ਨਵੀਂ ਦਿੱਲੀ— ਤੁਸੀਂ ਘਰ 'ਚ ਜਾਂ ਬਾਜ਼ਾਰ 'ਚ ਚਾਟ ਤਾਂ ਬਹੁਤ ਵਾਰ ਖਾਧੀ ਹੈ, ਕਿਉਂਕਿ ਚਾਟ ਦਾ ਨਾਂ ਸੁਣ ਦੇ ਹੀ ਹਰ ਕਿਸੇ ਦੇ ਮੂੰਹ 'ਚੋਂ ਪਾਣੀ ਆ ਹੀ ਜਾਂਦਾ ਹੈ। ਇਹ ਵੱਡਿਆਂ ਤੋਂ ਲੈ ਕੇ ਛੋਟੇ ਬੱਚਿਆਂ ਤਕ ਸਭ ਨੂੰ ਪਸੰਦ ਆਉਂਦੀ ਹੈ। ਪਾਪੜੀ ਚਾਟ, ਫਰੂਟ ਚਾਟ ਤਾਂ ਤੁਸੀਂ ਬਹੁਤ ਵਾਰ ਖਾਧੀ ਹੋਵੇਗੀ ਪਰ ਅੱਜ ਅਸੀਂ ਤੁਹਾਨੂੰ ਇਡਲੀ ਚਾਟ ਬਣਾਉਣ ਦੀ ਰੈਸਿਪੀ ਦੱਸਣ ਜਾ ਰਹੇ ਹਾਂ। ਇਹ ਬਣਾਉਣ 'ਚ ਆਸਾਨ ਹੋਣ ਦੇ ਨਾਲ-ਨਾਲ ਇਹ ਖਾਣ 'ਚ ਕਾਫ਼ੀ ਸੁਆਦ ਹੁੰਦੀ ਤਾਂ ਚਲੋ ਜਾਣਦੇ ਹਾਂ ਘਰ 'ਚ ਇਡਲੀ ਚਾਟ ਬਣਾਉਣ ਦੀ ਰੈਸਿਪੀ।
ਸਮੱਗਰੀ
ਇਡਲੀ-5 ਪੀਸ
ਕਸ਼ਮੀਰੀ ਮਿਰਚ ਪਾਊਡਰ-1 ਚਮਚਾ
ਲੂਣ- 1/4 ਚਮਚਾ
ਦਹੀਂ-1 ਕੱਪ
ਹਰੀ ਮਿਰਚ-2
ਹਰਾ ਧਨੀਆ-ਲੋੜ ਅਨੁਸਾਰ
ਉੜਦ ਦਾਲ-1 ਚਮਚਾ
ਕੜੀ ਪੱਤੇ-ਲੋੜ ਅਨੁਸਾਰ
ਚੌਲਾਂ ਦਾ ਪਾਊਡਰ-3 ਚਮਚੇ
ਹਿੰਗ-1/2 ਚਮਚਾ
ਪਾਣੀ-1/2 ਕੱਪ
ਨਾਰੀਅਲ-1/2 ਕੱਪ (ਕੱਦੂਕਸ ਕੀਤਾ ਹੋਇਆ)
ਅਦਰਕ-1 ਇੰਚ
ਸਰ੍ਹੋਂ ਦੇ ਬੀਜ-1/4 ਚੱਮਚ
ਪਿਆਜ਼-2
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਇਡਲੀ ਨੂੰ ਟੁੱਕੜਿਆਂ 'ਚ ਕੱਟ ਲਓ। ਇਸ ਤੋਂ ਬਾਅਦ ਕੌਲੀ 'ਚ ਚੌਲਾਂ ਦਾ ਪਾਊਡਰ, ਮਿਰਚ ਪਾਊਡਰ, ਹਿੰਗ ਪਾਊਡਰ, ਲੂਣ ਅਤੇ ਪਾਣੀ ਨੂੰ ਮਿਲਾ ਕੇ ਇਕ ਪਤਲਾ ਪੇਸਟ ਬਣਾ ਲਓ। ਫਿਰ ਘੱਟ ਗੈਸ 'ਤੇ ਇਕ ਕੜਾਈ 'ਚ ਨਾਰੀਅਲ ਤੇਲ ਗਰਮ ਕਰੋ।
2. ਫਿਰ ਇਡਲੀ ਕਿਊਬਸ ਨੂੰ ਮਿਸ਼ਰਣ 'ਚ ਡਿੱਪ ਕਰਕੇ ਭੂਰੇ ਹੋਣ ਤੱਕ ਭੁੰਨੋ ਅਤੇ ਉਨ੍ਹਾਂ ਨੂੰ ਵੱਖ ਰੱਖ ਦਿਓ।
3. ਇਸ ਤੋਂ ਬਾਅਦ ਦੂਜੀ ਕੌਲੀ 'ਚ ਨਾਰੀਅਲ, ਹਰੀ ਮਿਰਚ, ਅਦਰਕ, ਧਨੀਏ ਦੀਆਂ ਪੱਤੀਆਂ ਅਤੇ ਲੂਣ ਨੂੰ ਇਕੱਠਾ ਗਰਾਇੰਡ ਕਰ ਲਓ ਫਿਰ ਇਸ 'ਚ ਦਹੀਂ ਮਿਲਾਓ ਤੇ ਸਾਈਡ 'ਤੇ ਰੱਖ ਦਿਓ।
4. ਫਿਰ ਪੈਨ 'ਚ ਥੋੜ੍ਹਾ ਜਿਹਾ ਨਾਰੀਅਲ ਦਾ ਤੇਲ ਗਰਮ ਕਰੋ। ਫਿਰ ਇਸ 'ਚ ਉੜਦ ਦੀ ਦਾਲ ਅਤੇ ਸਰ੍ਹੋਂ ਦੇ ਦਾਣੇ ਪਾ ਕੇ ਹਲਕਾ ਭੁੰਨੋ।
5. ਫਿਰ ਇਸ 'ਤੇ ਦਹੀਂ, ਫਰਾਈ ਕੀਤੇ ਹੋਏ ਗੰਢੇ, ਧਨੀਆ, ਹਰੀ ਮਿਰਚ ਨਾਲ ਗਾਰਨਿਸ਼ ਕਰੋ।
6. ਤੁਹਾਡੀ ਇਡਲੀ ਚਾਟ ਬਣ ਕੇ ਤਿਆਰ ਹੈ। ਇਸ ਨੂੰ ਆਪ ਵੀ ਖਾਓ 'ਤੇ ਬੱਚਿਆਂ ਨੂੰ ਵੀ ਖੁਵਾਓ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਬਿਊਟੀ ਟਿਪਸ : ਨਹੁੰਆਂ 'ਤੇ ਨੇਲ ਪਾਲਿਸ਼ ਨੂੰ ਲੰਬੇ ਸਮੇਂ ਤੱਕ ਬਰਕਰਾਰ ਰੱਖਣ ਲਈ ਅਪਣਾਓ ਇਹ ਟਿਪਸ
NEXT STORY