ਜਲੰਧਰ— ਔਰਤਾਂ ਹਮੇਸ਼ਾ ਬਚੇ ਹੋਏ ਚੌਲਾਂ ਨੂੰ ਸੁੱਟ ਦਿੰਦੀਆਂ ਹਨ ਪਰ ਅਸੀਂ ਇਸ ਦੀ ਵਰਤੋਂ ਸੁਆਦ ਚੀਜ਼ਾਂ ਬਣਾਉਣ ਲਈ ਵੀ ਕਰ ਸਕਦੇ ਹਾਂ। ਬਚੇ ਹੋਏ ਚੌਲਾਂ ਨੂੰ ਸੁੱਟਣ ਦੀ ਬਜਾਏ ਤੁਸੀਂ ਇਸ ਦੇ ਕ੍ਰਿਸਪੀ ਅਤੇ ਟੇਸਟੀ ਪਾਪੜ ਤਿਆਰ ਕਰ ਸਕਦੇ ਹੋ। ਚੱਲੋ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਚੌਲਾਂ ਦੇ ਪਾਪੜ ਬਣਾਉਣ ਦੀ ਆਸਾਨ ਰੈਸਿਪੀ...
ਸਮੱਗਰੀ
ਬਣੇ ਹੋਏ ਚੌਲ-1 ਕੌਲੀ
ਤੇਲ-2 ਟੇਬਲ ਸਪੂਨ
ਲਾਲ ਮਿਰਚ ਪਾਊਡਰ- 1 ਟੀ ਸਪੂਨ
ਨਮਕ ਸੁਆਦ ਅਨੁਸਾਰ
ਅਜ਼ਵਾਇਨ-1/2 ਟੇਬਲ ਸਪੂਨ
ਪਾਪੜ ਬਣਾਉਣ ਦੀ ਵਿਧੀ...
1. ਸਭ ਤੋਂ ਪਹਿਲਾਂ ਚੌਲਾਂ ਨੂੰ 1 ਕੱਪੜੇ 'ਤੇ ਫੈਲਾ ਕੇ 1 ਘੰਟੇ ਲਈ ਸੁੱਕਾ ਲਓ।
2. ਮਿਕਸੀ 'ਚ ਸੁੱਕੇ ਚੌਲ ਪਾ ਕੇ ਬਾਰੀਕ ਪੀਸ ਲਓ। ਜਦੋਂ ਪੇਸਟ ਬਣ ਜਾਵੇ ਤਾਂ ਇਸ ਨੂੰ ਇਕ ਕੌਲੀ 'ਚ ਕੱਢ ਲਓ।
3. ਇਸ 'ਚ ਸੁਆਦ ਅਨੁਸਾਰ ਨਮਕ, ਲਾਲ ਮਿਰਚ ਪਾਊਡਰ ਅਤੇ ਜੀਰਾ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ।
4. ਹੁਣ ਇਸ ਪੇਸਟ 'ਚੋਂ ਥੋੜ੍ਹਾ ਜਿਹਾ ਮਿਸ਼ਰਨ ਲੈ ਕੇ ਇਕ ਗੋਲ ਲੋਈ ਬਣਾਓ। ਇਸ ਤਰ੍ਹਾਂ ਸਾਰੇ ਆਟੇ ਦੀਆਂ ਲੋਈਆਂ ਬਣਾ ਕੇ ਪਲੇਟ 'ਚ ਰੱਖ ਲਓ।
5. ਇਕ ਪਲਾਸਟਿਕ ਦੇ ਲਿਫਾਫੇ 'ਤੇ ਥੋੜ੍ਹਾ ਜਿਹਾ ਤੇਲ ਲਗਾਓ। ਫਿਰ ਥੋੜ੍ਹਾ ਜਿਹਾ ਤੇਲ ਇਕ ਪਲੇਟ 'ਚ ਕੱਢ ਲਓ। ਹੁਣ ਪਲਾਸਟਿਕ ਦੇ ਲਿਫਾਫੇ ਨੂੰ ਇਸ ਦੇ ਉੱਪਰ ਰੱਖਦੇ ਹੋਏ ਲੋਈ ਨੂੰ ਚੰਗੀ ਤਰ੍ਹਾਂ ਨਾਲ ਚਾਰੇ ਪਾਸੇ ਤੋਂ ਗੋਲ ਕਰਦੇ ਹੋਏ ਫੈਲਾ ਦਿਓ।
6. ਪਾਪੜ ਨੂੰ ਬਹੁਤ ਹੀ ਹਲਕੇ ਹੱਥਾਂ ਨਾਲ ਫੈਲਾਓ, ਤਾਂ ਜੋ ਇਹ ਟੁੱਟਣ ਨਾ। ਇਸ ਤਰ੍ਹਾਂ ਨਾਲ ਬਾਕੀ ਬਚੇ ਹੋਏ ਪਾਪੜ ਵੀ ਤਿਆਰ ਕਰੋ।
7. ਹੁਣ ਇਨ੍ਹਾਂ ਨੂੰ ਧੁੱਪ 'ਚ 4-5 ਦਿਨ ਤੱਕ ਸੁੱਕਾ ਲਓ। ਹੁਣ ਚੌਲਾਂ ਦੇ ਪਾਪੜ ਸੁੱਕ ਕੇ ਤਿਆਰ ਹੋ ਜਾਣ ਤਾਂ ਇਸ ਨੂੰ ਕੰਟੇਨਰ 'ਚ ਸਟੋਰ ਕਰੋ।
8. ਤੁਸੀਂ ਇਨ੍ਹਾਂ ਨੂੰ ਡੀਪ ਫਰਾਈ ਕਰਕੇ ਚਾਹ ਦੇ ਨਾਲ ਵੀ ਖਾ ਸਕਦੇ ਹੋ।
ਜੇਕਰ ਤੁਹਾਡੇ ਬੱਚੇ ਨੂੰ ਵੀ ਨਹੀਂ ਲੱਗਦੀ ਭੁੱਖ ਤਾਂ ਅਪਣਾਓ ਇਹ ਘਰੇਲੂ ਨੁਸਖੇ
NEXT STORY