ਜਲੰਧਰ— ਸਰਦੀਆਂ 'ਚ ਚਮੜੀ ਆਪਣੀ ਨਮੀ ਗੁਆ ਦਿੰਦੀ ਹੈ। ਜਿਸ ਕਾਰਨ ਅੱਡੀਆਂ ਵੀ ਕਾਫੀ ਸਖਤ ਹੋ ਜਾਂਦੀਆਂ ਹਨ, ਜਿਸ ਨਾਲ ਇਹ ਫਟਣੀਆਂ ਸ਼ੁਰੂ ਹੋ ਜਾਂਦੀਆਂ ਹਨ। ਸਰੀਰ 'ਚ ਖੁਸ਼ਕੀ ਦੇ ਜ਼ਿਆਦਾ ਵਧ ਜਾਣ, ਨੰਗੇ ਪੈਰੀਂ ਸਖਤ ਫਰਸ਼ 'ਤੇ ਚੱਲਣ, ਠੰਡ ਦੇ ਪ੍ਰਭਾਵ ਅਤੇ ਧੂੜ-ਮਿੱਟੀ ਦੇ ਕਾਰਨ ਅੱਡੀਆਂ ਫਟ ਜਾਂਦੀਆਂ ਹਨ। ਇਸ ਤੋਂ ਇਲਾਵਾ ਕਈ ਵਾਰ ਖੂਨ ਦੀ ਕਮੀ ਹੋਣ ਨਾਲ ਵੀ ਅੱਡੀਆਂ ਫੱਟਦੀਆਂ ਹਨ, ਇਸ ਲਈ ਹੈਲਦੀ ਡਾਈਟ ਲਓ। ਫਟੀਆਂ ਅੱਡੀਆਂ ਦੀ ਜੇ ਸਮੇਂ ਰਹਿੰਦੇ ਦੇਖਭਾਲ ਨਾ ਕੀਤੀ ਜਾਵੇ ਤਾਂ ਇਹ ਦਰਦ ਦਾ ਕਾਰਨ ਵੀ ਬਣ ਸਕਦੀਆਂ ਹਨ। ਦੂਜਾ ਫੱਟੀਆਂ ਅੱਡੀਆਂ ਤੁਹਾਡੀ ਪ੍ਰਸਨੈਲਿਟੀ 'ਤੇ ਵੀ ਬੁਰਾ ਅਸਰ ਪਾਉਂਦੀਆਂ ਹਨ। ਜ਼ਰੂਰੀ ਨਹੀਂ ਕਿ ਇਸਦੇ ਲਈ ਤੁਸੀਂ ਮਹਿੰਗੇ ਟ੍ਰੀਟਮੈਂਟ ਲਓ ਜਾਂ ਪੈਡੀਕਿਓਰ ਕਰਵਾਓ। ਘਰ ਬੈਠ ਕੇ ਤੁਸੀਂ ਆਪਣੀਆਂ ਅੱਡੀਆਂ ਨੂੰ ਨਰਮ ਅਤੇ ਮੁਲਾਇਮ ਬਣਾ ਸਕਦੇ ਹੋ। ਗੁਲਾਬ ਜਲ, ਗਿਲਿਸਰੀਨ, ਮੋਮ, ਨਾਰੀਅਲ, ਸ਼ਹਿਦ, ਕੇਲਾ ਆਦਿ ਅੱਡੀਆਂ ਦੀ ਚਮੜੀ ਨੂੰ ਠੀਕ ਕਰਨ ਦਾ ਕੰਮ ਕਰਦੇ ਹਨ।
1. ਗੁਲਾਬ ਜਲ ਅਤੇ ਗਿਲਿਰੀਨ
ਗਿਲਿਸਰੀਨ ਅਤੇ ਗੁਲਾਬ ਜਲ ਨੂੰ ਇਕੱਠੇ ਮਿਲਾ ਕੇ ਉਸ 'ਚ ਅੱਡੀਆਂ ਨੂੰ 20 ਮਿੰਟ ਤੱਕ ਰੱਖੋ। ਇਸ ਨਾਲ ਅੱਡੀਆਂ ਨੂੰ ਤੁਰੰਤ ਰਾਹਤ ਮਿਲਦੀ ਹੈ। ਤੁਸੀਂ 'ਚ ਨਿੰਬੂ ਅਤੇ ਨਮਕ ਵੀ ਮਿਲਾ ਸਕਦੇ ਹੋ। ਅਜਿਹਾ ਕੁਝ ਦਿਨ ਲਗਾਤਾਰ ਕਰੋ।
2. ਮੋਮ ਅਤੇ ਨਾਰੀਅਲ ਤੇਲ
ਫਟੀਆਂ ਅੱਡੀਆਂ ਨੂੰ ਠੀਕ ਕਰਨ 'ਚ ਮੋਮ ਅਤੇ ਨਾਰੀਅਲ ਤੇਲ ਬਹੁਤ ਫਾਇਦੇਮੰਦ ਹੁੰਦੇ ਹਨ। ਜੇਕਰ ਅੱਡੀਆਂ 'ਚ ਦਰਦ ਦੀ ਪਰੇਸ਼ਾਨੀ ਵੀ ਹੈ ਤਾਂ ਇਸ ਨਾਲ ਕਾਫੀ ਰਾਹਤ ਮਿਲੇਗੀ। ਮੋਮ ਅਤੇ ਨਾਰੀਅਲ ਤੇਲ ਇਕੱਠੇ ਮਿਲਾਓ। ਇਸਨੂੰ ਉਦੋਂ ਤੱਕ ਗਰਮ ਕਰੋ ਜਦੋਂ ਤੱਕ ਮੋਮ ਪਿਘਲ ਨਾ ਜਾਵੇ। ਜਦੋਂ ਘੋਲ ਹਲਕਾ ਕੋਸਾ ਹੋ ਜਾਵੇ ਤਾਂ ਫਟੀਆਂ ਅੱਡੀਆਂ 'ਤੇ ਲਗਾਓ। ਇਸਨੂੰ ਤੁਸੀ ਰਾਤ ਨੂੰ ਲਗਾਓਗੇ ਤਾਂ ਜ਼ਿਆਦਾ ਰਾਹਤ ਮਿਲੇਗੀ।
2. ਸ਼ਹਿਦ
ਸ਼ਹਿਦ ਕੁਦਰਤੀ ਰੂਪ ਨਾਲ ਚਮੜੀ ਨੂੰ ਨਮੀ ਪ੍ਰਦਾਨ ਕਰਦਾ ਹੈ। ਸ਼ਹਿਦ 'ਚ ਐਂਟੀ-ਬੈਕਟੀਰੀਅਲ ਤੱਤ ਵੀ ਪਾਏ ਜਾਂਦੇ ਹਨ। ਇਕ ਬਾਲਟੀ ਗਰਮ ਪਾਣੀ 'ਚ ਅੱਧਾ ਕੱਪ ਸ਼ਹਿਦ ਮਿਲਾਓ। ਇਸ 'ਚ ਆਪਣੀਆਂ ਅੱਡੀਆਂ ਨੂੰ ਲਗਭਗ 20 ਮਿੰਟ ਤੱਕ ਰੱਖੋ। ਉਸ ਤੋਂ ਬਾਅਦ ਅੱਡੀਆਂ ਨਰਮ ਹੋਣਗੀਆਂ ਅਤੇ ਫੱਟੀਆਂ ਹੋਈਆਂ ਅੱਡੀਆਂ ਕੁਝ ਦਿਨਾਂ 'ਚ ਠੀਕ ਹੋਣ ਲੱਗਣਗੀਆਂ।
3. ਕੇਲਾ
ਫਟੀਆਂ ਅੱਡੀਆਂ ਨੂੰ ਸਹੀ ਕਰਨ ਲਈ ਕੇਲਾ ਸਭ ਤੋਂ ਸਸਤਾ ਆਸਾਨ ਉਪਾਅ ਹੈ। ਪੱਕੇ ਕੇਲੇ ਦੇ ਗੁੱਦੇ ਨੂੰ ਮਸਲ ਲਓ ਅਤੇ ਫਿਰ ਅੱਡੀਆਂ 'ਤੇ ਲਗਾਓ। 20-30 ਮਿੰਟ ਬਾਅਦ ਇਨ੍ਹਾਂ ਨੂੰ ਧੋ ਲਓ। ਸਾਫ ਕਰਦੇ ਸਮੇਂ ਸਾਬਣ ਦੀ ਵਰਤੋਂ ਨਾ ਕਰੋ।
4. ਆਰੰਡੀ ਦਾ ਤੇਲ
ਕਾਸਟਰ ਆਇਲ ਮਤਲਬ ਆਰੰਡੀ ਦਾ ਤੇਲ ਫੱਟੀਆਂ ਅੱਡੀਆਂ ਲਈ ਬਹੁਤ ਹੀ ਲਾਭਕਾਰੀ ਹੁੰਦਾ ਹੈ। ਰਾਤ ਨੂੰ ਪੈਰਾਂ ਨੂੰ ਗਰਮ ਪਾਣੀ ਨਾਲ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਆਰੰਡੀ ਦੇ ਤੇਲ ਨਾਲ ਇਸਦੀ ਮਸਾਜ ਕਰੋ ਅਤੇ ਰਾਤ ਭਰ ਮੌਜੇ ਪਹਿਨ ਕੇ ਰੱਖੋ। ਫਟੀਆਂ ਅੱਡੀਆਂ ਮੁਲਾਇਮ ਹੋ ਜਾਣਗੀਆਂ।
ਇਹ ਹੈ ਸਭ ਤੋਂ ਵੱਡਾ ਜਾਦੂ-ਟੂਣੇ ਦਾ ਬਾਜ਼ਾਰ!
NEXT STORY