ਜੰਲਧਰ—ਘਰ ਦੀ ਸਾਫ-ਸਫਾਈ ਦੇ ਨਾਲ-ਨਾਲ ਸਜਾਵਟ ਵੀ ਬਹੁਤ ਮਹੱਤਵ ਰੱਖਦੀ ਹੈ। ਘਰ ਚੰਗੇ ਢੰਗ ਨਾਲ ਸੱਜਿਆ ਹੋਵੇਗਾ, ਤਾਂ ਹੀ ਲੋਕਾਂ ਦਾ ਧਿਆਨ ਤੁਹਾਡੇ ਘਰ ਦੀ ਸਜਾਵਟ ਉੱਤੇ ਜਾਵੇਗਾ। ਘਰ ਭਾਵੇਂ ਛੋਟਾ ਕਿਉਂ ਨਾ ਹੋਵੇ। ਸਜਾਵਟ ਤਾਂ ਕੁਝ ਖਾਸ ਹੀ ਹੋਣੀ ਚਾਹੀਦੀ ਹੈ। ਕੁਝ ਖਾਸ ਤਸਵੀਰਾਂ ਸਾਡੀ ਜਿੰਦਗੀ 'ਚ ਕੁਝ ਖਾਸ ਰੋਲ ਨਿਭਾਉਂਦੀਆਂ ਹਨ। ਕੁਝ ਯਾਦਗਾਰ ਤਸਵੀਰਾਂ, ਬੀਤੇ ਹੋਏ ਪਲਾਂ ਤੇ ਰਿਸ਼ਤਿਆਂ ਨੂੰ ਦੁਬਾਰਾ ਤਾਜ਼ਾ ਕਰਦੀਆਂ ਹਨ। ਘਰ 'ਚ ਲੱਗੀਆਂ ਤਸਵੀਰਾਂ ਚੰਗੇ ਪਲਾਂ ਨੂੰ ਯਾਦ ਕਰਵਾਉਂਦੀਆਂ ਹਨ। ਉੱਥੇ ਹੀ ਇਨ੍ਹਾਂ ਤਸਵੀਰਾਂ ਨੂੰ ਸੋਹਣੇ ਫੋਟੋ ਫਰੇਮ 'ਚ ਜੜ ਲਿਆ ਜਾਵੇ ਤਾਂ ਸੌਨੇ ਤੇ ਸੁਹਾਗੇ ਵਾਲੀ ਗੱਲ ਹੋਵੇਗੀ। ਅਤੇ ਬੀਤੀਆਂ ਯਾਦਾਂ ਹਮੇਸ਼ਾ ਤਾਜ਼ਾ ਰਹਿੰਦੀਆਂ ਹਨ। ਇਸ ਤਰ੍ਹਾਂ ਨਾਲ ਸਜਾਵਟ ਵੀ ਖਾਸ ਲੱਗਦੀ ਹੈ। ਅੱਜ ਅਸੀਂ ਕਈ ਤਰ੍ਹਾਂ ਦੇ ਫੋਟੋ ਫਰੇਮਾਂ ਉੱਤੇ ਸਜਾਵਟ ਕਰਨ ਬਾਰੇ ਦੱਸਣ ਜਾ ਰਹੇ ਹਾਂ । ਬੱਚੇ ਵੀ ਇਸ ਹੁਨਰ ਨੂੰ ਸਿੱਖਣ ਦੇ ਨਾਲ ਤੁਹਾਡੀ ਮਦਦ ਕਰ ਸਕਦੇ ਹਨ।
1. ਤੁਸੀਂ ਫੋਟੋਫਰੇਮ ਉੱਤੇ ਬੇਕਾਰ ਪਈਆਂ ਅਖਬਾਰਾਂ ਦੇ ਰੋਲ ( ਆਲੇ-ਦੁਆਲੇ) ਗੂੰਦ ਦੀ ਮਦਦ ਨਾਲ ਫਰੇਮ ਉੱਤੇ ਲਗਾਓ। ਇਸ ਤਰ੍ਹਾਂ ਫੋਟੋ ਫਰੇਮ ਕੁਝ ਖਾਸ ਦਿਖੇਗਾ।
2. ਜੇਕਰ ਤੁਹਾਡੇ ਬੱਚਿਆਂ ਕੋਲ ਬੇਕਾਰ ਸਕੈਚ ਪੈਨ ਪਏ ਹਨ ਤਾਂ ਉਨ੍ਹਾਂ ਨੂੰ ਸੁੱਟਣ ਦੀ ਥਾਂ, ਫੋਟੋ ਫਰੇਮ ਉੱਤੇ ਲੱਗਾ ਸਕਦੇ ਹੋ।
3. ਤੁਸੀਂ ਸ਼ੰਖ ਦੀ ਮਦਦ ਨਾਲ ਵੀ ਫੋਟੋ ਫਰੇਮ ਨੂੰ ਸੱਜਾ ਸਕਦੇ ਹੋ। ਘਰ ਦੀ ਦੀਵਾਰ ਉੱਤੇ ਵੀ ਲੱਗਾ ਸਕਦੇ ਹੋ।
4. ਬਟਨਾਂ ਦੀ ਮਦਦ ਨਾਲ ਫੋਟੋ ਫਰੇਮ ਜਾਂ ਸ਼ੀਸ਼ੇ ਦੇ ਚਾਰੇ ਪਾਸਿਆਂ ਉੱਤੇ ਗੂੰਦ ਲੱਗਾ ਕੇ ਨਵਾਂ ਲੁਕ ਦੇ ਸਕਦੇ ਹੋ।
5. ਦਾਲਾਂ ਦੀ ਵਰਤੋਂ ਪਕਾਉਣ (ਖਾਣ) ਲਈ ਹੀ ਨਹੀਂ ਬਲਕਿ ਫੋਟੋ ਫਰੇਮ ਨੂੰ ਸਜਾਉਣ ਲਈ ਵੀ ਕੀਤੀ ਜਾ ਸਕਦੀ ਹੈ। ਇਨ੍ਹਾਂ ਦਾਲ ਦੇ ਦਾਨਿਆਂ ਨੂੰ ਵੀ ਗੂੰਦ ਦੀ ਮਦਦ ਨਾਲ ਫੋਟੋ ਫਰੇਮ ਦੇ ਚਾਰੇ ਪਾਸਿਆਂ ਉੱਤੇ ਲੱਗਾ ਕੇ ਸਜਾ ਸਕਦੇ ਹੋ।
6. ਇਵੇਂ ਹੀ ਪਾਣੀ ਵਾਲੇ ਪਾਈਪ ਨੂੰ ਵੱਖ-ਵੱਖ ਰੰਗ ਕਰਕੇ ਛੋਟੇ -ਛੋਟੇ ਟੁੱਕੜੇ ਕਰ ਲਓ। ਅਤੇ ਫਰੇਮ ਦੇ ਕਿਨਰਿਆਂ ਉੱਤੇ ਗਲੂ ਜਾਂ ਗੂੰਦ ਦੀ ਮਦਦ ਨਾਲ ਲਗਾਓ। ਫੋਟੋ ਫਰੇਮ ਕੁਝ ਖਾਸ ਦਿਖੇਗਾ ।
7. ਬੇਕਾਰ ਪਈ ਸੀ. ਡੀ ਦੀ ਵਰਤੋਂ ਤਾਂ ਕਈ ਥਾਂ ਤੇ ਕੀਤੀ ਜਾ ਸਕਦੀ ਹੈ ਪਰ ਇਸ ਦੇ ਟੁੱਕੜਿਆਂ ਨੂੰ ਫਰੇਮ ਦੇ ਕਿਨਾਰਿਆਂ ਉੱਤੇ ਗੂੰਦ ਦੀ ਮਦਦ ਨਾਲ ਲਗਾਉ।
8. ਕਾਗਜ਼ ਦੇ ਫੁੱਲ ਬਣਾ ਕੇ ਵੀ ਫੋਟੋ ਫਰੇਮ ਤੇ ਲੱਗਾ ਸਕਦੇ ਹੋ।
ਖਤਰੇ ਤੋਂ ਖਾਲੀ ਨਹੀਂ ਇਸ ਏਡਵੇਂਚਰ 'ਤੇ ਕਾਰ ਚਲਾਉਂਣਾ
NEXT STORY