ਵੈੱਬ ਡੈਸਕ : ਵਿਆਹ ਦੋ ਪਰਿਵਾਰਾਂ ਦਾ ਮੇਲ ਹੁੰਦਾ ਹੈ। ਇਸੇ ਮੇਲ ਦੌਰਾਨ ਜਿਥੇ ਦੋ ਪਰਿਵਾਰ ਇਕ-ਦੂਜੇ ਨਾਲ ਖੁਸ਼ੀਆਂ ਸਾਂਝੀਆਂ ਕਰਦੇ ਹਨ ਉਥੇ ਹੀ ਨਵ-ਵਿਆਹੀ ਜੋੜੀ ਨੂੰ ਆਸ਼ੀਰਵਾਦ ਵੀ ਦਿੰਦੇ ਹਨ। ਪਰ ਇਨ੍ਹਾਂ ਸਮਾਗਮਾਂ ਦੌਰਾਨ ਅਕਸਰ ਹੀ ਕੁਝ ਅਜਿਹੀ ਛੋਟੀ-ਮੋਟੀ ਗੱਲ ਹੋ ਜਾਂਦੀ ਹੈ ਜੋ ਕਦੇ ਵੱਡੀ ਲੜਾਈ ਦਾ ਰੂਪ ਲੈ ਲੈਂਦੀ ਹੈ। ਅਜਿਹਾ ਹੀ ਇਸ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਇਕ ਪਲੇਟ Biryani ਨੂੰ ਲੈ ਕੇ ਲਾੜਾ ਤੇ ਲਾੜੀ ਦੇ ਪਰਿਵਾਰ ਵਿਚਾਲੇ ਵੱਡਾ ਕਲੇਸ਼ ਪੈ ਗਿਆ ਤੇ ਦੋਵੇਂ ਦੂਰ ਖੜੇ ਦੇਖਦੇ ਰਹਿ ਗਏ।
ਦਰਅਸਲ ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜੋ ਕਿ ਇਕ ਵਿਆਹ ਸਮਾਗਮ ਦਾ ਦਿਖਾਈ ਦੇ ਰਿਹਾ ਹੈ। ਇਸ ਵੀਡੀਓ ਵਿਚ ਦੋ ਧਿਰਾਂ ਇਕ-ਦੂਜੇ ਉੱਤੇ ਜੰਮ ਕੇ ਲੱਤਾਂ ਮੁੱਕੇ ਵਰ੍ਹਾਉਂਦੇ ਦਿਖਾਈ ਦੇ ਰਹੇ ਹਨ। ਇਸ ਦੌਰਾਨ ਲਾੜੇ ਦਾ ਵੀ ਕਿਤੇ ਅਤਾ-ਪਤਾ ਨਹੀਂ ਲੱਗਦਾ। ਵੀਡੀਓ ਮੁਤਾਬਕ ਇਸ ਵੀਡੀਓ ਪਾਕਿਸਤਾਨ ਦੀ ਦੱਸੀ ਜਾ ਰਹੀ ਹੈ। ਇਸ ਦੌਰਾਨ ਇਹ ਵੀ ਕਿਹਾ ਗਿਆ ਕਿ ਜੋ ਲੋਕ ਝਗੜਾ ਕਰ ਰਹੇ ਹਨ ਉਹ ਕੋਈ ਹੋਰ ਨਹੀਂ ਬਲਕਿ ਲਾੜਾ ਪਰਿਵਾਰ ਤੇ ਲਾੜੀ ਪਰਿਵਾਰ ਦੇ ਲੋਕ ਸਨ। ਇਸ ਝਗੜੇ ਦਾ ਕਾਰਨ ਵੀ ਬੜਾ ਹਾਸੋਹੀਣਾ ਸੀ। ਕਿਹਾ ਜਾ ਰਿਹਾ ਹੈ ਕਿ ਦੋਵੇਂ ਪਰਿਵਾਰਾਂ ਦੇ ਲੋਕ ਸਿਰਫ ਇਕ ਪਲੇਟ Biryani ਨੂੰ ਲੈ ਕੇ ਲੜ ਪਏ ਸਨ। ਇਸ ਝਗੜੇ ਦੀ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਤੇ ਲੋਕ ਇਸ ਉੱਤੇ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ।
ਇਸ ਦੌਰਾਨ ਇਕ ਐਕਸ ਯੂਜ਼ਰ ਨੇ ਕਿਹਾ ਕਿ ਪਾਕਿਸਤਾਨ ਦੇ ਵਿਆਹ ਸਾਨੂੰ ਕਦੇ ਵੀ ਮਾਯੂਸ ਨਹੀਂ ਹੋਣ ਦਿੰਦੇ। ਇਕ ਹੋਰ ਨੇ ਕਿਹਾ ਕਿ ਇਹ ਲੋਕ ਵਿਆਹ ਕਰਨ ਆਏ ਨੇ ਕਿ ਲੜਾਈ ਕਰਨ। ਇਕ ਹੋਰ ਨੇ ਕਿਹਾ ਕਿ ਬੈਟਲ ਆਫ Biryani!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਚੀਨੀ ਇੰਜੀਨੀਅਰਾਂ ਦੇ ਵਾਪਸ ਜਾਣ ਨਾਲ ਨਹੀਂ ਰੁਕੇਗਾ ਨਿਰਮਾਣ, Foxconn ਨੇ ਖਿੱਚੀ ਤਿਆਰੀ
NEXT STORY