ਜੰਮੂ : ਅੱਜਕੱਲ ਦੀਆਂ ਔਰਤਾਂ ਤੇ ਮੁਟਿਆਰਾਂ ਫੈਸ਼ਨ ਨੂੰ ਲੈ ਕੇ ਕਾਫ਼ੀ ਜਾਗਰੂਕ ਹਨ। ਹਰ ਕੋਈ ਚਾਹੁੰਦਾ ਹੈ ਕਿ ਉਹ ਹਰ ਮੌਕੇ ’ਤੇ ਵੱਖ ਤੇ ਸੁੰਦਰ ਦਿਸੇ। ਇਸੇ ਚਾਹਤ ’ਚ ਤਰ੍ਹਾਂ-ਤਰ੍ਹਾਂ ਦੇ ਨਵੇਂ ਡਿਜ਼ਾਈਨ ਤੇ ਫੈਸ਼ਨ ਦੇ ਕੱਪੜੇ ਟਰੈਂਡ ’ਚ ਆ ਰਹੇ ਹਨ। ਕਿਸੇ ਨੂੰ ਫੁੱਲ ਪ੍ਰਿੰਟਿਡ ਡਰੈੱਸ ਪਸੰਦ ਹੈ ਤਾਂ ਕਿਸੇ ਨੂੰ ਪਲੇਨ ਸਾਦੇ ਰੰਗ ਦੀ ਡਰੈੱਸ ’ਚ ਦੇਖਿਆ ਜਾ ਸਕਦਾ ਹੈ। ਫੈਸ਼ਨ ਹੁਣ ਸਿਰਫ਼ ਕੱਪੜੇ ਪਹਿਨਣ ਤੱਕ ਸੀਮਤ ਨਹੀਂ ਰਿਹਾ, ਸਗੋਂ ਇਹ ਪਰਸਨੈਲਿਟੀ ਨੂੰ ਦਿਖਾਉਣ ਦਾ ਜ਼ਰੀਆ ਬਣ ਗਿਆ ਹੈ। ਇੰਡੀਅਨ ਹੋਵੇ ਜਾਂ ਵੈਸਟਰਨ, ਦੋਵਾਂ ਹੀ ਸਟਾਈਲ ’ਚ ਇਹ ਵੈਰਾਇਟੀ ਸਾਫ਼ ਦਿਸਦੀ ਹੈ।
ਜਿੱਥੇ ਪ੍ਰਿੰਟਿਡ ਡਰੈੱਸ ਨੂੰ ਮੁਟਿਆਰਾਂ ਆਊਟਿੰਗ, ਪਿਕਨਿਕ ਅਤੇ ਸ਼ਾਪਿੰਗ ਦੌਰਾਨ ਪਹਿਨਣਾ ਪਸੰਦ ਕਰਦੀਆਂ ਹਨ, ਉੱਥੇ ਹੀ ਪਲੇਨ ਸੂਟ, ਡਰੈੱਸ ਤੇ ਪਾਰਟੀ ਵੀਅਰ ਨੂੰ ਪਾਰਟੀ, ਫੰਕਸ਼ਨ ਤੇ ਆਫ਼ਿਸ ਮੀਟਿੰਗ ਲਈ ਚੁਣਿਆ ਜਾਂਦਾ ਹੈ। ਪ੍ਰਿੰਟਿਡ ਕੱਪੜੇ ਜਿੱਥੇ ਚੰਚਲਤਾ ਅਤੇ ਫ੍ਰੈੱਸ਼ਨੈੱਸ ਦਾ ਅਹਿਸਾਸ ਕਰਵਾਉਂਦੇ ਹਨ, ਉੱਥੇ ਹੀ ਪਲੇਨ ਕੱਪੜੇ ਸਾਦਗੀ ਅਤੇ ਐਲੀਗੈਂਸ ਦਾ ਪ੍ਰਤੀਕ ਮੰਨੇ ਜਾਂਦੇ ਹਨ। ਹੁਣ ਇਸ ’ਚ ਇਕ ਨਵਾਂ ਟਰੈਂਡ ਜੁੜਿਆ ਹੈ, ਜੋ ਮਿਕਸ ਐਂਡ ਮੈਚ ਹੈ। ਕਈ ਔਰਤਾਂ ਤੇ ਮੁਟਿਆਰਾਂ ਅਜਿਹੀਆਂ ਹਨ, ਜੋ ਇਨ੍ਹਾਂ ਦੋਵਾਂ ਨੂੰ ਮਿਲਾ ਕੇ ਪਹਿਨਣਾ ਪਸੰਦ ਕਰਦੀਆਂ ਹਨ। ਉਨ੍ਹਾਂ ਨੂੰ ਅਜਿਹਾ ਕੰਬੀਨੇਸ਼ਨ ਚਾਹੀਦਾ ਹੈ, ਜੋ ਉਨ੍ਹਾਂ ਨੂੰ ਥੋੜ੍ਹਾ ਯੂਨੀਕ ਅਤੇ ਡਿਫ਼ਰੈਂਟ ਲੁੱਕ ਦੇਵੇ। ਇਹੋ ਕਾਰਨ ਹੈ ਕਿ ਮਾਰਕੀਟ ’ਚ ਵੀ ਪਲੇਨ-ਪ੍ਰਿੰਟਿਡ ਦਾ ਕੰਬੀਨੇਸ਼ਨ ਖ਼ੂਬ ਦੇਖਿਆ ਜਾ ਸਕਦਾ ਹੈ। ਇਹ ਸਟਾਈਲ ਬਜਟ ’ਚ ਵੀ ਫਿੱਟ ਬੈਠਦਾ ਹੈ, ਕਿਉਂਕਿ ਇਕ ਹੀ ਪ੍ਰਿੰਟਿਡ ਟਾਪ ਨੂੰ ਵੱਖ-ਵੱਖ ਪਲੇਨ ਬਾਟਮ ਦੇ ਨਾਲ ਪਹਿਨ ਕੇ ਵੱਖ-ਵੱਖ ਲੁੱਕ ਬਣਾਈਆਂ ਜਾ ਸਕਦੀਆਂ ਹਨ। ਜੇਕਰ ਸੂਟ ਦੀ ਗੱਲ ਕਰੀਏ ਤਾਂ ਕੁੜਤੀ ਦੇ ਨਾਲ ਪ੍ਰਿੰਟਿਡ ਬਾਟਮ ਜਾਂ ਪ੍ਰਿੰਟਿਡ ਕੁੜਤੀ ਦੇ ਨਾਲ ਪਲੇਨ ਬਾਟਮ ਦਾ ਰੁਝਾਨ ਵਧਿਆ ਹੈ।
ਵੈਸਟਰਨ ਡਰੈੱਸ ’ਚ ਵੀ ਇਹੋ ਦੇਖਿਆ ਜਾ ਰਿਹਾ ਹੈ। ਕਈ ਵਾਰ ਪਲੇਨ ਸ਼ਰਟ ਦੇ ਨਾਲ ਪ੍ਰਿੰਟਿਡ ਬਾਟਮ ਅਤੇ ਪ੍ਰਿੰਟਿਡ ਟਾਪ ਦੇ ਨਾਲ ਪਲੇਨ ਬਾਟਮ ਜਿਵੇਂ ਪਲਾਜ਼ੋ, ਫਲੇਅਰ, ਫਾਰਮਲ ਪੈਂਟ ਕਾਫ਼ੀ ਜੱਚਦੇ ਹਨ। ਮੁਟਿਆਰਾਂ ਆਫ਼ਿਸ ’ਚ ਫਾਰਮਲ ਪੈਂਟ ਦੇ ਨਾਲ ਪ੍ਰਿੰਟਿਡ ਸ਼ਰਟ ਅਤੇ ਕਾਲਜ ’ਚ ਜੀਨਸ ਦੇ ਨਾਲ ਪ੍ਰਿੰਟਿਡ ਕ੍ਰਾਪ ਟਾਪ ਪਹਿਨਣਾ ਪਸੰਦ ਕਰ ਰਹੀਆਂ ਹਨ। ਮਾਰਕੀਟ ’ਚ ਇਸ ਤਰ੍ਹਾਂ ਦੇ ਕਈ ਕੋ-ਆਰਡ ਸੈੱਟ ਵੀ ਉਪਲਬਧ ਹਨ, ਉੱਥੇ ਹੀ ਕੁਝ ਮੁਟਿਆਰਾਂ ਆਪਣੀ ਮਰਜ਼ੀ ਨਾਲ ਵੀ ਇਸ ਨੂੰ ਮਿਕਸ-ਮੈਚ ਕਰ ਕੇ ਪਹਿਨਣਾ ਪਸੰਦ ਕਰਦੀਆਂ ਹਨ। ਇਹੋ ਕਾਰਨ ਹੈ ਕਿ ਤਰ੍ਹਾਂ-ਤਰ੍ਹਾਂ ਦੇ ਪ੍ਰਿੰਟ ਜਿਵੇਂ ਫਲਾਵਰ ਪ੍ਰਿੰਟ, ਲਾਈਨ ਪ੍ਰਿੰਟ, ਡੌਟ ਪ੍ਰਿੰਟ ਵਾਲੇ ਟਾਪ, ਟੀ-ਸ਼ਰਟ ਅਤੇ ਸ਼ਰਟ ਦੇ ਨਾਲ ਜੀਨਸ ਭਾਵ ਪਲੇਨ ਬਾਟਮ ਜਾਂ ਸ਼ਾਰਟ ਸਕਰਟ ਨੂੰ ਸਟਾਈਲ ਕਰਦੇ ਦੇਖਿਆ ਜਾ ਸਕਦਾ ਹੈ। ਕਈ ਵਾਰ ਪ੍ਰਿੰਟਿਡ ਬਾਟਮ ਦੇ ਨਾਲ ਪਲੇਨ ਟਾਪ, ਕ੍ਰਾਪ ਟਾਪ ਅਤੇ ਸ਼ਰਟ ਵੀ ਪਹਿਨੀ ਜਾਂਦੀ ਹੈ, ਜੋ ਕਾਫ਼ੀ ਯੂਨੀਕ ਲੁੱਕ ਦਿੰਦੇ ਹਨ।
ਇਸ ਟਰੈਂਡ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਸ ਨੂੰ ਕਾਲਜ ਤੋਂ ਲੈ ਕੇ ਆਫ਼ਿਸ, ਮੀਟਿੰਗ ਅਤੇ ਆਊਟਿੰਗ ਤੱਕ ਹਰ ਜਗ੍ਹਾ ਕੈਰੀ ਕੀਤਾ ਜਾ ਸਕਦਾ ਹੈ। ਇਸ ਦਾ ਟਰੈਂਡ ਤੇਜ਼ੀ ਨਾਲ ਵਧ ਰਿਹਾ ਹੈ, ਕਿਉਂਕਿ ਇਹ ਆਰਾਮਦਾਇਕ ਹੋਣ ਦੇ ਨਾਲ-ਨਾਲ ਸਟਾਈਲਿਸ਼ ਵੀ ਹੈ। ਭਾਵੇਂ ਇੰਡੀਅਨ ਹੋਵੇ, ਵੈਸਟਰਨ ਹੋਵੇ ਜਾਂ ਇੰਡੋ-ਵੈਸਟਰਨ, ਹਰ ਜਗ੍ਹਾ ਪਲੇਨ-ਪ੍ਰਿੰਟਿਡ ਅਤੇ ਪ੍ਰਿੰਟਿਡ-ਪਲੇਨ ਡਰੈੱਸ ਦਾ ਕਰਿਸ਼ਮਾ ਦੇਖਿਆ ਜਾ ਸਕਦਾ ਹੈ। ਨਾ ਸਿਰਫ਼ ਆਮ ਮੁਟਿਆਰਾਂ, ਸਗੋਂ ਕਈ ਬਾਲੀਵੁੱਡ ਅਦਾਕਾਰਾਂ ਅਤੇ ਮਾਡਲਾਂ ਵੀ ਇਸ ਲੁੱਕ ’ਚ ਨਜ਼ਰ ਆਉਂਦੀਆਂ ਹਨ। ਸਾੜ੍ਹੀ ’ਚ ਵੀ ਇਹ ਸਟਾਈਲ ਦਿਸਦਾ ਹੈ। ਪ੍ਰਿੰਟਿਡ ਸਾੜ੍ਹੀ ਦੇ ਨਾਲ ਪਲੇਨ ਬਲਾਊਜ਼ ਜਾਂ ਪਲੇਨ ਸਾੜ੍ਹੀ ਦੇ ਨਾਲ ਪ੍ਰਿੰਟਿਡ ਬਲਾਊਜ਼ ਦਾ ਕੰਬੀਨੇਸ਼ਨ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਲਹਿੰਗਾ-ਚੋਲੀ ’ਚ ਵੀ ਪਲੇਨ ਚੋਲੀ ਦੇ ਨਾਲ ਪ੍ਰਿੰਟਿਡ ਲਹਿੰਗਾ ਸਟਾਈਲ ਕਰ ਕੇ ਔਰਤਾਂ ਆਪਣੀ ਲੁੱਕ ਨੂੰ ਨਿਖਾਰਦੀਆਂ ਹਨ ਅਤੇ ਆਪਣੇ ਸਟਾਈਲ ਨੂੰ ਕੰਪਲੀਟ ਕਰਦੀਆਂ ਹਨ।
ਘਰ 'ਚ ਆਸਾਨ ਤਰੀਕੇ ਨਾਲ ਬਣਾਓ ਸਾਬੂਦਾਣਾ-ਆਲੂ ਪਰੌਂਠਾ, ਜਾਣੋ ਪੂਰੀ ਵਿਧੀ
NEXT STORY