ਜਲੰਧਰ— ਮਿਲਕ ਪਾਊਡਰ ਇਕ ਅਜਿਹੀ ਚੀਜ਼ ਹੈ, ਜਿਸਨੂੰ ਲੋਕ ਕਿਚਨ ਕੈਬਨਿਟ 'ਚ ਰੱਖਦੇ ਹਨ। ਇਸ ਦਾ ਇਸਤੇਮਾਲ ਚਾਹ ਤੋਂ ਇਲਾਵਾ ਚਿਹਰੇ ਨੂੰ ਚਮਕਾਉਣ ਅਤੇ ਬੇਦਾਗ ਬਣਾਉਣ ਲਈ ਵੀ ਕੀਤਾ ਜਾਂਦਾ ਹੈ। ਮਹਿੰਗੀ ਬਾਜ਼ਾਰੀ ਕਰੀਮਾ 'ਤੇ ਜ਼ਿਆਦਾ ਰੁਪਏ ਖਰਚ ਕਰਨ ਤੋਂ ਬਾਅਦ ਵੀ ਜਦੋਂ ਤੁਹਾਨੂੰ ਇਹ ਨਤੀਜਾ ਨਹੀਂ ਮਿਲਦਾ ਤਾਂ ਪਰੇਸ਼ਾਨ ਨਾ ਹੋਵੋ। ਜੇਕਰ ਤੁਸੀਂ ਰੋਜ਼ਾਨਾ ਮਿਲਕ ਪਾਊਡਰ ਆਪਣੇ ਚਿਹਰੇ 'ਤੇ ਲਗਾਉਂਦੇ ਹੋ ਤਾਂ ਤੁਹਾਡੇ ਚਿਹਰੇ ਦਾ ਟੈਕਸਚਰ ਤਾਂ ਸੁਧਰੇਗਾ ਹੀ, ਨਾਲ ਹੀ ਨਿਖਾਰ ਵੀ ਆਏਗਾ।
1. ਨਿੰਬੂ ਦੇ ਰਸ ਨਾਲ ਮਿਲਕ ਪਾਊਡਰ
ਜਵਾਨ ਦਿੱਖਣ ਲਈ ਪਾਊਡਰ ਨੂੰ ਤਾਜੇ ਨਿੰਬੂ ਦੇ ਰਸ ਨਾਲ ਮਿਕਸ ਕਰਕੇ ਚਿਹਰੇ 'ਤੇ ਲਗਾਓ। 15ਮਿੰਟ ਬਾਅਦ ਇਸ ਨੂੰ ਪਾਣੀ ਨਾਲ ਧੋ ਲਓ। ਇਸ ਨਾਲ ਤੁਹਾਡਾ ਚਿਹਰਾ ਸਾਫ ਦਿਖੇਗਾ।
2. ਮਿਲਕ ਪਾਊਡਰ, ਪਪੀਤਾ ਅਤੇ ਗੁਲਾਬ ਜਲ
1 ਚਮਚ ਮਿਲਕ ਪਾਊਡਰ 1 ਚਮਚ ਪੀਸਿਆ ਹੋਇਆ ਪਪੀਤੇ ਦਾ ਪੇਸਟ ਅਤੇ 6-7 ਗੁਲਾਬ ਜਲ ਦੀਆਂ ਬੂੰਦਾਂ ਮਿਕਸ ਕਰ ਲਓ। ਇਸ ਪੈਕ ਨੂੰ ਚਿਹਰੇ 'ਤੇ 20 ਮਿੰਟ ਲਈ ਲਗਾਓ ਅਤੇ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲਓ।
3. ਮਿਲਕ ਪਾਊਡਰ ਅਤੇ ਮੁਲਤਾਨੀ ਮਿੱਟੀ
ਚਿਹਰੇ 'ਤੇ ਤੁਰੰਤ ਚਮਕ ਪਾਉਣ ਲਈ 1ਚਮਚ ਮਿਲਕ ਪਾਊਡਰ ਅਤੇ 2 ਚਮਚ ਮੁਲਤਾਨੀ ਮਿੱਟੀ ਮਿਲਾ ਕੇ ਉਸ 'ਚ ਥੋੜ੍ਹਾਂ ਜਿਹਾ ਗੁਲਾਬ ਜਲ ਮਿਲਾਓ। ਫਿਰ ਇਸ ਪੇਸਟ ਨੂੰ ਚਿਹਰੇ ਅਤੇ ਗਰਦਨ 'ਤੇ ਲਗਾਓ ਅਤੇ 20 ਮਿੰਟ ਬਾਅਦ ਕੋਸੇ ਪਾਣੀ ਨਾਲ ਧੋ ਲਓ।
4. ਮਿਲਕ ਪਾਊਡਰ ਅਤੇ ਕੇਸਰ
ਇਸ ਪੈਕ ਨੂੰ ਲਗਾਉਣ ਨਾਲ ਤੁਹਾਡੀਆਂ ਝੁਰੜੀਆਂ ਦੂਰ ਹੋ ਜਾਣਗੀਆਂ। ਇਸਨੂੰ ਬਣਾਉਣ ਲਈ 1ਚਮਚ ਮਿਲਕ ਪਾਊਡਰ ਅਤੇ ਕੇਸਰ ਦੇ 2 ਧਾਗਿਆਂ ਨੂੰ 1 ਚਮਚ ਨਿੰਬੂ ਦੇ ਰਸ ਨਾਲ ਮਿਕਸ ਕਰੋ। ਇਸ ਪੇਸਟ 1 ਚਿਹਰੇ 'ਤੇ 20 ਮਿੰਟ ਤਕ ਲਗਾ ਕੇ ਰੱਖੋ ਅਤੇ ਫਿਰ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲਓ।
5. ਮਿਲਕ ਪਾਊਡਰ ਅਤੇ ਸ਼ਹਿਦ
ਚਿਹਰੇ ਦੀਆਂ ਛਾਈਆਂ, ਐਕਨੇ ਅਤੇ ਬਲੈਕ ਹੈਡਸ ਮਿਟਾਉਣ ਲਈ ਤੁਸੀਂ ਮਿਲਕ ਪਾਊਡਰ ਅਤੇ ਸ਼ਹਿਦ ਨੂੰ ਗੁਲਾਬ ਜਲ ਨਾਲ ਮਿਕਸ ਕਰਕੇ ਲਗਾ ਸਕਦੇ ਹੋ। ਪੇਸਟ ਲਗਾਉਣ ਦੇ 15 ਮਿੰਟ ਬਾਅਦ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲਓ।
6. ਮਿਲਕ ਪਾਊਡਰ ਅਤੇ ਰਾਈਸ ਪਾਊਡਰ
1 ਚਮਚ ਮਿਲਕ ਪਾਊਡਰ ਨੂੰ 1 ਚਮਡ ਰਾਈਸ ਪਾਊਡਰ ਅਤੇ 2 ਚਮਚ ਸ਼ਹਿਦ ਨਾਲ ਮਿਕਸ ਕਰੋ। ਫਿਰ ਇਸ ਪੈਕ ਨੂੰ ਚਿਹਰੇ 'ਤੇ ਲਗਾ ਕੇ ਛੱਡ ਦਿਓ। ਇਸਨੂੰ ਧੋਣ ਵੇਲੇ ਚਿਹਰੇ 'ਤੇ ਹਲਕਾ ਜਿਹਾ ਪਾਣੀ ਲਗਾ ਕੇ ਇਸ ਨੂੰ ਗੋਲਾਈ 'ਚ ਰਗੜ ਕੇ ਛੁਡਾ ਦਿਓ ਅਤੇ ਸਾਫ ਪਾਣੀ ਨਾਲ ਚਿਹਰਾ ਧੋ ਲਓ, ਚਿਹਰਾ ਨਿਖਰ ਜਾਵੇਗਾ।
ਸੜਕ ਅਤੇ ਸ਼ਾਪਿੰਗ ਮਾਲ ਵਿਚਕਾਰ ਬਣੀਆਂ ਇਹ ਜੱਦੀ ਇਮਾਰਤਾਂ
NEXT STORY