ਮੁੰਬਈ— ਕੁਝ ਲੋਕਾਂ ਨੂੰ ਰੇਲ ਦਾ ਸਫਰ ਕਰਨਾ ਬਹੁਤ ਪਸੰਦ ਹੁੰਦਾ ਹੈ। ਰੇਲ ਸਫਰ 'ਚ ਤੁਸੀਂ ਨਵੇਂ ਲੋਕਾਂ ਨੂੰ ਮਿਲਦੇ ਹੋ ਜਿਸ ਨਾਲ ਤੁਹਾਡਾ ਸਫਰ ਬੜੀ ਆਸਾਨੀ ਨਾਲ ਬੀਤ ਜਾਂਦਾ ਹੈ। ਸਫਰ ਦੇ ਦੌਰਾਨ ਅਸੀਂ ਕਈ ਰੇਲਵੇ ਸਟੇਸ਼ਨ ਦੇਖਦੇ ਹਾਂ ਜੋ ਬਹੁਤ ਸੁੰਦਰ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਵਿਸ਼ਵ ਦੇ ਸਭ ਤੋਂ ਖੂਬਸੂਰਤ ਰੇਲਵੇ ਸਟੇਸ਼ਨ ਦੇ ਬਾਰੇ 'ਚ ਦੱਸਣ ਜਾ ਰਹੇ ਹਾਂ।
1. ਅਟੋਚਾ ਸਟੇਸ਼ਨ ਮੇਡਰਿਡ
ਅਟੋਚਾ ਰੇਲਵੇ ਸਟੇਸ਼ਨ ਦੁਨੀਆ ਦਾ ਸਭ ਤੋਂ ਖੂਬਸੂਰਤ ਰੇਲਵੇ ਸਟੇਸ਼ਨ ਹੈ। ਸਟੇਸ਼ਨ 'ਤੇ ਇੱਕ ਛੋਟਾ ਜਿਹਾ ਜੰਗਲ ਬਣਾਇਆ ਗਿਆ ਹੈ, ਇੱਥੇ ਪੇੜ ਪੌਦੇ ਅਤੇ ਜਾਨਵਰ ਦੇਖਣ ਨੂੰ ਮਿਲਦੇ ਹਨ।
2. ਗਰੈਂਡ ਸੇਂਟਰਲ ਟਮਿਨਲ ਨਿਊਯਾਰਕ
ਇਸ ਸਟੇਸ਼ਨ 'ਚ 44 ਪਲੇਟਫਾਰਮ ਹਨ ਅਤੇ 67 ਰੇਲਵੇ ਲਾਈਨਾਂ ਹਨ। 1913 'ਚ ਇਹ ਰੇਲਵੇ ਸਟੇਸ਼ਨ ਬਣਿਆ ਸੀ। ਇਸ ਸਟੇਸ਼ਨ ਤੋਂ ਹਰ ਸਾਲ ਕਰੀਬ 4 ਕਰੋੜ ਲੋਕ ਰੇਲਗੱਡੀ 'ਚ ਸਫਰ ਕਰਦੇ ਹਨ।
3. ਸੇਂਟ ਪੈਨ ਕਰਾਸ ਇੰਟਰਨੇਸ਼ਨਲ ਲੰਡਨ
ਇੰਗਲੈਂਡ 'ਚ ਸਥਿਤ ਇਹ ਰੇਲਵੇ ਸਟੇਸ਼ਨ ਕਿਸੇ ਮਹਿਲ ਤੋਂ ਘੱਟ ਨਹੀਂ ਹੈ। 1868 'ਚ ਇਹ ਰੇਲਵੇ ਸਟੇਸ਼ਨ ਬਣਿਆ ਸੀ।
4. ਗਾਰੇ ਡੇ ਸਟਰਾਸਬਰਗ ਫਰਾਂਸ
1883 'ਚ ਇਹ ਰੇਲਵੇ ਸਟੇਸ਼ਨ ਬਣਿਆ ਸੀ। ਇਸ ਰੇਲਵੇ ਸਟੇਸ਼ਨ ਨੂੰ ਬਣਾਉਂਣ 'ਚ ਕਰੀਬ 19 ਕਰੋੜ ਦੀ ਲਾਗਤ ਆਈ ਸੀ।
5. ਕਾਜਵਾ ਸਟੇਸ਼ਨ ਜਾਪਾਨ
ਇਹ ਰੇਲਵੇ ਸਟੇਸ਼ਨ ਆਪਣੇ ਆਰਕੀਟੈਕਟ ਦੇ ਲਈ ਦੁਨੀਆ ਭਰ 'ਚ ਮਸ਼ਹੂਰ ਹੈ। ਇਸ ਰੇਲਵੇ ਸਟੇਸ਼ਨ ਦਾ ਨਿਰਮਾਣ 1898 'ਚ ਹੋਇਆ ਸੀ।
16 ਸ਼ਿੰਗਾਰ 'ਚ ਛੁਪੇ ਹਨ ਸਿਹਤ ਨਾਲ ਜੁੜੇ ਕਈ ਰਾਜ
NEXT STORY