ਜਲੰਧਰ— ਗਰਭ ਅਵਸਥਾ ਦੇ ਦੌਰਾਨ ਔਰਤਾਂ ਨੂੰ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ ਜਿਸ ਨਾਲ ਉਹ ਆਪਣਾ ਅਤੇ ਆਪਣੇ ਬੱਚੇ ਦਾ ਪੂਰਾ ਧਿਆਨ ਰੱਖ ਸਕਣ। ਇਸ ਸਮੇਂ ਔਰਤਾਂ ਨੂੰ ਆਪਣੇ ਖਾਣ-ਪੀਣ 'ਤੇ ਪੂਰਾ ਧਿਆਨ ਦੇਣਾ ਪੈਂਦਾ ਹੈ। ਜੇਕਰ ਤੁਸੀਂ ਗਰਭ ਆਵਸਥਾ ਦੇ ਦੌਰਾਨ ਜੀਰੇ ਦੇ ਪਾਣੀ ਦੀ ਵਰਤੋਂ ਕਰਦੇ ਹੋ ਤਾਂ ਇਸ ਨਾਲ ਤੁਸੀਂ ਗਰਭ ਅਵਸਥਾ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਗਰਭ ਅਵਸਥਾ ਦੌਰਾਨ ਜੀਰਾ ਦਾ ਪਾਣੀ ਪੀਣ ਦੇ ਫਾਇਦੇ।
1. ਪੇਟ ਗੈਸ
ਪੇਟ ਗੈਸ ਦੀ ਸਮੱਸਿਆ ਗਰਭ ਅਵਸਥਾ ਦੇ ਦੌਰਾਨ ਜ਼ਿਆਦਾ ਹੁੰਦੀ ਹੈ। ਜੇਕਰ ਇਸ ਸਮੇਂ ਜੀਰੇ ਦੇ ਪਾਣੀ ਦੀ ਵਰਤੋਂ ਨਿਯਮਿਤ ਰੂਪ ਨਾਲ ਕੀਤੀ ਜਾਵੇ ਤਾਂ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
2. ਖੂਨ ਦੀ ਕਮੀ ਨੂੰ ਪੂਰਾ ਕਰੇ
ਗਰਭ ਅਵਸਥਾ ਦੌਰਾਨ ਜੀਰੇ ਦਾ ਪਾਣੀ ਖੂਨ ਦੀ ਕਮੀ ਨੂੰ ਪੂਰਾ ਕਰਦਾ ਹੈ ਕਿਉਂਕਿ ਜੀਰੇ 'ਚ ਆਇਰਨ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ।
3. ਬਲੱਡ ਪਰੈਸ਼ਰ
ਜੀਰਾ ਬਲੱਡ ਪਰੈਸ਼ਰ ਬਰਾਬਰ ਬਣਾਈ ਰੱਖਣ 'ਚ ਮਦਦ ਕਰਦਾ ਹੈ ਕਿਉਂਕਿ ਗਰਭ ਅਵਸਥਾ ਦੇ ਦੌਰਾਨ ਔਰਤਾਂ ਦਾ ਬਲੱਡ ਪਰੈਸ਼ਰ ਵਧ ਜਾਂਦਾ ਹੈ।
4. ਪ੍ਰਤੀਰੋਧਕ ਸ਼ਮਤਾ
ਇਸ 'ਚ ਪੋਟਾਸ਼ੀਅਮ ਅਤੇ ਵਿਟਾਮਿਨ ਏ ਭਰਪੂਰ ਮਾਤਰਾ 'ਚ ਮੌਜੂਦ ਹੁੰਦਾ ਹੈ ਜੋ ਪ੍ਰਤੀਰੋਧਕ ਸ਼ਮਤਾ ਨੂੰ ਵਧਾਉਂਣ 'ਚ ਮਦਦਗਾਰ ਸਾਬਿਤ ਹੁੰਦਾ ਹੈ।
5. ਬੱਚੇ ਲਈ ਫਾਇਦੇਮੰਦ
ਜੀਰੇ ਦੇ ਪਾਣੀ ਦੀ ਰੋਜ਼ ਵਰਤੋਂ ਕਰਨ ਨਾਲ ਬੱਚੇ 'ਚ ਜਨਮ ਦੋਸ਼ ਦਾ ਖਤਰਾ ਘੱਟ ਰਹਿੰਦਾ ਹੈ। ਇਹ ਬੱਚੇ ਲਈ ਬਹੁਤ ਫਾਇਦੇਮੰਦ ਸਾਬਿਤ ਹੁੰਦਾ ਹੈ।
ਫਟੀਆਂ ਅੱਡੀਆਂ ਨੂੰ ਰੱਖੋ ਮੁਲਾਇਮ
NEXT STORY