ਜਲੰਧਰ: ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਲੋਕਾਂ ਦੀ ਪਸੰਦੀਦਾ ਮੂੰਗਫਲੀ ਵੀ ਬਾਜ਼ਾਰ 'ਚ ਆ ਗਈ ਹੈ। ਬਹੁਤ ਸਾਰੇ ਲੋਕ ਇਸ ਨੂੰ ਖਾਣਾ ਪਸੰਦ ਕਰਦੇ ਹਨ। ਅੱਜ ਅਸੀਂ ਤੁਹਾਡੇ ਲਈ ਮੂੰਗਫਲੀ ਨਾਲ ਤਿਆਰ ਚਟਨੀ ਦੀ ਰੈਸਿਪੀ ਲੈ ਕੇ ਆਏ ਹਾਂ। ਆਮ ਤੌਰ 'ਤੇ ਲੋਕ ਪੁਦੀਨੇ ਦੀ ਅਤੇ ਕੱਚੀ ਅੰਬੀ ਦੀ ਚਟਨੀ ਬਣਾਉਂਦੇ ਹਨ ਪਰ ਮੂੰਗਫਲੀ ਦੀ ਚਟਨੀ ਵੀ ਤੁਹਾਨੂੰ ਬਹੁਤ ਪਸੰਦ ਆਵੇਗੀ। ਇਹ ਖਾਣ 'ਚ ਬਹੁਤ ਸੁਆਦ ਹੁੰਦੀ ਹੈ।
ਇਹ ਵੀ ਪੜ੍ਹੋ:ਬੱਚਿਆਂ ਨੂੰ ਖਾਣੇ 'ਚ ਬਹੁਤ ਪਸੰਦ ਆਵੇਗੀ ਪਨੀਰ ਮਖਮਲੀ, ਬਣਾਓ ਇਸ ਵਿਧੀ ਨਾਲ
ਸਮੱਗਰੀ
ਮੂੰਗਫਲੀ-ਇਕ ਕੌਲੀ
ਲਸਣ-7-8 ਕਲੀਆ
ਹਰੀ ਮਿਰਚ-2-3 ਕੱਟੀ ਹੋਈ
ਕੜੀ ਪੱਤਾ-4-5
ਨਮਕ ਸੁਆਦ ਅਨੁਸਾਰ
ਤੇਲ-2-3 ਚਮਚ
ਪਾਣੀ ਲੋੜ ਅਨੁਸਾਰ
ਇਹ ਵੀ ਪੜ੍ਹੋ:ਇਨ੍ਹਾਂ ਹਾਲਤਾਂ 'ਚ ਭੁੱਲ ਕੇ ਵੀ ਨਾ ਕਰੋ 'ਗਲੋਅ' ਦੀ ਵਰਤੋਂ, ਫ਼ਾਇਦੇ ਦੀ ਜਗ੍ਹਾ ਹੋਵੇਗਾ ਨੁਕਸਾਨ
ਬਣਾਉਣ ਦੀ ਵਿਧੀ:
ਸਭ ਤੋਂ ਪਹਿਲਾਂ ਹੌਲੀ ਅੱਗ 'ਤੇ ਪੈਨ ਗਰਮ ਕਰੋ। ਪੈਨ ਦੇ ਗਰਮ ਹੁੰਦੇ ਹੀ ਮੂੰਗਫਲੀ ਪਾ ਕੇ ਭੁੰਨੋ ਅਤੇ ਗੈਸ ਬੰਦ ਕਰ ਦਿਓ। ਮੂੰਗਫਲੀ ਨੂੰ ਇਕ ਕੌਲੀ 'ਚ ਕੱਢ ਕੇ ਠੰਢਾ ਕਰ ਲਓ ਅਤੇ ਫਿਰ ਇਸ ਦੇ ਛਿਲਕੇ ਉਤਾਰ ਲਓ। ਹੁਣ ਇਕ ਮਿਕਸਰ 'ਚ ਮੂੰਗਫਲੀ, ਲਸਣ, ਹਰੀ ਮਿਰਚ, ਪਾਣੀ ਪਾ ਕੇ ਪੀਸ ਲਓ। ਇਸ ਮਿਕਸ ਸਮੱਗਰੀ ਨੂੰ ਇਕ ਕੌਲੀ 'ਚ ਕੱਢ ਕੇ ਰੱਖ ਲਓ। ਦੁਬਾਰਾ ਘੱਟ ਗੈਸ 'ਤੇ ਪੈਨ 'ਚ ਤੇਲ ਗਰਮ ਕਰ ਕੇ ਰੱਖੋ। ਤੇਲ ਦੇ ਗਰਮ ਹੁੰਦੇ ਹੀ ਰਾਈ ਅਤੇ ਕੜੀ ਪੱਤਾ ਪਾ ਕੇ ਮਸਾਲਾ ਤਿਆਰ ਕਰੋ ਅਤੇ ਤੁਰੰਤ ਚਟਨੀ 'ਤੇ ਪਾ ਲਓ। ਤੁਹਾਡੇ ਮੂੰਗਫਲੀ ਦੀ ਚਟਨੀ ਬਣ ਕੇ ਤਿਆਰ ਹੈ, ਇਸ ਨੂੰ ਰੋਟੀ ਜਾਂ ਪਰਾਂਠੇ ਨਾਲ ਆਪ ਵੀ ਖਾਓ ਅਤੇ ਆਪਣੇ ਪਰਿਵਾਰ ਨੂੰ ਖਾਣ ਲਈ ਦਿਓ।
ਗੁਣਗੁਣੇ ਪਾਣੀ ’ਚ ‘ਸ਼ਹਿਦ’ ਮਿਲਾ ਕੇ ਪੀਣ ਨਾਲ ਹੋਣਗੇ ਬੇਮਿਸਾਲ ਫ਼ਾਇਦੇ, ਦੂਰ ਹੋਣਗੀਆਂ ਇਹ ਬੀਮਾਰੀਆਂ
NEXT STORY