ਲੁਧਿਆਣਾ (ਬੇਰੀ) : ਫਰਜ਼ੀ ਦਸਤਾਵੇਜ਼ਾਂ ’ਤੇ ਪ੍ਰਾਪਰਟੀ ਵੇਚਣ ਲਈ ਬਤੌਰ ਸਾਈ 5 ਲੱਖ ਲੈ ਕੇ ਧੋਖਾਦੇਹੀ ਕਰਨ ਦੇ ਦੋਸ਼ ’ਚ ਥਾਣਾ ਡਵੀਜ਼ਨ ਨੰ. 8 ਦੀ ਪੁਲਸ ਨੇ ਗਗਨ ਢੰਡ ਦੀ ਸ਼ਿਕਾਇਤ ’ਤੇ 2 ਮੁਲਜ਼ਮਾਂ ’ਤੇ ਧੋਖਾਦੇਹੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਮੁਲਜ਼ਮ ਜੱਸੀਆਂ ਰੋਡ, ਹੈਬੋਵਾਲ ਕਲਾਂ ਨਿਵਾਸੀ ਦੀਪਕ ਖੰਨਾ ਅਤੇ ਸਲੇਮ ਟਾਬਰੀ ਦਾ ਰਹਿਣ ਵਾਲਾ ਰੇਸ਼ਮ ਹੈ। ਹਾਲਾਂਕਿ ਅਜੇ ਤੱਕ ਮੁਲਜ਼ਮਾਂ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਪੁਲਸ ਨੇ ਉਨ੍ਹਾਂ ਦੀ ਭਾਲ ’ਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਪੁਲਸ ਸ਼ਿਕਾਇਤ ’ਚ ਸਿਵਲ ਲਾਈਨ ਦੇ ਰਹਿਣ ਵਾਲੇ ਗਗਨ ਢੰਡ ਨੇ ਦੱਸਿਆ ਕਿ ਮੁਲਜ਼ਮ ਦੀਪਕ ਖੰਨਾ ਅਤੇ ਰੇਸ਼ਮ ਉਸ ਦੇ ਜਾਣਕਾਰ ਸਨ। ਦੀਪਕ ਖੰਨਾ ਨੇ ਕਿਹਾ ਕਿ ਉਹ ਆਪਣੀ ਹੈਬੋਵਾਲ ਵਾਲਾ 200 ਵਰਗ ਗਜ਼ ਦਾ ਮਕਾਨ ਵੇਚਣਾ ਚਾਹੁੰਦਾ ਹੈ, ਜੋ ਕਿ ਉਸ ਦੇ ਨਾਂ ’ਤੇ ਹੈ। ਉਸ ਸਮੇਂ ਰੇਸ਼ਮ ਵੀ ਨਾਲ ਸੀ। ਗਗਨ ਦਾ ਕਹਿਣਾ ਹੈ ਕਿ ਦੀਪਕ ਦੇ ਨਾਲ ਉਸ ਦੀ ਪ੍ਰਾਪਰਟੀ ਦਾ ਸੌਦਾ 78 ਲੱਖ ਰੁਪਏ ’ਚ ਹੋ ਗਿਆ। ਉਸ ਨੇ ਬਤੌਰ ਸਾਈ 5 ਲੱਖ ਰੁਪਏ ਦੀ ਡਿਮਾਂਡ ਕੀਤੀ, ਜਿਸ ਤੋਂ ਬਾਅਦ ਉਸ ਨੇ 5 ਲੱਖ ਰੁਪਏ ਉਸ ਨੂੰ ਬਤੌਰ ਸਾਈ ਫੜਾ ਦਿੱਤੇ ਅਤੇ ਇਕ ਐਫੀਡੇਵਿਟ ਲਿਖ ਲਿਆ ਸੀ, ਜਿਸ ’ਚ ਰੇਸ਼ਮ ਬਤੌਰ ਗਵਾਹ ਸੀ।
ਇਹ ਵੀ ਪੜ੍ਹੋ : ਲੁਧਿਆਣਾ 'ਚ ਮੁੰਡੇ ਨਾਲ ਬੇਹੱਦ ਸ਼ਰਮਨਾਕ ਕਾਰਾ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ
ਕੁਝ ਦਿਨ ਬਾਅਦ ਉਸ ਨੂੰ ਪਤਾ ਲੱਗਿਆ ਕਿ ਜਿਸ ਪ੍ਰਾਪਰਟੀ ਦੇ ਸਿਲਸਿਲੇ ’ਚ ਦੀਪਕ ਨੇ ਉਸ ਨਾਲ ਸੌਦਾ ਕਰ ਕੇ ਬਤੌਰ ਸਾਈ 5 ਲੱਖ ਲਏ ਸਨ, ਉਹ ਪ੍ਰਾਪਰਟੀ ਉਸ ਦੇ ਨਾਂ ’ਤੇ ਨਹੀਂ ਸਗੋਂ ਉਕਤ ਪ੍ਰਾਪਰਟੀ ਉਸ ਦੀ ਪਤਨੀ ਦੇ ਨਾਂ ’ਤੇ ਹੈ। ਉਸ ਨੇ ਧੋਖੇ ਦੀ ਨੀਅਤ ਨਾਲ ਉਸ ਨਾਲ ਸੌਦਾ ਕਰ ਕੇ 5 ਲੱਖ ਠੱਗ ਲਏ। ਜਦੋਂ ਉਸ ਨੇ ਪੈਸੇ ਵਾਪਸ ਮੰਗੇ ਤਾਂ ਉਲਟਾ ਮੁਲਜ਼ਮ ਦੀਪਕ ਅਤੇ ਰੇਸ਼ਮ ਉਸ ਨੂੰ ਡਰਾਉਣ ਧਮਕਾਉਣ ਲੱਗੇ। ਇਸ ਤੋਂ ਬਾਅਦ ਉਸ ਨੇ ਇਸ ਸਬੰਧ ’ਚ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ। ਉਕਤ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਪੁਲਸ ਨੇ ਮੁਲਜ਼ਮਾਂ ’ਤੇ ਕੇਸ ਦਰਜ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਬਣਨ ਜਾ ਰਿਹੈ ਨਵਾਂ ਕਾਨੂੰਨ! ਅੱਜ ਹੀ ਹੋ ਸਕਦੈ ਵੱਡਾ ਐਲਾਨ
NEXT STORY