ਜਲੰਧਰ- ਆਲੂ ਹਰ ਪ੍ਰਕਾਰ ਦੀ ਸਬਜ਼ੀ ਵਿਚ ਆਪਣੀ ਜਗ੍ਹਾ ਬਣਾ ਲੈਂਦੇ ਹਨ ਅਤੇ ਹਰ ਵਾਰ ਇਨ੍ਹਾਂ ਨੂੰ ਵੱਖਰੇ ਅਤੇ ਸਵਾਦਿਸ਼ਟ ਤਰੀਕਿਆਂ ਨਾਲ ਬਣਾਇਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਦਹੀਂ ਵਾਲੇ ਆਲੂ ਦੀ ਸਬਜ਼ੀ ਬਣਾਉਣਾ ਦੱਸਣ ਜਾ ਰਹੇ ਹਾਂ, ਜਿਸ ਦਾ ਮਜ਼ਾ ਦੁਪਹਿਰ ਜਾਂ ਰਾਤ ਦੇ ਖਾਣ ਵਿਚ ਲਿਆ ਜਾ ਸਕਦਾ ਹੈ।
ਸਮੱਗਰੀ :- 1 ਕਪ ਤਾਜ਼ਾ ਫੇਂਟਿਆ ਹੋਇਆ ਦਹੀਂ, 3 ਕਪ ਉੱਬਲ਼ੇ ਅਤੇ ਛਿਲੇ ਹੋਏ ਆਲੂ ਦੇ ਟੁਕੜੇ, 1 ਚਮਚ ਵੇਸਣ, 1 ਚਮਚ ਘਿਓ, 1/2 ਚਮਚ ਸਰਸੋਂ, 1/2 ਚਮਚ ਜ਼ੀਰਾ, 1 ਚਮਚ ਸੌਫ਼, 1/2 ਚਮਚ ਕਲੌਂਜੀ, 1 ਤੇਜਪੱਤਾ, 1 ਦਾਲਚੀਨੀ ਦਾ ਟੁਕੜਾ, 2 ਲੌਂਗ, ਇਕ ਚੁਟਕੀ ਹਿੰਗ, 1 ਚਮਚ ਲਾਲ ਮਿਰਚ ਪਾਊਡਰ, 1/4 ਚਮਚ ਹਲਦੀ ਪਾਊਡਰ, 1 ਚਮਚ ਧਨੀਆ - ਜ਼ੀਰਾ ਪਾਊਡਰ, ਲੂਣ ਸਵਾਦਅਨੁਸਾਰ
ਵਿਧੀ:- ਦਹੀਂ ਅਤੇ ਵੇਸਣ ਨੂੰ ਇਕ ਬਾਉਲ ਵਿਚ ਮਿਲਾ ਕੇ ਚੰਗੀ ਤਰ੍ਹਾਂ ਫੈਂਟ ਲਓ। ਇਸ ਨੂੰ ਇਕ ਪਾਸੇ ਰੱਖ ਦਿਓ। ਇਕ ਡੂੰਘੇ ਨਾਨ - ਸਟਿਕ ਬਰਤਨ ਵਿਚ ਘਿਓ ਗਰਮ ਕਰੋ ਅਤੇ ਸਰਸੋਂ, ਜੀਰਾ, ਸੌਫ਼, ਕਲੌਂਜੀ, ਤੇਜਪੱਤਾ, ਦਾਲਚੀਨੀ, ਲੌਂਗ ਅਤੇ ਹਿੰਗ ਪਾ ਕੇ ਮੱਧਮ ਅੱਗ 'ਤੇ ਕੁੱਝ ਸੈਕੰਡ ਤੱਕ ਭੁੰਨ ਲਓ।
ਦਹੀ - ਵੇਸਣ ਦਾ ਮਿਸ਼ਰਣ ਲਈ 1/4 ਕਪ ਪਾਣੀ, ਲਾਲ ਮਿਰਚ ਪਾਊਡਰ, ਹਲਦੀ ਪਾਊਡਰ ਅਤੇ ਧਨੀਆ - ਜੀਰਾ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ ਅਤੇ ਲਗਾਤਾਰ ਹਿਲਾਉਂਦੇ ਹੋਏ, ਘੱਟ ਗੈਸ 'ਤੇ 2 ਮਿੰਟ ਤੱਕ ਪਕਾ ਲਓ। ਆਲੂ ਅਤੇ ਲੂਣ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ ਅਤੇ ਘੱਟ ਅੱਗ 'ਤੇ ਵਿਚ ਵਿਚ ਹਿਲਾਂਦੇ ਹੋਏ 2 - 3 ਮਿੰਟ ਤੱਕ ਪਕਾ ਲਓ। ਧਨੀਏ ਨਾਲ ਸਜਾ ਕੇ ਤੁਰੰਤ ਪਰੋਸੋ।
ਘਰ 'ਚ ਬਣਾਓ ਸੁਆਦਿਸ਼ਟ ਦਹੀਂ ਵੜੇ
NEXT STORY