ਵੈੱਬ ਡੈਸਕ- ਫੈਸ਼ਨ ਦੀ ਦੁਨੀਆ ’ਚ ਰੰਗਾਂ ਦਾ ਜਾਦੂ ਹਮੇਸ਼ਾ ਤੋਂ ਰਿਹਾ ਹੈ, ਪਰ ਅੱਜਕਲ ਮਲਟੀਕਲਰ ਆਊਟਫਿਟਸ ਮੁਟਿਆਰਾਂ ਅਤੇ ਔਰਤਾਂ ਵਿਚਾਲੇ ਸਭ ਤੋਂ ਜ਼ਿਆਦਾ ਟ੍ਰੈਂਡ ’ਚ ਹਨ। ਹਰ ਮੌਕੇ ’ਤੇ ਅਟ੍ਰੈਕਟਿਵ ਅਤੇ ਸਟਾਈਲਿਸ਼ ਦਿਸਣ ਦੀ ਚਾਹ ਰੱਖਣ ਵਾਲੀਆਂ ਮੁਟਿਆਰਾਂ ਹੁਣ ਸਿੰਗਲ ਜਾਂ ਡਿਊਲ ਕਲਰ ਦੀ ਜਗ੍ਹਾ ਮਲਟੀਕਲਰ ਡਰੈੱਸਾਂ ਨੂੰ ਵਧੇਰੇ ਪਸੰਦ ਕਰ ਰਹੀਆਂ ਹਨ। ਇੰਡੀਅਨ ਹੋਵੇ ਜਾਂ ਵੈਸਟਰਨ, ਮਲਟੀਕਲਰ ਦਾ ਜਲਵਾ ਹਰ ਲੁੱਕ ’ਚ ਛਾਇਆ ਹੋਇਆ ਹੈ। ਮੁਟਿਆਰਾਂ ਅਤੇ ਔਰਤਾਂ ਨੂੰ ਅਜਿਹੀ ਡਰੈੱਸ ਪਸੰਦ ਹੁੰਦੀ ਹੈ, ਜੋ ਉਨ੍ਹਾਂ ਨੂੰ ਯੂਨੀਕ ਅਤੇ ਡਿਫਰੈਂਟ ਦਿਖਾਏ।
ਇਹੀ ਕਾਰਨ ਹੈ ਕਿ ਪਾਰਟੀ, ਫੰਕਸ਼ਨ, ਰੈਂਪ ਵਾਕ ਤੋਂ ਲੈ ਕੇ ਰੋਜ਼ਮੱਰਾ ਦੀ ਲਾਈਫ ਤੱਕ ਹਰ ਜਗ੍ਹਾ ਮਲਟੀਕਲਰ ਆਊਟਫਿਟਸ ਨਜ਼ਰ ਆਉਂਦੇ ਹਨ। ਕੁਝ ਮੁਟਿਆਰਾਂ ਨੂੰ ਸਿੰਗਲ ਕਲਰ ਪਸੰਦ ਹੈ ਤੇ ਕੁਝ ਡਿਊਲ ਕੰਟ੍ਰਾਸਟ ਚੁਣਦੀਆਂ ਹਨ ਪਰ ਮਲਟੀਕਲਰ ਦਾ ਕ੍ਰੇਜ਼ ਕਦੇ ਘੱਟ ਨਹੀਂ ਹੁੰਦਾ। ਬਾਲੀਵੁੱਡ ਅਦਾਕਾਰਾਂ ਤੋਂ ਲੈ ਕੇ ਮਾਡਲਾਂ ਤੱਕ ਰੈੱਡ ਕਾਰਪੈੱਟ ਅਤੇ ਰੈਂਪ ’ਤੇ ਮਲਟੀਕਲਰ ਗਾਊਨ, ਡਰੈੱਸ ਅਤੇ ਲਹਿੰਗਿਆਂ ’ਚ ਨਜ਼ਰ ਆਉਂਦੀਆਂ ਹਨ। ਇੰਡੀਅਨ ਡਰੈੱਸ ’ਚ ਮਲਟੀਕਲਰ ਸੂਟ, ਲਹਿੰਗਾ ਚੋਲੀ ਅਤੇ ਸਾੜ੍ਹੀਆਂ ਮੁਟਿਆਰਾਂ ਦੀ ਪਹਿਲੀ ਪਸੰਦ ਬਣ ਗਈਆਂ ਹਨ। ਇਨ੍ਹਾਂ ’ਚ ਡਾਟ ਪ੍ਰਿੰਟ, ਲਾਈਨ ਪ੍ਰਿੰਟ, ਜ਼ਿਗਜ਼ੈਗ ਪ੍ਰਿੰਟ, ਫਲਾਵਰ ਪ੍ਰਿੰਟ ਦੇ ਨਾਲ ਮਲਟੀਕਲਰ ਐਂਬ੍ਰਾਇਡਰੀ ਦਾ ਕੰਮ ਵੀ ਖੂਬ ਦੇਖਿਆ ਜਾ ਰਿਹਾ ਹੈ।
ਸਿੰਪਲ ਸੂਟ ਦੇ ਨਾਲ ਮਲਟੀਕਲਰ ਦੁਪੱਟਾ ਸਟਾਈਲ ਕਰਨਾ ਵੀ ਅੱਜਕਲ ਟ੍ਰੈਂਡ ’ਚ ਹੈ। ਇਹ ਡਰੈੱਸਾਂ ਪਹਿਨਣ ਵਾਲੀਆਂ ਮੁਟਿਆਰਾਂ ਅਤੇ ਔਰਤਾਂ ਨੂੰ ਫ੍ਰੈਸ਼ ਅਤੇ ਖਿੜੀ-ਖਿੜੀ ਲੁੱਕ ਦਿੰਦੀਆਂ ਹਨ, ਇਸ ਲਈ ਗਰਮੀਆਂ ’ਚ ਇਨ੍ਹਾਂ ਦੀ ਡਿਮਾਂਡ ਹੋਰ ਵਧ ਜਾਂਦੀ ਹੈ। ਵੈਸਟਰਨ ਵੀਅਰ ’ਚ ਵੀ ਮਲਟੀਕਲਰ ਟਾਪ, ਪਾਰਟੀ ਵੀਅਰ ਡਰੈੱਸ, ਫਰਾਕ ਅਤੇ ਬਾਟਮਵੀਅਰ ਦਾ ਕ੍ਰੇਜ਼ ਵਧਿਆ ਹੈ। ਮਾਰਕੀਟ ’ਚ ਮਲਟੀਕਲਰ ਪਲਾਜ਼ੋ, ਗਰਾਰਾ ਤੋਂ ਲੈ ਕੇ ਲਾਂਗ ਸਕਰਟ ਤੱਕ ਆਸਾਨੀ ਨਾਲ ਮਿਲ ਜਾਂਦੀਆਂ ਹਨ। ਇੰਡੋ-ਵੈਸਟਰਨ ਲੁੱਕ ’ਚ ਮਲਟੀਕਲਰ ਕੁੜਤੀ ਦੇ ਨਾਲ ਡੈਨਿਮ ਜਾਂ ਸਕਰਟ ਦਾ ਕੰਬੀਨੇਸ਼ਨ ਮੁਟਿਆਰਾਂ ਨੂੰ ਸਟਾਈਲਿਸ਼ ਅਪੀਲ ਦਿੰਦਾ ਹੈ।
ਮਲਟੀਕਲਰ ਆਊਟਫਿਟਸ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਨ੍ਹਾਂ ਦੇ ਨਾਲ ਅਸੈਸਰੀਜ਼ ਅਤੇ ਜਿਊਲਰੀ ਮੈਚ ਕਰਨਾ ਆਸਾਨ ਹੈ। ਮੁਟਿਆਰਾਂ ਕਿਸੇ ਵੀ ਇਕ ਕਲਰ ਦੀ ਜਿਊਲਰੀ, ਝੁਮਕੀ ਜਾਂ ਬੈਗ ਕੈਰੀ ਕਰ ਕੇ ਪੂਰੀ ਲੁੱਕ ਨੂੰ ਨਿਖਾਰ ਲੈਂਦੀਆਂ ਹਨ। ਗੋਲਡਨ, ਸਿਲਵਰ ਤੋਂ ਲੈ ਕੇ ਕਲਰਫੁਲ ਆਕਸੀਡਾਈਜ਼ਡ ਜਿਊਲਰੀ ਤੱਕ ਹਰ ਚੀਜ਼ ਇਨ੍ਹਾਂ ਡਰੈੱਸਾਂ ਦੇ ਨਾਲ ਫਿੱਟ ਬੈਠਦੀ ਹੈ।
ਕੁੱਲ ਮਿਲਾ ਕੇ, ਮਲਟੀਕਲਰ ਆਊਟਫਿਟਸ ਸਟਾਈਲ, ਯੂਨੀਕਨੈੱਸ ਅਤੇ ਫ੍ਰੈਸ਼ਨੈੱਸ ਦਾ ਪਰਫੈਕਟ ਕੋਂਬੋ ਹਨ। ਬਾਜ਼ਾਰ ਵੀ ਮੁਟਿਆਰਾਂ ਦੀ ਪਸੰਦ ਨੂੰ ਦੇਖਦੇ ਹੋਏ ਹਰ ਤਰ੍ਹਾਂ ਦੇ ਮਲਟੀਕਲਰ ਆਊਟਫਿਟਸ, ਦੁਪੱਟੇ ਅਤੇ ਅਸੈਸਰੀਜ਼ ਨਾਲ ਭਰੇ ਪਏ ਹਨ। ਗਰਮੀਆਂ ਹੋਣ ਜਾਂ ਵਿਆਹਾਂ ਦਾ ਸੀਜ਼ਨ, ਮਲਟੀਕਲਰ ਦਾ ਟ੍ਰੈਂਡ ਹਰ ਲੁੱਕ ਨੂੰ ਖਾਸ ਬਣਾ ਰਿਹਾ ਹੈ।
ਰਾਤ ਦੇ ਬਚੇ ਹੋਏ ਚੌਲਾਂ ਦੀ ਬਣਾਓ ਟੇਸਟੀ ਤੇ ਕੁਰਕੁਰੀ ਟਿੱਕੀਆਂ
NEXT STORY