ਲੁਧਿਆਣਾ (ਰਾਮ) : ਕਾਤਲ ਚਾਈਨਾ ਡੋਰ ਦੇ 32 ਗਟੂ ਸਮੇਤ ਥਾਣਾ ਜਮਾਲਪੁਰ ਪੁਲਸ ਨੇ ਇਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮ ਦੀ ਪਛਾਣ ਮਲਜੀਤ ਸਿੰਘ (18) ਪੁੱਤਰ ਅਵਤਾਰ ਸਿੰਘ ਵਾਸੀ ਗੋਬਿੰਦ ਨਗਰ ਮੁੰਡੀਆਂ ਕਲਾਂ ਦੇ ਰੂਪ ਵਿਚ ਹੋਈ ਹੈ। ਪੁਲਸ ਨੇ ਮੁਲਜ਼ਮ ਤੋਂ ਚਾਈਨਾ ਡੋਰ ਦੇ 32 ਗਟੂ ਬਰਾਮਦ ਕੀਤਾ ਹਨ। ਥਾਣਾ ਜਮਾਲਪੁਰ ਦੇ ਐੱਸ. ਐੱਚ. ਓ ਕੁਲਬੀਰ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਪੁਲਸ ਪਾਰਟੀ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੁਲਜ਼ਮ ਚਾਈਨਾ ਡੋਰ ਵੇਚਣ ਦਾ ਨਜਾਇਜ਼ ਧੰਦਾ ਕਰਦਾ ਹੈ।
ਇਸ 'ਤੇ ਪੁਲਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਉਸਤੋਂ ਚਾਈਨਾ ਡੋਰ ਦੇ ਗੱਟੂ ਬਰਾਮਦ ਕਰ ਲਏ। ਮੁਲਜ਼ਮ ਤੋਂ ਪੁੱਛਗਿੱਛ ਕੀਤਾ ਜਾ ਰਹੀ ਹੈ, ਜਿਸ ਵਿਚ ਵੱਡੇ ਖੁਲਾਸੇ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਫਿਲਹਾਲ ਸ਼ੁਰੂਆਤੀ ਪੁੱਛਗਿੱਛ ਵਿਚ ਪਤਾ ਚਲਿਆ ਹੈ ਕਿ ਮੁਲਜ਼ਮ ਲੁਧਿਆਣਾ ਵਿਚ ਆਮ ਪਬਲਿਕ ਨੂੰ ਚਾਈਨਾ ਡੋਰ ਵੇਚਦਾ ਸੀ।
AAP ਵਿਧਾਇਕ ਗੁਰਪ੍ਰੀਤ ਗੋਗੀ ਪੰਜ ਤੱਤਾਂ 'ਚ ਵਿਲੀਨ, ਮੁੱਖ ਮੰਤਰੀ ਮਾਨ ਹੋਏ ਦੁੱਖ 'ਚ ਸ਼ਾਮਲ (ਤਸਵੀਰਾਂ)
NEXT STORY