ਨਵੀਂ ਦਿੱਲੀ— ਗਰਭ ਅਵਸਥਾ ਦੌਰਾਨ ਔਰਤ ਨੂੰ ਕਈ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ। ਖਾਸਕਰ ਆਪਣੀ ਖੁਰਾਕ ਦਾ। ਜ਼ਿਆਦਾਤਰ ਔਰਤਾਂ ਨੂੰ ਗ੍ਰੀਨ ਟੀ ਪੀਣਾ ਬਹੁਤ ਚੰਗਾ ਲੱਗਦਾ ਹੈ। ਇਸ 'ਚ ਜ਼ਿਆਦਾ ਮਾਤਰਾ 'ਚ ਐਂਟੀ-ਆਕਸੀਡੈਂਟ ਅਤੇ ਪੋਸ਼ਕ ਤੱਤ ਹੁੰਦੇ ਹਨ ਪਰ ਗਰਭ ਅਵਸਥਾ ਦੌਰਾਨ ਔਰਤ ਨੂੰ ਗ੍ਰੀਨ ਟੀ ਨਹੀਂ ਪੀਣੀ ਚਾਹੀਦੀ। ਅੱਜ ਅਸੀਂ ਤੁਹਾਨੂੰ ਦਸਾਂਗੇ ਕਿ ਗਰਭ ਅਵਸਥਾ 'ਚ ਗ੍ਰੀਨ ਟੀ ਪੀਣ ਦੇ ਕੀ ਨੁਕਸਾਨ ਹੋ ਸਕਦੇ ਹਨ।
1. ਨਿਊਰਲ ਟਿਊਬ ਹੋਣ ਦਾ ਖਤਰਾ
ਖੋਜ ਤੋਂ ਇਹ ਪਤਾ ਲੱਗਿਆ ਹੈ ਕਿ ਬੱਚੇ ਦੇ ਗਰਭ 'ਚ ਆਉਣ ਦੇ ਸਮੇਂ 'ਚ ਗ੍ਰੀਨ ਟੀ ਪੀਣ ਨਾਲ ਨਿਊਰਲ ਟਿਊਬ ਵਿਕਾਰ ਹੋ ਸਕਦਾ ਹੈ।
2. ਬੱਚੇ ਦੇ ਦਿਮਾਗੀ ਵਿਕਾਸ 'ਤੇ ਅਸਰ
ਗਰਭ ਅਵਸਥਾ 'ਚ ਫਾਲਿਕ ਐਸਿਡ ਲੈਣਾ ਮਾਂ ਅਤੇ ਬੱਚੇ ਦੋਹਾਂ ਲਈ ਜ਼ਰੂਰੀ ਹੁੰਦਾ ਹੈ। ਇਸ ਸਥਿਤੀ 'ਚ ਮਾਂ ਵੱਲੋਂ ਗ੍ਰੀਨ ਟੀ ਜ਼ਿਆਦਾ ਮਾਤਰਾ 'ਚ ਲੈਣ ਨਾਲ ਬੱਚੇ ਨੂੰ ਫਾਲਿਕ ਐਸਿਡ ਦਾ ਪੂਰਾ ਫਾਇਦਾ ਨਹੀਂ ਮਿਲ ਪਾਉਂਦਾ।
3. ਆਇਰਨ ਦੀ ਕਮੀ
ਬਹੁਤ ਜ਼ਿਆਦਾ ਮਾਤਰਾ 'ਚ ਗ੍ਰੀਨ ਟੀ ਪੀਣ ਕਾਰਨ ਸਰੀਰ 'ਚ ਆਇਰਨ ਦੀ ਕਮੀ ਹੋ ਜਾਂਦੀ ਹੈ, ਜਿਸ ਕਾਰਨ ਹੀਮੋਗਲੋਬਿਨ ਨਹੀਂ ਬਣ ਪਾਉਂਦਾ ਅਤੇ ਮਾਂ-ਬੱਚੇ ਨੂੰ ਐਨੀਮੀਆ ਰੋਗ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।
4. ਮੈਟਾਬਾਲੀਜ਼ਮ ਦਾ ਵੱਧਣਾ
ਬਹੁਤ ਜ਼ਿਆਦਾ ਮਾਤਰਾ 'ਚ ਗ੍ਰੀਨ ਟੀ ਪੀਣ ਨਾਲ ਸਰੀਰ 'ਚ ਮੈਟਾਬਾਲੀਜ਼ਮ ਦੀ ਦਰ ਵੱਧ ਜਾਂਦੀ ਹੈ। ਗਰਭ ਅਵਸਥਾ 'ਚ ਮੈਟਾਬਾਲੀਜ਼ਮ ਦੀ ਦਰ ਤਾਂ ਪਹਿਲਾਂ ਹੀ ਵੱਧੀ ਹੁੰਦੀ ਹੈ ਅਤੇ ਇਸ ਦਾ ਹੋਰ ਵੱਧ ਜਾਣਾ ਮਾਂ ਅਤੇ ਬੱਚੇ ਦੋਹਾਂ ਲਈ ਖਤਰਨਾਕ ਹੋ ਸਕਦਾ ਹੈ।
ਖੂਬਸੂਰਤ ਦਿਖਣ ਲਈ ਅਪਣਾਓ ਜੀਰੇ ਦਾ ਪੇਸਟ, ਹੋਣਗੇ ਕਈ ਫਾਇਦੇ
NEXT STORY