ਮੁੰਬਈ— 2016 ਦੇ ਆਖਰੀ ਦਿਨ ਖਤਮ ਹੋ ਚੁਕੇ ਹਨ । ਹੁਣ ਅਸੀਂ ਜਿੰਦਗੀ ਦੀ ਨਵੀਂ ਸ਼ੂਰੂਆਤ ਕਰਨ ਦੇ ਲਈ ਤਿਆਰ ਹਾਂ। ਪੁਰਾਣਾ ਸਾਲ ਬਹੁਤ ਕੁਝ ਪਿੱਛੇ ਛੱਡ ਗਿਆ ਹੈ। ਇਸ ਸਾਲ ਭਾਰਤ ਦੀਆਂ ਬਹੁਤ ਸਾਰੀਆਂ ਵੱਡੀਆਂ ਹਸਤੀਆਂ ਜੋ ਦੁਨੀਆ ਨੂੰ ਛੱਡ ਕੇ ਚਲੀਆਂ ਗਈਆ ਹਨ। ਇਨ੍ਹਾਂ ਆਦਾਕਾਰਾਂ ਦੀਆਂ ਯਾਦਾ ਇਸ ਸਾਲ 'ਚ ਹਮੇਸ਼ਾ ਤਾਜਾ ਰਹਿਣਗੀਆਂ । ਆਓ ਜਾਣਦੇ ਹਾਂ ਇਨ੍ਹਾਂ ਹਸਤੀਆਂ ਦੇ ਬਾਰੇ।
1.ਜੈਲਲਿਤਾ
ਦੇਸ਼ ਦੀ ਰਾਜਨੀਤੀ ਦਾ ਜਾਣਿਆ ਪਛਾਣਿਆ ਚਿਹਰਾ ਅਤੇ ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਇਸ ਸਾਲ ਦੁਨਿਆ ਨੂੰ ਅਲਵਿਦਾ ਕਹਿ ਗਈ ਹੈ। ਅੰਮਾ ਨੂੰ ਚਾਹੁਣ ਵਾਲੇ ਲੋਕਾਂ ਨੂੰ ਇਸ ਨਾਲ ਬਹੁਤ ਦੁੱਖ ਹੋਇਆ ਅਤੇ ਪੂਰੇ ਦੇਸ਼ ਸੋਗ 'ਚ ਡੁੱਬ ਗਿਆ।
2. ਰਾਜੇਸ਼ ਵਿਵੇਕ
ਬਾਲੀਵੁੱਡ 'ਚ ਆਪਣੀ ਐਕਟਿੰਗ ਨਾਲ ਕਿਰਦਾਰ 'ਚ ਜਾਨ ਪਾਉਣ ਵਾਲੇ ਰਾਜੇਸ਼ ਵਿਵੇਕ ਜਿਨ੍ਹਾਂ ਨੂੰ ਲਗਾਨ ਦੇ ਗੁਰਨ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਸਾਲ ਦੁਨੀਆ ਨੂੰ ਅਲਵਿਦਾ ਕਹਿ ਗਏ।
3. ਪ੍ਰਾਤੀਊਸ਼ਾ ਬੈਨਰਜੀ
ਆਨੰਦੀ ਦੇ ਨਾਮ ਨਾਲ ਜਾਣੀ ਜਾਂਦੀ ਸਭ ਦੀ ਪਿਆਰੀ ਪ੍ਰਾਤੀਉੂਸ਼ਾ ਬੈਨਰਜੀ ਨੇ 2016 ਅਪ੍ਰੈਲ 'ਚ ਖੁਦਕੁਸ਼ੀ ਕਰ ਲਈ।
4. ਮੁਫਤੀ ਮੁੰਹਮਦ ਸਈਦ
ਮੁਫਤ ਮੁੰਹਮਦ ਸਈਦ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਅਤੇ ਦੇਸ਼ ਦੇ ਕੁਸ਼ਲ ਰਾਜਨੀਤਕ ਵੀ ਇਸ ਸਾਲ ਦੁਨੀਆ ਨੂੰ ਛੱਡ ਕੇ ਚਲੇ ਗਏ।
5. ਰਜ਼ਾਕ ਖਾਨ
ਕਦੀ ਖਲਨਾਇਕ ਤਾਂ ਕਦੀ ਕਮੇਡੀ ਨਾਲ ਦਰਸ਼ਕਾ ਦਾ ਦਿਲ ਜਿਤਨ ਵਾਲੇ ਰਜ਼ਾਕ ਖਾਨ ਨੇ ਆਪਣੇ ਕਿਰਦਾਰ ਨਾਲ ਜੰਨਤਾ ਦਾ ਦਿਲ ਜਿੱਤ ਲਿਆ। ਇਸ ਸਾਲ ਦੁਨੀਆ ਨੂੰ ਅਲਵਿਦਾ ਕਹਿਣ ਵਾਲੇ ਰਜ਼ਾਕ ਖਾਨ ਲੋਕਾਂ ਦੇ ਦਿਲਾਂ 'ਚ ਹਜੇ ਵੀ ਜਿੰਦਾ ਹਨ।
6. ਮੁੰਹਮਦ ਅਲੀ
ਦੁਨੀਆ ਦੇ ਸਭ ਤੋਂ ਬੇਹਤਰੀਨ ਕਹੇ ਜਾਣ ਵਾਲੇ ਮੁੱਕੇਬਾਜ, ਜਿਸ ਨੂੰ ਹਰਾਉਣਾ ਵਿਰੋਧੀ ਦੇ ਬਸ 'ਚ ਨਹੀਂ ਹੁੰਦਾ ਸੀ 2016 'ਚ ਇਸ ਦੁਨੀਆ ਤੋਂ ਅਲਵਿਦਾ ਕਹਿ ਗਏ।
7.ਸੁਲਭਾ ਦੇਸ਼ਪਾਂਡੇ
ਛੋਟੇ ਪਰਦੇ ਦਾ ਜਾਣਿਆ ਪਛਾਣਿਆ ਚਿਹਰਾ ਅਤੇ ਕਈ ਫਿਲਮਾਂ 'ਚ ਵੀ ਕੰਮ ਕਰ ਚੁਕੀ ਸਫਲ ਅਭਿਨੈਤਰੀ ਸੁਲਭਾ ਪਾਂਡੇ ਨੂੰ ਕੋਣ ਨਹੀਂ ਜਾਣਦਾ। ਇਹ ਵੀ 2016 ਚੋਂ ਚੱਲ ਵਸੀ।
8. ਅਨੁਪਮ ਮਿਸ਼ਰਾ
ਕਈ ਕਿਤਾਬਾਂ ਅਤੇ ਲੇਖ ਵਾਲੇ ਅਨੁਪਮ ਮਿਸ਼ਰਾ ਬਹੁਤ ਹੀ ਸੁਲਝੇ ਹੋਏ ਲੇਖਕ ਸੀ। ਦਿਲ ਦੇ ਦੌਰਾ ਪੈਣ ਨਾਲ ਇਨ੍ਹਾਂ ਦਾ 2016 'ਚ ਦੇਹਾਤ ਹੋ ਗਿਆ।
9. ਸੁਰੇਸ਼ ਚਟਵਾਲ
ਬਾਲੀਵੁੱਡ 'ਚ ਵੱਡੇ- ਵੱਡੇ ਐਕਟਰਸ ਦੇ ਨਾਲ ਕੰਮ ਕਰਮ ਵਾਲੇ ਸੁਰੇਸ਼ ਚਟਵਾਲ ਦੀ ਮੌਤ 2016 'ਚ ਹੋ ਗਈ।
10. ਮੁਕੇਸ਼ ਰਾਵਲ
ਰਾਮਾਯਨ ਦੇ ਵਿਭਿਸ਼ਣ ਦੇ ਨਾਮ ਨਾਲ ਜਾਣੇ ਜਾਂਦੇ ਮੁਕੇਸ਼ ਰਾਵਲ ਨੇ ਕਈ ਟੀ. ਵੀ ਸੀਰੀਅਲ 'ਚ ਕੰਮ ਕਰ ਚੁਕੇ ਸੀ। ਉਨ੍ਹਾਂ ਦੀ ਅਨਸੁਲਝੀ ਮੌਤ ਨੇ ਲੋਕਾਂ ਨੂੰ ਚੌਂਕਾ ਦਿੱਤਾ।
ਵਿਆਹ ਤੋਂ ਬਾਅਦ ਪੂਰੀ ਤਰ੍ਹਾਂ ਬਦਲਿਆ ਮੀਰਾ ਦਾ ਸਟਾਈਲ
NEXT STORY