨ। ਵੀਰਵਾਰ ਤੋਂ ਹੁਣ ਤੱਕ ਲਗਭਗ 650 ਬਜ਼ੁਰਗ ਨਾਗਰਿਕ ਇਸ ਮੁਫ਼ਤ ਸੇਵਾ ਦਾ ਲਾਭ ਉਠਾ ਚੁੱਕੇ ਹਨ। 82 ਸਾਲਾ ਡੈਨੀਅਲ ਗਿਲੀਅਰੋਨ ਵਰਗੇ ਸੈਂਕੜੇ ਬਜ਼ੁਰਗ ਹੁਣ ਘਰਾਂ ਦੀ ਤਪਸ਼ ਤੋਂ ਬਚਣ ਲਈ ਸਿਨੇਮਾਘਰਾਂ ਦਾ ਰੁਖ ਕਰ ਰਹੇ ਹਨ, ਜਿੱਥੇ ਉਹ ਫਿਲਮਾਂ ਦੇ ਨਾਲ-ਨਾਲ ਠੰਡੀ ਹਵਾ ਦਾ ਆਨੰਦ ਮਾਣ ਰਹੇ ਹਨ। ਪੂਰੇ ਯੂਰਪ ਵਿੱਚ ਪੈ ਰਹੀ ਇਸ ਭਿਆਨਕ ਗਰਮੀ ਦੌਰਾਨ ਬਜ਼ੁਰਗਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਸੀ। ਅਜਿਹੇ ਵਿੱਚ ਜਿਨੇਵਾ ਦੀ ਇਸ ਪਹਿਲ ਨੇ ਬਜ਼ੁਰਗਾਂ ਨੂੰ ਘਰੋਂ ਬਾਹਰ ਨਿਕਲਣ ਅਤੇ ਸਮਾਜਿਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਦੇ ਨਾਲ-ਨਾਲ ਸੁਰੱਖਿਅਤ ਮਾਹੌਲ ਪ੍ਰਦਾਨ ਕੀਤਾ ਹੈ। ਸਥਾਨਕ ਪ੍ਰਸ਼ਾਸਨ ਅਨੁਸਾਰ, ਇਸ ਮੁਹਿੰਮ ਦਾ ਉਦੇਸ਼ ਬਜ਼ੁਰਗਾਂ ਨੂੰ ਲੂ ਤੋਂ ਬਚਾਉਣਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਵੈਨੇਜ਼ੁਏਲਾ ਨੂੰ ਡਾਕਟਰੀ ਅਤੇ ਮਾਨਵਤਾਵਾਦੀ ਸਹਾਇਤਾ ਭੇਜੇਗਾ ਅਮਰੀਕਾ: ਮਾਰਕੋ ਰੂਬੀਓ
NEXT STORY