ਮੁੰਬਈ— ਪੰਜਾਬੀ ਖਾਣੇ 'ਚ ਸਬਜ਼ੀ ਦੇ ਨਾਲ ਰੋਟੀ ਖਾਣਾ ਹੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਤੰਦੂਰੀ ਰੋਟੀ, ਪਰੌਠਾ, ਨਾਨ ਜਾਂ ਰੁਮਾਲੀ ਰੋਟੀ ਸਾਰੇ ਲੋਕ ਬਹੁਤ ਸੌਕ ਨਾਲ ਖਾਂਦੇ ਹਨ। ਅੱਜ ਅਸੀਂ ਤੁਹਾਨੂੰ ਘਰ 'ਚ ਰੁਮਾਲੀ ਰੋਟੀ ਬਣਾਉਣ ਦਾ ਆਸਾਨ ਤਰੀਕਾ ਦੱਸਣ ਜਾ ਰਹੇ ਹਾਂ। ਆਓ, ਜਾਣਦੇ ਹਾਂ ਇਸਨੂੰ ਬਣਾਉਣ ਦਾ ਤਰੀਕਾ
ਸਮੱਗਰੀ
- 150 ਗ੍ਰਾਮ ਕਣਕ ਦਾ ਆਟਾ
- 250 ਗ੍ਰਾਮ ਮੈਦਾ
- 1/8 ਚਮਚ ਬੇਕਿੰਗ ਸੋਡਾ
- 1 ਚਮਚ ਨਮਕ
- 200 ਮਿ.ਲੀ ਪਾਣੀ
- 2 ਚਮਚ ਤੇਲ
ਵਿਧੀ
1. ਇਕ ਭਾਂਡੇ 'ਚ ਆਟਾ, ਬੇਕਿੰਗ ਸੋਡਾ ਪਾ ਕੇ ਮਿਲਾ ਲਓ।
2. ਇਸਨੂੰ ਪਾਣੀ ਨਾਲ ਗੁੰਨ੍ਹ ਲਓ।
3. ਗੁੱਝੇ ਹੋਏ ਆਟੇ ਨੂੰ 20 ਮਿੰਟ ਲਈ ਢੱਕ ਕੇ ਰੱਖ ਦਿਓ।
4. ਇਸ ਤੋਂ ਬਾਅਦ ਇਸ ਆਟੇ ਨੂੰ ਦੁਬਾਰਾ 2 ਚਮਚ ਤੇਲ ਪਾ ਕੇ ਗੁੰਨ੍ਹ ਲਓ।
5. ਫਿਰ ਆਟਾ ਲੈ ਕੇ ਦਰਮਿਆਨੇ ਆਕਾਰ ਦੇ ਪੇੜੇ ਬਣਾ ਲਓ।
6. ਥੌੜ੍ਹਾ ਜਿਹਾ ਸੁੱਕਾ ਮੈਦਾ ਛਿੜਕ ਕੇ ਵੇਲਣੇ ਨਾਲ ਰੋਟੀ ਨੂੰ ਵੇਲ ਲਓ।
7. ਹੁਣ ਇਸ ਰੋਟੀ ਨੂੰ ਵੇਲਣੇ ਦੀ ਮਦਦ ਨਾਲ ਗਰਮ ਤਵੇ 'ਤੇ ਪਾ ਦਿਓ ਤੇ ਚੰਗੀ ਤਰ੍ਹਾਂ ਸੇਕ ਲਓ।
8. ਰੋਟੀ ਪੱਕ ਜਾਵੇ ਤਾਂ ਇਸਨੂੰ ਗਰਮਾ-ਗਰਮ ਸਬਜ਼ੀ ਨਾਲ ਸਰਵ ਕਰੋ।
ਚਿਹਰੇ 'ਤੇ ਆ ਜਾਂਦੀ ਹੈ ਸੋਜ ਤਾਂ ਰੋਜ਼ਾਨਾ ਕਰੋ ਇਹ ਕੰਮ
NEXT STORY