ਲੁਧਿਆਣਾ (ਰਾਜ): ਸਿਵਲ ਹਸਪਤਾਲ ਦੀ ਐਮਰਜੈਂਸੀ ’ਚ ਨੌਜਵਾਨ ਦੇ ਕਤਲ ਤੋਂ ਬਾਅਦ ਡਾਕਟਰ ਤੇ ਪੈਰਾ ਮੈਡੀਕਲ ਸਟਾਫ਼ ’ਚ ਦਹਿਸ਼ਤ ਦਾ ਮਾਹੌਲ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਸੈਂਕੜੇ ਲੋਕ ਮੈਡੀਕਲ ਕਰਵਾਉਣ ਆਉਂਦੇ ਹਨ, ਜੋ ਸ਼ਰੇਆਮ ਧੱਕੇਸ਼ਾਹੀ ਕਰਦੇ ਹਨ। ਤਿੰਨ ਦਿਨ ਪਹਿਲਾਂ ਤਾਂ ਹੱਦ ਹੀ ਹੋ ਗਈ, ਬਦਮਾਸ਼ਾਂ ਨੇ ਨੌਜਵਾਨ ਨੂੰ ਸ਼ਰੇਆਮ ਵੱਢ-ਟੁੱਕ ਕੇ ਕਤਲ ਕਰ ਦਿੱਤਾ।ਉਨ੍ਹਾਂ ਦਾ ਕਹਿਣਾ ਹੈ ਕਿ ਰਾਤ ਵੇਲੇ ਹਸਪਤਾਲ ਇਕ ਹੀ ਪੁਲਸ ਮੁਲਾਜ਼ਮ ਹੁੰਦਾ ਹੈ ਹਾਲਾਂਕਿ ਉਨ੍ਹਾਂ ਕੋਲ ਸੁਰੱਖਿਆ ਗਾਰਡ ਹੈ, ਜੋ ਸੁਰੱਖਿਆ ਪੱਖੋਂ ਨਾਕਾਫ਼ੀ ਹੈ। ਹਸਪਤਾਲ ਦੇ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ਼ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਹਸਪਤਾਲ ਦੀ ਸੁਰੱਖਿਆ ਨਾ ਵਧਾਈ ਗਈ ਤਾਂ ਉਹ ਹੜਤਾਲ ’ਤੇ ਚਲੇ ਜਾਣਗੇ।
ਇਹ ਵੀ ਪੜ੍ਹੋ: ਪੰਜਾਬ ’ਚ ਫਿਰ ਡੂੰਘਾ ਹੋ ਸਕਦੈ ਸਿੱਖ ਜਥੇਬੰਦੀਆਂ ਅਤੇ ਡੇਰਾ ਸਮਰਥਕਾਂ ਵਿਚਾਲੇ ਵਿਵਾਦ, ਪੁਲਸ ਅਲਰਟ
ਅਸਲ ’ਚ ਸਿਵਲ ਹਸਪਤਾਲ ਵਿਚ ਨਾ ਤਾਂ ਸੁਰੱਖਿਆ ਮੁਲਾਜ਼ਮ ਹਨ ਅਤੇ ਨਾ ਹੀ ਕੋਈ ਚੈਕਿੰਗ। ਸਾਰਿਆਂ ਲਈ ਐਂਟਰੀ ਖੁੱਲ੍ਹੀ ਹੈ। ਅੰਕੜਿਆਂ ਦੀ ਗੱਲ ਕਰੀਏ ਤਾਂ ਹਸਪਤਾਲ ’ਚ ਕਰੀਬ 3 ਹਜ਼ਾਰ ਮਰੀਜ਼ਾਂ ਦਾ ਆਉਣਾ-ਜਾਣਾ ਹੈ। ਇਨ੍ਹਾਂ ’ਚੋਂ ਕਈ ਦਾਖ਼ਲ ਵੀ ਹਨ। ਇਨ੍ਹਾਂ ’ਤੇ ਸਿਰਫ਼ 25 ਸੁਰੱਖਿਆ ਮੁਲਾਜ਼ਮ ਹਨ, ਜੋ ਵੱਖ-ਵੱਖ ਸ਼ਿਫਟਾਂ ਅਤੇ ਥਾਵਾਂ ’ਤੇ ਡਿਊਟੀ ਦੇ ਰਹੇ ਹਨ।
ਇਹ ਵੀ ਪੜ੍ਹੋ: ਮੁਹੱਲਾ ਕਲੀਨਿਕਾਂ 'ਚ ਸਟਾਫ਼ ਭਰਤੀ ਲਈ ਨਿਯਮ ਤਿਆਰ, ਇਸ ਆਧਾਰ 'ਤੇ ਮਿਲੇਗੀ ਤਨਖ਼ਾਹ
ਇਸ ਦੇ ਉਲਟ ਜੇਕਰ ਪੁਲਸ ਮੁਲਾਜ਼ਮਾਂ ਦੀ ਗੱਲ ਕਰੀਏ ਤਾਂ ਚੌਕੀ ’ਚ ਸਿਰਫ਼ 3 ਮੁਲਾਜ਼ਮ ਹਨ। ਇਨ੍ਹਾਂ ’ਚੋਂ ਇਕ ਰਾਤ ਨੂੰ ਕਰਮਚਾਰੀ ਸਿਵਲ ਹਸਪਤਾਲ ’ਚ ਤਾਇਨਾਤ ਹੁੰਦਾ ਹੈ। ਕਈ ਵਾਰ ਅਜਿਹਾ ਵੀ ਨਹੀਂ ਹੁੰਦਾ, ਜਿਸ ਕਾਰਨ ਪੁਲਸ ਚੌਕੀ ਹੋਣ ਦੇ ਬਾਵਜੂਦ ਹਸਪਤਾਲ ’ਚ ਗੁੰਡਾਗਰਦੀ ਹੋ ਰਹੀ ਹੈ, ਜਿਸ ਕਾਰਨ ਹਸਪਤਾਲ ਦਾ ਸਟਾਫ਼ ਅਤੇ ਮਰੀਜ਼ ਵੀ ਡਰੇ ਹੋਏ ਹਨ।
ਇਹ ਵੀ ਪੜ੍ਹੋ: ਸਸਤੀ ਸ਼ਰਾਬ ਮੁਹੱਈਆ ਕਰਵਾਉਣ ਲਈ ਐਕਸਾਈਜ਼ ਅਧਿਕਾਰੀਆਂ ਨੇ ਖਿੱਚੀ ਤਿਆਰੀ, ਠੇਕਿਆਂ ’ਤੇ ਤਿੱਖੀ ਨਜ਼ਰ
ਨੋਟ ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ ? ਕੁਮੈਂਟ ਕਰਕੇ ਦੱਸੋ
ਅਕਾਲੀ ਦਲ ਦੇ ਸਾਬਕਾ MC ਨੂੰ ਭਤੀਜ ਨੂੰਹ ਨੇ ਸਾਥੀਆਂ ਸਮੇਤ ਸ਼ਰੇਆਮ ਕੁੱਟਿਆ, ਪੁਲਸ ਵੱਲੋਂ ਜਾਂਚ ਸ਼ੁਰੂ
NEXT STORY