ਵੈੱਬ ਡੈਸਕ- ਗਰਮੀ ਦੇ ਮੌਸਮ ’ਚ ਸੂਟ ਤੋਂ ਲੈ ਕੇ ਵੈਸਟਰਨ ਵੀਅਰ ਵੀ ਮੁਟਿਆਰਾਂ ਦੀ ਪਸੰਦ ਬਣੇ ਹੋਏ ਹਨ। ਜੀਨਸ-ਟਾਪ ਤੋਂ ਲੈ ਕੇ ਸਕਰਟ-ਟਾਪ ਅਤੇ ਸ਼ਾਰਟਸ-ਟਾਪ ਤੱਕ, ਵੈਸਟਰਨ ਆਊਟਫਿਟਸ ’ਚ ਮੁਟਿਆਰਾਂ ਕੋਲ ਟਾਪ ਤੋਂ ਲੈ ਕੇ ਬਾਟਮ ਤੱਕ ਕਈ ਆਪਸ਼ਨ ਮੌਜੂਦ ਹਨ। ਇਨ੍ਹੀਂ ਦਿਨੀਂ ਟੈਂਕ ਟਾਪ ਮੁਟਿਆਰਾਂ ਦਾ ਸਭ ਤੋਂ ਫੇਵਰੇਟ ਬਣ ਕੇ ਉਭਰਿਆ ਹੈ। ਖਾਸ ਕਰ ਕੇ ਗਰਮੀਆਂ ’ਚ ਕੂਲ ਅਤੇ ਕੰਫਰਟੇਬਲ ਲੁੱਕ ਲਈ ਮੁਟਿਆਰਾਂ ਇਸ ਨੂੰ ਜੰਮ ਕੇ ਕੈਰੀ ਕਰ ਰਹੀਆਂ ਹਨ। ਟੈਂਕ ਟਾਪ ਦੀ ਸਭ ਤੋਂ ਵੱਡੀ ਖ਼ਾਸੀਅਤ ਇਸ ਦੀ ਵਰਸੇਟੈਲਿਟੀ ਹੈ। ਇਸ ਨੂੰ ਜੀਨਸ, ਪੈਂਟ, ਪਲਾਜ਼ੋ, ਸ਼ਾਰਟਸ, ਮਿਨੀ ਸਕਰਟ ਤੋਂ ਲੈ ਕੇ ਲੌਂਗ ਸਕਰਟ ਤੱਕ, ਹਰ ਤਰ੍ਹਾਂ ਦੇ ਬਾਟਮ ਨਾਲ ਆਸਾਨੀ ਨਾਲ ਸਟਾਈਲ ਕੀਤਾ ਜਾ ਸਕਦਾ ਹੈ।
ਕਾਲਜ, ਆਫਿਸ, ਸ਼ਾਪਿੰਗ ਜਾਂ ਦੋਸਤਾਂ ਨਾਲ ਹੈਂਗਆਊਟ, ਹਰ ਮੌਕੇ ’ਤੇ ਮੁਟਿਆਰਾਂ ਟੈਂਕ ਟਾਪ ਨੂੰ ਵੱਖ-ਵੱਖ ਬਾਟਮ ਨਾਲ ਮੈਚ ਕਰ ਕੇ ਆਪਣੀ ਲੁੱਕ ਨੂੰ ਫਰੈਸ਼ ਅਤੇ ਟ੍ਰੈਂਡੀ ਬਣਾ ਰਹੀਆਂ ਹਨ। ਟੈਂਕ ਟਾਪ ਕਈ ਕੱਟ, ਡਿਜ਼ਾਈਨ ਅਤੇ ਕਈ ਤਰ੍ਹਾਂ ਦੀ ਨੈੱਕਲਾਈਨ ’ਚ ਬਾਜ਼ਾਰ ’ਚ ਉਪਲਬਧ ਹਨ। ਰਾਊਂਡ ਨੈੱਕ ਟੈਂਕ ਟਾਪ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾ ਰਹੇ ਹਨ ਕਿਉਂਕਿ ਇਹ ਸਟਾਈਲਿਸ਼ ਹੋਣ ਦੇ ਨਾਲ ਕੰਫਰਟ ਵੀ ਦਿੰਦੇ ਹਨ। ਇਸ ਤੋਂ ਇਲਾਵਾ ਸਕੂਪ ਨੈੱਕ, ਸਵੀਟਹਾਰਟ ਨੈੱਕ, ਵੀ-ਨੈੱਕ ਅਤੇ ਸਕੁਆਇਰ ਨੈੱਕ ਟੈਂਕ ਟਾਪ ਵੀ ਮੁਟਿਆਰਾਂ ਕੈਰੀ ਕਰ ਰਹੀਆਂ ਹਨ। ਕੁਝ ਮੁਟਿਆਰਾਂ ਨੂੰ ਸਲੀਵਲੈੱਸ ਜਾਂ ਸਟ੍ਰੈਪ ਡਿਜ਼ਾਈਨ ਪਸੰਦ ਆ ਰਹੇ ਹਨ ਤਾਂ ਕੁਝ ਫੁੱਲ ਸਲੀਵਜ਼ ਵਾਲੇ ਟੈਂਕ ਟਾਪ ਵੀ ਪਹਿਨ ਰਹੀਆਂ ਹਨ। ਪ੍ਰਿੰਟ ਦੀ ਗੱਲ ਕਰੀਏ ਤਾਂ ਪਲੇਨ ਅਤੇ ਪ੍ਰਿੰਟਿਡ ਦੋਹਾਂ ਤਰ੍ਹਾਂ ਦੇ ਟੈਂਕ ਟਾਪ ਟ੍ਰੈਂਡ ’ਚ ਹਨ ਪਰ ਸਿੰਗਲ ਕਲਰ ਪਲੇਨ ਟੈਂਕ ਟਾਪ ਸਭ ਤੋਂ ਜ਼ਿਆਦਾ ਪਹਿਨੇ ਜਾ ਰਹੇ ਹਨ।
ਇਨ੍ਹਾਂ ਦੀ ਖ਼ਾਸੀਅਤ ਹੈ ਕਿ ਇਹ ਹਰ ਡਿਜ਼ਾਈਨ ਅਤੇ ਕਲਰ ਦੇ ਬਾਟਮ ਨਾਲ ਮੈਚ ਹੋ ਜਾਂਦੇ ਹਨ। ਵ੍ਹਾਈਟ, ਬਲੈਕ, ਬੇਜ਼ ਵਰਗੇ ਨਿਊਟਰਲ ਸ਼ੇਡਜ਼ ਦੇ ਨਾਲ ਬ੍ਰਾਈਟ ਕਲਰਜ਼ ਵੀ ਖੂਬ ਪਸੰਦ ਕੀਤੇ ਜਾ ਰਹੇ ਹਨ। ਟੈਂਕ ਟਾਪ ਨਾਲ ਮੁਟਿਆਰਾਂ ਕ੍ਰਾਸ ਬਾਡੀ ਬੈਗ, ਟੋਟ ਬੈਗ, ਸਟੌਲ, ਗਾਗਲਜ਼ ਅਤੇ ਵਾਚ ਵਰਗੀਆਂ ਅਸੈਸਰੀਜ਼ ਸਟਾਈਲ ਕਰ ਰਹੀਆਂ ਹਨ। ਜਿਊਲਰੀ ’ਚ ਲੌਂਗ ਈਅਰ ਰਿੰਗਸ, ਸਟੱਡ ਟਾਪਸ, ਲੇਅਰਡ ਚੇਨ ਅਤੇ ਬ੍ਰੈਸਲੇਟ ਨੂੰ ਟੈਂਕ ਟਾਪ ਨਾਲ ਪੇਅਰ ਕੀਤਾ ਜਾ ਰਿਹਾ ਹੈ। ਹੇਅਰ ਸਟਾਈਲ ’ਚ ਹਾਫ਼ ਪੋਨੀ, ਹਾਈ ਬਨ, ਓਪਨ ਹੇਅਰ ਅਤੇ ਮੈਸੀ ਬਨ ਦੇ ਨਾਲ ਟੈਂਕ ਟਾਪ ਖੂਬ ਜੱਚ ਰਿਹਾ ਹੈ। ਫੁੱਟਵੀਅਰ ’ਚ ਬਾਟਮ ਦੇ ਹਿਸਾਬ ਨਾਲ ਸਨੀਕਰਜ਼, ਬੂਟ, ਐਂਕਲ ਲੈਂਥ ਸੈਂਡਲਜ਼ ਅਤੇ ਹੀਲਜ਼ ਨੂੰ ਪਹਿਲ ਦਿੱਤੀ ਜਾ ਰਹੀ ਹੈ। ਟੈਂਕ ਟਾਪ ਮਿਨੀਮਲ ਐਫਰਟ ’ਚ ਮੈਕਸੀਮਮ ਸਟਾਈਲ ਦਿੰਦੇ ਹਨ। ਗਰਮੀਆਂ ’ਚ ਬ੍ਰੀਜ਼ੀ ਫੈਬਰਿਕ ਅਤੇ ਸਲੀਵਲੈੱਸ ਡਿਜ਼ਾਈਨ ਕਾਰਨ ਇਹ ਕੂਲ ਫੀਲ ਕਰਾਉਂਦੇ ਹਨ, ਇਸ ਲਈ ਹਰ ਉਮਰ ਦੀਆਂ ਮੁਟਿਆਰਾਂ ਦੀ ਅਲਮਾਰੀ ਦਾ ਜ਼ਰੂਰੀ ਹਿੱਸਾ ਬਣ ਗਏ ਹਨ।
ਹੁਣ ਗਰਮੀ ਕਾਰਨ ਖਾਣਾ ਨਹੀਂ ਹੋਵੇਗਾ ਬੇਕਾਰ!ਅਜ਼ਮਾਓ ਇਹ ਸੌਖੇ ਘਰੇਲੂ ਨੁਸਖ਼ੇ
NEXT STORY