ਮੁੰਬਈ- ਪੱਛਮੀ ਪਹਿਰਾਵੇ ’ਚ ਮੁਟਿਆਰਾਂ ਨੂੰ ਜੀਨਸ ਟਾਪ ਦੇ ਨਾਲ-ਨਾਲ ਸਕਰਟ ਟਾਪ ਪਹਿਨਣਾ ਵੀ ਬਹੁਤ ਪਸੰਦ ਹੁੰਦਾ ਹੈ। ਇਹੋ ਕਾਰਨ ਹੈ ਕਿ ਕਈ ਮੁਟਿਆਰਾਂ ਨੂੰ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨ ਅਤੇ ਫੈਸਨ ਦੇ ਟਾਪ ਅਤੇ ਸਕਰਟ ’ਚ ਦੇਖਿਆ ਜਾ ਸਕਦਾ ਹੈ। ਮੁਟਿਆਰਾਂ ਨੂੰ ਜ਼ਿਆਦਾਤਰ ਲਾਂਗ ਅਤੇ ਸਾਧਾਰਣ ਸਕਰਟ ਪਸੰਦ ਹੁੰਦੀ ਹੈ ਜਿਸ ਨੂੰ ਉਹ ਹਰ ਮੌਕੇ ’ਤੇ ਪਹਿਣ ਸਕਦੀਆਂ ਹਨ ਪਰ ਕੁਝ ਖਾਸ ਮੌਕਿਆਂ ਲਈ ਡਿਜ਼ਾਈਨਰ ਸਕਰਟਾਂ ਮੁਟਿਆਰਾਂ ਦੀ ਪਸੰਦ ਬਣੀਆਂ ਹੋਈਆਂ ਹਨ। ਇਨ੍ਹਾਂ ਸਕਰਟਾਂ ’ਚ ਮੁਟਿਆਰਾਂ ਨੂੰ ਫਰਿਲ ਸਕਰਟ ਕਾਫੀ ਪਸੰਦ ਆ ਰਹੀ ਹੈ। ਇਨ੍ਹਾਂ ਦਾ ਫਰਿਲ ਡਿਜ਼ਾਈਨ ਬਹੁਤ ਆਕਰਸ਼ਕ ਹੁੰਦਾ ਹੈ।
ਫਰਿਲ ਸਕਰਟ ਨੂੰ ਝਾਲਰਦਾਰ ਅਤੇ ਟਿਅਰਡ ਸਕਰਟ ਵੀ ਕਿਹਾ ਜਾਂਦਾ ਹੈ। ਇਨ੍ਹਾਂ ’ਚ ਮੁਟਿਆਰਾਂ ਨੂੰ ਮੀਡੀਅਮ ਤੇ ਸ਼ਾਰਟ ਸਕਰਟ ਪਸੰਦ ਆ ਰਹੀਆਂ ਹਨ ਜਿਨ੍ਹਾਂ ਨੂੰ ਮੁਟਿਆਰਾਂ ਵੱਖ-ਵੱਖ ਦੇ ਟਾਪ, ਸ਼ਰਟ, ਕ੍ਰਾਪ ਟਾਪ ਆਦਿ ਨਾਲ ਸਟਾਈਲ ਕਰਦੀਆਂ ਹਨ।
ਇਹ ਸਕਰਟ ਬਾਟਮ ਤੋਂ ਘੇਰੇਦਾਰ ਹੁੰਦੀ ਹਨ। ਇਨ੍ਹਾਂ ’ਚ ਕੁਝ ਸਕਰਟਾਂ ਫੁੱਲ ਫਰਿਲ ਡਿਜ਼ਾਈਨ ’ਚ ਆਉਂਦੀਆਂ ਹਨ ਅਤੇ ਕੁਝ ’ਚ ਬਾਟਮ ’ਤੇ 2 ਜਾਂ 3 ਲੇਅਰ ’ਚ ਫਰਿਲ ਲੱਗੀ ਹੁੰਦੀ ਹੈ। ਇਨ੍ਹਾਂ ਦਾ ਫਰਿਲ ਡਿਜ਼ਾਈਨ ਇਨ੍ਹਾਂ ਨੂੰ ਸਟਾਈਲਿਸ਼ ਬਣਾਉਂਦਾ ਹੈ ਅਤੇ ਮੁਟਿਆਰਾਂ ਨੂੰ ਯੂਨੀਕ ਲੁਕ ਦਿੰਦਾ ਹੈ। ਫਰਿਲ ਸਕਰਟ ਹਰ ਤਰ੍ਹਾਂ ਦੇ ਟਾਪ ਦੇ ਨਾਲ ਜਚਦੀਆਂ ਹਨ ਅਤੇ ਮੁਟਿਆਰਾਂ ਨੂੰ ਭੀੜ ਤੋਂ ਵੱਖ ਦਿਖਾਉਂਦੀਆਂ ਹਨ।
ਮੁਟਿਆਰਾਂ ਆਪਣੀ ਲੁਕ ਨੂੰ ਜ਼ਿਆਦਾ ਖੂਬਸੂਰਤ ਬਣਾਉਣ ਲਈ ਫਰਿਲ ਡਿਜ਼ਾਈਨ ਦੇ ਟਾਪ, 3ਡੀ ਡਿਜ਼ਾਈਨ ਦੇ ਟਾਪ, ਵਨ ਸ਼ੋਲਡਰ ਟਾਪ, ਹਾਲਡਰ ਨੈੱਕ ਡਿਜ਼ਾਈਨ ਦੇ ਟਾਪ ਅਤੇ ਡਿਜ਼ਾਈਨਰ ਕ੍ਰਾਪ ਟਾਪ ਨੂੰ ਪਹਿਨਣਾ ਪਸੰਦ ਕਰਦੀਆਂ ਹਨ। ਕੁਝ ਮੁਟਿਆਰਾਂ ਨੂੰ ਇਨ੍ਹਾਂ ਸਕਰਟਾਂ ਨਾਲ ਮੈਚਿੰਗ ਟਾਪ ਵਿਚ ਵੀ ਦੇਖਿਆ ਜਾ ਸਕਦਾ ਹੈ। ਅੱਜਕੱਲ ਮਾਰਕੀਟ ਵਿਚ ਤਰ੍ਹਾਂ-ਤਰ੍ਹਾਂ ਦੇ ਫਰਿਲ ਡਿਜ਼ਾਈਨ ਦੀਆਂ ਸਕਰਟਾਂ ਅਤੇ ਟਾਪ ਸਕਰਟ ਡਰੈੱਸ ਮੁਹੱਈਆ ਹਨ। ਬਾਲੀਵੁੱਡ ਅਭਿਨੇਤਰੀਆਂ ਅਤੇ ਮਾਡਲਾਂ ਨੂੰ ਵੀ ਕਈ ਮੌਕਿਆਂ ’ਤੇ ਟਾਪ ਨਾਲ ਫਰਿਲ ਸਕਰਟ ਵਿਚ ਦੇਖਿਆ ਜਾ ਸਕਦਾ ਹੈ। ਇਹ ਸਕਰਟ ਆਧੁਨਿਕ ਅਤੇ ਟਰੈਂਡੀ ਹੁੰਦੀਆਂ ਹਨ, ਜੋ ਮੁਟਿਆਰਾਂ ਨੂੰ ਇਕ ਫੈਸ਼ਨੇਬਲ, ਮਾਡਰਨ ਅਤੇ ਸਟਾਈਲਿਸ਼ ਲੁਕ ਦਿੰਦੀਆਂ ਹਨ।
ਜੁੱਤੀ ’ਚ ਮੁਟਿਆਰਾਂ ਇਸ ਦੇ ਨਾਲ ਲਾਂਗ ਸ਼ੂਜ਼, ਹਾਈ ਹੀਲਜ਼, ਹਾਈ ਵੈਲੀ, ਲੇਸੇਜ਼ ਸੈਂਡਲ ਜਾਂ ਹੀਲਜ ਨੂੰ ਪਾਉਣਾ ਪਸੰਦ ਕਰਦੀਆਂ ਹਨ। ਕੁਝ ਮੁਟਿਆਰਾਂ ਨੂੰ ਇਸਦੇ ਨਾਲ ਮੈਚਿੰਗ ਕਲਚ ਜਾਂ ਪੋਟਲੀ ਕੈਰੀ ਕੀਤੇ ਦੇਖਿਆ ਜਾ ਸਕਦਾ ਹੈ ਜੋ ਉਨ੍ਹਾਂ ਦੀ ਲੁਕ ਨੂੰ ਕੰਪਲੀਟ ਕਰਦਾ ਹੈ। ਹੇਅਰ ਸਟਾਈਲ ਵਿਚ ਮੁਟਿਆਰਾਂ ਖੁੱਲ੍ਹੇ ਵਾਲ ਤੋਂ ਲੈਕੇ ਪੋਨੀ, ਹਾਫ ਪੋਨੀ ਆਦਿ ਕਰਨਾ ਪਸੰਦ ਕਰਦੀਆਂ ਹਨ।
Heart ਫੇਲ੍ਹ ਹੋਣ ਤੋਂ ਪਹਿਲਾਂ ਸਰੀਰ ਦਿੰਦਾ ਹੈ ਚਿਤਾਵਨੀ, ਇਹ ਲੱਛਣ ਨਾਲ ਕਰੋ ਨਜ਼ਰਅੰਦਾਜ
NEXT STORY